ਵਿੱਤੀ ਸਾਲ 2022-23 ਵਿੱਚ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ (Net Direct Tax Collections) 2.58 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਵਿੱਚ ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ ਦੋਵੇਂ ਸ਼ਾਮਲ ਹਨ।CNBC-TV18 ਦੀ ਰਿਪੋਰਟ ਦੇ ਅਨੁਸਾਰ, YoY (Year-over-year) 14 ਜੂਨ ਤੱਕ ਬਹੁਤ ਵੱਡਾ ਸੰਗ੍ਰਹਿ ਹੈ। ਪਿਛਲੇ ਸਾਲ ਇਹ 1.86 ਲੱਖ ਕਰੋੜ ਰੁਪਏ ਸੀ। ਇਹ ਅੰਕੜਾ ਗਲੋਬਲ ਭੂ-ਰਾਜਨੀਤਿਕ ਅਸ਼ਾਂਤੀ ਅਤੇ ਵਧਦੀ ਮਹਿੰਗਾਈ ਦੀਆਂ ਚਿੰਤਾਵਾਂ ਦੇ ਵਿਚਕਾਰ ਲਗਾਤਾਰ ਆਰਥਿਕ ਰਿਕਵਰੀ ਨੂੰ ਦਰਸਾਉਂਦਾ ਹੈ। ਪਿਛਲੇ ਸਾਲ ਦੇ ਮੁਕਾਬਲੇ 1 ਅਪ੍ਰੈਲ ਤੋਂ 14 ਜੂਨ ਤੱਕ ਇਸ ਟੈਕਸ ਕੁਲੈਕਸ਼ਨ 'ਚ 53.2 ਫੀਸਦੀ ਦਾ ਵਾਧਾ ਹੋਇਆ ਹੈ।
ਕਿਸ ਨੂੰ ਭਰਨਾ ਪੈਂਦਾ ਹੈ ਐਡਵਾਂਸ ਟੈਕਸ(Advance Tax): ਪਿਛਲੇ ਸਾਲ ਦੇ ਮੁਕਾਬਲੇ ਪਹਿਲੀ ਤਿਮਾਹੀ ਵਿੱਚ ਕਾਰਪੋਰੇਟ ਟੈਕਸ ਅਤੇ ਨਿੱਜੀ ਆਮਦਨ ਕਰ ਦੇ ਐਡਵਾਂਸ ਕਲੈਕਸ਼ਨ ਵਿੱਚ ਚੰਗਾ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਪਹਿਲੀ ਤਿਮਾਹੀ 'ਚ ਐਡਵਾਂਸ ਟੈਕਸ ਕੁਲੈਕਸ਼ਨ (Advance Tax Collection) ਪਿਛਲੇ ਸਾਲ ਦੇ ਮੁਕਾਬਲੇ ਕਰੀਬ 50 ਫੀਸਦੀ ਵਧੇਗੀ।
ਐਡਵਾਂਸ ਟੈਕਸ (Advance Tax) ਉਸ ਵਿਅਕਤੀ ਨੂੰ ਅਦਾ ਕਰਨਾ ਪੈਂਦਾ ਹੈ ਜਿਸ ਦੀ ਆਮਦਨ ਦਾ ਮੁਢਲਾ ਸਰੋਤ ਤਨਖਾਹ ਹੈ, ਪਰ ਉਸੇ ਸਮੇਂ ਉਹ ਹੋਰ ਸਰੋਤਾਂ ਜਿਵੇਂ ਕਿ ਡਿਪਾਜ਼ਿਟ 'ਤੇ ਵਿਆਜ, ਕਿਰਾਏ ਤੋਂ ਆਮਦਨ, ਪੂੰਜੀ ਲਾਭ ਆਦਿ ਤੋਂ ਕਮਾਈ ਕਰ ਰਿਹਾ ਹੈ।
ਐਡਵਾਂਸ ਟੈਕਸ 4 ਕਿਸ਼ਤਾਂ ਵਿੱਚ ਅਦਾ ਕੀਤਾ ਜਾਂਦਾ ਹੈ : ਐਡਵਾਂਸ ਟੈਕਸ (Advance Tax) ਚਾਰ ਕਿਸ਼ਤਾਂ ਵਿੱਚ ਅਦਾ ਕੀਤਾ ਜਾਂਦਾ ਹੈ। ਇਸ ਨੂੰ ਵਿੱਤੀ ਸਾਲ ਦੇ ਅੰਤ ਵਿੱਚ ਅਦਾ ਨਹੀਂ ਕੀਤਾ ਜਾਂਦਾ। ਇਹ ਉਦੋਂ ਦਿੱਤਾ ਜਾਂਦਾ ਜਦੋਂ ਤੁਸੀਂ ਕੋਈ ਕਮਾਈ ਕੀਤੀ ਹੋਵੇ। ਇਸ ਨੂੰ ਇਕਨਾਮਿਕ ਸੈਂਟੀਮੈਂਟ ਦਾ ਬੈਰੋਮੀਟਰ ਵੀ ਮੰਨਿਆ ਜਾਂਦਾ ਹੈ। ਪਹਿਲੀ ਕਿਸ਼ਤ 15 ਜੂਨ ਤੱਕ ਅਦਾ ਕੀਤੀ ਜਾਣੀ ਹੁੰਦੀ ਹੈ, ਜਿਸ ਵਿੱਚ ਸਾਲਾਨਾ ਟੈਕਸ ਦਾ 15% ਅਦਾ ਕਰਨਾ ਹੁੰਦਾ ਹੈ।
ਦੂਜੀ ਕਿਸ਼ਤ 15 ਸਤੰਬਰ (30%), ਤੀਜੀ 15 ਦਸੰਬਰ (30%) ਅਤੇ ਬਾਕੀ 15 ਮਾਰਚ ਤੱਕ ਅਦਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਐਡਵਾਂਸ ਟੈਕਸ (Advance Tax) ਦੀ ਪਹਿਲੀ ਕਿਸ਼ਤ ਭਰਨ ਦੀ ਆਖਰੀ ਮਿਤੀ ਇਸ ਮਹੀਨੇ ਦੀ 15 ਜੂਨ ਸੀ। ਇਸ ਦੀ ਸਮਾਂ ਸੀਮਾ 15 ਜੂਨ ਅੱਧੀ ਰਾਤ ਤੋਂ ਬਾਅਦ ਖਤਮ ਹੋ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Central government, Tax