Home /News /lifestyle /

ਕੰਪਨੀ ਨੇ ਬਣਾਇਆ ਉੱਡਣ ਵਾਲਾ ਸੂਟ, ਪਹਿਣ ਕੇ ਕਰ ਸਕਦੇ ਹੋ ਆਸਮਾਨ ਦੀ ਯਾਤਰਾ

ਕੰਪਨੀ ਨੇ ਬਣਾਇਆ ਉੱਡਣ ਵਾਲਾ ਸੂਟ, ਪਹਿਣ ਕੇ ਕਰ ਸਕਦੇ ਹੋ ਆਸਮਾਨ ਦੀ ਯਾਤਰਾ

ਕੰਪਨੀ ਨੇ ਬਣਾਇਆ ਉੱਡਣ ਵਾਲਾ ਸੂਟ, ਪਹਿਣ ਕੇ ਕਰ ਸਕਦੇ ਹੋ ਆਸਮਾਨ ਦੀ ਯਾਤਰਾ(ਸੰਕੇਤਕ ਫੋਟੋ)

ਕੰਪਨੀ ਨੇ ਬਣਾਇਆ ਉੱਡਣ ਵਾਲਾ ਸੂਟ, ਪਹਿਣ ਕੇ ਕਰ ਸਕਦੇ ਹੋ ਆਸਮਾਨ ਦੀ ਯਾਤਰਾ(ਸੰਕੇਤਕ ਫੋਟੋ)

ਤੁਸੀਂ Marvel Studio ਦੀਆਂ ਫ਼ਿਲਮਾਂ ਵਿੱਚ ਬਹੁਤ ਸਾਰੇ ਕਿਰਦਾਰਾਂ ਨੂੰ ਹਵਾ ਵਿੱਚ ਉੱਡਦੇ ਹੋਏ ਦੇਖਿਆ ਹੈ ਅਤੇ ਕਈ ਵਾਰ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਕੀ ਅਸੀਂ ਵੀ ਇਹਨਾਂ ਵਾਂਗ ਹਵਾ ਵਿਚ ਉਡਾਰੀ ਮਾਰ ਸਕਦੇ ਹਾਂ। ਤਾਂ ਇਸ ਦਾ ਜਵਾਬ ਕੁੱਝ ਕੰਪਨੀਆਂ ਲਾਭ ਰਹੀਆਂ ਹਨ ਜਿਹਨਾਂ ਵਿੱਚ ਇੱਕ ਕੰਪਨੀ ਹੈ Gravity ਇਹ 2017 ਵਿੱਚ ਮਨੁੱਖਾਂ ਲਈ ਉੱਡਣ ਵਾਲੇ ਸੂਟ ਬਣਾਉਣ ਵਾਲੀ ਇੱਕ ਸਟਾਰਟ ਅੱਪ ਕੰਪਨੀ ਹੈ ਜਿਸਨੂੰ ਬ੍ਰਾਊਨਿੰਗ ਨੇ ਲੰਡਨ ਵਿੱਚ ਸ਼ੁਰੂ ਕੀਤਾ ਸੀ।

ਹੋਰ ਪੜ੍ਹੋ ...
  • Share this:

ਸੂਤਰਾਂ ਮੁਤਾਬਿਕ ਇਸ ਵਲੋਂ ਬਣਾਏ ਸੂਟ ਦੀ ਕੀਮਤ ਲਗਭਗ 4 ਲਖ ਅਮਰੀਕੀ ਡਾਲਰ ਹੈ ਕਿਉਂਕਿ ਇਹ ਹਰ ਆਮ ਆਦਮੀ ਲਈ ਉਪਲਬਧ ਨਹੀਂ ਹੈ ਇਸ ਲਈ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ।

ਕੰਪਨੀ ਆਪਣੇ ਪ੍ਰੋਡਕਟ ਨੂੰ ਕਈ ਵੱਡੇ ਸੰਮੇਲਨਾਂ ਵਿੱਚ ਪ੍ਰਦਰਸ਼ਿਤ ਕਰ ਚੁੱਕੀ ਹੈ। ਫ਼ੰਡ ਇੱਕਠਾ ਕਰਨ ਲਈ ਕੰਪਨੀ ਦੁਨੀਆ ਭਰ ਦੇ ਸਮਾਗਮਾਂ ਵਿੱਚ ਸੂਟ ਦਾ ਪ੍ਰਦਰਸ਼ਨ ਕਰ ਰਹੀ ਹੈ, ਜਿਸ ਵਿੱਚ ਬੇਜੋਸ ਦੁਆਰਾ ਆਯੋਜਿਤ ਮੰਗਲ ਕਾਨਫਰੰਸ ਅਤੇ ਜਾਪਾਨ ਵਿੱਚ ਬੇਸਬਾਲ ਸੀਜ਼ਨ ਦੀ ਸ਼ੁਰੂਆਤ ਸ਼ਾਮਲ ਹੈ। ਇਸ ਸਾਲ, ਬ੍ਰਾਊਨਿੰਗ ਨੇ ਕਿਹਾ, ਗ੍ਰੈਵਿਟੀ ਦਾ ਮਾਲੀਆ ਲਗਭਗ $5 ਮਿਲੀਅਨ ਹੋਵੇਗਾ, ਜਿਸ ਵਿੱਚੋਂ ਲਗਭਗ $500,000 ਲਾਭ ਹੋਵੇਗਾ।

ਇੱਥੋਂ ਤੱਕ ਕਿ ਕੰਪਨੀ ਨੇ ਐਡਮ ਅਤੇ ਟਿਮ ਡਰਾਪਰ ਤੋਂ $650,000 ਦਾ ਫੰਡ ਹਾਸਿਲ ਕੀਤਾ ਹੈ ਅਤੇ ਦੱਸਿਆ ਹੈ ਕਿ ਕੰਪਨੀ ਇਹ ਪ੍ਰੋਡਕਟ ਕਾਰਪੋਰੇਟ ਅਤੇ ਵਿਸ਼ੇਸ਼ ਫੌਜੀ ਟੁਕੜੀਆਂ ਲਈ ਇਸਦਾ ਨਿਰਮਾਣ ਕਰ ਰਹੀ ਹੈ।

ਬ੍ਰਾਊਨਿੰਗ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਸੰਭਵ ਨਹੀਂ ਹੈ ਕਿ ਸੜਕਾਂ ਵਾਂਗ ਮਨੁੱਖਾਂ ਦੀ ਭੀੜ ਹਵਾ ਵਿੱਚ ਦਿਖਾਈ ਦੇਵੇ ਪਰ ਕੰਪਨੀ ਦਾ ਧਿਆਨ ਸਿਹਤ ਸੇਵਾਵਾਂ ਅਤੇ ਫੌਜੀ ਗਤੀਵਿਧੀਆਂ 'ਤੇ ਕੇਂਦਰਿਤ ਹੈ। ਇਸ ਮੰਤਵ ਲਈ ਕੰਪਨੀ ਬ੍ਰਿਟਿਸ਼ ਏਅਰ ਐਂਬੂਲੈਂਸ ਸੇਵਾ ਨਾਲ ਭਾਈਵਾਲੀ ਕਰ ਰਹੀ ਹੈ ਤਾਂ ਜੋ ਮੁੱਢਲੀ ਸਿਹਤ ਸੇਵਾ ਮੁਹਈਆ ਕਰਵਾਈ ਜਾ ਸਕੇ।

ਕੰਪਨੀ ਨੇ ਇੱਕ ਵਿਸ਼ੇਸ਼ ਸੂਟ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਲਈ ਕੀਤਾ ਸੀ ਪਰ ਇਸਦੀਆਂ ਬੈਟਰੀਆਂ ਦਾ ਭਾਰ ਬਹੁਤ ਜ਼ਿਆਦਾ ਹੈ। ਜੇਕਰ ਇਹ ਵੱਡੇ ਪੱਧਰ 'ਤੇ ਬਣਦੇ ਹਨ ਤਾਂ ਕੰਪਨੀ ਨੂੰ ਬਹੁਤ ਸਾਰੀਆਂ ਰੈਗੂਲੇਟਰੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਾਵੇਂ ਕਿ ਆਪਣੀ ਵੈਬਸਾਈਟ 'ਤੇ, ਜੈੱਟ ਪੈਕ ਐਵੀਏਸ਼ਨ ਦਾ ਕਹਿਣਾ ਹੈ ਕਿ ਇਸ ਦੀਆਂ ਸਾਰੀਆਂ ਯੂਐਸ ਉਡਾਣਾਂ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਦੁਆਰਾ ਮਨਜ਼ੂਰ ਹਨ। ਕੁਝ ਮਾਹਰ ਕਹਿੰਦੇ ਹਨ ਕਿ ਉਦਾਹਰਣ ਲਈ ਡਿਲੀਵਰੀ ਡਰੋਨ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਲਈ ਹੀ ਬਹੁਤ ਸਾਰੇ ਨਿਯਮ ਹਨ। ਫਿਰ ਇਸ ਲਈ ਵੀ ਇਹ ਇੱਕ ਵੱਡੀ ਚੁਣੌਤੀ ਹੋਵੇਗੀ।

ਇਸ 'ਤੇ ਗ੍ਰੈਵਿਟੀ ਨੇ ਕਿਹਾ ਕਿ ਇਹ ਕਿਸੇ ਵੀ ਹਵਾਬਾਜ਼ੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਇਸ ਲਈ ਕਿਸੇ ਕਿਸਮ ਦੀਆਂ ਵਿਸ਼ੇਸ਼ ਇਜਾਜ਼ਤਾਂ ਦੀ ਲੋੜ ਨਹੀਂ ਹੈ, ਪਰ ਇਹ ਰੈਗੂਲੇਟਰਾਂ ਨਾਲ ਮਿਲ ਕੇ ਕੰਮ ਕਰਦਾ ਹੈ।

ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਕੰਪਨੀ ਦੇ ਅਨੁਸਾਰ ਇਹ ਸੂਟ ਪੰਜ ਗੈਸ ਟਰਬਾਈਨ ਜੈੱਟ ਇੰਜਣਾਂ ਦੁਆਰਾ ਚਲਦਾ ਹੈ ਜੋ ਲਗਭਗ 1,000 ਹਾਰਸ ਪਾਵਰ ਪੈਦਾ ਕਰਦਾ ਹੈ। ਇਸ ਵਿੱਚ ਬਾਲਣ ਦੇ ਨਾਲ ਇਸ ਦਾ ਭਾਰ ਲਗਭਗ 75 ਪੌਂਡ ਹੈ। ਇਸ ਸੂਟ ਨੂੰ ਜੈੱਟ ਫਿਊਲ, ਡੀਜ਼ਲ ਜਾਂ ਮਿੱਟੀ ਦੇ ਤੇਲ 'ਤੇ ਚਲਾਇਆ ਜਾ ਸਕਦਾ ਹੈ। ਇਸਦੀ ਟਾਪ ਸਪੀਡ 80 ਮੀਲ ਪ੍ਰਤੀ ਘੰਟਾ ਹੈ ਅਤੇ ਤਕਨੀਕੀ ਤੌਰ 'ਤੇ ਇਹ 12,000 ਫੁੱਟ ਦੀ ਉਚਾਈ ਤੱਕ ਪਹੁੰਚਣ ਦੇ ਸਮਰੱਥ ਹੈ।

ਬ੍ਰਾਊਨਿੰਗ ਦਾ ਕਹਿਣਾ ਹੈ ਕਿ ਇਹ ਇੱਕ ਲੰਬਾ ਕੰਮ ਹੈ ਇਸ ਦੇ ਜਲਦੀ ਬਾਜ਼ਾਰ ਵਿੱਚ ਆਉਣ ਦੀ ਸੰਭਾਵਨਾ ਨਹੀਂ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ “ਫਾਰਮੂਲਾ ਵਨ ਕਾਰ ਨੂੰ ਵਾਲਮਾਰਟ ਤੱਕ ਲੈ ਜਾਣਾ"

Published by:Drishti Gupta
First published:

Tags: Auto, Auto industry, Skydiving, Suit