Home /News /lifestyle /

Honda Activa ਦਾ ਇਲੈਕਟ੍ਰਿਕ ਮਾਡਲ ਜਲਦ ਹੋਵੇਗਾ ਲਾਂਚ, ਕੰਪਨੀ ਨੇ ਕੀਤੀ ਘੋਸ਼ਣਾ

Honda Activa ਦਾ ਇਲੈਕਟ੍ਰਿਕ ਮਾਡਲ ਜਲਦ ਹੋਵੇਗਾ ਲਾਂਚ, ਕੰਪਨੀ ਨੇ ਕੀਤੀ ਘੋਸ਼ਣਾ

Honda Activa

Honda Activa

ਦੇਸ਼ ਵਿੱਚ Honda ਇੱਕ ਅਜਿਹੀ ਕੰਪਨੀ ਹੈ ਜਿਸਦਾ ਸਕੂਟਰ ਪਿਛਲੇ ਕਈ ਸਾਲਾਂ ਤੋਂ ਨੰਬਰ 1'ਤੇ ਬਣਿਆ ਹੋਇਆ ਹੈ। ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਸਮੇਂ ਦੇ ਨਾਲ ਚਲਦੇ ਹੋਏ ਇਲੈਕਟ੍ਰਿਕ ਸਕੂਟਰਾਂ ਵੱਲ ਮੁੜ ਰਹੀਆਂ ਹਨ ਅਤੇ Honda Activa ਜੋ ਕਿ ਦੇਸ਼ ਦਾ ਸਭ ਤੋਂ ਵੱਧ ਵਿਕਣ ਵਾਲਾ ਸਕੂਟਰ ਹੈ, ਦਾ ਵੀ ਇਲੈਕਟ੍ਰਿਕ ਮਾਡਲ ਲੋਕ ਬੜੇ ਲੰਮੇ ਸਮੇਂ ਤੋਂ ਉਡੀਕ ਰਹੇ ਹਨ।

ਹੋਰ ਪੜ੍ਹੋ ...
  • Share this:

ਇਸਦਾ ਕਾਰਨ ਲੋਕਾਂ ਦਾ Activa 'ਤੇ ਭਰੋਸਾ ਹੈ ਅਤੇ ਹਾਲ ਹੀ ਵਿੱਚ ਕੰਪਨੀ ਨੇ ਆਪਣੇ Honda Activa 6G H-Smart ਨੂੰ ਲਾਂਚ ਕਰਦੇ ਸਮੇਂ ਘੋਸ਼ਣਾ ਕੀਤੀ ਹੈ ਕਿ ਕੰਪਨੀ ਅਗਲੇ ਸਾਲ ਯਾਨੀ 2024 ਦੇ ਮਾਰਚ ਤੱਕ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਬਾਜ਼ਾਰ ਵਿੱਚ ਲੈ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਪਹਿਲੇ ਹੀ ਕਈ ਕੰਪਨੀਆਂ ਇਸ ਸੈਗਮੇਂਟ ਵਿਚ ਕਦਮ ਰੱਖ ਚੁੱਕੀਆਂ ਹਨ ਅਤੇ Honda ਵੀ ਇਸ ਵਿੱਚ ਸ਼ਾਮਲ ਹੋਣ ਲਈ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰੇਗੀ।

ਖ਼ਾਸੀਅਤਾਂ: ਤੁਹਾਨੂੰ ਦੱਸ ਦੇਈਏ ਕਿ Honda Activa 6G H-Smart ਨੂੰ ਲਾਂਚ ਕਰਦੇ ਸਮੇਂ ਹੌਂਡਾ ਇੰਡੀਆ ਦੇ ਪ੍ਰਧਾਨ ਅਤੇ ਸੀਈਓ ਅਤਸੂਸ਼ੀ ਓਗਾਟਾ ਨੇ ਦੱਸਿਆ ਕਿ ਅਗਲੇ ਸਾਲ ਮਾਰਚ ਵਿੱਚ ਉਹ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰਨਗੇ। ਇਸ ਨੂੰ ਬਿਲਕੁਲ ਨਵੀਂ ਚੈਸੀ 'ਤੇ ਬਣਾਇਆ ਜਾ ਰਿਹਾ ਹੈ। ਇਸ ਦਾ ਡਿਜ਼ਾਈਨ ਭਾਰਤੀ ਬਾਜ਼ਾਰ ਦੀਆਂ ਲੋੜਾਂ ਮੁਤਾਬਕ ਹੋਵੇਗਾ।

ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲਾ ਪਹਿਲਾ ਸਕੂਟਰ ਫਿਕਸਡ ਬੈਟਰੀ ਨਾਲ ਆਵੇਗਾ ਜਦਕਿ ਬਾਅਦ ਵਿੱਚ ਦੂਜੇ ਮਾਡਲ ਇੱਕ ਬਦਲਣਯੋਗ ਬੈਟਰੀ ਸਿਸਟਮ ਨਾਲ ਦਿਖਾਈ ਦੇਣਗੇ। ਕੰਪਨੀ ਚਾਰਜਿੰਗ ਸਟੇਸ਼ਨਸ ਨੂੰ ਲੈ ਕੇ ਵੀ ਵਿਚਾਰ ਕਰ ਰਹੀ ਹੈ ਅਤੇ ਉਹ ਦੇਸ਼ ਵਿੱਚ ਆਪਣੇ 6000 ਤੋਂ ਵੱਧ ਆਊਟਲੇਟਾਂ 'ਤੇ ਇਸਦਾ ਇੰਸਟਾਲੇਸ਼ਨ ਕਰਨ ਬਾਰੇ ਸੋਚ ਰਹੀ ਹੈ।

ਮੁਕਾਬਲੇਬਾਜ਼ੀ: ਮਾਰਕੀਟ ਵਿੱਚ ਕਈ ਛੋਟੀਆਂ-ਵੱਡੀਆਂ ਕੰਪਨੀਆਂ ਇਸ ਸੈਗਮੇਂਟ ਵਿੱਚ ਕੰਮ ਕਰ ਰਹੀਆਂ ਹਨ ਅਤੇ ਜੇਕਰ Honda ਵੀ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰਦਾ ਹੈ ਤਾਂ ਇਹਨਾਂ ਕੰਪਨੀਆਂ ਨੂੰ ਥੋੜ੍ਹੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਵੇਲੇ Hero ਨਾਲ ਇਸਦਾ ਮੁਕਾਬਲਾ ਹੈ ਅਤੇ ਇਸ ਤੋਂ ਬਾਅਦ ਓਲਾ ਇਲੈਕਟ੍ਰਿਕ, ਓਕੀਨਾਵਾ ਵਰਗੀਆਂ ਕਈ ਕੰਪਨੀਆਂਹਨ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੌਂਡਾ ਦੀ ਸਕੂਟਰ ਸੈਗਮੇਂਟ ਵਿੱਚ ਇਸ ਸਮੇਂ 56% ਮਾਰਕੀਟ ਹਿੱਸੇਦਾਰੀ ਹੈ। ਇਹ ਸਭ ਤੋਂ ਅੱਗੇ ਹੈ। ਕੰਪਨੀ ਅਗਲੇ ਮਹੀਨੇ 100cc ਬਾਈਕ ਲਾਂਚ ਕਰਨ ਦੇ ਨਾਲ ਮੋਟਰਸਾਈਕਲ ਸੈਗਮੈਂਟ ਵਿੱਚ ਦਾਖਲ ਹੋਣ ਦੀ ਵੀ ਯੋਜਨਾ ਬਣਾ ਰਹੀ ਹੈ।

Published by:Rupinder Kaur Sabherwal
First published:

Tags: Auto, Auto industry, Auto news, Automobile, Honda activa