Home /News /lifestyle /

7 ਜੁਲਾਈ ਨੂੰ ਲਾਂਚ ਹੋਵੇਗਾ Realme ਦਾ ਨਵਾਂ ਮਾਡਲ, ਜਾਣੋ ਦਮਦਾਰ ਫੀਚਰ

7 ਜੁਲਾਈ ਨੂੰ ਲਾਂਚ ਹੋਵੇਗਾ Realme ਦਾ ਨਵਾਂ ਮਾਡਲ, ਜਾਣੋ ਦਮਦਾਰ ਫੀਚਰ

7 ਜੁਲਾਈ ਨੂੰ ਲਾਂਚ ਹੋਵੇਗਾ ਦਮਦਾਰ Realme ਦਾ ਨਵਾਂ ਮਾਡਲ, ਜਾਣੋ ਦਮਦਾਰ ਫੀਚਰ

7 ਜੁਲਾਈ ਨੂੰ ਲਾਂਚ ਹੋਵੇਗਾ ਦਮਦਾਰ Realme ਦਾ ਨਵਾਂ ਮਾਡਲ, ਜਾਣੋ ਦਮਦਾਰ ਫੀਚਰ

ਹਾਲੀਵੁੱਡ ਦੇ ਮਾਰਵਲ ਸਟੂਡੀਓ ਦੀਆਂ ਫਿਲਮਾਂ ਤੇ ਉਨ੍ਹਾਂ ਦੇ ਕਿਰਦਾਰਾਂ ਦੇ ਪ੍ਰਸ਼ੰਸਕਾਂ ਲਈ, Realme ਲੈ ਕੇ ਆ ਰਿਹਾ ਹੈ GT NEO 3 ਫੋਨ। ਇਹ ਫੋਨ 150W ਫਾਸਟ ਚਾਰਜਿੰਗ ਦੇ ਨਾਲ Realme GT Neo 3 ਦਾ ਖਾਸ ਵੇਰੀਐਂਟ ਹੋਵੇਗਾ। ਸਮਾਰਟਫ਼ੋਨ ਬ੍ਰਾਂਡ Realme GT NEO 3 150W, Thor: Love and Thunder Limited Edition ਮੋਬਾਈਲ ਫ਼ੋਨ ਭਾਰਤ ਵਿੱਚ 7 ​​ਜੁਲਾਈ ਨੂੰ ਲਾਂਚ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:
Realme New Model: ਹਾਲੀਵੁੱਡ ਦੇ ਮਾਰਵਲ ਸਟੂਡੀਓ ਦੀਆਂ ਫਿਲਮਾਂ ਤੇ ਉਨ੍ਹਾਂ ਦੇ ਕਿਰਦਾਰਾਂ ਦੇ ਪ੍ਰਸ਼ੰਸਕਾਂ ਲਈ, Realme ਲੈ ਕੇ ਆ ਰਿਹਾ ਹੈ GT NEO 3 ਫੋਨ। ਇਹ ਫੋਨ 150W ਫਾਸਟ ਚਾਰਜਿੰਗ ਦੇ ਨਾਲ Realme GT Neo 3 ਦਾ ਖਾਸ ਵੇਰੀਐਂਟ ਹੋਵੇਗਾ। ਸਮਾਰਟਫ਼ੋਨ ਬ੍ਰਾਂਡ Realme GT NEO 3 150W, Thor: Love and Thunder Limited Edition ਮੋਬਾਈਲ ਫ਼ੋਨ ਭਾਰਤ ਵਿੱਚ 7 ​​ਜੁਲਾਈ ਨੂੰ ਲਾਂਚ ਹੋ ਰਿਹਾ ਹੈ।

ਇਸ ਦੌਰਾਨ, ਗਲੋਬਲ ਟੈਕਨਾਲੋਜੀ ਬ੍ਰਾਂਡ Realme ਨੇ ਬੀਤੇ ਵੀਰਵਾਰ ਨੂੰ ਮਾਰਵਲ ਸਟੂਡੀਓਜ਼ ਦੀ ਆਉਣ ਵਾਲੀ ਫਿਲਮ, ਥੋਰ: ਲਵ ਐਂਡ ਥੰਡਰ (Thor: Love and Thunder) ਦੇ ਨਾਲ ਆਪਣੇ ਆਉਣ ਵਾਲੇ ਕੁਲੈਬਰੇਸ਼ਨ ਦਾ ਅਧਿਕਾਰਤ ਐਲਾਨ ਕੀਤਾ। ਸਮਾਰਟਫੋਨ ਬ੍ਰਾਂਡ ਦੂਜੀ ਵਾਰ ਮਾਰਵਲ ਸਟੂਡੀਓ ਦੇ ਨਾਲ ਇਸ ਤਰ੍ਹਾਂ ਦਾ ਕੁਲੈਬਰੇਸ਼ਨ ਕਰ ਰਿਹਾ ਹੈ। ਇਸ ਤੋਂ ਪਹਿਲਾਂ 2019 ਵਿੱਚ, ਇਸ ਨੇ Realme X ਸਪਾਈਡਰ-ਮੈਨ ਐਡੀਸ਼ਨ ਲਈ ਸਾਂਝੇਦਾਰੀ ਕੀਤੀ ਸੀ। ਇਸ ਵਾਰ, Realme GT Neo 3 150W ਇੱਕ ਖਾਸ ਥੋਰ: ਲਵ ਐਂਡ ਥੰਡਰ ਐਡੀਸ਼ਨ ਵਿੱਚ ਆਵੇਗਾ।

ਇਸ ਫੋਨ ਵਿੱਚ ਰੈਗੂਲਰ ਵੇਰੀਐਂਟ ਦੇ ਸਪੈਸੀਫਿਕੇਸ਼ਨ ਉਪਲਬਧ ਹੋਣਗੇ
ਇਸ ਮੌਕੇ 'ਤੇ ਬੋਲਦੇ ਹੋਏ, ਕੰਪਨੀ ਨੇ ਕਿਹਾ, "ਅੱਜ ਅਸੀਂ ਮਾਰਵਲ ਸਟੂਡੀਓਜ਼ ਦੀ ਆਉਣ ਵਾਲੀ ਫਿਲਮ, ਥੋਰ: ਲਵ ਐਂਡ ਥੰਡਰ ਦੇ ਨਾਲ ਸਾਡੇ ਸਹਿਯੋਗ ਦੀ ਘੋਸ਼ਣਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ। Thor ਦੀ ਸ਼ਕਤੀ ਅਤੇ ਗਤੀ ਸਾਡੇ Realme GT NEO 3 150W ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ਅਤੇ ਇਸ ਲਈ ਅਸੀਂ Realme GT ਦਾ ਲਿਮਟਿਡ ਐਡੀਸ਼ਨ ਲੈ ਕੇ ਆ ਰਹੇ ਹਾਂ। Realme GT Neo 3 150W ਥੋਰ ਲਵ ਅਤੇ ਥੰਡਰ ਵੇਰੀਐਂਟ ਵਿੱਚ ਬਾਹਰੀ ਲੁੱਕ ਉੱਤੇ ਕੰਮ ਕੀਤਾ ਜਾਵੇਗਾ ਜਦਕਿ ਇਸ ਵਿੱਚ ਰੈਗੂਲਰ ਵੇਰੀਐਂਟਸ ਦੇ ਸਪੈਸੀਫਿਕੇਸ਼ਨ ਉਪਲਬਧ ਹੋਣਗੇ। Realme ਦੇ ਉਪ ਪ੍ਰਧਾਨ ਮਾਧਵ ਸੇਠ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਆਉਣ ਵਾਲੇ ਹੈਂਡਸੈੱਟ ਦਾ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫੋਨ Realme GT Neo 3 150W ਥੋਰ ਲਵ ਐਂਡ ਥੰਡਰ ਐਡੀਸ਼ਨ ਹੈ। ਇਹ ਥੋਰ ਲਵ ਐਂਡ ਥੰਡਰ ਦੀ ਰਿਲੀਜ਼ ਦਾ ਜਸ਼ਨ ਮਨਾਉਣ ਲਈ ਲਾਂਚ ਕੀਤਾ ਜਾਵੇਗਾ।

Realme GT Neo 3 5G ਵਿੱਚ 6.7-ਇੰਚ ਦੀ FHD+ AMOLED ਡਿਸਪਲੇ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1,000Hz ਟੱਚ ਸੈਂਪਲਿੰਗ ਰੇਟ ਦੀ ਪੇਸ਼ਕਸ਼ ਕਰਦੀ ਹੈ। ਇਹ MediaTek Dimensity 8100 SoC ਦੁਆਰਾ ਸੰਚਾਲਿਤ ਹੈ ਅਤੇ 12GB RAM ਅਤੇ 256GB ਤੱਕ ਦੀ ਸਟੋਰੇਜ ਦੀ ਪੇਸ਼ਕਸ਼ ਕਰਦਾ ਹੈ। ਡਿਵਾਈਸ ਐਂਡਰਾਇਡ 12 'ਤੇ ਆਧਾਰਿਤ Realme UI 3.0 'ਤੇ ਚੱਲਦਾ ਹੈ।

ਟ੍ਰਿਪਲ ਰੀਅਰ ਕੈਮਰਾ ਸੈੱਟਅਪ
ਸਮਾਰਟਫੋਨ ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ 50MP ਸੋਨੀ IMX766 ਪ੍ਰਾਇਮਰੀ ਸੈਂਸਰ, 8MP ਅਲਟਰਾਵਾਈਡ ਲੈਂਸ ਅਤੇ 2MP ਮੈਕਰੋ ਸੈਂਸਰ ਸ਼ਾਮਲ ਹਨ। ਸੈਲਫੀ ਲਈ, ਤੁਹਾਨੂੰ ਡਿਸਪਲੇ ਦੇ ਸਿਖਰ 'ਤੇ ਪੰਚ-ਹੋਲ ਕੱਟਆਊਟ ਦੇ ਨਾਲ 16MP ਫਰੰਟ-ਫੇਸਿੰਗ ਕੈਮਰਾ ਮਿਲਦਾ ਹੈ।

5 ਮਿੰਟਾਂ ਵਿੱਚ ਅੱਧੀ ਬੈਟਰੀ ਚਾਰਜ ਹੋ ਜਾਂਦੀ ਹੈ
ਬੈਟਰੀ ਦੀ ਗੱਲ ਕਰੀਏ ਤਾਂ Realme GT Neo 3 5G ਦੋ ਵੇਰੀਐਂਟ 'ਚ ਆਉਂਦਾ ਹੈ। 150W ਅਲਟਰਾਡਾਰਟ ਚਾਰਜ ਵੇਰੀਐਂਟ 4,500mAh ਬੈਟਰੀ ਪੈਕ ਕਰਦਾ ਹੈ, ਜਦੋਂ ਕਿ 80W ਸੁਪਰਡਾਰਟ ਚਾਰਜ ਮਾਡਲ 5,000mAh ਬੈਟਰੀ ਪੈਕ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 150W ਵੇਰੀਐਂਟ ਸਿਰਫ 5 ਮਿੰਟ 'ਚ 50 ਫੀਸਦੀ ਚਾਰਜ ਕਰ ਸਕਦਾ ਹੈ।
Published by:rupinderkaursab
First published:

ਅਗਲੀ ਖਬਰ