Home /News /lifestyle /

ਚੋਰ ਮਚਾਏ ਸ਼ੋਰ: ਚੱਲਦੀ ਟ੍ਰੇਨ 'ਚ ਖਿੜਕੀ ਤੋਂ ਬਾਹਰ 10 ਕਿਲੋਮੀਟਰ ਤੱਕ ਲਮਕਾਇਆ ਮੋਬਾਇਲ ਚੋਰ, ਛੱਡਣ ਦੇ ਕੱਢ ਰਿਹਾ ਹਾੜ੍ਹੇ, ਦੇਖੋ Viral Video

ਚੋਰ ਮਚਾਏ ਸ਼ੋਰ: ਚੱਲਦੀ ਟ੍ਰੇਨ 'ਚ ਖਿੜਕੀ ਤੋਂ ਬਾਹਰ 10 ਕਿਲੋਮੀਟਰ ਤੱਕ ਲਮਕਾਇਆ ਮੋਬਾਇਲ ਚੋਰ, ਛੱਡਣ ਦੇ ਕੱਢ ਰਿਹਾ ਹਾੜ੍ਹੇ, ਦੇਖੋ Viral Video

ਇੱਕ ਰੇਲ ਗੱਡੀ ਬੇਗੂਸਰਾਏ ਤੋਂ ਖਗੜੀਆ ਤੱਕ ਆਪਣੀ ਯਾਤਰਾ ਦੇ ਅੰਤ ਦੇ ਨੇੜੇ ਸੀ ਜਦੋਂ ਇੱਕ ਵਿਅਕਤੀ ਨੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। (ਕ੍ਰੈਡਿਟ: ਟਵਿੱਟਰ/ਏਐਨਆਈ)

ਇੱਕ ਰੇਲ ਗੱਡੀ ਬੇਗੂਸਰਾਏ ਤੋਂ ਖਗੜੀਆ ਤੱਕ ਆਪਣੀ ਯਾਤਰਾ ਦੇ ਅੰਤ ਦੇ ਨੇੜੇ ਸੀ ਜਦੋਂ ਇੱਕ ਵਿਅਕਤੀ ਨੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। (ਕ੍ਰੈਡਿਟ: ਟਵਿੱਟਰ/ਏਐਨਆਈ)

ਚੋਰ ਨੇ ਖਿੜਕੀ ਰਾਹੀਂ ਇਕ ਯਾਤਰੀ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਇਕ ਸੁਚੇਤ ਯਾਤਰੀ ਨੇ ਉਸਦੀ ਬਾਂਹ ਫੜ੍ਹ ਲਈ। ਐਨੇ ਸਮੇਂ ਨੂੰ ਗੱਡੀ ਚੱਲ ਪਈ ਪਰ ਯਾਤਰੀਆਂ ਨੇ ਚੋਰ ਨੂੰ ਨਾ ਛੱਡਿਆ ਅਤੇ ਇਕ ਚੰਗਾ ਸਬਕ ਸਿਖਾਇਆ

  • Share this:

ਬੀਤੇ ਕੱਲ੍ਹ ਤੋਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਮੋਬਾਇਲ ਖੋਹਣ ਵਾਲੇ ਨੂੰ ਕੁਝ ਲੋਕਾਂ ਨੇ ਰੇਲਗੱਡੀ ਦੀ ਖਿੜਕੀ ਵਿਚ ਲਟਕਾ ਰੱਖਿਆ ਹੈ। ਰੇਲਗੱਡੀਆਂ, ਰੇਲਵੇ ਸਟੇਸ਼ਨਾਂ ਜਾਂ ਹੋਰ ਪਬਲਿਕ ਥਾਵਾਂ ਉੱਪਰ ਖੋਹ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ ਬਿਹਾਰ ਰਾਜ ਦੀ ਹੈ। ਬੇਗੂਸਰਾਏ ਤੋਂ ਖਗੜੀਆਂ ਜਾਣ ਵਾਲੀ ਗੱਡੀ ਵਿਚ ਸਾਹੇਬਪੁਰ ਕਮਾਲ ਸਟੇਸ਼ਨ ਦੇ ਨੇੜੇ ਇਹ ਘਟਨਾ ਵਾਪਰੀ ਹੈ।

ਚੋਰ ਨੇ ਖਿੜਕੀ ਰਾਹੀਂ ਇਕ ਯਾਤਰੀ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਇਕ ਸੁਚੇਤ ਯਾਤਰੀ ਨੇ ਉਸਦੀ ਬਾਂਹ ਫੜ੍ਹ ਲਈ। ਐਨੇ ਸਮੇਂ ਨੂੰ ਗੱਡੀ ਚੱਲ ਪਈ ਪਰ ਯਾਤਰੀਆਂ ਨੇ ਚੋਰ ਨੂੰ ਨਾ ਛੱਡਿਆ ਅਤੇ ਇਕ ਚੰਗਾ ਸਬਕ ਸਿਖਾਇਆ।

ਤੁਹਾਨੂੰ ਦੱਸ ਦੇਈਏ ਕਿ ਜਿਉਂ ਹੀ ਗੱਡੀ ਰੇਲਵੇ ਸਟੇਸ਼ਨ ਤੋਂ ਅੱਗੇ ਲੰਘੀ ਤਾਂ ਚੋਰ ਨੇ ਆਪਣੀ ਦੂਜੀ ਬਾਂਹ ਵੀ ਖਿੜਕੀ ਰਾਹੀਂ ਅੰਦਰ ਕਰ ਦਿੱਤੀ ਤਾਂ ਕਿ ਯਾਤਰੀ ਉਸਨੂੰ ਡਿੱਗ ਜਾਣ ਤੋਂ ਬਚਾਅ ਸਕਣ। ਇਸ ਤਰ੍ਹਾਂ ਲਗਭਗ 10 ਕਿਲੋਮੀਟਰ ਦੇ ਕਰੀਬ ਉਹ ਖਿੜਕੀ ਰਾਹੀਂ ਲਟਕਿਆ ਰਿਹਾ। ਇਸ ਦੌਰਾਨ ਉਹ ਲਗਾਤਾਰ ਮਾਫੀ ਮੰਗਦਾ ਨਜ਼ਰ ਆ ਰਿਹਾ ਹੈ। ਆਖਰ ਨੂੰ ਰੇਲ ਗੱਡੀ ਆਪਣੇ ਅਗਲੇ ਸਟੇਸ਼ਨ ਖਗੜੀਆ ਦੇ ਨੇੜੇ ਪਹੁੰਚੀ ਤਾਂ ਉਸਨੂੰ ਛੱਡ ਦਿੱਤਾ ਗਿਆ। ਇਹ ਵਾਰਦਾਤ ਸੰਬੰਧੀ ਪੁਲਿਸ ਦੀ ਕਾਰਵਾਈ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਅਜਿਹੀ ਹੀ ਇਕ ਵੀਡੀਓ ਜੂਨ ਵਿਚ ਵੀ ਸਾਹਮਣੇ ਆਈ ਸੀ ਪਰ ਉਸ ਵੀਡੀਓ ਵਿਚ ਨਜ਼ਰ ਆ ਰਿਹਾ ਚੋਰ ਸਫਲ ਹੋ ਗਿਆ ਸੀ। ਲੋਕਾਂ ਨੇ ਉਸਨੂੰ “ਨਿਊ ਸਪਾਈਡਰ ਮੈਨ” ਦਾ ਨਾਮ ਦਿੱਤਾ ਸੀ। ਇਹ ਪੂਰਾ ਵਾਕਿਆ ਕੁਝ ਇਕ ਸੈਕਿੰਡ ਵਿਚ ਹੀ ਵਾਪਰ ਗਿਆ ਸੀ ਕਿ ਦੇਖਣ ਵਾਲੇ ਨੂੰ ਪਹਿਲੀ ਨਜ਼ਰੇ ਪਤਾ ਹੀ ਨਹੀਂ ਸੀ ਕਿ ਵਾਪਰਿਆ ਕੀ ਹੈ। ਅਸਲ ਵਿਚ ਇਸ ਵੀਡੀਓ ਵਿਚ ਨਜ਼ਰ ਆ ਰਹੇ ਚੋਰ ਨੇ ਇਕ ਨਦੀ ਉੱਪਰ ਬਣੇ ਰੇਲਵੇ ਪੁਲ ਤੋਂ ਲਟਕਦਿਆਂ ਇਕ ਯਾਤਰੀ ਦਾ ਫੋਨ ਖੋਹ ਲਿਆ ਸੀ।

ਅਜਿਹੀਆ ਵਾਰਦਾਤਾਂ ਦਾ ਵਧਣਾ ਦੇਸ਼ ਵਿਚ ਮੰਦਹਾਲੀ ਦਾ ਇਕ ਸਬੂਤ ਹੈ ਅਤੇ ਸਾਡੀ ਸੁਸਤੀ ਤੇ ਅਣਗਹਿਲੀ ਦਾ ਵੀ ਪ੍ਰਮਾਣ ਹੈ। ਸਾਨੂੰ ਪਬਲਿਕ ਥਾਵਾਂ ਉੱਪਰ ਮੋਬਾਇਲ ਜਾਂ ਹੋਰ ਸਮਾਨ ਪੈਸੇ ਆਦਿ ਦੀ ਵਰਤੋਂ ਕਰਦਿਆਂ ਸੁਚੇਤ ਰਹਿਣਾ ਚਾਹੀਦਾ ਹੈ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਕੋਈ ਸਾਡੀ ਬੇ-ਧਿਆਨੀ ਦਾ ਫਾਇਦਾ ਨਾ ਉਠਾ ਲਵੇ।

Published by:Tanya Chaudhary
First published:

Tags: Ajab Gajab News, Chor, Theft, Viral news, Viral video, Weird news