Home /News /lifestyle /

ਸੂਰਜ ਤੇ ਬ੍ਰਹਿਸਪਤੀ ਦਾ 12 ਸਾਲ ਬਾਅਦ ਹੋ ਰਿਹਾ ਮਹਾਸੰਜੋਗ, ਜਾਣੋ ਕਿਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ

ਸੂਰਜ ਤੇ ਬ੍ਰਹਿਸਪਤੀ ਦਾ 12 ਸਾਲ ਬਾਅਦ ਹੋ ਰਿਹਾ ਮਹਾਸੰਜੋਗ, ਜਾਣੋ ਕਿਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ

sun and upiter zodiac

sun and upiter zodiac

ਸੂਰਜ ਅਤੇ ਗੁਰੂ 12 ਸਾਲ ਬਾਅਦ ਮੇਖ ਵਿੱਚ ਮਿਲਣ ਜਾ ਰਹੇ ਹਨ। ਅਸਲ ਵਿੱਚ, ਗੁਰੂ ਗ੍ਰਹਿ ਇੱਕ ਸਾਲ ਲਈ ਇੱਕ ਰਾਸ਼ੀ ਵਿੱਚ ਹੀ ਗਤੀਮਾਨ ਰਹਿੰਦੇ ਹਨ। ਇਸ ਲਈ ਗੁਰੂ ਗ੍ਰਹਿ ਨੂੰ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਲਈ ਇੱਕ ਸਾਲ ਦਾ ਸਮਾਂ ਲੱਗਦਾ ਹੈ। ਇਹੀ ਕਾਰਨ ਹੈ ਕਿ 12 ਸਾਲ ਬਾਅਦ ਬ੍ਰਹਿਸਪਤੀ ਅਤੇ ਸੂਰਜ ਦਾ ਸੰਯੋਗ ਮੇਸ਼ ਰਾਸ਼ੀ ਵਿੱਚ ਹੋਣ ਜਾ ਰਿਹਾ ਹੈ। 22 ਅਪ੍ਰੈਲ 2023 ਨੂੰ ਦੇਵਗੁਰੂ ਬ੍ਰਿਹਸਪਤੀ ਮੇਖ ਰਾਸ਼ੀ ਵਿੱਚ ਗੋਚਰ ਕਰੇਗਾ।

ਹੋਰ ਪੜ੍ਹੋ ...
  • Share this:

ਸੂਰਜ ਅਤੇ ਗੁਰੂ 12 ਸਾਲ ਬਾਅਦ ਮੇਖ ਵਿੱਚ ਮਿਲਣ ਜਾ ਰਹੇ ਹਨ। ਅਸਲ ਵਿੱਚ, ਗੁਰੂ ਗ੍ਰਹਿ ਇੱਕ ਸਾਲ ਲਈ ਇੱਕ ਰਾਸ਼ੀ ਵਿੱਚ ਹੀ ਗਤੀਮਾਨ ਰਹਿੰਦੇ ਹਨ। ਇਸ ਲਈ ਗੁਰੂ ਗ੍ਰਹਿ ਨੂੰ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਲਈ ਇੱਕ ਸਾਲ ਦਾ ਸਮਾਂ ਲੱਗਦਾ ਹੈ। ਇਹੀ ਕਾਰਨ ਹੈ ਕਿ 12 ਸਾਲ ਬਾਅਦ ਬ੍ਰਹਿਸਪਤੀ ਅਤੇ ਸੂਰਜ ਦਾ ਸੰਯੋਗ ਮੇਸ਼ ਰਾਸ਼ੀ ਵਿੱਚ ਹੋਣ ਜਾ ਰਿਹਾ ਹੈ। 22 ਅਪ੍ਰੈਲ 2023 ਨੂੰ ਦੇਵਗੁਰੂ ਬ੍ਰਿਹਸਪਤੀ ਮੇਖ ਰਾਸ਼ੀ ਵਿੱਚ ਗੋਚਰ ਕਰੇਗਾ। ਇਸ ਰਾਸ਼ੀ ਵਿੱਚ ਸੂਰਜ ਉੱਚਾ ਹੋਵੇਗਾ ਜਦੋਂ ਕਿ ਗੁਰੂ ਗ੍ਰਹਿ ਜਾਂ ਬ੍ਰਹਿਸਪਤੀ ਆਪਣੇ ਮਿੱਤਰ ਗ੍ਰਹਿ ਸੂਰਜ ਦੇ ਨਾਲ ਹੋਵੇਗਾ। ਦੋਵੇਂ ਗ੍ਰਹਿ ਅਗਨੀ ਤੱਤ ਵਾਲੇ ਹਨ। ਅਜਿਹੇ 'ਚ ਇਸ ਸਾਲ ਗੁਰੂ ਅਤੇ ਸੂਰਜ ਦੀ ਮੇਖ ਰਾਸ਼ੀ 'ਚ ਮਿਲਣ ਕਾਰਨ ਅਪ੍ਰੈਲ ਤੋਂ ਹੀ ਕਾਫੀ ਗਰਮੀ ਹੋਵੇਗੀ। ਜਦੋਂ ਕਿ ਅਪ੍ਰੈਲ ਅਤੇ ਮਈ ਦੇ ਮਹੀਨਿਆਂ 'ਚ ਸੂਰਜ ਅਤੇ ਬ੍ਰਹਿਸਪਤੀ ਗ੍ਰਹਿ ਦੇ ਸੰਯੋਗ ਕਾਰਨ ਕੁਝ ਅਜਿਹੇ ਸੰਜੋਗ ਬਣਨਗੇ, ਜਿਸ ਕਾਰਨ ਇਨ੍ਹਾਂ ਸਾਰੀਆਂ ਰਾਸ਼ੀਆਂ ਉੱਤੇ ਅਲੱਗ ਅਲੱਗ ਅਸਰ ਦੇਖਣ ਨੂੰ ਮਿਲੇਗਾ। ਆਓ ਜਾਣਦੇ ਹਾਂ ਕਿਹੜੀ ਰਾਸ਼ੀ ਦਾ ਕੀ ਅਸਰ ਹੋਵੇਗਾ...


ਮੇਖ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਸੂਰਜ 12 ਸਾਲ ਬਾਅਦ ਇਸ ਰਾਸ਼ੀ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਰਾਸ਼ੀ ਵਿੱਚ ਬ੍ਰਿਹਸਪਤੀ ਦਾ ਸਹਿਯੋਗ ਵੀ ਸੂਰਜ ਦੇ ਨਾਲ ਹੈ। ਜਿਸ ਦੇ ਕਾਰਨ ਇਸ ਰਾਸ਼ੀ ਦੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ।ਇਸ ਸਮੇਂ ਦੌਰਾਨ ਸੂਰਜ ਦੀ ਚੜ੍ਹਤ ਦੇ ਕਾਰਨ ਲੋਕਾਂ ਵਿੱਚ ਊਰਜਾ ਦਾ ਸੰਚਾਰ ਹੋਵੇਗਾ, ਜਿਸ ਕਾਰਨ ਉਹ ਜ਼ਿਆਦਾ ਕੰਮ ਕਰਨਗੇ ਅਤੇ ਆਪਣੇ ਕੰਮਾਂ ਪ੍ਰਤੀ ਚੰਗਾ ਪ੍ਰਦਰਸ਼ਨ ਕਰਨਗੇ। ਮੇਖ ਰਾਸ਼ੀ ਦੇ ਲੋਕਾਂ ਦਾ ਰਵੱਈਆ ਵੀ ਤੁਹਾਡੇ ਪ੍ਰਤੀ ਬਦਲੇਗਾ।ਚੰਗੇ ਵਿਵਹਾਰ ਜਾਂ ਸੂਰਜ ਗੁਰੂ ਦੇ ਪ੍ਰਭਾਵ ਕਾਰਨ ਤੁਹਾਨੂੰ ਕੰਮ ਵਿੱਚ ਤਰੱਕੀ ਜਾਂ ਹੋਰ ਚੰਗੇ ਵਿਕਲਪ ਮਿਲਣਗੇ। ਇਸੇ ਕਾਰਨ ਕੰਮ ਵਾਲੀ ਥਾਂ ਉੱਤੇ ਵੀ ਤੁਹਾਡਾ ਪ੍ਰਭਾਵ ਵਧੇਗਾ।


ਬ੍ਰਿਸ਼ਭ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ ਸੂਰਜ ਅਤੇ ਬ੍ਰਿਹਸਪਤੀ ਗ੍ਰਹਿ ਦਾ ਸੰਯੋਗ ਬਹੁਤ ਲਾਭਦਾਇਕ ਰਹੇਗਾ |ਇਸ ਦੇ ਕਾਰਨ ਲੰਬੇ ਸਮੇਂ ਤੋਂ ਵਿਗੜ ਰਹੇ ਸਬੰਧਾਂ ਵਿੱਚ ਸੁਧਾਰ ਹੋਣ ਦੇ ਸੰਕੇਤ ਵੀ ਮਿਲ ਰਹੇ ਹਨ ਅਤੇ ਨਾਲ ਹੀ ਬਾਹਰੀ ਸਬੰਧਾਂ ਵਿੱਚ ਵੀ ਲਾਭ ਦੀ ਸੰਭਾਵਨਾ ਹੈ।


ਮਿਥੁਨ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਮਿਥੁਨ ਰਾਸ਼ੀ ਲਈ ਸੂਰਜ ਅਤੇ ਬ੍ਰਿਹਸਪਤੀ ਦਾ ਸੰਯੋਗ ਬਹੁਤ ਲਾਭਦਾਇਕ ਹੈ, ਇਸ ਸਮੇਂ ਦੌਰਾਨ ਤੁਹਾਨੂੰ ਚੰਗੀ ਨੌਕਰੀ ਦੇ ਵਿਕਲਪ ਮਿਲ ਸਕਦੇ ਹਨ, ਆਮਦਨ ਵਿੱਚ ਚੰਗੇ ਵਾਧੇ ਦੇ ਨਾਲ, ਚੰਗੇ ਆਪਸੀ ਸਬੰਧ ਅਤੇ ਪਰਿਵਾਰਕ ਸਹਿਯੋਗ ਰਹੇਗਾ।


ਕਰਕ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਸੂਰਜ ਅਤੇ ਬ੍ਰਿਹਸਪਤੀ ਦੇ ਸੰਯੋਗ ਦਾ ਕਰਕ ਰਾਸ਼ੀ ਦੇ ਲੋਕਾਂ 'ਤੇ ਵੀ ਬਹੁਤ ਪ੍ਰਭਾਵ ਪਵੇਗਾ। ਕਰਕ ਰਾਸ਼ੀ ਦੇ ਜਾਤਕਾਂ ਦੀ ਇਸ ਦੌਰਾਨ ਕਰੀਅਰ 'ਚ ਤਰੱਕੀ ਹੋਵੇਗੀ, ਕਾਰੋਬਾਰ 'ਚ ਵੀ ਲਾਭ ਹੋਵੇਗਾ।ਆਰਥਿਕ ਸਥਿਤੀ ਮਜ਼ਬੂਤ ​​ਰਹੇਗੀ ਤੇ ਲਾਭ ਵੀ ਜ਼ਿਆਦਾ ਹੋਵੇਗਾ।


ਸਿੰਘ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਸਿੰਘ ਰਾਸ਼ੀ ਦੇ ਜਾਤਕ ਆਪਣਾ ਇੱਕ ਰੋਅਬ ਹੁੰਦਾ ਹੈ। ਇਨ੍ਹਾਂ ਵਿੱਚ ਊਰਜਾ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਇਸ ਲਈ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਸੂਰਜ ਅਤੇ ਬ੍ਰਿਹਸਪਤੀ ਦਾ ਪੂਰਾ ਸਹਿਯੋਗ ਮਿਲੇਗਾ। ਸੂਰਜ ਸਿੰਘ ਰਾਸ਼ੀ ਦਾ ਸੁਆਮੀ ਹੈ ਇਸ ਕਰਕੇ ਜੀਵਨ ਸਫਲਤਾ ਨਾਲ ਭਰ ਜਾਵੇਗਾ। ਇਸ ਦੇ ਨਤੀਜੇ ਵਜੋਂ ਤੁਹਾਡੀ ਨਕਾਰਾਤਮਕਤਾ ਵੀ ਸਕਾਰਾਤਮਕਤਾ ਵਿੱਚ ਬਦਲ ਜਾਵੇਗੀ। ਇਸ ਰਾਸ਼ੀ ਦੇ ਜਾਤਕਾਂ ਦੀ ਵਿਦੇਸ਼ ਯਾਤਰਾ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਘਰ ਦੇ ਵੱਡਿਆਂ ਨਾਲ ਸਬੰਧ ਚੰਗੇ ਰਹਿਣਗੇ।


ਕੰਨਿਆ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਸੂਰਜ ਅਤੇ ਬ੍ਰਿਹਸਪਤੀ ਦੇ ਸੰਯੋਗ ਦਾ ਕੰਨਿਆ ਰਾਸ਼ੀ 'ਤੇ ਮਾੜਾ ਪ੍ਰਭਾਵ ਪਵੇਗਾ। ਇਸ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੀ ਚਿੰਤਾ ਰਹੇਗੀ। ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਸਾਥੀ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ, ਨਹੀਂ ਤਾਂ ਕੋਈ ਸਮੱਸਿਆ ਹੋ ਸਕਦੀ ਹੈ। ਇਸ ਲਈ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ।


ਤੁਲਾ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਤੁਲਾ ਰਾਸ਼ੀ ਦੇ ਜਾਤਕਾਂ ਲਈ ਸੂਰਜ ਅਤੇ ਬ੍ਰਿਹਸਪਤੀ ਦਾ ਮਿਲਾਪ ਚੰਗਾ ਸਾਬਤ ਹੋਵੇਗਾ। ਇਸ ਸਮੇਂ ਦੌਰਾਨ ਦੁਸ਼ਮਣ ਸ਼ਾਂਤ ਰਹਿਣਗੇ, ਸੁਲਾਹ ਹੋਣ ਦੀ ਸੰਭਾਵਨਾ ਹੈ ਤੇ ਨਾਲ ਹੀ ਪੁਰਾਣੇ ਵਿਵਾਦ ਵੀ ਖਤਮ ਹੋਣ ਦੀ ਸੰਭਾਵਨਾ ਦਿਖ ਰਹੀ ਹੈ।


ਬ੍ਰਿਸ਼ਚਕ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਆਪਣੀ ਬਾਣੀ 'ਤੇ ਸਖਤ ਨਜ਼ਰ ਰੱਖਣੀ ਪਵੇਗੀ ਨਹੀਂ ਤਾਂ ਕੰਮ ਵਿਗੜ ਸਕਦਾ ਹੈ। ਸਭ ਤੋਂ ਸਹੀ ਰਹੇਗਾ ਕਿ ਬ੍ਰਿਸ਼ਚਕ ਰਾਸ਼ੀ ਦੇ ਜਾਤਕ ਪਰਮਾਤਮਾ ਦਾ ਸਿਮਰਨ ਕਰਨ, ਇਸ ਨਾਲ ਗ੍ਰਹਿ ਸ਼ਾਂਤ ਰਹਿਣਗੇ।


ਧਨੁ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਧਨੁ ਰਾਸ਼ੀ ਲਈ ਸੂਰਜ ਅਤੇ ਬ੍ਰਿਹਸਪਤੀ ਦਾ ਸੰਯੋਗ ਬਹੁਤ ਫਾਇਦੇਮੰਦ ਰਹੇਗਾ। ਇਸ ਸਮੇਂ ਦੌਰਾਨ ਇਸ ਰਾਸ਼ੀ ਦੇ ਲੋਕਾਂ ਦੀਆਂ ਸੁੱਖ-ਸਹੂਲਤਾਂ 'ਚ ਵਾਧਾ ਹੋਵੇਗਾ, ਸੁੱਖ-ਸਹੂਲਤਾਂ ਦੇ ਸਾਧਨ ਵਧਣਗੇ ਅਤੇ ਆਰਥਿਕ ਸਥਿਤੀ 'ਚ ਵੀ ਸੁਧਾਰ ਹੋਵੇਗਾ।


ਮਕਰ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਮਕਰ ਰਾਸ਼ੀ ਦੇ ਲੋਕਾਂ ਨੂੰ ਖਾਸ ਧਿਆਨ ਦੇਣਾ ਹੋਵੇਗਾ, ਇਸ ਸਮੇਂ ਦੌਰਾਨ ਰਾਜਨੀਤਿਕ ਰੁਕਾਵਟਾਂ ਆਉਣਗੀਆਂ ਅਤੇ ਮਕਾਨ ਅਤੇ ਜ਼ਮੀਨ ਦੇ ਮਾਮਲਿਆਂ ਵਿੱਚ ਧਿਆਨ ਦੇਣ ਦੀ ਲੋੜ ਹੈ, ਰੁਕਾਵਟਾਂ ਆ ਸਕਦੀਆਂ ਹਨ। ਕੋਈ ਵੀ ਫੈਸਲਾ ਲੈਣ ਵੇਲੇ ਸੋਚ ਸਮਝ ਕੇ ਨਿਰਣਾ ਲਓ, ਨਹੀਂ ਤਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਕੁੰਭ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਕੁੰਭ ਰਾਸ਼ੀ ਦੇ ਲੋਕਾਂ 'ਤੇ ਇਸ ਸੰਜੋਗ ਦਾ ਬੁਰਾ ਪ੍ਰਭਾਵ ਪਵੇਗਾ। ਆਰਥਿਕ ਮਾਮਲਿਆਂ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਲਓ। ਚੌਕਸੀ ਰੱਖਣੀ ਪਵੇਗੀ। ਨੁਕਸਾਨ ਹੋ ਸਕਦਾ, ਇਸ ਲਈ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸਬਰ ਰਖਦੇ ਹੋਏ ਸਾਰੇ ਫੈਸਲੇ ਲੈਣੇ ਹੋਣਗੇ।


ਮੀਨ ਰਾਸ਼ੀ ਉੱਤੇ ਸੂਰਜ ਤੇ ਗੁਰੂ ਗ੍ਰਹਿ ਦਾ ਅਸਰ

ਮੀਨ ਰਾਸ਼ੀ ਦੇ ਜਾਤਕਾਂ ਲਈ ਕਾਰੋਬਾਰ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਹਨ। ਬਜ਼ੁਰਗਾਂ ਦਾ ਆਸ਼ੀਰਵਾਦ ਮਿਲੇਗਾ। ਪਿਤਾ ਦਾ ਵੀ ਸਹਿਯੋਗ ਮਿਲੇਗਾ। ਕਾਰੋਬਾਰ ਵਿੱਚ ਆਸਾਨੀ ਨਾਲ ਲਾਭ ਹੋਣ ਦੇ ਸੰਕੇਤ ਹਨ।

Published by:Rupinder Kaur Sabherwal
First published:

Tags: Astrology, Hindu, Hinduism, Religion