Home /News /lifestyle /

CAIT ਵੱਲੋਂ Amazon ਦੇ ‘MY WAY OR HIGH WAY’ ਰਵੱਈਏ ਦੀ ਸਖਤ ਆਲੋਚਨਾ

CAIT ਵੱਲੋਂ Amazon ਦੇ ‘MY WAY OR HIGH WAY’ ਰਵੱਈਏ ਦੀ ਸਖਤ ਆਲੋਚਨਾ

CAIT ਵੱਲੋਂ Amazon ਦੇ ‘MY WAY OR HIGH WAY’ ਰਵੱਈਏ ਦੀ ਸਖਤ ਆਲੋਚਨਾ

CAIT ਵੱਲੋਂ Amazon ਦੇ ‘MY WAY OR HIGH WAY’ ਰਵੱਈਏ ਦੀ ਸਖਤ ਆਲੋਚਨਾ

CAIT ਨੇ ਦੋਸ਼ ਲਗਾਇਆ ਹੈ ਕਿ ਐਮਾਜ਼ਾਨ (Amazon) ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਅਤੇ ਉਸਨੂੰ ਸਥਾਨਕ ਵਪਾਰੀਆਂ ਦੀ ਕੋਈ ਚਿੰਤਾ ਨਹੀਂ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਲਗਾਤਾਰ ਕਹਿ ਰਿਹਾ ਹੈ ਕਿ 2016 ਤੋਂ ਐਮਾਜ਼ਾਨ ਗਲਤ ਤਰੀਕੇ ਅਪਣਾ ਕੇ ਕਾਰੋਬਾਰ ਕਰ ਰਿਹਾ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ- ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (CAIT)  ਨੇ ਐਮਾਜ਼ਾਨ ਦੇ "ਮਾਈ ਵੇ ਔਰ ਹਾਈ-ਵੇਅ" ਰਵਈਏ ਦੀ ਸਖ਼ਤ ਆਲੋਚਨਾ ਕੀਤੀ ਹੈ। CAIT ਨੇ ਦੋਸ਼ ਲਗਾਇਆ ਹੈ ਕਿ ਐਮਾਜ਼ਾਨ (Amazon) ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਅਤੇ ਉਸਨੂੰ ਸਥਾਨਕ ਵਪਾਰੀਆਂ ਦੀ ਕੋਈ ਚਿੰਤਾ ਨਹੀਂ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਲਗਾਤਾਰ ਕਹਿ ਰਿਹਾ ਹੈ ਕਿ 2016 ਤੋਂ ਐਮਾਜ਼ਾਨ ਗਲਤ ਤਰੀਕੇ ਅਪਣਾ ਕੇ ਕਾਰੋਬਾਰ ਕਰ ਰਿਹਾ ਹੈ।

  ਬੁੱਧਵਾਰ ਨੂੰ CAIT 'ਤੇ CCI ਦੀ ਕਾਰਵਾਈ ਤੋਂ ਬਚਣ ਦਾ ਦੋਸ਼ ਲਗਾਇਆ ਗਿਆ ਸੀ। CAIT ਨੇ ਐਮਾਜ਼ਾਨ ਨਾਲ ਸਬੰਧਤ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਐਮਾਜ਼ਾਨ ਨੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (CCI) ਨੂੰ ਕਿਹਾ ਹੈ ਕਿ ਉਸ ਕੋਲ ਪ੍ਰਵਾਨਗੀ ਹਟਾਉਣ ਦੀ ਸ਼ਕਤੀ ਨਹੀਂ ਹੈ। CAIT ਨੇ ਕਿਹਾ, 'ਜੇਕਰ ਅਜਿਹਾ ਲਗਦਾ ਹੈ ਕਿ ਸੀਸੀਆਈ ਕੋਲ ਰੱਦ ਕਰਨ ਦੀ ਸ਼ਕਤੀ ਨਹੀਂ ਹੈ, ਤਾਂ ਉਹ ਸੀਸੀਆਈ ਦੀਆਂ ਵੱਖ-ਵੱਖ ਸੁਣਵਾਈਆਂ ਵਿੱਚ ਕਿਉਂ ਹਾਜ਼ਰ ਹੋਏ? ਉਨ੍ਹਾਂ ਨੂੰ ਪਹਿਲਾਂ ਹੀ ਸੀਸੀਆਈ ਨੂੰ ਪੁੱਛਣਾ ਚਾਹੀਦਾ ਸੀ ਕਿ ਇਸ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਵਿੱਚ ਹਾਲੀਆ ਸੁਣਵਾਈਆਂ ਦੌਰਾਨ ਵੀ ਉਨ੍ਹਾਂ ਨੇ ਅਜਿਹੀ ਕੋਈ ਦਲੀਲ ਨਹੀਂ ਦਿੱਤੀ ਸੀ, ਅਸਲ ਵਿੱਚ ਇਹ ਕੇਸ ਸੀ.ਸੀ.ਆਈ ਤੋਂ ਬਾਹਰ ਕਰਵਾਉਣ ਦੀ ਸੋਚੀ ਸਮਝੀ ਚਾਲ ਹੈ।

  ਜਾਣੋ ਕੀ ਕਿਹਾ ਐਮਾਜ਼ਾਨ ਨੇ

  ਕਾਬਲੇਗੌਰ ਹੈ ਕਿ ਫਿਊਚਰ-ਰਿਲਾਇੰਸ ਡੀਲ ਨੂੰ ਲੈ ਕੇ ਐਮਾਜ਼ਾਨ ਅਤੇ ਫਿਊਚਰ ਗਰੁੱਪ ਵਿਚਾਲੇ ਕਾਨੂੰਨੀ ਲੜਾਈ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹੁਣ ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ਾਨ ਨੇ ਕਿਹਾ ਹੈ ਕਿ ਜੇਕਰ ਇਸ ਸੌਦੇ ਨੂੰ ਅੱਗੇ ਵਧਾਇਆ ਜਾਂਦਾ ਹੈ ਤਾਂ ਇਹਦਾ ਵਿਦੇਸ਼ੀ ਨਿਵੇਸ਼ਕਾਂ ਨੂੰ ਨਕਾਰਾਤਮਕ ਸੰਦੇਸ਼ ਜਾਵੇਗਾ ਅਤੇ ਘਰੇਲੂ ਰਿਟੇਲ ਕੰਪਨੀ ਰਿਲਾਇੰਸ ਨੂੰ ਹੋਰ ਬਾਜ਼ਾਰ ਮੁਕਾਬਲੇ ਨੂੰ ਰੋਕਣ ਵਿੱਚ ਮਦਦ ਕਰੇਗਾ।

  'ਐਮਾਜ਼ਾਨ ਨੇ ਲੁਕੋਏ ਕਈ ਤੱਥ'

  ਇਸ ਮਾਮਲੇ ਦੀ ਸਮੀਖਿਆ ਭਾਰਤੀ ਮੁਕਾਬਲਾ ਕਮਿਸ਼ਨ (CCI) ਕਰ ਰਿਹਾ ਹੈ। ਸੀਸੀਆਈ 2019 'ਚ ਫਿਊਚਰ ਗਰੁੱਪ ਯੂਨਿਟ 'ਚ ਐਮਾਜ਼ਾਨ ਦੇ 200 ਮਿਲੀਅਨ ਡਾਲਰ (ਲਗਭਗ 1,500 ਕਰੋੜ ਰੁਪਏ) ਦੇ ਨਿਵੇਸ਼ ਲਈ ਦਿੱਤੀ ਮਨਜ਼ੂਰੀ 'ਤੇ ਵਿਚਾਰ ਕਰ ਰਿਹਾ ਹੈ। ਐਮਾਜ਼ਾਨ 'ਤੇ ਦੋਸ਼ ਹੈ ਕਿ ਜਦੋਂ ਉਸ ਨੇ ਇਸ ਨਿਵੇਸ਼ ਦੀ ਇਜਾਜ਼ਤ ਲਈ ਸੀ ਤਾਂ ਉਸ ਨੇ ਕਈ ਤੱਥ ਛੁਪਾਏ ਸਨ। ਐਮਾਜ਼ਾਨ ਨੇ ਇਸ ਸੰਦਰਭ ਵਿੱਚ ਸੀਸੀਆਈ ਨੂੰ ਆਪਣਾ ਜਵਾਬ ਸੌਂਪਿਆ ਹੈ, ਜਿਸ ਦੇ ਆਧਾਰ 'ਤੇ ਰਾਇਟਰਜ਼ ਨੇ ਇਹ ਖਬਰ ਦਿੱਤੀ ਹੈ।

  Published by:Ashish Sharma
  First published:

  Tags: Amazon, Cait, Confederation Of All India Traders (CAIT)