Home /News /lifestyle /

ਹਰਿਦੁਆਰ ‘ਚ ਸਥਿਤ ਹੈ ਪਹਿਲਾ ਸ਼ਕਤੀਪੀਠ, ਇੱਥੇ ਸਤੀ ਦੇਵੀ ਦੇ ਦਰਸ਼ਨਾਂ ਨਾਲ ਪੂਰੀਆਂ ਹੁੰਦੀਆਂ ਹਨ ਸਾਰੀਆਂ ਇੱਛਾਵਾਂ

ਹਰਿਦੁਆਰ ‘ਚ ਸਥਿਤ ਹੈ ਪਹਿਲਾ ਸ਼ਕਤੀਪੀਠ, ਇੱਥੇ ਸਤੀ ਦੇਵੀ ਦੇ ਦਰਸ਼ਨਾਂ ਨਾਲ ਪੂਰੀਆਂ ਹੁੰਦੀਆਂ ਹਨ ਸਾਰੀਆਂ ਇੱਛਾਵਾਂ

ਹਰਿਦੁਆਰ ਦਾ ਮਾਇਆ ਦੇਵੀ ਮੰਦਿਰ ਪ੍ਰਾਚੀਨ 51ਸ਼ਕਤੀਪੀਠਾਂ 'ਚੋਂ ਹੈ ਪਹਿਲਾ ਸ਼ਕਤੀਪੀਠ

ਹਰਿਦੁਆਰ ਦਾ ਮਾਇਆ ਦੇਵੀ ਮੰਦਿਰ ਪ੍ਰਾਚੀਨ 51ਸ਼ਕਤੀਪੀਠਾਂ 'ਚੋਂ ਹੈ ਪਹਿਲਾ ਸ਼ਕਤੀਪੀਠ

ਸ਼ਰਧਾਲੂ ਦੂਰ ਦੂਰ ਤੋਂ ਮਾਇਆ ਦੇਵੀ ਮੰਦਿਰ ਵਿੱਚ ਸਥਿਤ ਸ਼ਕਤੀਪੀਠ ਦ ਦਰਸ਼ਨਾ ਲਈ ਆਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇੱਥੇ ਮਾਤਾ ਦੀ ਪੂਜਾ ਕਰਨ ਨਾਲ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਵਿਸ਼ੇਸ਼ ਤੌਰ ‘ਤੇ ਔਰਤਾਂ ਦੇ ਮਨ ਦੀ ਹਰ ਗੱਲ ਪੂਰੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਉਹਦੇ ਦਰ ਉੱਤੇ ਆਈਆਂ ਔਰਤਾਂ ਨੂੰ ਮਾਂ ਖਾਲੀ ਹੱਥ ਨਹੀਂ ਮੋੜਦੀ।

ਹੋਰ ਪੜ੍ਹੋ ...
  • Share this:

ਮਾਤਾ ਸਤੀ ਦੇ ਸਰੀਰ ਦੇ ਵੱਖ ਵੱਖ ਅੰਗ ਧਰਤੀ 'ਤੇ ਡਿੱਗਣ ਨਾਲ ਸ਼ਕਤੀਪੀਠਾਂ ਦਾ ਨਿਰਮਾਣ ਹੋਇਆ। ਪਹਿਲਾਂ ਸ਼ਕਤੀਪੀਠ ਹਰਿਦੁਆਰ ਵਿੱਚ ਸਥਿਤ ਹੈ। ਇਹ ਸ਼ਕਤੀਪੀਠ ਮਾਂ ਸਤੀ ਦੀ ਨਾਭੀ ਭਾਵ ਧੁੰਨੀ ਡਿੱਗਣ ਦੇ ਨਾਲ ਬਣਿਆ। ਹਰਿਦੁਆਰ ਨੂੰ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ। ਪਵਿੱਤਰ ਗੰਗਾ ਨੇ ਹਰਿਦੁਆਰ ਦੀ ਮਾਨਤਾ ਹੋਰ ਵਧਾਇਆ ਹੈ। ਪ੍ਰਾਚੀਨ ਕਾਲ ਵਿੱਚ ਹਰਿਦੁਆਰ ਨੂੰ ਮਾਇਆਪੁਰੀ ਕਿਹਾ ਜਾਂਦਾ ਸੀ। ਹਰਿਦੁਆਰ ਵਿੱਚ ਮਾਇਆ ਦੇਵੀ ਸ਼ਕਤੀਪੀਠ ਰੇਲਵੇ ਸ਼ਟੇਸ਼ਨ ਦੇ ਕੋਲ ਸਥਿਤ ਹੈ। ਆਓ ਜਾਣਦੇ ਹਾਂ ਇਸ ਸ਼ਕਤੀਪੀਠ ਬਾਰੇ ਅਹਿਮ ਜਾਣਕਾਰੀ-


ਮਾਇਆ ਦੇਵੀ ਮੰਦਿਰ ਦਾ ਮਹੱਤਵ


ਤੁਹਾਨੂੰ ਦੱਸ ਦੇਈਏ ਕਿ ਹਰਿਦੁਆਰ ਵਿੱਚ ਸਥਿਤ ਮਾਇਆ ਦੇਵੀ ਸ਼ਕਤੀਪੀਠ ਮੰਦਿਰ ਦੀ ਮਾਨਤਾ ਭਗਵਾਨ ਸ਼ਿਵ ਤੇ ਮਾਤਾ ਸਤੀ ਦੇ ਪਿਆਰ ਨਾਲ ਜੁੜੀ ਹੋਈ ਹੈ। ਜਦੋਂ ਮਾਤਾ ਸਤੀ ਨੇ ਆਪਣੇ ਸਰੀਰ ਨੂੰ ਹਵਨ ਕੁੰਡ ਵਿੱਚ ਅਗਨੀ ਭੇਟ ਕੀਤਾ ਸੀ, ਉਸ ਸਮੇਂ ਭਗਵਾਨ ਸ਼ਿਵ ਮਾਤਾ ਸਤੀ ਦੇ ਸਰੀਰ ਨੂੰ ਲੈ ਕੇ ਬ੍ਰਹਿਮੰਡ ਵਿੱਚ ਭਟਕ ਰਹੇ ਸਨ। ਫਿਰ ਭਗਵਾਨ ਵਿਸ਼ਨੂੰ ਵੱਲੋਂ ਸੁਦਰਸ਼ਨ ਚੱਕਰ ਚਲਾਇਆ ਗਿਆ, ਜਿਸ ਕਾਰਨ ਮਾਂ ਦੇ ਸਰੀਰ ਦੇ 52 ਅੰਗ ਵੱਖ ਹੋ ਕੇ ਧਰਤੀ 'ਤੇ ਡਿੱਗ ਗਏ। ਮੰਨਿਆ ਜਾਂਦਾ ਹੈ ਕਿ ਮਾਤਾ ਸਤੀ ਦਾ ਸਭ ਤੋਂ ਪਹਿਲਾ ਅੰਗ ਹਰਿਦੁਆਰ ਦੀ ਮਾਇਆਪੁਰੀ ਵਿੱਚ ਡਿੱਗਿਆ। ਇਸ ਸਥਾਨ 'ਤੇ ਮਾਤਾ ਸਤੀ ਦੇ ਬਣੇ ਮੰਦਿਰ ਨੂੰ ਮਾਇਆ ਦੇਵੀ ਮੰਦਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਸ਼ਰਧਾਲੂ ਦੂਰ ਦੂਰ ਤੋਂ ਮਾਇਆ ਦੇਵੀ ਮੰਦਿਰ ਵਿੱਚ ਸਥਿਤ ਸ਼ਕਤੀਪੀਠ ਦ ਦਰਸ਼ਨਾ ਲਈ ਆਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇੱਥੇ ਮਾਤਾ ਦੀ ਪੂਜਾ ਕਰਨ ਨਾਲ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਵਿਸ਼ੇਸ਼ ਤੌਰ ‘ਤੇ ਔਰਤਾਂ ਦੇ ਮਨ ਦੀ ਹਰ ਗੱਲ ਪੂਰੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਉਹਦੇ ਦਰ ਉੱਤੇ ਆਈਆਂ ਔਰਤਾਂ ਨੂੰ ਮਾਂ ਖਾਲੀ ਹੱਥ ਨਹੀਂ ਮੋੜਦੀ।


ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਮਾਇਆ ਦੇਵੀ ਦਾ ਇਹ ਮੰਦਿਰ ਦੇਸ਼ ਦੇ ਪ੍ਰਾਚੀਨ ਮੰਦਿਰਾਂ ਵਿੱਚੋਂ ਇੱਕ ਹੈ। ਮੰਦਿਰ ਦੇ ਮੁੱਖ ਪੁਜਾਰੀ ਸੁਰੇਸ਼ਾਨੰਦ ਸਰਸਵਤੀ ਨੇ ਇਸ ਮੰਦਿਰ ਬਾਰੇ ਦੱਸਿਆ ਕਿ ਮਾਇਆ ਦੇਵੀ ਮੰਦਿਰ 52 ਸ਼ਕਤੀਪੀਠਾਂ ਵਿੱਚੋਂ ਪਹਿਲਾ ਸ਼ਕਤੀਪੀਠ ਹੈ। ਇਸ ਲਈ ਇਹ ਸਾਰੇ ਸ਼ਕਤੀਪੀਠਾਂ ਦਾ ਮੂਲ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਮਾਤਾ ਸਤੀ ਨੇ ਇੱਥੇ ਯੋਗ ਦੀ ਅਗਨੀ ਵਿੱਚ ਬੈਠ ਕੇ ਆਪਣੇ ਸਰੀਰ ਦੀ ਬਲੀ ਦਿੱਤੀ ਸੀ।


ਮਾਇਆ ਦੇਵੀ ਮੰਦਿਰ ਦੀ ਮਾਨਤਾ


ਪੁਜਾਰੀ ਸੁਰੇਸ਼ਾਨੰਦ ਨੇ ਦੱਸਿਆ ਕਿ ਮਾਇਆ ਦੇਵੀ ਮੰਦਿਰ ਦੀ ਬਹੁਤ ਮਾਨਤਾ ਹੈ। ਇਸ ਮੰਦਿਰ ਦੇ ਦਰਸ਼ਨਾਂ ਤੋਂ ਬਿਨ੍ਹਾਂ ਕੋਈ ਵੀ ਧਾਰਮਿਕ ਯਾਤਰਾਂ ਪੂਰੀ ਨਹੀਂ ਹੁੰਦੀ। ਇਸ ਮੰਦਿਰ ਦੇ ਦਰਸ਼ਨਾਂ ਤੋਂ ਬਿਨ੍ਹਾਂ ਤਾਂ ਚਾਰ ਧਾਮ ਦੀ ਯਾਤਰਾ ਵੀ ਅਧੂਰੀ ਹੈ। ਇਸ ਲਈ ਇਸ ਮਾਇਆ ਦੇਵੀ ਮੰਦਿਰ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹਨ। ਮੰਦਿਰ ਦੇ ਦਰਸ਼ਨਾ ਤੇ ਮਾਤਾ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।


ਇਸਦੇ ਨਾਲ ਹੀ ਕਾਸ਼ੀਪੁਰ ਤੋਂ ਆਈ ਸ਼ਰਧਾਲੂ ਰਜਨੀ ਬਾਂਸਲ ਨੇ ਦੱਸਿਆ ਕਿ ਮਾਇਆ ਦੇਵੀ ਮੰਦਿਰ ਮਾਂ ਦਾ ਅਸਲ ਦਰਬਾਰ ਹੈ। ਇੱਥੇ ਜੋ ਵੀ ਮਨੋਕਾਮਨਾਵਾਂ ਮੰਗੀਆਂ ਜਾਂਦੀਆਂ ਹਨ, ਉਹ ਜ਼ਰੂਰ ਪੂਰੀਆਂ ਹੁੰਦੀਆਂ ਹਨ। ਰਜਨੀ ਨੇ ਕਿਹਾ ਕਿ ਉਸਨੂੰ ਮਾਂ ਉੱਤੇ ਪੂਰਾ ਵਿਸ਼ਵਾਸ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਹਰਿਦੁਆਰ ਆਉਣ ਤਾਂ ਮਾਇਆ ਦੇਵੀ ਦੇ ਦਰਸ਼ਨ ਜ਼ਰੂਰ ਕਰਨ।

Published by:Shiv Kumar
First published:

Tags: Famous Temples of Haridwar, First Shaktipetha, Recognition of Maya Devi Temple, Sati Devi Temples