Home /News /lifestyle /

Whatsapp ਨੇ ਕੀਤਾ ਵੱਡਾ ਖੁਲਾਸਾ, ਅਪ੍ਰੈਲ 'ਚ 16 ਲੱਖ ਖਾਤੇ ਕੀਤੇ ਬੈਨ, ਜਾਣੋ ਕਾਰਨ

ਟਕਾਨਲੋਜੀ ਯੁੱਗ ਵਿੱਚ ਮੈਸੇਜਿੰਗ ਐਪਸ ਨੇ ਜਿੱਥੇ ਕਿਸੇ ਨਾਲ ਗੱਲਬਾਤ ਕਰਨਾ ਆਸਾਨ ਬਣਾ ਦਿੱਤਾ ਹੈ ਉੱਥੇ ਹੀ ਇਨ੍ਹਾਂ ਐਪਸ ਦੀ ਵਰਤੋਂ ਕਿਸੇ ਤਰ੍ਹਾਂ ਦੀ ਗਤੀਵਿਧੀ ਨੂੰ ਵੀ ਬੜਾਵਾ ਦੇਣ ਵਿੱਚ ਸਭ ਤੋਂ ਅੱਗੇ ਹੁੰਦੀਆਂ ਹਨ। ਮੋਬਾਈਲ ਮੈਸੇਜਿੰਗ ਪਲੇਟਫਾਰਮ Whatsapp (Whatsapp) ਨੇ ਅਪ੍ਰੈਲ 'ਚ ਭਾਰਤੀ ਯੂਜ਼ਰਸ ਦੇ 16 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਦਮ ਦਾ ਮਕਸਦ ਐਪ 'ਤੇ ਹਾਨੀਕਾਰਕ ਗਤੀਵਿਧੀਆਂ ਨੂੰ ਰੋਕਣਾ ਸੀ।

ਹੋਰ ਪੜ੍ਹੋ ...
  • Share this:

Whatsapp ਨੇ ਮਾਸਿਕ ਖੁਲਾਸਾ ਰਿਪੋਰਟ 'ਚ ਕਿਹਾ ਕਿ ਕੰਪਨੀ ਨੇ ਐਪ 'ਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ 16.66 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਅਸੀਂ ਵਿਸ਼ੇਸ਼ ਤੌਰ 'ਤੇ ਰੋਕਥਾਮ 'ਤੇ ਕੇਂਦ੍ਰਤ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਨੁਕਸਾਨਦੇਹ ਗਤੀਵਿਧੀਆਂ ਤੋਂ ਬਾਅਦ ਕਾਰਵਾਈ ਕਰਨ ਨਾਲੋਂ ਉਨ੍ਹਾਂ ਨੂੰ ਹੋਣ ਤੋਂ ਰੋਕ ਲੈਣਾ ਬਿਹਤਰ ਹੈ। Whatsapp ਦੀ ਪਾਲਿਸੀ ਦੇ ਅਨੁਸਾਰ, ਜੇਕਰ ਉਪਭੋਗਤਾ ਨੂੰ ਲੱਗਦਾ ਹੈ ਕਿ ਉਪਭੋਗਤਾ ਦੀਆਂ ਗਤੀਵਿਧੀਆਂ ਸਹੀ ਨਹੀਂ ਹਨ ਤਾਂ ਐਪ ਖਾਤਾ ਬੰਦ ਕਰ ਦਿੰਦੀ ਹੈ।" ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਤੋਂ ਪਹਿਲਾਂ ਵੀ ਅਜਿਹਾ ਕਰਦੀ ਰਹੀ ਹੈ।

ਕੰਪਨੀ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਆਪਣੇ Whatsapp 'ਤੇ ਕੋਈ ਗੈਰ-ਕਾਨੂੰਨੀ, ਅਸ਼ਲੀਲ, ਅਪਮਾਨਜਨਕ, ਧਮਕੀ, ਡਰਾਉਣ ਜਾਂ ਪਰੇਸ਼ਾਨ ਕਰਨ ਵਾਲਾ ਅਤੇ ਨਫਰਤ ਭਰਿਆ ਜਾਂ ਹੋਰ ਗੈਰ-ਕਾਨੂੰਨੀ ਜਾਂ ਗਲਤ ਸਲਾਹ ਵਾਲੀ ਸਮੱਗਰੀ ਸ਼ੇਅਰ ਕਰਦਾ ਹੈ ਤਾਂ ਉਸ ਦੇ ਖਾਤੇ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਯੂਜ਼ਰ ਕੰਪਨੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਦਾ ਖਾਤਾ ਬੰਦ ਹੋ ਜਾਂਦਾ ਹੈ।

ਇਨ੍ਹਾਂ ਚੀਜ਼ਾਂ ਤੋਂ ਬਚੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ Whatsapp ਅਕਾਊਂਟ ਕਦੇ ਵੀ ਬੈਨ ਨਾ ਹੋਵੇ ਤਾਂ ਇਸ ਦੇ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਤੁਹਾਨੂੰ ਸਪੈਮ ਲਈ WhatsApp ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਾਅਲੀ ਖ਼ਬਰਾਂ ਫੈਲਾਉਣ ਤੋਂ ਬਚੋ। ਫਰਜ਼ੀ ਨਾਂ 'ਤੇ ਖਾਤਾ ਨਹੀਂ ਬਣਾਇਆ ਜਾਣਾ ਚਾਹੀਦਾ। ਉਪਭੋਗਤਾਵਾਂ ਨੂੰ ਕਿਸੇ ਨੂੰ ਮਾਨਸਿਕ ਠੇਸ ਪਹੁੰਚਾਉਣ ਲਈ ਗੈਰ-ਕਾਨੂੰਨੀ, ਅਸ਼ਲੀਲ, ਠੇਸ ਪਹੁੰਚਾਉਣ ਵਾਲੇ, ਪਰੇਸ਼ਾਨ ਕਰਨ ਵਾਲੇ, ਨਫ਼ਰਤ ਵਾਲੇ ਸੰਦੇਸ਼ ਨਹੀਂ ਭੇਜਣੇ ਚਾਹੀਦੇ।
Published by:rupinderkaursab
First published:

Tags: Illegal, Tech News, Technology, Whatsapp, Whatsapp Account

ਅਗਲੀ ਖਬਰ