Home /News /lifestyle /

Kidnaping Plan: ਕੁੜੀ ਨੇ ਆਪਣੀ ਕਿੰਡਨੈਪਿੰਗ ਦੀ ਸਾਜ਼ਿਸ਼ ਰਚ ਮਾਂ ਕੋਲੋਂ ਮੰਗੇ 40 ਲੱਖ, ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

Kidnaping Plan: ਕੁੜੀ ਨੇ ਆਪਣੀ ਕਿੰਡਨੈਪਿੰਗ ਦੀ ਸਾਜ਼ਿਸ਼ ਰਚ ਮਾਂ ਕੋਲੋਂ ਮੰਗੇ 40 ਲੱਖ, ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

Kidnaping Plan: ਕੁੜੀ ਨੇ ਆਪਣੀ ਕਿੰਡਨੈਪਿੰਗ ਦੀ ਸਾਜ਼ਿਸ਼ ਰਚ ਮਾਂ ਕੋਲੋਂ ਮੰਗੇ 40 ਲੱਖ, ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

Kidnaping Plan: ਕੁੜੀ ਨੇ ਆਪਣੀ ਕਿੰਡਨੈਪਿੰਗ ਦੀ ਸਾਜ਼ਿਸ਼ ਰਚ ਮਾਂ ਕੋਲੋਂ ਮੰਗੇ 40 ਲੱਖ, ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

The Girl Made A Big Plot Against Her Mother: ਦੁਨੀਆ ਵਿੱਚ ਤੁਸੀ ਕਈ ਅਪਰਾਧ ਸੰਬੰਧੀ ਖਬਰਾਂ ਸੁਣਦੇ ਹੋ। ਇਨ੍ਹਾਂ ਖਬਰਾਂ ਵਿੱਚ ਕਿਸੀ ਬੱਚੇ, ਬਜ਼ੁਰਗ ਵਿਅਕਤੀ ਅਤੇ ਕਿਸੇ ਨੂੰ ਵੀ ਅਗਵਾ ਕਰਨ ਦੀਆਂ ਖਬਰਾਂ ਦਾ ਜ਼ਿਕਰ ਵੀ ਹੁੰਦਾ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਅਗਵਾ (Kidnaping) ਵਾਲੀ ਖਬਰ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਗੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਕੁੜੀ ਨੇ ਆਪਣੀ ਹੀ ਕਿੰਡਨੈਪਿੰਗ ਦੀ ਯੋਜਨਾ ਕਿਵੇਂ ਬਣਾਈ ਅਤੇ ਕਿਸ ਤਰੀਕੇ ਨਾਲ ਇਸ ਅਪਰਾਧ ਨੂੰ ਅੰਜ਼ਾਮ ਦਿੱਤਾ।

ਹੋਰ ਪੜ੍ਹੋ ...
 • Share this:

  The Girl Made A Big Plot Against Her Mother: ਦੁਨੀਆ ਵਿੱਚ ਤੁਸੀ ਕਈ ਅਪਰਾਧ ਸੰਬੰਧੀ ਖਬਰਾਂ ਸੁਣਦੇ ਹੋ। ਇਨ੍ਹਾਂ ਖਬਰਾਂ ਵਿੱਚ ਕਿਸੀ ਬੱਚੇ, ਬਜ਼ੁਰਗ ਵਿਅਕਤੀ ਅਤੇ ਕਿਸੇ ਨੂੰ ਵੀ ਅਗਵਾ ਕਰਨ ਦੀਆਂ ਖਬਰਾਂ ਦਾ ਜ਼ਿਕਰ ਵੀ ਹੁੰਦਾ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਅਗਵਾ (Kidnaping) ਵਾਲੀ ਖਬਰ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਗੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਕੁੜੀ ਨੇ ਆਪਣੀ ਹੀ ਕਿੰਡਨੈਪਿੰਗ ਦੀ ਯੋਜਨਾ ਕਿਵੇਂ ਬਣਾਈ ਅਤੇ ਕਿਸ ਤਰੀਕੇ ਨਾਲ ਇਸ ਅਪਰਾਧ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਆਖਿਰ ਵਿੱਚ ਉਸਦੀ ਪੋਲ ਸਭ ਦੇ ਸਾਹਮਣੇ ਖੁੱਲ੍ਹ ਗਈ।

  ਦਰਅਸਲ, ਹਾਲ ਹੀ ਵਿੱਚ ਸਪੇਨ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਆਪਣੀ ਹੀ ਮਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਸਪੇਨ ਵਿਚ ਅਗਵਾ ਕਰਨ ਦੀ ਪੂਰੀ ਸਾਜ਼ਿਸ਼ ਰਚੀ। ਓਡੀਟੀ ਸੈਂਟਰਲ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸਪੇਨ ਦੇ ਸ਼ਹਿਰ ਟੇਨੇਰਾਈਫ 'ਚ ਸੁਰੱਖਿਆ ਏਜੰਸੀਆਂ ਨੇ ਇਕ ਔਰਤ ਨੂੰ ਫੜ ਲਿਆ ਹੈ, ਜਿਸ ਨੇ ਆਪਣੀ ਹੀ ਮਾਂ ਨਾਲ ਧੋਖਾ ਕੀਤਾ ਸੀ। ਸਪੇਨ ਦੀਆਂ ਦੋ ਨੈਸ਼ਨਲ ਲਾਅ ਇਨਫੋਰਸਮੈਂਟ ਏਜੰਸੀਆਂ, ਗਾਰਡੀਆ ਸਿਵਲ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਇੱਕ ਔਰਤ ਨੂੰ ਅਗਵਾ ਕੀਤਾ ਗਿਆ ਹੈ (ਧੀ ਨੂੰ ਅਗਵਾ ਕਰਕੇ ਮਾਂ ਤੋਂ ਫਿਰੌਤੀ ਮੰਗੀ ਗਈ) ਅਤੇ ਉਸਦੇ ਅਗਵਾਕਾਰ ਉਸਦੇ ਗਲੇ ਵਿੱਚ ਚਾਕੂ ਲੈ ਕੇ ਖੜੇ ਹਨ। ਵੀਡੀਓ 'ਚ ਔਰਤ ਆਪਣੀ ਮਾਂ ਨੂੰ ਰੋਂਦੀ ਹੋਈ ਕਹਿ ਰਹੀ ਹੈ ਕਿ ਉਹ 40 ਲੱਖ ਰੁਪਏ ਦੀ ਫਿਰੌਤੀ ਦੀ ਰਕਮ ਜਲਦ ਤੋਂ ਜਲਦ ਕਿਸੇ ਅਣਪਛਾਤੀ ਥਾਂ 'ਤੇ ਰੱਖ ਲਵੇ ਨਹੀਂ ਤਾਂ ਅਗਵਾਕਾਰ ਉਸ ਨੂੰ ਮਾਰ ਦੇਣਗੇ।

  ਅਗਵਾਕਾਰਾਂ ਨੇ ਮੰਗੇ 40 ਲੱਖ !

  ਇਸ ਦੌਰਾਨ ਉਸ ਔਰਤ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਆਪਣੇ ਅਗਵਾਕਾਰਾਂ ਨੂੰ ਨਹੀਂ ਜਾਣਦੀ ਅਤੇ 40 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਇਸਦੇ ਨਾਲ ਹੀ ਉਸ ਔਰਤ ਨੇ ਕਿਹਾ ਕਿ ਜੇਕਰ ਮਾਂ ਨੇ ਪੁਲਿਸ ਨੂੰ ਬੁਲਾਇਆ ਤਾਂ ਅਗਵਾਕਾਰਾਂ ਨੂੰ ਪਤਾ ਲੱਗ ਜਾਵੇਗਾ ਅਤੇ ਉਸਨੂੰ ਮਾਰ ਦੇਣਗੇ। ਰਿਪੋਰਟ ਮੁਤਾਬਕ ਮਾਂ ਪੈਸੇ ਦੇਣ ਲਈ ਰਾਜ਼ੀ ਹੋ ਗਈ ਪਰ ਉਸ ਨੇ ਪੁਲਿਸ ਨੂੰ ਵੀ ਬੁਲਾ ਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਵੀ ਉਸ ਦੀ ਬੇਟੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਚਿੱਠੀਆਂ ਕਈ ਵਾਰ ਆਉਂਦੀਆਂ ਰਹਿੰਦੀਆਂ ਸਨ। ਉਨ੍ਹਾਂ ਦੇ ਡਰੋਂ ਉਸ ਨੇ ਵੱਖ-ਵੱਖ ਮੌਕਿਆਂ 'ਤੇ ਪੈਸੇ ਦਿੱਤੇ ਸਨ, ਜੋ ਕੁੱਲ ਮਿਲਾ ਕੇ 37 ਲੱਖ ਰੁਪਏ ਬਣਦੇ ਸਨ।

  ਪੁਲਿਸ ਨੇ 24 ਘੰਟਿਆਂ 'ਚ ਹੀ ਇਸ ਵਾਰਦਾਤ ਦਾ ਭੇਤ ਖੋਲ੍ਹ ਦਿੱਤਾ ਹੈ

  ਉੱਥੇ ਹੀ ਪੁਲਿਸ ਨੂੰ ਕੁਝ ਗੜਬੜੀ ਹੋਣ ਦਾ ਅਹਿਸਾਸ ਹੋਇਆ। ਪੁਲਿਸ ਨੂੰ ਸ਼ੱਕ ਹੋਇਆ ਕਿ ਔਰਤ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸੇ ਲਈ ਉਸ ਨੇ ਸਭ ਤੋਂ ਪਹਿਲਾਂ ਫੋਨ ਤੋਂ ਬੇਟੀ ਦੇ ਬੁਆਏਫ੍ਰੈਂਡ ਦੀ ਲੋਕੇਸ਼ਨ ਦਾ ਪਤਾ ਲਗਾਇਆ। ਉਸਦੀ ਲੋਕੇਸ਼ਨ ਦੇ ਨਾਲ ਹੀ ਇੱਕ ਗੇਮ ਰੂਮ ਵਿੱਚ ਉਸਦੇ ਪਰਿਵਾਰ ਦੀ ਲੋਕੇਸ਼ਨ ਵੀ ਮਿਲੀ ਜਿੱਥੇ ਬੇਟੀ ਦੀ ਲੋਕੇਸ਼ਨ ਵੀ ਦਿਖਾਈ ਦੇ ਰਹੀ ਸੀ। 24 ਘੰਟਿਆਂ ਦੇ ਅੰਦਰ ਪੁਲਿਸ ਉੱਥੇ ਪਹੁੰਚ ਗਈ ਅਤੇ ਉਨ੍ਹਾਂ ਨੇ ਪ੍ਰੇਮੀ ਅਤੇ ਬੇਟੀ ਸਮੇਤ ਉਸਦੇ ਪੂਰੇ ਪਰਿਵਾਰ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਨ੍ਹਾਂ ਨੇ ਸਫਾਈ ਵਿੱਚ ਕਿਹਾ ਕਿ ਅਸੀ ਔਰਤ ਨੂੰ ਠੱਗ ਰਹੇ ਸੀ।

  Published by:Rupinder Kaur Sabherwal
  First published:

  Tags: Ajab Gajab, Ajab Gajab News, Crime, Daughter, Mother, Weird