Home /News /lifestyle /

PayU ਤੇ BillDesk 'ਚ ਹੋਈ ਸਭ ਤੋਂ ਵੱਡੀ ਡੀਲ ਰੱਦ, ਜਾਣੋ ਕੀ ਹਨ ਡੀਲ ਰੱਦ ਹੋਣ ਦੇ ਕਾਰਨ

ਪਿਛਲੇ ਸਮੇਂ ਦੌਰਾਨ ਪੇਮੈਂਟਸ ਪ੍ਰਾਈਵੇਟ ਲਿਮਟਿਡ (PayU) ਅਤੇ ਭਾਰਤੀ ਡਿਜੀਟਲ ਭੁਗਤਾਨ ਪ੍ਰਦਾਤਾ (BillDesk) ਦੇ ਵਿਚਕਾਰ ਡੀਲ ਹੋਈ ਸੀ। ਪਰ ਹੁਣ ਪੇਮੈਂਟਸ ਪ੍ਰਾਈਵੇਟ ਲਿਮਟਿਡ ਯਾਨੀ ਕਿ PayU ਦੀ ਮਲਕੀਅਤ ਵਾਲੀ ਕੰਪਨੀ Prosus ਨੇ BillDesk ਨਾਲ ਇਹ ਡੀਲ ਨੂੰ ਰੱਦ ਕਰ ਦਿੱਤਾ ਹੈ। ਇਸ ਸੰਬੰਧੀ Prosus ਦਾ ਕਹਿਣਾ ਹੈ ਕਿ ਇਸ ਸੌਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ।

ਹੋਰ ਪੜ੍ਹੋ ...
  • Share this:

ਪਰ ਇਨ੍ਹਾਂ ਸ਼ਰਤਾਂ ਨੂੰ BillDesk ਨੇ ਪੂਰਾ ਨਹੀਂ ਕੀਤਾ, ਜਿਸ ਕਰਕੇ ਇਹ ਡੀਲ ਰੱਦ ਕਰਨਾ ਪਿਆ। ਰੱਦ ਹੋਣ ਵਾਲੇ ਇਸ ਸੌਦੇ ਨੂੰ ਭਾਰਤੀ ਵਿੱਤੀ ਤਕਨਾਲੌਜੀ ਦੇ ਇਤਿਹਾਸ ਦੀ ਸਭ ਤੋਂ ਵੱਡਾ ਡੀਲ ਦੱਸੀ ਜਾ ਰਹੀ ਹੈ। ਇਹ ਡੀਲ 4.7 ਬਿਲੀਅਨ ਡਾਲਰ ਦੀ ਸੀ।

ਬੀਤੇ ਸੌਮਵਾਰ ਨੂੰ Prosus ਨੇ ਇੱਕ ਬਿਆਨ ਵਿੱਚ ਕਿਹਾ ਕਿ "ਇਸ ਐਕਵਾਇਰ ਸੌਦੇ ਵਿੱਚ ਲੈਣ-ਦੇਣ ਕਮਿਸ਼ਨ (CCI)ਦੀ ਮਨਜ਼ੂਰੀ ਸਮੇਤ ਕਈ ਸ਼ਰਤਾਂ ਰੱਖੀਆਂ ਗਈਆਂ ਸਨ। PayU ਨੇ 5 ਸਤੰਬਰ 2022 ਨੂੰ CCI ਪ੍ਰਵਾਨਗੀ ਪ੍ਰਾਪਤ ਕੀਤੀ, ਜਦਕਿ ਕੁਝ ਸ਼ਰਤਾਂ 30 ਸਤੰਬਰ 2022 ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਜਿਸ ਕਰਕੇ ਰੱਖੀਆਂ ਗਈਆਂ ਸ਼ਰਤਾਂ ਦੇ ਅਨੁਸਾਰ ਇਹ ਡੀਲ ਜਾਂ ਇਕਰਾਰਨਾਮਾ ਆਪਣੇ ਆਪ ਖ਼ਤਮ ਹੋ ਗਿਆ।“

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 31 ਅਗਸਤ 2021 ਨੂੰ Prosus ਨੇ PayU ਪੇਮੈਂਟਸ ਪ੍ਰਾਈਵੇਟ ਲਿਮਟਿਡ (PayU) ਅਤੇ ਭਾਰਤੀ ਡਿਜੀਟਲ ਭੁਗਤਾਨ ਪ੍ਰਦਾਤਾ BillDesk ਦੇ ਸ਼ੇਅਰਧਾਰਕਾਂ ਵਿਚਕਾਰ ਹੋਏ ਸਮਝੌਤੇ ਬਾਰੇ ਘੋਸ਼ਣਾ ਕੀਤੀ ਸੀ। ਦੋਹਾਂ ਕੰਪਨੀਆਂ ਵਿਚਕਾਰ ਹੋਏ ਇਸ ਸੌਦੇ ਨੂੰ ਸਤੰਬਰ ਵਿੱਚ ਸੀਸੀਆਈ ਦੀ ਮਨਜ਼ੂਰੀ ਮਿਲ ਗਈ ਸੀ। ਪਰ ਭਾਰਤੀ ਰਿਜ਼ਰਵ ਬੈਂਕ (RBI) ਤੋਂ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਸੀ। ਇਹ ਮਨਜ਼ੂਰੀ ਮਿਲਣ ਵਿਚ ਘੱਟੋ-ਘੱਟ 45 ਦਿਨ ਲੱਗਣੇ ਸਨ।

ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ Prosus ਨੀਦਰਲੈਂਡ ਦੀ ਕੰਪਨੀ ਹੈ ਅਤੇ Prosus ਦੀ ਜ਼ਿਆਦਾਤਰ ਹਿੱਸੇਦਾਰੀ ਨੈਸਪਰਸ (Naspers) ਕੋਲ ਹੈ। Prosus ਕੰਪਨੀ ਭਾਰਤ ਵਿੱਚ ਸਾਲ 2005 ਤੋਂ ਕੰਮ ਕਰ ਰਹੀ ਹੈ। ਇਸਦੇ ਨਾਲ ਹੀ Prosus ਕੰਪਨੀ ਨੇ ਭਾਰਤ ਵਿੱਚ ਲਗਾਤਾਰ ਨਿਵੇਸ਼ ਕੀਤਾ ਹੈ।

ਭਾਰਤ ਤਕਨਾਲੋਜੀ ਕੰਪਨੀਆਂ ਵਿੱਚ ਵਿੱਚ Prosus ਦਾ ਨਿਵੇਸ਼ ਲਗਭਗ 6 ਬੀਲੀਅਨ ਡਾਲਰ ਹੈ। ਦੱਸ ਦੇਈਏ ਕਿ Prosus ਕੰਪਨੀ ਨੇ ਭਾਰਤ ਦੇ ਆਨਲਾਈਨ ਸ਼ਾਪਿੰਗ ਅਤੇ ਆਨਲਾਈਨ ਸਟੱਡੀ ਪਲੇਟਫਾਰਮਜ਼ ਵਿੱਚ ਸਭ ਤੋਂ ਵਧੇਰੇ ਨਿਵੇਸ਼ ਕੀਤਾ ਹੈ। ਇਹਨ੍ਹਾਂ ਵਿੱਚ Byju's, Meesho, Mensa Brands, Good Glam Group ਆਦਿ ਪ੍ਰਮੁੱਖ ਰੂਪ ਵਿੱਚ ਸ਼ਾਮਿਲ ਹਨ।

ਦੂਜੇ ਪਾਸੇ ਬਿਲਡੈਸਕ (BillDesk) ਦੀ ਸਥਾਪਨਾ 2000 ਵਿੱਚ ਹੋਈ ਸੀ। BillDesk ਕੰਪਨੀ ਨੂੰ ਐਮਐਨ ਸ਼੍ਰੀਨਿਵਾਸੂ, ਅਜੈ ਕੌਸ਼ਲ ਅਤੇ ਕਾਰਤਿਕ ਗਣਪਤੀ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇੰਟਰਨੈੱਟ ਅਤੇ ਸਮਾਰਟਫ਼ੋਨ ਦੇ ਖੇਤਰ ਵਿੱਚ ਬਿਲਡੈਸਕ ਵੀ ਤਰੱਕੀ ਦੇ ਰਾਹ ਉੱਤੇ ਹੈ। ਪਿਛਲੇ ਸਮੇਂ ਤੋਂ ਇਸ ਖੇਤਰ ਵਿੱਚ BillDesk ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ।

PayU ਦੇ ਭਾਰਤ ਦੇ ਮੁਖੀ ਅਨਿਰਬਾਨ ਮੁਖਰਜੀ ਨੇ ਕਿਹਾ ਕਿ ਜੇਕਰ ਦੋਵਾਂ ਕੰਪਨੀਆਂ ਦੀ ਇਹ ਡੀਲ ਸਿਰੇ ਚੜ੍ਹ ਜਾਂਦੀ ਹੈ ਤਾਂ ਇਸਦਾ PayU ਨੂੰ ਬਹੁਤ ਲਾਭ ਹੋਵੇਗਾ। ਇਸ ਨਾਲ PayU 147 ਬਿਲੀਅਨ ਡਾਲਰ ਤੋਂ ਵੱਧ ਦੇ ਕੁੱਲ ਸਾਲਾਨਾ ਭੁਗਤਾਨ ਮੁੱਲ (TPV) ਵਾਲੀ ਇੱਕ ਵੱਡੀ ਡਿਜੀਟਲ ਭੁਗਤਾਨ ਕੰਪਨੀ ਬਣ ਜਾਵੇਗੀ। ਇਸ ਦੇ ਮੁਕਾਬਲੇ ਵਿੱਚ ਭਾਰਤੀ ਬਜ਼ਾਰ ਵਿੱਚ ਸਿਰਫ ਰੇਜ਼ਰਪੇ ਅਤੇ ਸੀਸੀਏਵਨਿਊ ਹੀ ਰਹਿ ਜਾਣਗੇ।

Published by:Drishti Gupta
First published:

Tags: Tech News, Tech updates, Technology