• Home
  • »
  • News
  • »
  • lifestyle
  • »
  • THE COMPANY WILL BE RESPONSIBLE IF THE GOODS TURNED OUT TO BE FAKE IN ONLINE SHOPPING THE GOVERNMENT IS PREPARING TO BRING A NEW POLICY

ਆਨਲਾਈਨ ਖਰੀਦਦਾਰੀ ਵਿਚ ਨਕਲੀ ਨਿਕਲਿਆ ਸਾਮਾਨ ਤਾਂ ਕੰਪਨੀ ਹੋਵੇਗੀ ਜ਼ਿੰਮੇਵਾਰ, ਸਰਕਾਰ ਵੱਲੋਂ ਨਵੀਂ ਨੀਤੀ ਲਿਆਉਣ ਦੀ ਤਿਆਰੀ

ਕੰਪਨੀਆਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਵੇਚਿਆ ਉਤਪਾਦ ਨਕਲੀ ਨਾ ਹੋਵੇ। ਇਸ ਲਈ ਸੇਫ ਗਾਰਡ ਉਪਾਅ ਕਰਨੇ ਪੈਣਗੇ। ਜੇ ਨਕਲੀ ਉਤਪਾਦ ਕਿਸੇ ਵੀ ਈ-ਕਾਮਰਸ ਕੰਪਨੀ ਦੇ ਪਲੇਟਫਾਰਮ ਤੋਂ ਵੇਚਿਆ ਜਾਂਦਾ ਹੈ, ਤਾਂ ਇਹ ਆਨਲਾਈਨ ਕੰਪਨੀ ਅਤੇ ਵਿਕਰੇਤਾਵਾਂ ਦੀ ਜ਼ਿੰਮੇਵਾਰੀ ਹੋਵੇਗੀ।

ਆਨਲਾਈਨ ਖਰੀਦਦਾਰੀ ਵਿਚ ਨਕਲੀ ਨਿਕਲਿਆ ਸਾਮਾਨ ਤਾਂ ਕੰਪਨੀ ਹੋਵੇਗੀ ਜ਼ਿੰਮੇਵਾਰ, ਸਰਕਾਰ ਵੱਲੋਂ ਨਵੀਂ ਨੀਤੀ ਲਿਆਉਣ ਦੀ ਤਿਆਰੀ (ਸੰਕੇਤਕ ਫੋਟੋ)

ਆਨਲਾਈਨ ਖਰੀਦਦਾਰੀ ਵਿਚ ਨਕਲੀ ਨਿਕਲਿਆ ਸਾਮਾਨ ਤਾਂ ਕੰਪਨੀ ਹੋਵੇਗੀ ਜ਼ਿੰਮੇਵਾਰ, ਸਰਕਾਰ ਵੱਲੋਂ ਨਵੀਂ ਨੀਤੀ ਲਿਆਉਣ ਦੀ ਤਿਆਰੀ (ਸੰਕੇਤਕ ਫੋਟੋ)

  • Share this:
    ਅੱਜ ਦਾ ਦੌਰ ਆਨਲਾਈਨ ਖਰੀਦਦਾਰੀ Online Shopping) ਦਾ ਹੈ। ਘਰ ਬੈਠੇ ਹੀ ਅਸੀਂ ਸਾਰੀਆਂ ਚੀਜ਼ਾਂ ਮੰਗਵਾ ਸਕਦੇ ਹਾਂ। ਪਰ ਸਾਮਾਨ ਬਾਰੇ ਅਜੇ ਵੀ ਸ਼ੰਕਾ ਬਣੀ ਰਹਿੰਦੀ ਹੈ ਕਿ ਇਹ ਅਸਲੀ ਹੋਵੇਗਾ ਜਾਂ ਨਹੀਂ। ਜੇ ਇਹ ਨਕਲੀ ਹੋਇਆ ਤਾਂ ਕੀ ਅਸੀਂ ਇਸ ਨੂੰ ਵਾਪਸ ਕਰ ਸਕਾਂਗੇ? ਇਸ ਸਬੰਧੀ ਸਰਕਾਰ ਇਕ ਨਵਾਂ ਨਿਯਮ ਲਿਆਉਣ ਦੀ ਤਿਆਰੀ ਕਰ ਰਹੀ ਹੈ।

    ਸਰਕਾਰ ਡੇਟਾ ਦੀ ਦੁਰਵਰਤੋਂ ਨੂੰ ਰੋਕਣ ਲਈ ਸੁਰੱਖਿਆ ਉਪਾਅ ਕਰ ਰਹੀ ਹੈ। ਇਹ ਨੈਸ਼ਨਲ ਈ-ਕਾਮਰਸ ਨੀਤੀ ਦੇ ਖਰੜੇ ਵਿਚ ਪ੍ਰਸਤਾਵਿਤ ਕੀਤਾ ਗਿਆ ਹੈ। ਨੀਤੀ ਵਿਚ ਕਿਹਾ ਗਿਆ ਹੈ ਕਿ ਸਰਕਾਰ ਨਿੱਜੀ ਅਤੇ ਗੈਰ-ਨਿਜੀ ਡਾਟੇ ਉਤੇ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਹੈ।

    ਇਹ ਨੀਤੀ ਇਸ ਵੇਲੇ ਵਿਚਾਰ ਅਧੀਨ ਹੈ। ਇਸ ਦੇ ਨਾਲ ਕਿਸੇ ਉਦਯੋਗ ਦੇ ਵਿਕਾਸ ਲਈ ਡੇਟਾ ਦੀ ਵਰਤੋਂ ਦੀ ਨੀਤੀ ਤੈਅ ਕੀਤੀ ਜਾਵੇਗੀ। ਉਦਯੋਗ ਅਤੇ ਇੰਟਰਨਲ ਟਰੇਡ ਪ੍ਰਮੋਸ਼ਨ (ਡੀਪੀਆਈਆਈਟੀ) ਦੇ ਸੀਨੀਅਰ ਅਧਿਕਾਰੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਹੋਈ ਇੱਕ ਮੀਟਿੰਗ ਵਿੱਚ ਖਰੜੇ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ।

    ਖਰੜੇ ਵਿਚ ਕਿਹਾ ਗਿਆ ਹੈ ਕਿ ਖਪਤਕਾਰਾਂ ਨੂੰ ਉਤਪਾਦਾਂ ਅਤੇ ਸੇਵਾਵਾਂ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸਬੰਧਤ ਉਤਪਾਦਾਂ ਦੇ ਸਬੰਧਤ ਦੇਸ਼ ਵਿਚ ਮੁੱਲ ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਭਾਰਤ ਵਿਚ ਕੀਮਤ ਵਿਚ ਕੀ ਸ਼ਾਮਲ ਕੀਤਾ ਗਿਆ ਹੈ। ਖਰੜੇ ਵਿੱਚ ਕਿਹਾ ਗਿਆ ਹੈ ਕਿ ਨਿਰਪੱਖ ਮੁਕਾਬਲੇਬਾਜ਼ੀ ਲਈ, ਈ-ਕਾਮਰਸ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਉਤੇ ਰਜਿਸਟਰਡ ਸਾਰੇ ਵਿਕਰੇਤਾਵਾਂ ਅਤੇ ਵੇਂਡਰ ਨੂੰ ਇੱਕ ਬਰਾਬਰਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ।

    ਖਰੜੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਵੇਚਿਆ ਉਤਪਾਦ ਨਕਲੀ ਨਾ ਹੋਵੇ। ਇਸ ਲਈ ਸੇਫ ਗਾਰਡ ਉਪਾਅ ਕਰਨੇ ਪੈਣਗੇ। ਜੇ ਨਕਲੀ ਉਤਪਾਦ ਕਿਸੇ ਵੀ ਈ-ਕਾਮਰਸ ਕੰਪਨੀ ਦੇ ਪਲੇਟਫਾਰਮ ਤੋਂ ਵੇਚਿਆ ਜਾਂਦਾ ਹੈ, ਤਾਂ ਇਹ ਆਨਲਾਈਨ ਕੰਪਨੀ ਅਤੇ ਵਿਕਰੇਤਾਵਾਂ ਦੀ ਜ਼ਿੰਮੇਵਾਰੀ ਹੋਵੇਗੀ। ਖਰੜੇ ਵਿੱਚ ਕਿਹਾ ਗਿਆ ਹੈ ਕਿ ਉਦਯੋਗਿਕ ਵਿਕਾਸ ਲਈ ਡੇਟਾ ਸਾਂਝਾ ਕਰਨ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਸ ਲਈ ਡਾਟਾ ਰੈਗੂਲੇਸ਼ਨ ਤੈਅ ਕੀਤੇ ਜਾਣਗੇ।

    ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਨਕਲੀ ਉਤਪਾਦ ਵੇਚਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਕਾਰਨ ਕਈ ਵਾਰ ਗਾਹਕਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਇਸ ਲਈ, ਸਰਕਾਰ ਈ-ਕਾਮਰਸ ਵਿਚਲੀਆਂ ਕਮੀਆਂ ਨੂੰ ਦੂਰ ਕਰਨ ਲਈ ਹਰ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ।
    Published by:Gurwinder Singh
    First published: