HOME » NEWS » Life

ਸੈਂਕੜੇ ਸਾਲਾਂ ਤੋਂ ਬੰਦ ਪਿਆ ਸੀ ਘਰ, ਅਚਾਨਕ ਖੁੱਲਿਆ ਦਰਵਾਜਾ ਤਾਂ ਬੈੱਡਰੂਮ ਚੋਂ ਨਿਕਲੇ ਕਈ ਰਾਜ

News18 Punjabi | Trending Desk
Updated: June 16, 2021, 12:27 PM IST
share image
ਸੈਂਕੜੇ ਸਾਲਾਂ ਤੋਂ ਬੰਦ ਪਿਆ ਸੀ ਘਰ, ਅਚਾਨਕ ਖੁੱਲਿਆ ਦਰਵਾਜਾ ਤਾਂ ਬੈੱਡਰੂਮ ਚੋਂ ਨਿਕਲੇ ਕਈ ਰਾਜ
ਸੈਂਕੜੇ ਸਾਲਾਂ ਤੋਂ ਬੰਦ ਪਿਆ ਸੀ ਘਰ, ਅਚਾਨਕ ਖੁੱਲਿਆ ਦਰਵਾਜਾ ਤਾਂ ਬੈੱਡਰੂਮ ਚੋਂ ਨਿਕਲੇ ਕਈ ਰਾਜ

  • Share this:
  • Facebook share img
  • Twitter share img
  • Linkedin share img
ਦੁਨੀਆਂ ਚ ਕਈ ਅਜਿਹੇ ਰਾਜ ਹਨ ਜੋ ਸਾਲਾਂ ਤੋਂ ਦਫ਼ਨ ਹਨ ।ਅਜਿਹੇ ਕਈ ਮਕਾਨ ਹਨ ਜਿਹਨਾਂ ਚੋਂ ਅਸੀਂ ਕਦੇ ਕਿਸੇ ਨੂੰ ਆਉਦਾ- ਜਾਦਾ ਨਹੀਂ ਦੇਖਦੇ । ਪੂਰਬੀ (ਨਾਰਥ) ਆਇਰਲੈਂਡ ਵਿੱਚ ਅਜਿਹੇ ਹੀ ਇੱਕ ਘਰ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।ਪਿਛਲੇ 109 ਸਾਲਾਂ ਤੋਂ ਇਹ ਘਰ ਬੰਦ ਪਿਆ ਸੀ ਤੇ ਜਦੋਂ ਇਹ ਘਰ ਖੁੱਲਿਆ ਤਾਂ ਇੰਝ ਲੱਗਿਆ ਜਿਵੇਂ ਸਮਾਂ ਸੈਂਕੜੇ ਸਾਲ ਪਿਛੇ ਚਲਾ ਗਿਆ ਹੋਵੇ ਕਿਉਕਿ ਘਰ ਦੇ ਅੰਦਰਲਾ ਸਮਾਨ ਪਿਛਲੇ 109 ਸਾਲਾਂ ਤੋਂ ਅਣਛੂਹਿਆ ਪਿਆ ਸੀ ਜਿਸ ਤੇ ਧੂਲ਼ ਦੀ ਪਰਤ ਚੜ੍ਹੀ ਹੋਈ ਸੀ ।

ਇਹ ਘਰ ਪਹਿਲੇ ਵਿਸ਼ਵ ਯੁੱਧ ਤੇ ਟਾਈਟੈਨਿਕ ਦੇ ਡੁੱਬਣ ਦੇ ਸਮੇਂ ਤੋਂ ਬੰਦ ਪਿਆ ਸੀ ।ਇਸ ਘਰ ਦੇ ਅੰਦਰ 1911 ਦੇ ਅਖਬਾਰ ਮੌਜੂਦ ਸਨ ਤੇ ਨਾਲ਼ ਹੀ ਬੈੱਡ ਦੇ ਥੱਲੇ ਘਰ ਦੇ ਮਾਲਿਕ ਦੇ ਜੁੱਤੇ ਰੱਖੇ ਹੋਏ ਸਨ । ਇੰਨੇ ਸਾਲਾਂ ਦੌਰਾਨ ਸਿਰਫ ਇੱਕ ਚੀਜ਼ ਵਿੱਚ ਬਦਲਾਅ ਆਇਆ ਤੇ ਉਹ ਸੀ ਕਿ ਇਸ ਘਰ ਦੀਆਂ ਚੀਜਾਂ ਤੇ ਹੁਣ ਧੂਲ਼ ਜੰਮ੍ਹ ਗਈ ਸੀ । ਇਸ ਘਰ ਦੀਆਂ ਤਸਵੀਰਾਂ ਫੋਟੋਗ੍ਰਾਫਰ ਰੋਬੇਕਾ ਨੇ ਖਿੱਚੀਆਂ ਹਨ ।ਸਭ ਇਸ ਗੱਲ ਤੋਂ ਹੈਰਾਨ ਹਨ ਕਿ ਇੰਨੇ ਸਾਲਾਂ ਦੇ ਬਾਅਦ ਵੀ ਇਹ ਘਰ ਕਿਵੇਂ ਪੁਰਾਣੀ ਦੁਨੀਆਂ ਵਿੱਚ ਸਮਾਇਆ ਹੋਇਆ ਹੈ ।

ਕਿੱਚਨ ਚ ਇੰਝ ਹੀ ਪਿਆ ਸੀ ਖਾਣਾ
ਘਰ ਦੇ ਮਾਲਿਕ ਦੀ ਮੌਤ ਤੋਂ ਬਾਅਦ ਰ ਬਿਲਕੁਲ ਵੀਰਾਨ ਪਿਆ ਸੀ ।ਜਦੋਂ ਰੇਬੇਕਾ ਨੇ ਇਸ ਦੀਆਂ ਫੋਟੋਆਂ ਖਿੱਚੀਆਂ ਤਾਂ ਉਸਨੇ ਦੇਖਿਆ ਕਿ ਸ਼ਾਇਦ ਯੁੱ ਦੇ ਕਾਰਨ ਘਰ ਦਾ ਮਾਲਿਕ ਉਸ ਵੇਲੇ ਖਾਣਾ ਸਟੋਕ ਕਰਕੇ ਰੱਖ ਰਿਹਾ ਸੀ । ਰੇਬੇਕਾ ਜੋ ਜੋ ਕਿ ਪੁਰਾਣੇ ਘਰਾਂ ਦੀਆਂ ਫੋਟੋਆਂ ਲੈਂਦੀ ਹੈ ਨੇ ਦੱਸਿਆ ਕਿ ਅੰਦਰ ਕਿਤਾਬਾਂ , ਮੈਗਜੀਨ, ਪੇਪਰ ਤੇ ਕਈ ਫੋਟੋਗ੍ਰਾਫ ਵੀ ਮਿਲੇ ਹਨ ।

ਬੈੱਡਰੂਮ ਚ ਮਿਲੇ ਕਈ ਰਾਜ

ਇਹ ਘਰ ਡੇਜੀ ਨਾਂ ਦੀ ਮਹਿਲਾ ਦਾ ਸੀ ਜੋ ਆਪਣੇ ਪਰਿਵਾਰ ਨਾਲ਼ ਇੱਥੇ ਰਹਿੰਦੀ ਸੀ ।ਘਰ ਦਾ ਨਿਰਮਾਣ 1858 ਵਿੱਚ ਕੀਤੀ ਗਿਆ ਸੀ ।ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਘਰ ਇੱਕ ਕਿਸਾਨ ਦਾ ਸੀ ਤੇ ਇੱਥੇ ਰਹਿਣ ਵਾਲ਼ੇ ਲੋਕ ਕੁਕਿੰਗ ਦੇ ਸ਼ੌਕੀਨ ਸਨ । ਜੋ ਵੀ ਘਰ ਵਿੱਚ ਆਉਦਾ ਸੀ ਉਸਨੂੰ ਥੋੜ੍ਹੀ-ਥੋੜੀ ਦੇਰ ਬਾਅਦ ਖਾਣ ਲਈ ਦਿੱਤਾ ਜਾਦਾ ਸੀ । ਕਿਸਾਨ ਦੇ ਇਸ ਪਰਿਵਾਰ ਵਿੱਚ ਡੇਜੀ ਦੀ ਮਾਂ ਨੇ ਇੱਕ ਪੁਲਿਸਵਾਲੇ ਨਾਲ਼
ਵਿਆਹ ਕੀਤਾ ਸੀ ।ਕਮਰੇ ਵਿਚੋਂ ਯੂਨੀਫਾਰਮ ਪਾਈ ਐਡਵਿਨ ਮੈਕਕਿਊਨ ਦੀਆਂ ਫੋਟੋਆਂ ਮਿਲੀਆਂ ਹਨ ।ਰੇਬੇਕਾ ਇਸ ਗੱਲ ਤੋਂ ਹੈਰਾਨ ਹੈ ਕਿ ਕਿਵੇਂ ਇੱਕ ਪੁਲਿਸ ਵਾਲ਼ੇ ਦਾ ਪਰਿਵਾਰ ਖੇਤੀ ਨਾਲ਼ ਜੁੜਿਆ ਹੋਵੇਗਾ ।
Published by: Ramanpreet Kaur
First published: June 16, 2021, 10:52 AM IST
ਹੋਰ ਪੜ੍ਹੋ
ਅਗਲੀ ਖ਼ਬਰ