Home /News /lifestyle /

ਖੋਜ 'ਚ ਕੀਤਾ ਗਿਆ ਦਾਅਵਾ, ਭਾਰ ਘਟਾਉਣਾ ਹੈ ਤਾਂ ਡਾਈਟ 'ਚ ਪ੍ਰੋਟੀਨ ਕੰਟਰੋਲ ਕਰਨਾ ਜਰੂਰੀ

ਖੋਜ 'ਚ ਕੀਤਾ ਗਿਆ ਦਾਅਵਾ, ਭਾਰ ਘਟਾਉਣਾ ਹੈ ਤਾਂ ਡਾਈਟ 'ਚ ਪ੍ਰੋਟੀਨ ਕੰਟਰੋਲ ਕਰਨਾ ਜਰੂਰੀ

ਖੋਜ 'ਚ ਕੀਤਾ ਗਿਆ ਦਾਅਵਾ : ਭਾਰ ਘਟਾਉਣਾ ਹੈ ਤਾਂ ਡਾਈਟ ਚੋਂ ਘਟਾਓ ਪ੍ਰੋਟੀਨ

ਖੋਜ 'ਚ ਕੀਤਾ ਗਿਆ ਦਾਅਵਾ : ਭਾਰ ਘਟਾਉਣਾ ਹੈ ਤਾਂ ਡਾਈਟ ਚੋਂ ਘਟਾਓ ਪ੍ਰੋਟੀਨ

ਸਾਡੇ ਸਰੀਰ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ ਪਰ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਅਸੀਂ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਖੁਰਾਕ ਨੂੰ ਸੀਮਤ ਕਰ ਦੇਈਏ ਤਾਂ ਅਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ। ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਸੀਮਤ ਕਰਕੇ ਮੋਟਾਪੇ, ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਲਈ ਜ਼ਿੰਮੇਵਾਰ ਮੈਟਾਬੋਲਿਕ ਸਿੰਡਰੋਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖੋਜਕਰਤਾਵਾਂ ਦਾ ਅਧਿਐਨ ਨਿਊਟ੍ਰੀਐਂਟਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਹੋਰ ਪੜ੍ਹੋ ...
  • Share this:

ਹਾਰਵਰਡ ਮੈਡੀਕਲ ਸਕੂਲ ਦੇ ਪ੍ਰਮੁੱਖ ਖੋਜਕਰਤਾ ਰਾਫੇਲ ਫਰਾਜ ਬੇਨਿਟਜ਼ ਨੇ ਕਿਹਾ ਕਿ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਪ੍ਰੋਟੀਨ ਨੂੰ 0.8 ਗ੍ਰਾਮ ਪ੍ਰਤੀ ਕਿਲੋਗ੍ਰਾਮ ਸਰੀਰ ਦੇ ਭਾਰ ਤੱਕ ਘਟਾਉਣ ਨਾਲ ਮੋਟਾਪੇ ਨੂੰ ਘਟਾਉਣ ਵਿੱਚ ਸੰਭਾਵਿਤ ਨਤੀਜੇ ਮਿਲੇ ਹਨ। ਹਾਲਾਂਕਿ ਇਸ 'ਚ ਕੈਲੋਰੀ ਘੱਟ ਨਹੀਂ ਕੀਤੀ ਗਈ। ਯਾਨੀ ਸਰੀਰ ਨੂੰ ਲੋੜੀਂਦੀ ਕੈਲੋਰੀ ਦੀ ਮਾਤਰਾ ਤਾਂ ਦਿੱਤੀ ਗਈ ਪਰ ਪ੍ਰੋਟੀਨ ਇਨਟੇਕ ਘੱਟ ਕੀਤਾ ਗਿਆ। ਅਧਿਐਨ ਵਿੱਚ, ਮੈਟਾਬੋਲਿਕ ਸਿੰਡਰੋਮ ਵਾਲੇ 21 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 27 ਦਿਨਾਂ ਲਈ ਕੰਟਰੋਲਡ ਡਾਈਟ ਦਿੱਤੀ ਗਈ ਸੀ। ਅਧਿਐਨ ਦੇ ਦੌਰਾਨ, ਇਹਨਾਂ ਭਾਗੀਦਾਰਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਸੀ ਅਤੇ ਉਹਨਾਂ ਦੀਆਂ ਸਿਹਤ ਗਤੀਵਿਧੀਆਂ ਦੀ ਪੂਰੀ ਨਿਗਰਾਨੀ ਕੀਤੀ ਗਈ ਸੀ। ਸਾਰੇ ਭਾਗੀਦਾਰਾਂ ਨੂੰ ਦਿੱਤੀਆਂ ਗਈਆਂ ਕੈਲੋਰੀਆਂ ਦੀ ਗਿਣਤੀ ਦਾ ਹਿਸਾਬ ਲਗਾਇਆ ਗਿਆ ਸੀ। ਖੋਜਕਰਤਾਵਾਂ ਨੇ ਭਾਗੀਦਾਰਾਂ ਦੇ ਦੋ ਸਮੂਹ ਬਣਾਏ। ਪਹਿਲੇ ਸਮੂਹ ਨੂੰ ਪੱਛਮੀ ਖੁਰਾਕ ਦਿੱਤੀ ਗਈ ਸੀ ਜਿਸ ਵਿੱਚ 50 ਪ੍ਰਤੀਸ਼ਤ ਕਾਰਬੋਹਾਈਡਰੇਟ, 20 ਪ੍ਰਤੀਸ਼ਤ ਪ੍ਰੋਟੀਨ ਅਤੇ 30 ਪ੍ਰਤੀਸ਼ਤ ਚਰਬੀ ਸੀ। ਉਨ੍ਹਾਂ ਦੀ ਕੈਲੋਰੀ ਦੀ ਮਾਤਰਾ 25 ਫੀਸਦੀ ਤੱਕ ਘੱਟ ਗਈ।

ਦੂਜੇ ਗਰੁੱਪ ਨੂੰ ਸਿਰਫ਼ 10 ਫ਼ੀਸਦੀ ਪ੍ਰੋਟੀਨ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਕਾਫੀ ਕੈਲੋਰੀ ਦਿੱਤੀ ਗਈ ਸੀ। ਦੋਵਾਂ ਗਰੁੱਪਾਂ ਨੂੰ ਰੋਜ਼ਾਨਾ 4 ਗ੍ਰਾਮ ਨਮਕ ਵੀ ਦਿੱਤਾ ਗਿਆ। ਅਧਿਐਨ ਦੇ ਨਤੀਜਿਆਂ ਵਿੱਚ ਪਾਇਆ ਗਿਆ ਕਿ ਦੋਵਾਂ ਸਮੂਹਾਂ ਦੇ ਲੋਕਾਂ ਦਾ ਭਾਰ ਘਟਿਆ ਹੈ। ਸਰੀਰ ਦੀ ਵਾਧੂ ਚਰਬੀ ਦੀ ਕਮੀ ਦੇਖੀ ਗਈ ਅਤੇ ਮੈਟਾਬੋਲਿਕ ਸਿੰਡਰੋਮ ਦੇ ਲੱਛਣ ਵੀ ਘਟੇ। ਇਸ ਨਾਲ ਬਲੱਡ ਸ਼ੂਗਰ, ਲਿਪਿਡਸ ਅਤੇ ਬਲੱਡ ਪ੍ਰੈਸ਼ਰ ਵੀ ਘਟਿਆ। ਅਧਿਐਨ ਦੀ ਇੱਕ ਲੇਖਕ ਮਾਰੀਆ ਕ੍ਰਿਸਟੀਨਾ ਨੇ ਕਿਹਾ ਕਿ 27 ਦਿਨਾਂ ਬਾਅਦ, ਦੋਵਾਂ ਸਮੂਹਾਂ ਦੇ ਲੋਕਾਂ ਦੀ ਕਮਰ ਦੇ ਆਲੇ ਦੁਆਲੇ ਦੀ ਚਰਬੀ ਘਟ ਗਈ ਸੀ ਪਰ ਬੌਡੀ ਮਾਸ ਵਿੱਚ ਕੋਈ ਫਰਕ ਨਹੀਂ ਆਇਆ। ਇਸ ਦਾ ਮਤਲਬ ਹੈ ਕਿ ਡਾਈਟ ਨੂੰ ਕੰਟਰੋਲ ਕਰਕੇ ਮੈਟਾਬੋਲਿਕ ਸਿੰਡਰੋਮ ਨੂੰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਪਰ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲਈ ਕਿਸੇ ਮਾਹਿਰ ਡਾਈਟਿਸ਼ੀਅਨ ਦੀ ਸਲਾਹ ਲੈਣਾ ਹੀ ਬਿਹਤਰ ਹੋਵੇਗਾ। ਆਪਣੇ ਤੌਰ ਉੱਤੇ ਇਸ ਨੂੰ ਅਪਣਾਉਣਾ ਕਾਫੀ ਖਤਰਨਾਕ ਹੋ ਸਕਦਾ ਹੈ।

Published by:Sarafraz Singh
First published:

Tags: Health, Health tips, Healthy lifestyle, Obesity