Home /News /lifestyle /

ਮਸ਼ਹੂਰ VLC Media Player ਭਾਰਤ 'ਚ ਹੋਇਆ ਬੈਨ, ਜਾਣੋ ਬੰਦ ਹੋਣ ਦੇ ਕਾਰਨ

ਮਸ਼ਹੂਰ VLC Media Player ਭਾਰਤ 'ਚ ਹੋਇਆ ਬੈਨ, ਜਾਣੋ ਬੰਦ ਹੋਣ ਦੇ ਕਾਰਨ

VLC

VLC

ਭਾਰਤ ਸਰਕਾਰ (Indian Government) ਵੱਲੋਂ ਪ੍ਰਸਿੱਧ ਮੀਡੀਆ ਪਲੇਅਰ ਸਾਫਟਵੇਅਰ ਅਤੇ ਸਟ੍ਰੀਮਿੰਗ ਮੀਡੀਆ ਸਰਵਰ VLC ਪਲੇਅਰ (VLC player ban in India) ਉੱਤੇ ਪਾਬੰਦੀ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਵੀਡਿਓਲੈਨ ਪ੍ਰੋਜੈਕਟ ਦੁਆਰਾ ਬਣਾਏ ਗਏ VLC ਪਲੇਅਰ (VLC player) ਨੂੰ ਕਰੀਬ ਦੋ ਮਹੀਨੇ ਪਹਿਲਾਂ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਸੀ, ਪਰ ਭਾਰਤ ਸਰਕਾਰ ਜਾਂ ਕੰਪਨੀ ਨੇ ਇਸ ਪਾਬੰਦੀ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਹੈ। ਕਈ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੇ IT ਐਕਟ 2000 ਦੇ ਤਹਿਤ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ VLC ਮੀਡੀਆ (VLC media website) ਦੀ ਵੈੱਬਸਾਈਟ ਖੋਲ੍ਹਣ 'ਤੇ ਆਈ.ਟੀ. ਐਕਟ ਦੇ ਤਹਿਤ ਬੈਨ ਹੋਣ ਦਾ ਸੰਦੇਸ਼ ਨਜ਼ਰ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਕੋਈ ਵੀ ਕਿਸੇ ਕੰਮ ਲਈ VLC ਮੀਡੀਆ ਪਲੇਅਰ (VLC media player) ਪਲੇਟਫਾਰਮ ਤੱਕ ਪਹੁੰਚ ਨਹੀਂ ਕਰ ਸਕਦਾ। ਇਹ ਕਿਹਾ ਜਾਂਦਾ ਹੈ ਕਿ VLC ਮੀਡੀਆ ਪਲੇਅਰ ACT Fibernet, Vodafone-Idea ਅਤੇ ਹੋਰਾਂ ਸਮੇਤ ਸਾਰੇ ਪ੍ਰਮੁੱਖ ISPs 'ਤੇ ਬਲੌਕ ਕੀਤਾ ਗਿਆ ਹੈ। ਹੁਣ ਭਾਰਤ ਦੇ ਨਾਗਰਿਕ VLC ਮੀਡੀਆ ਪਲੇਅਰ (VLC media player) ਦੀ ਵਰਤੋਂ ਨਹੀਂ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ, ਭਾਰਤ ਸਰਕਾਰ (Indian Government) ਨੇ ਭਾਰਤ ਵਿੱਚ PUBG ਮੋਬਾਈਲ, BGMI ਦੇ ਭਾਰਤੀ ਸੰਸਕਰਣ ਨੂੰ ਬਲੌਕ ਕਰ ਦਿੱਤਾ ਹੈ ਅਤੇ ਇਸਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੁਆਰਾ PUBG Mobile, TikTok, Camscanner ਅਤੇ ਹੋਰ ਸਮੇਤ ਸੈਂਕੜੇ ਚੀਨੀ ਐਪਸ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਐਪਸ ਨੂੰ ਬਲੌਕ ਜਾਂ ਬੰਦ ਕਰਨ ਦਾ ਕਾਰਨ ਇਹ ਹੈ ਕਿ ਭਾਰਤ ਸਰਕਾਰ (Indian Government) ਨੂੰ ਚਿੰਤਾ ਸੀ ਕਿ ਇਹ ਪਲੇਟਫਾਰਮ ਯੂਜ਼ਰਸ ਦਾ ਡਾਟਾ ਚੀਨ ਨੂੰ ਭੇਜ ਰਹੇ ਹਨ। ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ VLC ਮੀਡੀਆ ਪਲੇਅਰ ਕਿਸੇ ਚੀਨੀ ਕੰਪਨੀ ਦੁਆਰਾ ਸਮਰਥਿਤ ਨਹੀਂ ਹੈ, ਇਸਨੂੰ ਪੈਰਿਸ ਅਧਾਰਤ ਫਰਮ VideoLAN ਦੁਆਰਾ ਬਣਾਇਆ ਗਿਆ ਹੈ। ਸਰਕਾਰ ਦੁਆਰਾ VLC ਮੀਡੀਆ ਪਲੇਅਰ ਨੂੰ ਭਾਰਤ ਵਿੱਚ ਬੈਨ ਕਰਨ ਦੇ ਕਾਰਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
Published by:Sarafraz Singh
First published:

ਅਗਲੀ ਖਬਰ