Home /News /lifestyle /

Parenting Tips: ਬੱਚੇ 'ਚ ਹੈ ਆਤਮ-ਵਿਸ਼ਵਾਸ ਦੀ ਕਮੀ ਤਾਂ ਮਾਪੇ ਅਪਨਾਉਣ ਇਹ ਟਿਪਸ

ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਆਤਮਵਿਸ਼ਵਾਸ ਨਾਲ ਭਰਪੂਰ ਹੋਵੇ। ਜਦੋਂ ਉਹ ਸਟੇਜ 'ਤੇ ਪ੍ਰਦਰਸ਼ਨ ਕਰੇ ਜਾਂ ਕਿਤੇ ਵੀ ਭਾਸ਼ਣ ਦੇਵੇ ਤਾਂ ਉਹ ਬਿਲਕੁਲ ਵੀ ਨਾ ਘਬਰਾਵੇ। ਆਤਮਵਿਸ਼ਵਾਸ ਦੀ ਘਾਟ ਹੋਣ ਕਾਰਨ ਕਈ ਵਾਰ ਬੱਚੇ ਬਹੁਤ ਸਾਰੇ ਮੌਕੇ ਗੁਆ ਦਿੰਦੇ ਹਨ ਤੇ ਇਸੇ ਕਾਰਨ ਬਹੁਤ ਸਾਰੀਆਂ ਚੀਜ਼ਾਂ ਵਿੱਚ ਹਿੱਸਾ ਨਹੀਂ ਲੈ ਪਾਂਦੇ। ਆਤਮ-ਵਿਸ਼ਵਾਸ ਹੋਣਾ ਵੀ ਇਕ ਤਰ੍ਹਾਂ ਦਾ ਹੁਨਰ ਹੈ, ਜੋ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਉਣਾ ਚਾਹੀਦਾ ਹੈ, ਤਾਂ ਜੋ ਉਹ ਵੱਡੇ ਹੋਣ 'ਤੇ ਚੀਜ਼ਾਂ ਵਿਚ ਹਿੱਸਾ ਲੈਂਦੇ ਹੋਏ ਨਾ ਡਰਨ।

ਹੋਰ ਪੜ੍ਹੋ ...
  • Share this:

ਜੇਕਰ ਬੱਚਿਆਂ ਵਿੱਚ ਆਤਮਵਿਸ਼ਵਾਸ ਹੋਵੇ ਤਾਂ ਉਹ ਕਿਸੇ ਵੀ ਔਖੀ ਸਥਿਤੀ ਨਾਲ ਲੜ ਸਕਦੇ ਹਨ। ਅਸੀਂ ਇਸ ਨੂੰ ਜਿੱਤ ਵੀ ਸਕਦੇ ਹਾਂ ਪਰ ਜੇਕਰ ਤੁਹਾਡੇ ਬੱਚੇ ਵਿਚ ਆਤਮ ਵਿਸ਼ਵਾਸ ਦੀ ਕਮੀ ਹੈ ਤਾਂ ਉਸ ਨੂੰ ਵਧਾਉਣ ਲਈ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ। ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਬੱਚੇ ਵਿੱਚ ਜੋਸ਼ ਅਤੇ ਵਿਸ਼ਵਾਸ ਲਿਆ ਸਕਦੇ ਹੋ ਜੋ ਉਸਨੇ ਪਹਿਲਾਂ ਕਦੇ ਨਹੀਂ ਦੇਖਿਆ ਹੈ। ਆਓ ਜਾਣਦੇ ਹਾਂ ਬੱਚੇ ਦਾ ਆਤਮਵਿਸ਼ਵਾਸ ਵਧਾਉਣ ਲਈ ਕੁਝ ਟਿਪਸ।

ਬੱਚੇ ਦਾ ਆਤਮਵਿਸ਼ਵਾਸ ਵਧਾਉਣ ਲਈ ਸੁਝਾਅ :
childmind.org ਦੇ ਅਨੁਸਾਰ, ਮਾਪੇ ਪਹਿਲਾਂ ਆਪਣੇ ਆਪ ਨੂੰ ਕਾਨਫੀਡੈਂਟ ਦਿਖਾਉਣ। ਜੇਕਰ ਬੱਚਾ ਤੁਹਾਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਦੇ ਹੋਏ ਦੇਖੇਗਾ ਤਾਂ ਉਨ੍ਹਾਂ ਵਿੱਚ ਵੀ ਉਹੀ ਬਣਨ ਦੀ ਇੱਛਾ ਜਾਗ ਜਾਵੇਗੀ, ਇਸ ਲਈ ਬੱਚੇ ਦੇ ਰੋਲ ਮਾਡਲ ਬਣੋ।

ਜੇਕਰ ਬੱਚਾ ਗਲਤੀ ਕਰ ਰਿਹਾ ਹੈ ਤਾਂ ਉਸ 'ਤੇ ਨਿਰਾਸ਼ ਨਾ ਹੋਵੋ, ਸਗੋਂ ਉਸ ਨੂੰ ਉਤਸ਼ਾਹਿਤ ਕਰਨ ਲਈ ਉਸ ਛੋਟੀ ਜਿਹੀ ਜਿੱਤ ਦਾ ਜਸ਼ਨ ਮਨਾਓ, ਤਾਂ ਜੋ ਬੱਚਾ ਭਵਿੱਖ 'ਚ ਹੋਰ ਵਧੀਆ ਪ੍ਰਦਰਸ਼ਨ ਕਰ ਸਕੇ।

ਬੱਚੇ ਨੂੰ ਕੁਝ ਨਵੀਆਂ ਚੀਜ਼ਾਂ ਅਜ਼ਮਾਉਣ ਲਈ ਪ੍ਰੇਰਿਤ ਕਰੋ। ਜੇਕਰ ਉਸ ਨੇ ਇੱਕ ਹੁਨਰ ਚੰਗੀ ਤਰ੍ਹਾਂ ਸਿੱਖ ਲਿਆ ਹੈ, ਤਾਂ ਉਸ ਵਿੱਚ ਦੂਜਾ ਕੰਮ ਕਰਨ ਦਾ ਜੋਸ਼ ਪੈਦਾ ਕਰੋ। ਜਦੋਂ ਕੁਝ ਚੀਜ਼ਾਂ ਉਨ੍ਹਾਂ ਨੂੰ ਆਉਣ ਲੱਗਦੀਆਂ ਹਨ ਤਾਂ ਉਨ੍ਹਾਂ ਦਾ ਆਤਮ ਵਿਸ਼ਵਾਸ ਆਪਣੇ ਆਪ ਵਧ ਜਾਂਦਾ ਹੈ।

ਬੱਚਾ ਕਦੇ-ਕਦਾਈਂ ਅਸਫਲ ਹੋ ਰਿਹਾ ਹੈ, ਇਸ ਲਈ ਪਰੇਸ਼ਾਨ ਨਾ ਹੋਵੋ। ਉਹ ਆਪ ਵੀ ਇਹ ਸਮਝ ਸਕੇਗਾ ਕਿ ਅਸਫ਼ਲਤਾ ਕੋਈ ਮਾੜੀ ਚੀਜ਼ ਨਹੀਂ ਹੈ, ਸਗੋਂ ਇਹ ਆਪਣੇ ਆਪ ਵਿੱਚ ਜ਼ਿੰਦਗੀ ਦਾ ਇੱਕ ਪਹਿਲੂ ਹੈ। ਇਸ ਨਾਲ ਉਹ ਫੇਲ ਹੋਣ 'ਤੇ ਆਤਮ-ਵਿਸ਼ਵਾਸ ਦੀ ਕਮੀ ਮਹਿਸੂਸ ਨਹੀਂ ਕਰਨਗੇ।

ਜੇਕਰ ਬੱਚਾ ਆਪਣੇ ਆਪ ਨੂੰ ਸੁਧਾਰਨ ਲਈ ਸਿਰਫ਼ ਇੱਕ ਗੱਲ 'ਤੇ ਲੱਗਾ ਰਹਿੰਦਾ ਹੈ, ਤਾਂ ਉਸ ਦੀ ਵੀ ਕਦਰ ਕਰੋ।ਟੀਚੇ ਤੈਅ ਕਰਨ ਵਿੱਚ ਬੱਚੇ ਦੀ ਮਦਦ ਕਰੋ।
Published by:rupinderkaursab
First published:

Tags: Children, Life, Lifestyle, Parents

ਅਗਲੀ ਖਬਰ