Home /News /lifestyle /

ਕੋਰੋਨਾ ਦੌਰਾਨ ਸ਼ੁਰੂ ਹੋਇਆ ਫ੍ਰੀ ਰਾਸ਼ਨ ਸਤੰਬਰ ਤੋਂ ਬਾਅਦ ਵੀ ਰਹੇਗਾ ਜਾਰੀ! ਪੜ੍ਹੋ ਪੂਰੀ ਖ਼ਬਰ

ਜੇਕਰ ਤੁਹਾਨੂੰ ਯਾਦ ਹੋਵੇਗਾ ਤਾਂ ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਦੇਸ਼ ਭਰ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਸੀ ਜਿਸ ਕਰਕੇ ਦਿਹਾੜੀ-ਮਜ਼ਦੂਰੀ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਖਾਣ -ਪੀਣ ਦੀ ਬਹੁਤ ਮੁਸ਼ਕਿਲ ਆ ਰਹੀ ਸੀ ਕਿਉਂਕਿ ਲਗਭਗ ਸਾਰੇ ਕੰਮ ਬੰਦ ਸਨ। ਤਾਂ ਸਰਕਾਰ ਨੇ ਰਾਸ਼ਨ ਕਾਰਡਧਾਰਕਾਂ ਲਈ ਮਿਲ ਰਹੇ ਸਬਸੀਡੀ ਵਾਲੇ ਰਾਸ਼ਨ ਵਿੱਚ 5 ਕਿਲੋ ਹੋਰ ਮੁਫ਼ਤ ਰਾਸ਼ਨ ਜੋੜ ਦਿੱਤਾ ਸੀ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਸੀ। ਇਹ ਸਕੀਮ ਮਾਰਚ 2022 ਵਿੱਚ ਸ਼ੁਰੂ ਹੋਈ ਸੀ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਕੀਮ ਦਾ ਨਾਮ ਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PMGKAY) ਹੈ। ਇਸ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨ.ਐੱਫ.ਐੱਸ.ਏ.) ਵਿਚ ਸ਼ਾਮਲ ਲਗਭਗ 80 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਅਨਾਜ ਮੁਫ਼ਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਵੰਡੇ ਜਾਣ ਵਾਲੇ ਸਬਸਿਡੀ ਵਾਲੇ ਅਨਾਜ ਤੋਂ ਇਲਾਵਾ ਮੁਫ਼ਤ ਰਾਸ਼ਨ ਦਿੱਤਾ ਜਾਂਦਾ ਹੈ।

ਵੈਸੇ ਇਹ ਸਕੀਮ ਸਿਰਫ ਲੌਕਡਾਊਨ ਤੱਕ ਹੀ ਸੀ ਪਰ ਸਰਕਾਰ ਨੇ ਇਸਨੂੰ ਕਈ ਵਾਰ ਅੱਗੇ ਵਧਾਇਆ ਹੈ ਅਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਵਲੋਂ ਵਧਾਈ ਹੋਈ ਸੀਮਾ ਸਤੰਬਰ 2022 ਵਿੱਚ ਖ਼ਤਮ ਹੋ ਰਹੀ ਹੈ ਪਰ ਕੁਝ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਸਰਕਾਰ ਇਸਨੂੰ ਹੋਰ ਅੱਗੇ ਵਧਾ ਸਕਦੀ ਹੈ। ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਸਬੰਧੀ ਕਦੋਂ ਕੋਈ ਫੈਸਲਾ ਲਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੀ ਇਸ ਯੋਜਨਾ ਦਾ ਲਾਭ ਲਗਭਗ 80 ਕਰੋੜ ਲੋਕ ਲੈ ਰਹੇ ਹਨ ਅਤੇ ਇਸ ਲਈ ਸਰਕਾਰ ਇਸ ਨੂੰ ਹੋਰ ਅੱਗੇ ਵਧਾਉਣ ਬਾਰੇ ਫ਼ੈਸਲਾ ਲੈ ਸਕਦੀ ਹੈ।ਹਾਲਾਂਕਿ ਸਰਕਾਰ ਦੇ ਅਜਿਹਾ ਕਰਨ ਨਾਲ ਇਸ ਯੋਜਨਾ ਦਾ ਖਰਚਾ 3.4 ਲੱਖ ਕਰੋੜ ਹੋ ਜਾਵੇਗਾ।

Published by:Drishti Gupta
First published:

Tags: Central government, Scheme, Storing Wheat, Wheat