Home /News /lifestyle /

ਕੇਂਦਰ ਸਰਕਾਰ ਨੇ ਵਧਾਇਆ ਰੇਲਵੇ ਜ਼ਮੀਨ ਦਾ ਲੀਜ਼ ਸਮਾਂ, LLF ਦੀ ਕੀਤੀ ਕਟੌਤੀ, ਜਾਣੋ ਫ਼ਾਇਦੇ

ਕੇਂਦਰ ਸਰਕਾਰ ਨੇ ਰੇਲਵੇ ਜ਼ਮੀਨ ਦੀ ਲੀਜ਼ ਦਾ ਸਮਾਂ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਰੇਲਵੇ ਜ਼ਮੀਨ ਨੂੰ 5 ਸਾਲਾਂ ਲਈ ਲੀਜ਼ ‘ਤੇ ਦਿੱਤਾ ਜਾਂਦਾ ਸੀ। ਪਰ ਹੁਣ ਇਸਦਾ ਇਹ ਸਮਾਂ ਵਧ ਕੇ 35 ਸਾਲ ਹੋ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਰੇਲਵੇ ਲੈਂਡ ਲਾਇਸੈਂਸ ਫੀਸ (LLF) ਵਿੱਚ ਕਟੌਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਬੀਤੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ।

ਹੋਰ ਪੜ੍ਹੋ ...
  • Share this:

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰੇਲ ਲੈਂਡ ਲੀਜ਼ ਨੂੰ ਬਦਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਫਰੇਮਵਰਕ ਨੂੰ ਲਾਗੂ ਕਰਨ ਲਈ ਰੇਲਵੇ ਦੀ ਜ਼ਮੀਨ ਦੀ ਲੀਜ਼ 'ਚ ਸੋਧ ਕੀਤੀ ਗਈ ਹੈ।

ਰੇਲ ਲੈਂਡ ਲੀਜ਼ ਦਾ ਸਮਾਂ ਵਧਾਉਣ ਦਾ ਲਾਭ

ਰੇਲਵੇ ਦੀ ਜ਼ਮੀਨ ਲੀਜ਼ 'ਤੇ ਦੇਣ ਦਾ ਸਮਾਂ ਵਧਾਉਣ ਨਾਲ ਸਰਕਾਰੀ ਕੰਟੇਨਰ ਕੰਪਨੀ ਕੋਨਕੋਰ ਨੂੰ ਵੱਡਾ ਲਾਭ ਮਿਲੇਗਾ। 2020 ਤੱਕ, ਕੋਨਕੋਰ ਇੱਕ ਸਰਕਾਰੀ ਕੰਪਨੀ ਹੋਣ ਕਰਕੇ, ਰਿਆਇਤੀ ਦਰਾਂ 'ਤੇ ਲੀਜ਼ ਦਾ ਲਾਭ ਲੈ ਰਹੀ ਸੀ। ਹਾਲਾਂਕਿ ਇਸ ਤੋਂ ਬਾਅਦ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਤੋਂ ਇੱਕੋ ਜਿਹੀ ਲੀਜ਼ ਫੀਸ ਵਸੂਲੀ ਦਾ ਫ਼ੈਸਲਾ ਲਿਆ ਸੀ। ਇਸ ਕਾਰਨ ਕੋਨਕੋਰ ਨੂੰ 6 ਫੀਸਦੀ ਫੀਸ ਅਦਾ ਕਰਨੀ ਪਈ ਅਤੇ ਇਸ ਨਾਲ ਉਸ ਦੇ ਮੁਨਾਫੇ 'ਤੇ ਅਸਰ ਪੈ ਰਿਹਾ ਸੀ।

ਇਸ ਫੈਸਲੇ ਨਾਲ ਕੰਟੇਨਰ ਕਾਰਪੋਰੇਸ਼ਨ ਦੇ ਸਟਾਕ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਅੱਜ ਸਟਾਕ 8.55 ਫੀਸਦੀ ਵਧ ਕੇ 726.55 'ਤੇ ਬੰਦ ਹੋਇਆ। ਇੰਟਰਾਡੇ ਵਿੱਚ, ਸਟਾਕ ਨੇ 766.70 ਰੁਪਏ ਦਾ ਉੱਚ ਪੱਧਰ ਬਣਾਇਆ। ਅੱਜ ਇਹ ਸਟਾਕ 668 ਰੁਪਏ 'ਤੇ ਖੁੱਲ੍ਹਿਆ।

ਰੇਲਵੇ ਲੈਂਡ ਲਾਇਸੈਂਸ ਫੀਸ ਵਿੱਚ ਕਟੌਤੀ ਦੇ ਲਾਭ

ਰੇਲਵੇ ਦੀ ਜ਼ਮੀਨ ਲਈ ਲੈਂਡ ਲਾਇਸੈਂਸ ਫੀਸ 6 ਫੀਸਦੀ ਤੋਂ ਘਟਾ ਕੇ 1.5 ਫੀਸਦੀ ਕਰ ਦਿੱਤੀ ਗਈ ਹੈ। ਹੁਣ ਜ਼ਮੀਨ ਦੀ ਮਾਰਕੀਟ ਕੀਮਤ 'ਤੇ 1.5 ਫੀਸਦੀ ਜ਼ਮੀਨ ਦੀ ਲੀਜ਼ ਫੀਸ ਲਈ ਜਾਵੇਗੀ। ਇਸ ਵਿੱਚ 1 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਫੀਸ ਅਦਾ ਕਰਨੀ ਪਵੇਗੀ। ਅਗਲੇ 5 ਸਾਲਾਂ ਵਿੱਚ 300 ਤੋਂ ਵੱਧ ਪੀਐਮ ਗਤੀ ਸ਼ਕਤੀ ਟਰਮੀਨਲ ਬਣਾਏ ਜਾਣਗੇ। ਇਸ ਨਾਲ 1.25 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

Published by:Drishti Gupta
First published:

Tags: Business, Indian Railways, National news, Railwaystations, Trains