HOME » NEWS » Life

ਕੁੱਤੇ ਨੇ ਆਪਣੇ ਮਾਲਕ ਨੂੰ ਬਚਾਉਣ ਲਈ ਮਾਰੀ ਸਵੀਮਿੰਗ ਪੂਲ਼ ਵਿੱਚ ਛਾਲ, ਦੇਖੋ ਵੀਡੀਓ

News18 Punjabi | Trending Desk
Updated: July 8, 2021, 11:20 AM IST
share image
ਕੁੱਤੇ ਨੇ ਆਪਣੇ ਮਾਲਕ ਨੂੰ ਬਚਾਉਣ ਲਈ ਮਾਰੀ ਸਵੀਮਿੰਗ ਪੂਲ਼ ਵਿੱਚ ਛਾਲ, ਦੇਖੋ ਵੀਡੀਓ
ਕੁੱਤੇ ਨੇ ਆਪਣੇ ਮਾਲਕ ਨੂੰ ਬਚਾਉਣ ਲਈ ਮਾਰੀ ਸਵੀਮਿੰਗ ਪੂਲ਼ ਵਿੱਚ ਛਾਲ, ਦੇਖੋ ਵੀਡੀਓ

  • Share this:
  • Facebook share img
  • Twitter share img
  • Linkedin share img
ਕੁੱਤਿਆਂ ਨੂੰ ਹਮੇਸਾਂ ਇਨਸਾਨ ਦਾ ਚੰਗਾ ਦੋਸਤ ਮੰਨਿਆ ਜਾਦਾ ਹੈ । ਇੱਕ ਕੁੱਤੇ ਦੇ ਮਾਲਕ ਨੇ ਜਦੋਂ ਸਵੀਵਿੰਗ ਪੂਲ ਵਿੱਚ ਡੁੱਬਣ ਦਾ ਡਰਾਮਾ ਕੀਤਾ ਤਾਂ ਉਸਦੇ ਪਾਲਤੂ ਕੁੱਤੇ ਨੇ ਉਸਨੂੰ ਬਚਾਉਣ ਲਈ ਸਵਿਮਿੰਗ ਪੂਲ ਵਿੱਚ ਛਾਲ ਮਾਰ ਦਿੱਤੀ ।ਇੱਥੇ ਇਹ ਦੱਸਣਯੋਗ ਹੈ ਕਿ ਵੀਡੀਓ ਵਿਚਲੇ ਇਸ ਕਾਲ਼ੇ ਕੁੱਤੇ ਨੂੰ ਤੈਰਨਾ ਨਹੀਂ ਆਉਦਾ ਸੀ ਪਰ ਇਸਦੇ ਬਾਵਜੂਦ ਉਸਨੇ ਆਪਣੇ ਮਾਲਕ ਦੀ ਜਾਨ ਬਚਾਉਣ ਲਈ ਬਿਨਾਂ ਕੁਝ ਸੋਚੇ-ਸਮਝੇ ਪੂਲ਼ ਵਿੱਚ ਛਾਲ਼ ਮਾਰ ਦਿੱਤੀ । ਇਹ ਦਿਲ ਟੁੰਬਣ ਵਾਲਾ ਵੀਡੀਆ SacManSpin ਨਾਮ ਦੇ ਵਿਅਕਤੀ ਦੁਆਰਾ ਆਪਣੇ ਟਵੀਟਰ ਅਕਾਂਊਟ ਤੇ ਸ਼ੇਅਰ ਕੀਤਾ ਗਿਆ ਹੈ । ਹੁਣ ਤੱਕ ਇਸ ਵੀਡੀਓ ਨੂੰ 3 ਮਿਲੀਅਨ ਤੋਂ ਜਿਆਦਾ ਵਿਊ ਮਿਲ਼ ਚੁੱਕੇ ਹਨ । ਵਾਇਰਲ ਹੋਈ ਇਸ ਪੋਸਟ ਵਿੱਚ ਹੁਣ ਕੁੱਤੇ ਦੇ ਮਾਲਕ ਨੇ ਆਪਣੇ ਇਸ ਮਿੱਤਰ ਦੇ ਨਾਮ ਦਾ ਜਿਕਰ ਕੀਤਾ ਹੈ । ਉਸਨੇ ਲਿਖਿਆ ਕਿ ਮੈਂ ਇਹ ਸਿੱਖਿਆ ਕਿ ਬੋਗੀ ਮੈਨੂੰ ਕਿੰਨਾ ਪਿਆਰ ਕਰਦਾ ਹੈ । ਕੈਪਸ਼ਨ ਦੇ ਅੰਤ ਵਿੱਚ ਯੂਜ਼ਰ ਨੇ ਹੱਸਣ ਵਾਲ਼ਾ ਇਮੋਜੀ ਤੇ ਨੀਲੇ ਰੰਗ ਦਾ ਹਾਰਟ ਲਗਾਇਆ ਹੈ ।

ਇਹ ਵੀਡੀਓ ਕਲਿੱਪ 4 ਲੋਕਾਂ ਦੇ ਸਵੀਮਿੰਗ ਪੂਲ਼ ਵਿੱਚ ਇੰਜਾਏ ਕਰਨ ਨਾਲ਼ ਸ਼ੁਰੂ ਹੁੰਦੀ ਹੈ ਤੇ ਇਸ ਵਿੱਚ ਇੱਕ ਵਿਅਕਤੀ ਕੁੱਤੇ ਨਾਲ਼ ਗੱਲ ਕਰਦੇ ਹੋਏ ਨਜ਼ਰ ਆਉਦਾ ਹੈ । ਪੂਲ਼ ਵਿੱਚ ਆਪਣੇ ਮਾਲਕ ਨੂੰ ਛਟਪਟਾਉਦਾ ਦੇਖ ਕੇ ਕੁੱਤਾ ਬੈਚੇਨ ਨਜ਼ਰ ਆ ਰਿਹਾ ਹੈ , ਉਦੋਂ ਹੀ ਜਦੋਂ ਕੁੱਤੇ ਦਾ ਮਾਲਕ ਪੂਲ਼ ਵਿੱਚ ਡੁੱਬਣ ਦਾ ਡਰਾਮਾ ਕਰਦਾ ਹੈ ਤਾਂ ਕੁੱਤਾ ਫੁੱਲ ਸਪੀਡ ਵਿੱਚ ਭੱਜ ਕੇ ਉਸਨੂੰ ਬਚਾਉਣ ਜਾਦਾਂ ਹੈ ਤੇ ਪੂਲ਼ ਵਿੱਚ ਛਾਲ ਮਾਰ ਦਿੰਦਾ ਹੈ । ਬੈਂਕਗ੍ਰਾਊਡ ਵਿਚੋਂ ਇੱਕ ਔਰਤ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ । ਜਿਵੇਂ ਹੀ ਕੁੱਤਾ ਪੂਲ਼ ਵਿੱਚ ਛਾਲ ਮਾਰਦਾ ਹੈ ਉਦੋਂ ਹੀ ਉਸਦਾ ਮਾਲ਼ਕ ਉਸ ਨੂੰ ਜੱਫੀ ਪਾ ਲੈਦਾਂ ਹੈ ਤੇ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ।



ਇਹ ਵੀਡੀਓ ਨੇਟੀਜ਼ਨਾਂ ਦੇ ਦਿਲ਼ ਨੂੰ ਛੂਹ ਰਿਹਾ ਹੈ ਤੇ ਖਾਸ ਕਰਕੇ ਲੋਕ ਕੁੱਤੇ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ । ਇੱਕ ਯੂਜ਼ਰ ਨੇ ਇਸ ਕੁੱਤੇ ਨੂੰ ਮਿਕੀਮਾਊਸ ਨਾਲ਼ ਜੋੜਦੇ ਹੋਏ ਕਿਹਾਲਕਿ ਇਹ ਬਿਲਕੁਲ ਉਵੇਂ ਭੱਜ ਰਿਹਾ ਹੈ ਜਿਵੇਂ ਮਿਕੀਮਾਊਸ ਆਪਣੀ ਗਰਲਫ੍ਰੈਂਡ ਨੂੰ ਬਚਾਉਣ ਲਈ ਭੱਜਦਾ ਹੈ ।

ਕਈ ਲੋਕਾਂ ਨੇ ਲਿਖਿਆ ਕਿ ਜੇਕਰ ਅਜਿਹਾ ਵਾਪਰਦਾ ਹੈ ਤਾਂ ਉਹਨਾਂ ਦੀਆਂ ਬਿੱਲੀਆਂ ਕੀ ਰਿਐਕਟ ਕਰਨਗੀਆਂ । ਜਿਆਦਾਤਰ ਲੋਕਾਂ ਨੇ ਕਿਹਾ ਕਿ ਅਜਿਹੀ ਹਾਲ਼ਤ ਵਿੱਚ ਬਿੱਲੀਆਂ ਚਿੰਤਾ ਵਿੱਚ ਡੁੱਬ ਜਾਣਗੀਆਂ ।

3 ਲੱਖ ਤੋਂ ਵੱਧ ਲੋਕਾਂ ਨੇ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਕੀਤਾ ਹੈ ।
Published by: Ramanpreet Kaur
First published: July 8, 2021, 11:20 AM IST
ਹੋਰ ਪੜ੍ਹੋ
ਅਗਲੀ ਖ਼ਬਰ