Inova Hycross : ਕਾਰਾਂ ਦੀ ਮਾਰਕੀਟ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਕੰਪਨੀਆਂ ਮੁਕਾਬਲੇ ਵਿੱਚ ਬਣੇ ਰਹਿਣ ਲਈ ਆਪਣੇ ਮਾਡਲਾਂ ਨੂੰ ਅਪਡੇਟ ਵੀ ਕਰ ਰਹੀਆਂ ਹਨ ਅਤੇ ਨਵੇਂ ਮਾਡਲ ਲਾਂਚ ਵੀ ਕਰ ਰਹੀਆਂ ਹਨ। ਹਰ ਮਹੀਨੇ ਕੋਈ ਨਾ ਕੋਈ ਨਵੀ ਕਾਰ ਜਾਂ ਨਵਾਂ ਮਾਡਲ ਲਾਂਚ ਹੋ ਰਿਹਾ ਹੈ। ਇਸੇ ਲੜੀ ਵਿੱਚ ਹੁਣ ਜਾਪਾਨੀ ਕੰਪਨੀ Toyota ਵੀ ਆਪਣੀ ਮਸ਼ਹੂਰ ਕਾਰ Innova ਦੇ ਅਪਡੇਟੇਡ ਵਰਜ਼ਨ Innova Hycross ਨੂੰ ਲਾਂਚ ਕਰਨ ਵਾਲੀ ਹੈ।
Innova ਕਈ ਸਾਲਾਂ ਤੋਂ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਬਣਾਉਣ ਵਾਲੀ ਕਾਰ ਹੈ। ਟੋਇਟਾ ਨੇ ਕਿਹਾ ਹੈ ਕਿ ਉਹ 25 ਨਵੰਬਰ ਨੂੰ Innova Hycross ਨੂੰ ਲਾਂਚ ਕਰੇਗੀ। ਕੰਪਨੀ ਦੁਆਰਾ ਸ਼ੇਅਰ ਕੀਤੀ ਇੱਕ ਵੀਡੀਓ ਤੋਂ ਇਸ ਦੇ ਕਈ ਫੀਚਰ ਸਾਹਮਣੇ ਆਏ ਹਨ। ਇਹ ਕਾਰ ADAS ਨਾਲ ਆਵੇਗੀ। ਇਸ ਵਿੱਚ ਤੁਹਾਨੂੰ ਆਲ-ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ ਅਤੇ ਇਸ ਤੋਂ ਇਲਾਵਾ ਤੁਹਾਨੂੰ ਲੇਨ-ਕੀਪ ਅਸਿਸਟ ਦਾ ਫ਼ੀਚਰ ਵੀ ਮਿਲੇਗਾ।
ਨਵੀਂ ਟੋਇਟਾ ਇਨੋਵਾ ਹਾਈਕ੍ਰਾਸ ਦੇ ਪ੍ਰਮੁੱਖ USPs ਵਿੱਚੋਂ ਇੱਕ ਹਾਈਬ੍ਰਿਡ ਪਾਵਰਟ੍ਰੇਨ ਹੈ, ਜਿਸਦਾ ਕੰਪਨੀ ਪਹਿਲਾਂ ਹੀ ਖੁਲਾਸਾ ਕਰ ਚੁੱਕੀ ਹੈ। ਇਹ ਕਾਰ ਪੂਰੀ ਤਰ੍ਹਾਂ ਅਪਡੇਟ ਕੀਤੀ ਗਈ ਹੈ। ਇਸ ਦਾ ਨਾ ਸਿਰਫ ਡਿਜ਼ਾਈਨ ਬਦਲਿਆ ਹੈ ਬਲਕਿ ਕਾਰ ਵਿੱਚ ਹਾਈ ਟੈਕਨੋਲੋਜੀ ਅਤੇ ਫ਼ੀਚਰ ਵੀ ਬਹੁਤ ਕਮਾਲ ਦੇ ਮਿਲਣਗੇ।
ਫ਼ੀਚਰਾਂ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ ਕੈਬਿਨ ਤੋਂ ਇਲਾਵਾ ਤੁਹਾਨੂੰ ਫਰੰਟ ਗ੍ਰਿਲ, ਹੈੱਡਲੈਂਪਸ, ਹੁੱਡ, ਸਾਈਡ ਪ੍ਰੋਫਾਈਲ ਅਤੇ ਰੀਅਰ ਦੇ ਡਿਜ਼ਾਈਨ ਵੀਡੀਓ ਵਿੱਚ ਦਿੱਖ ਜਾਣਗੇ। ਇਸ ਵਿੱਚ ਤੁਹਾਨੂੰ ਵੱਧ ਸੁਰੱਖਿਆ ਅਤੇ ਹੈਂਡਲਿੰਗ ਮਿਲਣ ਦੀ ਉਮੀਦ ਹੈ। ਤੁਹਾਨੂੰ ਇਸ ਵਿੱਚ ਇੱਕ ਸਪੋਰਟੀ ਅਤੇ ਪ੍ਰੀਮੀਅਮ ਗ੍ਰੇ ਕਲਰ ਥੀਮ, ਇੱਕ ਪੈਨੋਰਾਮਿਕ ਸਨਰੂਫ ਅਤੇ ਇੱਕ ਆਲ-ਡਿਜੀਟਲ ਇੰਸਟਰੂਮੈਂਟ ਕਲੱਸਟਰ ਜਿਹੇ ਫ਼ੀਚਰ ਸ਼ਾਮਲ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Innova Hycross ਵਿੱਚ ਤੁਹਾਨੂੰ ਸਿਰਫ ਪੈਟਰੋਲ ਮਾਡਲ ਹੀ ਮਿਲ ਸਕੇਗਾ। ਖਾਸ ਗੱਲ ਇਹ ਹੈ ਕਿ ਇਸ ਵਿੱਚ ਪੈਟਰੋਲ ਇੰਜਣ ਅਤੇ ਇਲੈਕਟ੍ਰਿਕ ਮੋਟਰ ਮਿਲੇਗੀ ਭਾਵ ਇਹ ਕਿ ਮਾਡਲ ਹਾਈਬ੍ਰਿਡ ਟੈਕਨੋਲੋਜੀ ਨਾਲ ਲੈਸ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile