Home /News /lifestyle /

Vehicle Owners Will Benefit: ਕੇਂਦਰ ਸਰਕਾਰ ਜਲਦ ਲਿਆਵੇਗੀ ਨਵਾਂ ਨਿਯਮ, ਵਾਹਨ ਮਾਲਕਾਂ ਨੂੰ ਹੋਵੇਗਾ ਫਾਇਦਾ

Vehicle Owners Will Benefit: ਕੇਂਦਰ ਸਰਕਾਰ ਜਲਦ ਲਿਆਵੇਗੀ ਨਵਾਂ ਨਿਯਮ, ਵਾਹਨ ਮਾਲਕਾਂ ਨੂੰ ਹੋਵੇਗਾ ਫਾਇਦਾ

Vehicle Owners Will Benefit: ਕੇਂਦਰ ਸਰਕਾਰ ਜਲਦ ਲਿਆਵੇਗੀ ਨਵਾਂ ਨਿਯਮ, ਵਾਹਨ ਮਾਲਕਾਂ ਨੂੰ ਹੋਵੇਗਾ ਫਾਇਦਾ

Vehicle Owners Will Benefit: ਕੇਂਦਰ ਸਰਕਾਰ ਜਲਦ ਲਿਆਵੇਗੀ ਨਵਾਂ ਨਿਯਮ, ਵਾਹਨ ਮਾਲਕਾਂ ਨੂੰ ਹੋਵੇਗਾ ਫਾਇਦਾ

ਕੇਂਦਰ ਸਰਕਾਰ ਜਲਦ ਹੀ ਅਜਿਹਾ ਨਿਯਮ ਲਿਆਉਣ ਜਾ ਰਹੀ ਹੈ, ਜਿਸ ਦਾ ਫਾਇਦਾ ਕਾਰ ਵੇਚਣ ਵਾਲਿਆਂ ਨੂੰ ਹੋਵੇਗਾ। ਸੂਤਰਾਂ ਮੁਤਾਬਕ ਕਾਰ ਵੇਚਣ ਵਾਲੇ ਅਤੇ ਵਿਚੋਲੇ ਨੂੰ ਵਿਕਰੀ ਪ੍ਰਕਿਰਿਆ ਬਾਰੇ ਸਰਕਾਰ ਨੂੰ ਜਾਣਕਾਰੀ ਦੇਣੀ ਹੋਵੇਗੀ। ਡੀਲਰ ਤੋਂ ਇਲਾਵਾ, ਇਸ ਜਾਣਕਾਰੀ ਵਿੱਚ ਕਾਰ ਦੇ ਮੌਜੂਦਾ ਮਾਲਕ ਅਤੇ ਖਰੀਦਦਾਰ ਦਾ ਵੇਰਵਾ ਵੀ ਹੋਵੇਗਾ। ਇਸ ਰਾਹੀਂ ਸਰਕਾਰ ਅਪਰਾਧ 'ਤੇ ਵੀ ਲਗਾਮ ਲਗਾ ਸਕੇਗੀ। ਵਰਤੀਆਂ ਗਈਆਂ ਕਾਰਾਂ ਵੇਚਣ ਵਾਲੇ ਡੀਲਰਾਂ ਨੂੰ ਸਰਕਾਰ ਵੱਲੋਂ ਲਾਇਸੈਂਸ ਦਿੱਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਕੇਂਦਰ ਸਰਕਾਰ ਜਲਦ ਹੀ ਅਜਿਹਾ ਨਿਯਮ ਲਿਆਉਣ ਜਾ ਰਹੀ ਹੈ, ਜਿਸ ਦਾ ਫਾਇਦਾ ਕਾਰ ਵੇਚਣ ਵਾਲਿਆਂ ਨੂੰ ਹੋਵੇਗਾ। ਸੂਤਰਾਂ ਮੁਤਾਬਕ ਕਾਰ ਵੇਚਣ ਵਾਲੇ ਅਤੇ ਵਿਚੋਲੇ ਨੂੰ ਵਿਕਰੀ ਪ੍ਰਕਿਰਿਆ ਬਾਰੇ ਸਰਕਾਰ ਨੂੰ ਜਾਣਕਾਰੀ ਦੇਣੀ ਹੋਵੇਗੀ। ਡੀਲਰ ਤੋਂ ਇਲਾਵਾ, ਇਸ ਜਾਣਕਾਰੀ ਵਿੱਚ ਕਾਰ ਦੇ ਮੌਜੂਦਾ ਮਾਲਕ ਅਤੇ ਖਰੀਦਦਾਰ ਦਾ ਵੇਰਵਾ ਵੀ ਹੋਵੇਗਾ। ਇਸ ਰਾਹੀਂ ਸਰਕਾਰ ਅਪਰਾਧ 'ਤੇ ਵੀ ਲਗਾਮ ਲਗਾ ਸਕੇਗੀ। ਵਰਤੀਆਂ ਗਈਆਂ ਕਾਰਾਂ ਵੇਚਣ ਵਾਲੇ ਡੀਲਰਾਂ ਨੂੰ ਸਰਕਾਰ ਵੱਲੋਂ ਲਾਇਸੈਂਸ ਦਿੱਤਾ ਜਾਵੇਗਾ। ਇਸ ਤੋਂ ਬਾਅਦ ਡੀਲਰ ਜੋ ਵੀ ਪੁਰਾਣੀ ਕਾਰ ਦੁਬਾਰਾ ਵੇਚੇਗਾ, ਉਸ ਨੂੰ ਨਵੇਂ ਮਾਲਕ ਦੇ ਨਾਮ 'ਤੇ ਰਜਿਸਟਰ ਕਰਨਾ ਹੋਵੇਗਾ। ਨਿਯਮਾਂ ਦੀ ਉਲੰਘਣਾ ਕਰਨ 'ਤੇ ਡੀਲਰ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

ਵੱਧ ਜਾਵੇਗੀ ਡੀਲਰ ਦੀ ਜ਼ਿੰਮੇਵਾਰੀ : ਇੱਕ ਵਾਰ ਵਰਤੀ ਗਈ ਕਾਰ ਵੇਚੇ ਜਾਣ ਤੋਂ ਬਾਅਦ, ਡੀਲਰ ਨੂੰ ਇਹ ਜਾਣਕਾਰੀ RTO ਨੂੰ ਦੇਣੀ ਪਵੇਗੀ। ਜਿਸ ਤੋਂ ਬਾਅਦ ਵਾਹਨ ਦੀ ਜ਼ਿੰਮੇਵਾਰੀ ਨਵੇਂ ਮਾਲਕ ਦੀ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਮੌਜੂਦਾ ਮਾਲਕ ਡੀਲਰ ਨੂੰ ਕਾਰ ਵੇਚਣ ਲਈ ਦਿੰਦਾ ਹੈ ਤਾਂ ਡੀਲਰ ਨੂੰ ਇਹ ਜਾਣਕਾਰੀ ਵੀ ਆਰਟੀਓ ਵਿੱਚ ਦੇਣੀ ਹੋਵੇਗੀ। ਜਿਸ ਤੋਂ ਬਾਅਦ ਡੀਲਰ ਕਾਰ ਦਾ ਆਰਜ਼ੀ ਮਾਲਕ ਹੋਵੇਗਾ ਅਤੇ ਜੇਕਰ ਉਸ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਡੀਲਰ ਦੀ ਹੋਵੇਗੀ।

ਪੁਰਾਣੀ ਕਾਰ ਦੀ ਮੁੜ ਵਿਕਰੀ ਤੋਂ ਬਾਅਦ, ਮਾਲਕੀ ਦੇ ਤਬਾਦਲੇ ਦੀ ਜਾਣਕਾਰੀ ਵੀ ਡੀਲਰ ਆਰਟੀਓ ਵਿੱਚ ਦੇਣਗੇ। ਇਸ ਤੋਂ ਇਲਾਵਾ ਵਾਹਨ ਦੀ ਫਿਟਨੈਸ, ਡੁਪਲੀਕੇਟ ਆਰ.ਸੀ., ਐਨ.ਓ.ਸੀ ਅਤੇ ਹੋਰ ਕੰਮ ਡੀਲਰ ਖੁਦ ਕਰੇਗਾ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਵਾਹਨ ਦਾ ਮਾਲਕ ਆਪਣੀ ਕਾਰ ਡੀਲਰ ਨੂੰ ਵਿਕਰੀ ਲਈ ਦਿੰਦਾ ਹੈ ਤਾਂ ਡੀਲਰ ਸੜਕ 'ਤੇ ਕਾਰ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਦੀ ਵਰਤੋਂ ਸਿਰਫ ਰੱਖ-ਰਖਾਅ, ਪੇਂਟਿੰਗ ਅਤੇ ਟ੍ਰਾਇਲ ਰਨ ਲਈ ਕੀਤੀ ਜਾ ਸਕਦੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਕਾਰ ਡੀਲਰ ਨੂੰ ਵਿਕਰੀ ਲਈ ਦਿੱਤੀ ਜਾਂਦੀ ਹੈ ਅਤੇ ਫਿਰ ਓਵਰ ਸਪੀਡ, ਰੈੱਡ ਲਾਈਟ ਕ੍ਰਾਸ ਕਰਨ ਵਰਗੇ ਮਾਮਲਿਆਂ 'ਚ ਚਲਾਨ ਕਾਰ ਦੇ ਅਸਲੀ ਮਾਲਕ ਨੂੰ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਕਾਰ ਦੀ ਮਲਕੀਅਤ ਟਰਾਂਸਫਰ ਨਹੀਂ ਕੀਤੀ ਜਾਂਦੀ ਅਤੇ ਰਿਕਾਰਡ ਪੁਰਾਣੇ ਮਾਲਕ ਦੇ ਨਾਂ 'ਤੇ ਦਿਖਾਈ ਦਿੰਦਾ ਹੈ, ਇਸ ਲਈ ਜੇਕਰ ਕਾਰ ਕਿਸੇ ਅਪਰਾਧਿਕ ਮਾਮਲੇ 'ਚ ਸ਼ਾਮਲ ਪਾਈ ਜਾਂਦੀ ਹੈ ਤਾਂ ਪੁਰਾਣੇ ਮਾਲਕ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਇਸ ਸਭ ਨੂੰ ਰੋਕਣ ਲਈ ਹੀ ਸਰਕਾਰ ਹੁਣ ਨਵੇਂ ਮਿਯਮ ਲਿਆ ਰਹੀ ਹੈ।

Published by:Rupinder Kaur Sabherwal
First published:

Tags: Auto, Auto industry, Auto news, Automobile