Home /News /lifestyle /

Free Laptops To 5 Lakh Students: ਸਰਕਾਰ 5 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਫ੍ਰੀ ਲੈਪਟਾਪ ? ਜਾਣੋ ਸੱਚਾਈ

Free Laptops To 5 Lakh Students: ਸਰਕਾਰ 5 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਫ੍ਰੀ ਲੈਪਟਾਪ ? ਜਾਣੋ ਸੱਚਾਈ

Free Laptops To 5 Lakh Students: ਸਰਕਾਰ 5 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਫ੍ਰੀ ਲੈਪਟਾਪ ? ਜਾਣੋ ਸੱਚਾਈ

Free Laptops To 5 Lakh Students: ਸਰਕਾਰ 5 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਫ੍ਰੀ ਲੈਪਟਾਪ ? ਜਾਣੋ ਸੱਚਾਈ

Free Laptops To 5 Lakh Students: ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮੱਦਦ ਲਈ ਕੇਂਦਰ ਅਤੇ ਰਾਜ ਸਰਕਾਰਾਂ ਸਮੇਂ ਸਮੇਂ ਤੇ ਕਈ ਯੋਜਨਾਵਾਂ ਲੈ ਕੇ ਆਉਂਦੀਆਂ ਹਨ। ਉਹਨਾਂ ਨੂੰ ਕਈ ਸਹੂਲਤਾ ਦਿੱਤੀਆਂ ਜਾਂਦੀਆਂ ਹਨ। ਜਿਵੇਂ ਲੜਕੀਆਂ ਨੂੰ ਸਾਇਕਲ ਵੰਡਣਾ ਅਜਿਹੀ ਹੀ ਇਕ ਸਹੂਲਤ ਹੈ। ਇਸੇ ਤਰ੍ਹਾਂ ਦਾ ਇਕ ਸੁਨੇਹਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰਾਲਾ 5 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਵੰਡਣ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:
Free Laptops To 5 Lakh Students: ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮੱਦਦ ਲਈ ਕੇਂਦਰ ਅਤੇ ਰਾਜ ਸਰਕਾਰਾਂ ਸਮੇਂ ਸਮੇਂ ਤੇ ਕਈ ਯੋਜਨਾਵਾਂ ਲੈ ਕੇ ਆਉਂਦੀਆਂ ਹਨ। ਉਹਨਾਂ ਨੂੰ ਕਈ ਸਹੂਲਤਾ ਦਿੱਤੀਆਂ ਜਾਂਦੀਆਂ ਹਨ। ਜਿਵੇਂ ਲੜਕੀਆਂ ਨੂੰ ਸਾਇਕਲ ਵੰਡਣਾ ਅਜਿਹੀ ਹੀ ਇਕ ਸਹੂਲਤ ਹੈ। ਇਸੇ ਤਰ੍ਹਾਂ ਦਾ ਇਕ ਸੁਨੇਹਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰਾਲਾ 5 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਵੰਡਣ ਜਾ ਰਿਹਾ ਹੈ। ਇਸ ਸੁਨਹੇ ਦੇ ਨਾਲ ਇਕ ਲਿੰਕ ਵੀ ਦਿੱਤਾ ਗਿਆ ਹੈ, ਜਿਸ ਉੱਪਰ ਕਲਿਕ ਕਰਕੇ ਤੁਸੀਂ ਮੁਫ਼ਤ ਲੈਪਟਾਪ ਲਈ ਅਪਲਾਈ ਕਰ ਸਕਦੇ ਹੋ।

ਪਰ ਇਸ ਮੈਸਿਜ ਵਿਚ ਸੱਚਾਈ ਕਿੰਨੀ ਹੈ? ਕੀ ਇਹ ਕੋਈ ਧੋਖਾਧੜੀ ਵਾਲਾ ਮੈਸਿਜ ਤਾਂ ਨਹੀਂ ਹੈ? ਇਸ ਸੰਬੰਧੀ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਹ ਮੈਸਿਜ ਫਰਜ਼ੀ ਹੈ। ਕੇਂਦਰ ਸਰਕਾਰ ਵੱਲੋਂ ਫਿਲਹਾਲ ਇਸ ਕਿਸਮ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸਦੇ ਨਾਲ ਹੀ ਪੀਆਈਬੀ ਨੇ ਸੋਸ਼ਲ ਮੀਡੀਆਂ ਰਾਹੀਂ ਆਉਂਦੇ ਅਜਿਹੇ ਕਿਸੇ ਵੀ ਸੁਨਹੇ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਅੱਜਕੱਲ੍ਹ ਆਨਲਾਈਨ ਧੋਖਾਧੜੀ ਦਾ ਬਾਜ਼ਾਰ ਪੂਰੀ ਦਾ ਗਰਮ ਹੈ। ਹਰ ਰੋਜ਼ ਲੱਖਾਂ ਰੁਪਏ ਦੇ ਆਨਲਾਈਨ ਧੋਖੇ ਸਾਹਮਣੇ ਆਉਂਦੇ ਹਨ। ਸਿਰਫ਼ ਇਕ ਗਲਤ ਕਲਿੱਕ ਨਾਲ ਹੀ ਤੁਸੀਂ ਆਪਣਾ ਲੱਖਾਂ ਰੁਪਇਆ ਗੁਆ ਸਕਦੇ ਹਨ। ਇਸ ਲਈ ਹਰ ਵਿਅਕਤੀ ਦੀ ਸਮਝਦਾਰੀ ਹੀ ਉਸਨੂੰ ਅਜਿਹੇ ਧੋਖੇ ਤੋਂ ਬਚਾਅ ਸਕਦੀ ਹੈ। ਇਸ ਲਈ ਪਹਿਲੀ ਲੋੜ ਸੁਚੇਤ ਰਹਿਣ ਦੀ ਹੈ। ਜੇਕਰ ਕੋਈ ਵੀ ਅਜਿਹਾ ਸੁਨੇਹਾ ਤੁਹਾਨੂੰ ਸੋਸ਼ਲ ਮੀਡੀਆਂ ਜਾਂ ਟੈਕਸਟ ਮੈਸਿਜ ਆਦਿ ਕਿਸੇ ਵੀ ਢੰਗ ਨਾਲ ਪ੍ਰਾਪਤ ਹੁੰਦਾ ਹੈ ਤਾਂ ਉਸਦੀ ਤੱਥ ਜਾਂਚ ਜ਼ਰੂਰ ਕਰੋ।

ਜੇਕਰ ਸਰਕਾਰੀ ਸਕੀਮਾਂ ਦੀ ਗੱਲ ਕਰੀਏ ਤਾਂ ਸਰਕਾਰ ਦੀ ਕਿਸੇ ਵੀ ਸਕੀਮ ਬਾਰੇ ਸੰਬੰਧਿਤ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਜਾਣਿਆ ਜਾ ਸਕਦਾ ਹੈ। ਜੇਕਰ ਤੁਸੀਂ ਖ਼ੁਦ ਅਜਿਹਾ ਕਰਨ ਦੇ ਅਸਮਰਥ ਹੋ ਤਾਂ ਤੁਸੀਂ ਆਪਣੇ ਪੜ੍ਹੇ ਲਿਖੇ ਤੇ ਤਜ਼ਰਬਾਕਾਰ ਦੋਸਤਾਂ ਮਿੱਤਰਾਂ ਦੀ ਸਹਾਇਤਾ ਲੈ ਸਕਦੇ ਹੋ। ਏਥੇ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਵਟਸਐਪ ਨੰਬਰ 8799711259 'ਤੇ ਮੈਸੇਜ ਭੇਜ ਕੇ ਜਾਂ https://factcheck.pib.gov.in 'ਤੇ ਜਾ ਕੇ ਵੀ ਤੱਥਾਂ ਦੀ ਜਾਂਚ ਕਰਵਾ ਸਕਦੇ ਹੋ।
Published by:Rupinder Kaur Sabherwal
First published:

Tags: Business, Central government, Indian government, Laptop

ਅਗਲੀ ਖਬਰ