ਸੋਮਵਾਰ ਨੂੰ ਸਰਕਾਰ ਨੇ ਚੌਲਾਂ ਦੀ ਬਰਾਮਦ (Rice Export) 'ਤੇ ਪਾਬੰਦੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ। ਸਰਕਾਰ ਨੇ ਸਪੱਸ਼ਟ ਕੀਤਾ ਕਿ ਦੇਸ਼ 'ਚ ਚੌਲਾਂ ਦਾ ਕਾਫੀ ਸਟਾਕ ਹੈ, ਇਸ ਲਈ ਸਰਕਾਰ ਦਾ ਫਿਲਹਾਲ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ। ਕਣਕ ਦੀ ਬਰਾਮਦ 'ਤੇ ਅਚਨਚੇਤ ਪਾਬੰਦੀ ਦੇ ਬਾਅਦ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਰਕਾਰ ਕਿਸੇ ਵੀ ਸਮੇਂ ਚੌਲਾਂ ਦੀ ਬਰਾਮਦ ਨੂੰ ਰੋਕ ਸਕਦੀ ਹੈ।
Moneycontrol.com ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਦੇਸ਼ 'ਚ ਚੌਲਾਂ ਦਾ ਕਾਫੀ ਭੰਡਾਰ ਹੈ। ਇਸ ਲਈ ਸਰਕਾਰ ਇਸ ਦੇ ਨਿਰਯਾਤ 'ਤੇ ਪਾਬੰਦੀ ਨਹੀਂ ਲਗਾਉਣ ਜਾ ਰਹੀ ਹੈ। ਦੇਸ਼ ਵਿੱਚ ਵਧਦੀ ਮਹਿੰਗਾਈ ਨੂੰ ਰੋਕਣ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ।
ਦੇਸ਼ 'ਚ ਕਣਕ ਅਤੇ ਆਟੇ ਦੀਆਂ ਕੀਮਤਾਂ ਵਧਣ ਤੋਂ ਬਾਅਦ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਖੰਡ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸਰਕਾਰ ਨੇ ਖੰਡ ਦੀ ਬਰਾਮਦ ਲਈ ਇੱਕ ਸੀਮਾ ਤੈਅ ਕੀਤੀ ਹੈ।
ਪਿਛਲੇ ਸਾਲ ਚੌਲਾਂ ਦੀ ਕਾਫੀ ਪੈਦਾਵਾਰ ਹੋਈ ਸੀ
ਪਿਛਲੇ ਸਾਲ ਦੇਸ਼ ਵਿੱਚ ਚੌਲਾਂ ਦਾ ਉਤਪਾਦਨ ਬਹੁਤ ਵਧੀਆ ਰਿਹਾ ਸੀ। ਇਸ ਸਾਲ ਵੀ ਮਾਨਸੂਨ ਆਮ ਰਹਿਣ ਦੀ ਉਮੀਦ ਹੈ। ਇਸ ਕਾਰਨ ਇਸ ਵਾਰ ਵੀ ਦੇਸ਼ ਵਿੱਚ ਚੌਲਾਂ ਦੀ ਬਿਹਤਰ ਪੈਦਾਵਾਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੁੱਖ ਚੌਲ ਉਤਪਾਦਕ ਰਾਜਾਂ ਦਾ ਮੰਨਣਾ ਹੈ ਕਿ ਇਸ ਸਾਲ ਵੀ ਫ਼ਸਲ ਲਈ ਹਾਲਾਤ ਅਨੁਕੂਲ ਨਜ਼ਰ ਆ ਰਹੇ ਹਨ।
ਵਿੱਤੀ ਸਾਲ 2021-22 ਵਿੱਚ ਵਧੇਰੇ ਨਿਰਯਾਤ
ਸਰਕਾਰ ਦੇਸ਼ ਦੇ ਚੌਲਾਂ ਦੀ ਬਰਾਮਦ ਨੂੰ ਵਧਾਉਣ ਲਈ ਵੀ ਕਦਮ ਚੁੱਕ ਰਹੀ ਹੈ। ਅਜਿਹੇ ਦੇਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਚੌਲਾਂ ਦੀ ਖਪਤ ਜ਼ਿਆਦਾ ਹੈ। ਵਿੱਤੀ ਸਾਲ 2021-22 'ਚ ਭਾਰਤ ਨੇ 9.6 ਅਰਬ ਡਾਲਰ ਦੇ ਚੌਲਾਂ ਦੀ ਬਰਾਮਦ ਕੀਤੀ ਸੀ। ਇਹ ਵਿੱਤੀ ਸਾਲ 2019-20 ਵਿੱਚ 6.4 ਬਿਲੀਅਨ ਡਾਲਰ ਦੇ ਨਿਰਯਾਤ ਨਾਲੋਂ ਬਹੁਤ ਜ਼ਿਆਦਾ ਸੀ। ਇਸ ਦੇ ਨਾਲ ਹੀ, ਵਿੱਤੀ ਸਾਲ 2020-21 ਵਿੱਚ, ਭਾਰਤ ਨੇ 8.82 ਬਿਲੀਅਨ ਡਾਲਰ ਦੇ ਚਾਵਲ ਦੀ ਬਰਾਮਦ ਕੀਤੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Central government, Export, Food