ਹਿੰਦੂ ਧਰਮ ਗ੍ਰੰਥਾਂ ਵਿੱਚ ਗਾਂ ਦਾ ਬਹੁਤ ਪਵਿੱਤਰ ਸਥਾਨ ਹੈ। ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਗਊ ਮਾਤਾ ਵਿੱਚ 33 ਕਰੋੜ ਦੇਵੀ-ਦੇਵਤੇ ਨਿਵਾਸ ਕਰਦੇ ਹਨ। ਪੁਰਾਣਾਂ ਅਤੇ ਉਪਨਿਸ਼ਦਾਂ ਵਿੱਚ ਵੀ ਗਊ ਮਾਤਾ ਦੀ ਸੇਵਾ ਨੂੰ ਸਰਵਉੱਚ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਵੀ ਇਸ ਨੂੰ ਲੈ ਕੇ ਕਈ ਉਪਾਅ ਦੱਸੇ ਗਏ ਹਨ। ਇਸ ਦੇ ਮੁਤਾਬਕ ਜੇਕਰ ਗਊ ਮਾਤਾ ਦੀ ਸੇਵਾ ਕੀਤੀ ਜਾਵੇ ਤਾਂ ਵਾਸਤੂ ਨਾਲ ਜੁੜੀਆਂ ਕਈ ਸਮੱਸਿਆਵਾਂ ਆਸਾਨੀ ਨਾਲ ਦੂਰ ਹੋ ਸਕਦੀਆਂ ਹਨ।
ਪਰ ਇਸਦੇ ਲਈ ਕੁਝ ਨਿਯਮ ਦਿੱਤੇ ਗਏ ਹਨ। ਸ਼ਿਵਪੁਰਾਣ ਅਤੇ ਸਕੰਦਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਗਊ ਦੀ ਸੇਵਾ ਅਤੇ ਗਊ ਦਾਨ ਕਰਨ ਨਾਲ ਯਮਰਾਜ ਯਾਨੀ ਮੌਤ ਦਾ ਡਰ ਨਹੀਂ ਰਹਿੰਦਾ। ਇਸ ਤੋਂ ਇਲਾਵਾ ਵਾਸਤੂ ਸ਼ਾਸਤ ਦੇ ਮੁਤਾਬਿਕ ਜਿਸ ਜਗ੍ਹਾ 'ਤੇ ਘਰ ਬਣਾਇਆ ਜਾ ਰਿਹਾ ਹੈ, ਜੇਕਰ ਵੱਛੇ ਵਾਲੀ ਗਾਂ ਲਿਆ ਕੇ ਉੱਥੇ ਬੰਨ੍ਹ ਦਿੱਤੀ ਜਾਵੇ ਤਾਂ ਉਸ ਸਥਾਨ ਦੇ ਸਾਰੇ ਵਾਸਤੂ ਦੋਸ਼ ਦੂਰ ਹੋ ਜਾਣਗੇ। ਕੰਮ ਸਫਲਤਾਪੂਰਵਕ ਪੂਰੇ ਹੁੰਦੇ ਹਨ ਅਤੇ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਹੈ। ਆਓ ਜਾਣਦੇ ਹਾਂ ਕਿ ਗਊ ਮਾਤਾ ਦੀ ਸੇਵਾ ਕਰਨ ਨਾਲ ਕਿਸ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ:
ਗਾਂ ਦੀ ਸੇਵਾ ਕਰਨ ਦੇ 4 ਫਾਇਦੇ
-ਕਿਸੇ ਦੀ ਬੁਰੀ ਨਜ਼ਰ ਲੱਗੀ ਹੋਵੇ ਤਾਂ ਇਸ ਨੂੰ ਗਾਂ ਦੀ ਪੂਛ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਵਿਸ਼ਨੂੰ ਪੁਰਾਣ ਵਿਚ ਦੱਸਿਆ ਗਿਆ ਹੈ ਕਿ ਜਦੋਂ ਭਗਵਾਨ ਕ੍ਰਿਸ਼ਨ ਨੂੰ ਪੂਤਨਾ ਨੇ ਦੁੱਧ ਚੁੰਘਾਇਆ ਸੀ ਤਾਂ ਨੰਦ ਬਾਬਾ ਅਤੇ ਯਸ਼ੋਦਾ ਮਾਈ ਨੇ ਗਾਂ ਦੀ ਪੂਛ ਘੁਮਾ ਕੇ ਨਜ਼ਰ ਉਤਾਰੀ ਸੀ।
-ਜੇਕਰ ਤੁਸੀਂ ਇੰਟਰਵਿਊ ਲਈ ਜਾ ਰਹੇ ਹੋ ਅਤੇ ਜੇਕਰ ਤੁਸੀਂ ਉਸ ਸਮੇਂ ਗਊ ਮਾਤਾ ਦੀ ਆਵਾਜ਼ ਸੁਣਦੇ ਹੋ, ਤਾਂ ਇਹ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ।
-ਕਿਹਾ ਜਾਂਦਾ ਹੈ ਕਿ ਜਿੱਥੇ ਵੀ ਗਾਂ ਸਾਹ ਲੈਂਦੀ ਹੈ, ਉਸ ਥਾਂ ਦੇ ਸਾਰੇ ਪਾਪ ਦੂਰ ਕਰ ਲੈਂਦੀ ਹੈ। ਇਸ ਗੱਲ ਦਾ ਜ਼ਿਕਰ ਮਹਾਭਾਰਤ ਦੇ ਅਨੁਸ਼ਾਸਨਪਰਵ ਵਿੱਚ ਵੀ ਕੀਤਾ ਗਿਆ ਹੈ।
-ਜਿਸ ਘਰ ਵਿਚ ਗਊ ਮਾਚਾ ਦੀ ਸੇਵਾ ਕੀਤੀ ਜਾਂਦੀ ਹੈ, ਉਸ ਘਰ ਵਿਚ ਪੁੱਤਰਾਂ-ਪੋਤਰਿਆਂ ਦੀ ਕਮੀ ਨਹੀਂ ਹੁੰਦੀ। ਸੰਤਾਨ ਦੀ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਤੁਹਾਨੂੰ ਗਿਆਨ, ਦੌਲਤ ਆਦਿ ਹੋਰ ਸੁਖ ਪ੍ਰਾਪਤ ਹੁੰਦੇ ਹਨ। ਇਸ ਦੇ ਨਾਲ ਹੀ ਉਸ ਘਰ ਦੀਆਂ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ। ਉਸ ਘਰ ਦੇ ਬੱਚੇ ਨਿਡਰ ਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Hinduism, Religion, Vastu tips