• Home
  • »
  • News
  • »
  • lifestyle
  • »
  • THE GERMAN COMPANY IS GOING TO LAUNCH 19 CARS AND 5 BIKES IN INDIA KNOW THE DETAILS GH RUP AS

ਜਰਮਨ ਦੀ ਇਹ ਕੰਪਨੀ ਭਾਰਤ ਵਿੱਚ 19 ਕਾਰਾਂ ਤੇ 5 ਬਾਈਕ ਕਰਨ ਜਾ ਰਹੀ ਹੈ ਲਾਂਚ, ਜਾਣੋ ਡਿਟੇਲ

ਜਰਮਨ ਲਗਜ਼ਰੀ ਆਟੋਮੋਟਿਵ ਗਰੁੱਪ BMW 2022 ਵਿੱਚ ਭਾਰਤ ਵਿੱਚ 19 ਕਾਰਾਂ ਅਤੇ 5 ਮੋਟਰਸਾਈਕਲ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਦਾਅਵਾ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ BMW ਇਸ ਸਾਲ ਮਈ 'ਚ ਆਪਣੀ ਆਲ-ਇਲੈਕਟ੍ਰਿਕ ਸੇਡਾਨ i4 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

ਜਰਮਨ ਦੀ ਇਹ ਕੰਪਨੀ ਭਾਰਤ ਵਿੱਚ 19 ਕਾਰਾਂ ਤੇ 5 ਬਾਈਕ ਕਰਨ ਜਾ ਰਹੀ ਹੈ ਲਾਂਚ, ਜਾਣੋ ਡਿਟੇਲ (ਫਾਈਲ ਫੋਟੋ)

  • Share this:
ਜਰਮਨ ਲਗਜ਼ਰੀ ਆਟੋਮੋਟਿਵ ਗਰੁੱਪ BMW 2022 ਵਿੱਚ ਭਾਰਤ ਵਿੱਚ 19 ਕਾਰਾਂ ਅਤੇ 5 ਮੋਟਰਸਾਈਕਲ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਦਾਅਵਾ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ BMW ਇਸ ਸਾਲ ਮਈ 'ਚ ਆਪਣੀ ਆਲ-ਇਲੈਕਟ੍ਰਿਕ ਸੇਡਾਨ i4 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਸਦੇ ਨਾਲ ਹੀ ਵਾਹਨ ਨਿਰਮਾਤਾ ਦਾ ਕਹਿਣਾ ਹੈ ਕਿ ਉਸਨੇ 2022 ਦੀ ਪਹਿਲੀ ਤਿਮਾਹੀ ਵਿੱਚ ਚਾਰ ਪਹੀਆ ਵਾਹਨਾਂ ਦੀ ਵਿਕਰੀ ਵਿੱਚ 25 ਪ੍ਰਤੀਸ਼ਤ ਅਤੇ ਦੋ ਪਹੀਆ ਵਾਹਨਾਂ ਦੀ ਵਿਕਰੀ ਵਿੱਚ 41 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ। ਇਹ ਵਿਕਰੀ ਪ੍ਰਦਰਸ਼ਨ ਸੈਮੀਕੰਡਕਟਰ ਦੀ ਘਾਟ, ਰੂਸ-ਯੂਕਰੇਨ ਯੁੱਧ ਅਤੇ ਚੀਨ ਵਿੱਚ ਕਰੋਨਾ ਕਰਕੇ ਅਤੇ ਸਪਲਾਈ ਲੜੀ ਵਿੱਚ ਰੁਕਾਵਟਾਂ ਦੇ ਬਾਵਜੂਦ ਦਰਜ ਕੀਤਾ ਗਿਆ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ BMW ਨੇ ਜਨਵਰੀ-ਮਾਰਚ 2022 ਦੌਰਾਨ ਆਪਣੀ ਸਭ ਤੋਂ ਵਧੀਆ ਵਿਕਰੀ ਪ੍ਰਦਰਸ਼ਨ ਦਰਜ ਕੀਤੀ ਹੈ, ਜਿਸ ਵਿੱਚ ਚਾਰ ਪਹੀਆ ਵਾਹਨਾਂ ਦੀ ਵਿਕਰੀ ਵਿੱਚ 2,815 ਯੂਨਿਟਾਂ ਦੀ ਵਿਕਰੀ ਦੇ ਨਾਲ 25.3 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਕਾਰ ਨਿਰਮਾਤਾ ਦੀ ਸੇਡਾਨ ਅਤੇ SUV ਦੀ ਰੇਂਜ ਨੇ 2022 ਦੀ ਪਹਿਲੀ ਤਿਮਾਹੀ ਦੌਰਾਨ 2,636 ਯੂਨਿਟ ਵੇਚੇ, ਜਦੋਂ ਕਿ ਮਿੰਨੀ ਲਗਜ਼ਰੀ ਕੰਪੈਕਟ ਕਾਰਾਂ ਨੇ 179 ਯੂਨਿਟ ਵੇਚੇ ਗਏ। BMW Motorrad ਨੇ ਵੀ ਇਸ ਸਮੇਂ ਦੌਰਾਨ 1,518 ਯੂਨਿਟਾਂ 'ਤੇ 41.1 ਫੀਸਦੀ ਦੀ ਵਾਧਾ ਦਰਜ ਕੀਤਾ।

ਇਸ ਤੋਂ ਇਲਾਵਾ BMW ਗਰੁੱਪ ਇੰਡੀਆ ਦੇ ਪ੍ਰਧਾਨ ਵਿਕਰਮ ਪਾਵਾ ਨੇ ਕਿਹਾ ਕਿ ਫਿਲਹਾਲ ਸਪਲਾਈ ਥੋੜੀ ਸੀਮਤ ਹੈ। ਅਸੀਂ ਬਹੁਤ ਕੁਝ ਵੇਚ ਸਕਦੇ ਸੀ, ਕਿਉਂਕਿ ਸਾਡੇ ਕੋਲ ਚਾਰ ਪਹੀਆ ਵਾਹਨਾਂ ਲਈ ਲਗਭਗ 2,500 ਆਰਡਰ ਹਨ ਅਤੇ ਮੋਟਰਸਾਈਕਲਾਂ ਲਈ 1,500 ਤੋਂ ਵੱਧ ਆਰਡਰ ਪੈਡਿੰਗ ਹਨ। ਜੇਕਰ ਸਪਲਾਈ ਦੀ ਸਮੱਸਿਆ ਨਾ ਹੁੰਦੀ ਤਾਂ ਕੰਪਨੀ ਦੀ ਵਿਕਰੀ ਹੋਰ ਵੀ ਵਧ ਸਕਦੀ ਸੀ।

ਜ਼ਿਕਰਯੋਗ ਹੈ ਕਿ 2022 ਦੀ ਪਹਿਲੀ ਤਿਮਾਹੀ ਦੇ ਆਧਾਰ 'ਤੇ ਸੰਭਾਵਿਤ ਪੂਰੇ ਸਾਲ ਦੀ ਵਿਕਰੀ ਪ੍ਰਦਰਸ਼ਨ ਬਾਰੇ ਬੋਲਦਿਆਂ, ਪਾਵਾ ਨੇ ਕਿਹਾ ਕਿ ਇਸ ਸਾਲ ਇਹ ਇੱਕ ਚੰਗੀ ਸਥਿਤੀ ਹੈ। ਸਾਨੂੰ ਇੱਕ ਬਹੁਤ ਵਧੀਆ ਆਰਡਰ ਮਿਲਿਆ ਹੈ, ਜੇਕਰ ਅਸੀਂ ਇਸਨੂੰ ਪੂਰਾ ਕਰਨ ਦੇ ਯੋਗ ਹੁੰਦੇ ਹਾਂ, ਤਾਂ ਯਕੀਨਨ ਇਹ ਸਾਲ ਸਾਡੇ ਲਈ ਬਹੁਤ ਵਧੀਆ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ, ਕੰਪਨੀ ਨੇ ਪਹਿਲੀ ਤਿਮਾਹੀ ਵਿੱਚ ਚਾਰ ਪਹੀਆ ਵਾਹਨਾਂ ਵਿੱਚ 25 ਪ੍ਰਤੀਸ਼ਤ ਅਤੇ ਦੋ ਪਹੀਆ ਵਾਹਨਾਂ ਵਿੱਚ 41 ਪ੍ਰਤੀਸ਼ਤ ਦਾ ਵਾਧਾ ਦੇਖਿਆ ਹੈ। ਜੋ ਕਿ ਖ਼ੁਸ਼ੀ ਦੀ ਗੱਲ ਹੈ।
Published by:rupinderkaursab
First published: