Home /News /lifestyle /

ਗਰਦਨ ਦਾ ਕਾਲਾਪਣ ਚੁਟਕੀਆਂ ਚ ਹੋਵੇਗਾ ਦੂਰ, ਅਪਣਾਓ ਇਹ ਆਸਾਨ ਘਰੇਲੂ ਨੁਸਖੇ

ਗਰਦਨ ਦਾ ਕਾਲਾਪਣ ਚੁਟਕੀਆਂ ਚ ਹੋਵੇਗਾ ਦੂਰ, ਅਪਣਾਓ ਇਹ ਆਸਾਨ ਘਰੇਲੂ ਨੁਸਖੇ

ਗਰਦਨ ਦਾ ਕਾਲਾਪਣ ਚੁਟਕੀਆਂ ਚ ਹੋਵੇਗਾ ਦੂਰ, ਅਪਣਾਓ ਇਹ ਆਸਾਨ ਘਰੇਲੂ ਨੁਸਖੇ

ਗਰਦਨ ਦਾ ਕਾਲਾਪਣ ਚੁਟਕੀਆਂ ਚ ਹੋਵੇਗਾ ਦੂਰ, ਅਪਣਾਓ ਇਹ ਆਸਾਨ ਘਰੇਲੂ ਨੁਸਖੇ

ਅਸੀਂ ਅਕਸਰ ਹੀ ਆਪਣੇ ਚਿਹਰੇ ਅਤੇ ਹੱਥਾਂ-ਪੈਰਾਂ ਦੀ ਸਕਿਨ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹਾਂ ਪਰ ਗਰਦਨ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਹੀ ਕਾਰਨ ਹੈ ਕਿ ਗਰਦਨ ਅਤੇ ਇਸ ਦੇ ਆਲੇ-ਦੁਆਲੇ ਦੇ ਹਿੱਸੇ ‘ਤੇ ਧੂੜ-ਮਿੱਟੀ ਤੇ ਪਸੀਨੇ ਦੀਆਂ ਪਰਤਾਂ ਜੰਮਣ ਲੱਗਦੀਆਂ ਹਨ ਤੇ ਇਹ ਹੌਲੀ-ਹੌਲੀ ਕਾਲਾ ਹੋ ਜਾਂਦਾ ਹੈ। ਜਦੋਂ ਤੱਕ ਇਸ ਦੀ ਸਫ਼ਾਈ ਕਰਨ ਦੀ ਗੱਲ ਆਉਂਦੀ ਹੈ, ਉਦੋਂ ਤੱਕ ਇਹ ਪਰਤਾਂ ਮੈਲ ਦੇ ਰੂਪ ਵਿਚ ਪੱਕ ਜਾਂਦੀਆਂ ਹਨ ਤੇ ਆਸਾਨੀ ਨਾਲ ਦੂਰ ਨਹੀਂ ਹੁੰਦੀਆਂ। ਇਨ੍ਹਾਂ ਨੂੰ ਸਾਫ ਕਰਨ ਲਈ ਲੋਕ ਕਈ ਤਰ੍ਹਾਂ ਦੇ ਟ੍ਰੀਟਮੈਂਟ ਕਰਦੇ ਹਨ, ਜਿਸ ਨਾਲ ਸਕਿਨ ਨੂੰ ਹੋਰ ਨੁਕਸਾਨ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਪਰ ਜੇਕਰ ਤੁਸੀਂ ਖਾਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਆਸਾਨੀ ਨਾਲ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਐਲੋਵੇਰਾ ਜੈੱਲ ਦੀ ਜ਼ਰੂਰਤ ਹੋਏਗੀ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੈ। ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਐਲੋਵੇਰਾ ਦੀ ਮਦਦ ਨਾਲ ਆਪਣੀ ਗਰਦਨ ਨੂੰ ਖੂਬਸੂਰਤ ਅਤੇ ਦਾਗ-ਮੁਕਤ ਬਣਾ ਸਕਦੇ ਹੋ।

ਐਲੋਵੇਰਾ ਦੇ ਨਾਲ ਨਿੰਬੂ ਦੀ ਵਰਤੋਂ

ਸਭ ਤੋਂ ਪਹਿਲਾਂ ਇਕ ਚੱਮਚ ਐਲੋਵੇਰਾ ਜੈੱਲ ਲਓ ਅਤੇ ਉਸ ਵਿਚ ਅੱਧਾ ਨਿੰਬੂ ਦਾ ਰਸ ਨਿਚੋੜ ਲਓ। ਜੇਕਰ ਚਾਹੋ ਤਾਂ ਇਸ 'ਚ ਸ਼ਹਿਦ ਅਤੇ ਗੁਲਾਬ ਜਲ ਮਿਲਾ ਸਕਦੇ ਹੋ। ਇਸ ਨੂੰ ਮਿਲਾਓ ਅਤੇ ਪੂਰੀ ਗਰਦਨ 'ਤੇ ਚੰਗੀ ਤਰ੍ਹਾਂ ਲਗਾਓ। 15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਜੇਕਰ ਤੁਸੀਂ ਇਸ ਨੂੰ ਹਫਤੇ 'ਚ 2-3 ਵਾਰ ਲਗਾਓਗੇ ਤਾਂ ਤੁਹਾਨੂੰ ਕਾਫੀ ਫਰਕ ਨਜ਼ਰ ਆਵੇਗਾ।

ਐਲੋਵੇਰਾ ਦੇ ਨਾਲ ਦਹੀਂ ਦੀ ਵਰਤੋਂ

1 ਚਮਚ ਦਹੀਂ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ 2 ਚਮਚ ਐਲੋਵੇਰਾ ਜੈੱਲ ਦੇ ਨਾਲ ਮਿਲਾ ਕੇ ਪੂਰੀ ਗਰਦਨ 'ਤੇ ਲੇਪ ਲਗਾ ਲਵੋ। ਅੱਧੇ ਘੰਟੇ ਬਾਅਦ ਇਸ ਨੂੰ ਸਾਫ਼ ਕਰ ਲਓ।

ਐਲੋਵੇਰਾ ਦੇ ਨਾਲ ਹਲਦੀ ਦੀ ਵਰਤੋਂ

ਤੁਸੀਂ 3 ਚੱਮਚ ਐਲੋਵੇਰਾ ਜੈੱਲ 'ਚ ਇਕ ਚੁਟਕੀ ਹਲਦੀ ਅਤੇ ਅੱਧਾ ਚਮਚ ਛੋਲਿਆਂ ਦਾ ਆਟਾ ਮਿਲਾ ਲਓ। ਹੁਣ ਇਸ ਦਾ ਪੇਸਟ ਬਣਾ ਕੇ ਆਪਣੀ ਗਰਦਨ 'ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰੋ। ਹਫਤੇ 'ਚ 3 ਵਾਰ ਇਸ ਦੀ ਵਰਤੋਂ ਕਰਨ ਨਾਲ ਗਰਦਨ ਜਲਦੀ ਸਾਫ ਹੋ ਜਾਵੇਗੀ।

ਐਲੋਵੇਰਾ ਦੇ ਨਾਲ ਖੀਰੇ ਦੀ ਵਰਤੋਂ

ਤੁਸੀਂ 2 ਚਮਚ ਐਲੋਵੇਰਾ ਜੈੱਲ 'ਚ 2 ਚਮਚ ਖੀਰੇ ਦਾ ਰਸ ਮਿਲਾ ਕੇ ਪੂਰੀ ਗਰਦਨ 'ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਇਸ ਦੀ ਵਰਤੋਂ ਕਰਨ ਨਾਲ ਖੁਸ਼ਕੀ ਅਤੇ ਕਾਲਾਪਨ ਦੋਵੇਂ ਦੂਰ ਹੋ ਜਾਣਗੇ।

ਐਲੋਵੇਰਾ ਦੇ ਨਾਲ ਮੁਲਤਾਨੀ ਮਿੱਟੀ ਦੀ ਵਰਤੋਂ

ਤੁਸੀਂ 1 ਚਮਚ ਐਲੋਵੇਰਾ ਜੈੱਲ 'ਚ ਬਰਾਬਰ ਮਾਤਰਾ 'ਚ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰ ਲਵੋ। ਇਸ ਪੇਸਨ ਨੂੰ ਗਰਦਨ 'ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਗਰਦਨ ਦਾ ਕਾਲਾਪਨ ਆਸਾਨੀ ਨਾਲ ਦੂਰ ਹੋ ਜਾਂਦਾ ਹੈ।
Published by:rupinderkaursab
First published:

Tags: Aloe vera, Beauty, Beauty tips, Fashion tips, Lifestyle

ਅਗਲੀ ਖਬਰ