Home /News /lifestyle /

Realme 10 Pro+ Review: ਪ੍ਰੀਮੀਅਮ ਫੋਨ ਵਰਗੀ ਫੀਲ ਦੇਵੇਗਾ ਕਰਵ ਡਿਸਪਲੇ ਵਾਲਾ ਨਵਾਂ Realme 10 Pro+ 

Realme 10 Pro+ Review: ਪ੍ਰੀਮੀਅਮ ਫੋਨ ਵਰਗੀ ਫੀਲ ਦੇਵੇਗਾ ਕਰਵ ਡਿਸਪਲੇ ਵਾਲਾ ਨਵਾਂ Realme 10 Pro+ 

Realme 10 Pro+ Review

Realme 10 Pro+ Review

5G ਸਮਾਰਟਫੋਨ ਤੇਜ਼ੀ ਨਾਲ ਬਾਜ਼ਾਰ 'ਚ ਆਪਣੀ ਜਗ੍ਹਾ ਬਣਾ ਰਹੇ ਹਨ ਅਤੇ ਇਸ ਸੂਚੀ 'ਚ ਇਕ ਨਵਾਂ Realme ਫੋਨ ਜੋੜਿਆ ਗਿਆ ਹੈ। Realme 10 Pro + 5G ਨੂੰ 30 ਹਜ਼ਾਰ ਰੁਪਏ ਦੀ ਰੇਂਜ ਵਿੱਚ ਲਾਂਚ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਰੇਂਜ ਵਿੱਚ ਨਵਾਂ ਫ਼ੋਨ ਲੱਭ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ Realme 10 Pro + 5G ਬਾਰੇ ਸਭ ਕੁੱਝ ਦੱਸਣ ਜਾ ਰਹੇ ਹਾਂ।

ਹੋਰ ਪੜ੍ਹੋ ...
  • Share this:

5G ਸਮਾਰਟਫੋਨ ਤੇਜ਼ੀ ਨਾਲ ਬਾਜ਼ਾਰ 'ਚ ਆਪਣੀ ਜਗ੍ਹਾ ਬਣਾ ਰਹੇ ਹਨ ਅਤੇ ਇਸ ਸੂਚੀ 'ਚ ਇਕ ਨਵਾਂ Realme ਫੋਨ ਜੋੜਿਆ ਗਿਆ ਹੈ। Realme 10 Pro + 5G ਨੂੰ 30 ਹਜ਼ਾਰ ਰੁਪਏ ਦੀ ਰੇਂਜ ਵਿੱਚ ਲਾਂਚ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਰੇਂਜ ਵਿੱਚ ਨਵਾਂ ਫ਼ੋਨ ਲੱਭ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ Realme 10 Pro + 5G ਬਾਰੇ ਸਭ ਕੁੱਝ ਦੱਸਣ ਜਾ ਰਹੇ ਹਾਂ। ਇਸ ਤੋਂ ਤੁਸੀਂ ਸਮਝ ਸਕੋਗੇ ਕਿ ਇਹ ਫੋਨ ਤੁਹਾਡੇ ਲਈ ਬਿਹਤਰ ਵਿਕਲਪ ਹੈ ਜਾਂ ਨਹੀਂ। ਰੀਅਲਮੀ 10 ਪ੍ਰੋ ਸੀਰੀਜ਼ ਇਸ ਗੱਲ ਦਾ ਸੰਕੇਤ ਹੈ ਕਿ ਸਮਾਰਟਫੋਨ ਵਿਕਸਿਤ ਹੋ ਰਹੇ ਹਨ, ਜਿਆਦਾਤਰ ਕਿਉਂਕਿ ਉਹਨਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ, ਅਤੇ ਬ੍ਰਾਂਡਾਂ ਨੂੰ ਕਿਸੇ ਤਰ੍ਹਾਂ ਵਾਧੇ ਨੂੰ ਜਾਇਜ਼ ਠਹਿਰਾਉਣਾ ਪੈਂਦਾ ਹੈ। ਆਮ ਤੌਰ 'ਤੇ ਅਸੀਂ ਕੁਆਲਿਟੀ ਡਿਜ਼ਾਈਨ ਨੂੰ ਮਿਡ-ਰੇਂਜ ਵਾਲੇ ਫੋਨਾਂ ਵਿੱਚ ਜ਼ਿਆਗਾ ਤਰਜੀਹ ਨਹੀਂ ਦਿੰਦੇ ਪਰ ਇਸ ਪ੍ਰਾਈਜ਼ ਰੇਂਜ ਦੇਨਾਲ Realme 10 Pro + 5G ਫੋਨ ਕਈ ਮਾਇਨਿਆਂ ਵਿੱਚ ਖਰਾ ਉਤਰਦਾ ਹੈ।

ਸਭ ਤੋਂ ਪਹਿਲਾਂ REALME 10 PRO+ ਦੇ ਡਿਜ਼ਾਈਨ ਦੀ ਗੱਲ ਕਰਦੇ ਹਾਂ। Realme ਨੇ ਲਾਂਚ ਟੀਜ਼ਰ ਦੌਰਾਨ ਅਤੇ ਸਾਡੇ ਨਾਲ ਵਿਅਕਤੀਗਤ ਤੌਰ 'ਤੇ ਗੱਲ ਕਰਦੇ ਹੋਏ ਵੀ ਆਪਣੇ ਕਰਵਡ ਡਿਜ਼ਾਈਨ ਦੀ ਭਾਰੀ ਮਾਰਕੀਟਿੰਗ ਕੀਤੀ ਹੈ। ਕਰਵਡ ਡਿਜ਼ਾਈਨ ਇੱਕ ਅਜਿਹੀ ਡਿਸਪਲੇ ਡਿਜ਼ਾਈਨ ਹੈ ਜੋ ਆਮ ਤੌਰ ਉੱਤੇ ਮਹਿੰਦੇ ਸਮਾਰਟਫੋਨਾਂ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਪਰ REALME 10 PRO+ ਕੀਮਤ ਵਿੱਚ ਇਸ ਨੂੰ ਆਪਣੇ ਫੋਨ ਵਿੱਚ ਸ਼ਾਮਲ ਕਰ ਰਿਹਾ ਹੈ। ਜਦੋਂ ਤੁਸੀਂ REALME 10 PRO+ ਨੂੰ ਹੱਥ ਵਿੱਚ ਲਿਆ ਤਾਂ ਇਹ ਤੁਹਾਨੂੰ ਪ੍ਰੀਮੀਅਮ ਫੋਨ ਦੀ ਫੀਵ ਦਵੇਗਾ। AMOLED 120Hz ਰਿਫਰੈਸ਼ ਰੇਟ ਡਿਸਪਲੇ ਦੇ ਨਾਲ ਇਸ ਵਿੱਚ ਭਾਵੇਂ HDR ਨਹੀਂ ਮਿਲਦਾ ਪਰ Widevine L1 ਸਰਟੀਫਿਕੇਸ਼ਨ ਤੋਂ ਇਹ ਤਾਂ ਪੱਕਾ ਹੋ ਗਿਆ ਹੈ ਕਿ OTT ਕੰਟੈਂਟ ਹਾਈ ਰੈਜ਼ੋਲਿਊਸ਼ਨ ਵਿੱਚ ਦੇਖਿਆ ਜਾ ਸਕੇਗਾ।

Realme 10 Pro + 5G ਵਿੱਚ ਤੁਹਾਨੂੰ ਨਵਾਂ MediaTek Dimensity 1080 ਚਿਪਸੈੱਟ ਮਿਲਦਾ ਹੈ ਜੋ ਕਿ MediaTek Dimensity 920 ਦਾ ਅੱਪਗਰੇਡ ਵਰਜ਼ਨ ਹੈ ਜੋ ਕਿ ਵਧੀਆ ਪ੍ਰਫਾਰਮੈਂਸ ਦਿੰਦਾ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਦਾ ਪਹਿਲਾ ਸੈਂਸਰ 108 ਮੈਗਾਪਿਕਸਲ ਦਾ ਹੈ। ਦੂਜਾ ਇੱਕ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਹੈ। ਤੀਜਾ ਕੈਮਰਾ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਹੈ। ਫੋਨ ਦੇ ਪ੍ਰਾਇਮਰੀ ਸੈਂਸਰ ਦੀ ਗੱਲ ਕਰੀਏ ਤਾਂ ਇਹ ਦਿਨ ਦੀ ਰੌਸ਼ਨੀ 'ਚ ਬਹੁਤ ਵਧੀਆ ਫੋਟੋਆਂ ਖਿੱਚ ਸਕਦਾ ਹੈ। ਇਸ 'ਚ ਡਿਟੇਲਿੰਗ ਅਤੇ ਰੰਗ ਪਰਫੈਕਟ ਹੋਣਗੇ। ਹਾਲਾਂਕਿ, ਇਸ ਦੇ ਅਲਟਰਾ-ਵਾਈਡ ਸੈਂਸਰ ਦੀਆਂ ਫੋਟੋਆਂ ਚੰਗੀਆਂ ਆਉਂਦੀਆਂ ਹਨ ਪਰ ਥੋੜੀਆਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਡੀਟੇਲਿੰਗ ਸਹੀ ਦਿਖਾਈ ਨਹੀਂ ਦਿੰਦੀ।

ਮੈਕਰੋ ਸੈਂਸਰ ਨੇ ਦਿਨ ਦੀ ਰੌਸ਼ਨੀ ਵਿੱਚ ਵਧੀਆ ਕੰਮ ਕੀਤਾ। ਰਾਤ ਦੀ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਜੇਕਰ ਲਾਈਟਿੰਗ ਬਹੁਤ ਵਧੀਆ ਹੈ ਤਾਂ ਤੁਸੀਂ ਰਾਤ ਨੂੰ ਚੰਗੇ ਸ਼ਾਟ ਲੈ ਸਕਦੇ ਹੋ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਜੇਕਰ ਤੁਸੀਂ ਬਿਊਟੀ ਮੋਡ ਨਾਲ ਫੋਟੋਆਂ ਪਸੰਦ ਕਰਦੇ ਹੋ ਤਾਂ ਤੁਸੀਂ ਬਿਊਟੀ ਮੋਡ ਨਾਲ ਤਸਵੀਰ ਕਲਿੱਕ ਕਰ ਸਕਦੇ ਹੋ। ਦੂਜੇ ਪਾਸੇ, ਜੇਕਰ ਤੁਸੀਂ ਨੈਚੁਰਲ ਮੋਡ ਨਾਲ ਫੋਟੋ ਖਿੱਚਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਮੋਡ ਵਿੱਚ ਵੀ ਫੋਟੋ ਕਲਿੱਕ ਕਰ ਸਕਦੇ ਹੋ। ਕੁੱਲ ਮਿਲਾ ਕੇ ਇਸ ਦਾ ਸੈਲਫੀ ਕੈਮਰਾ ਕਾਫੀ ਵਧੀਆ ਹੈ। ਇਸ ਤੋਂ ਇਲਾਵਾ ਫੋਨ ਦੀ ਬੈਟਰੀ 5,000mAh ਦੀ ਹੈ। ਫੋਨ ਇੱਕ ਲੈਵਲ ਤੋਂ ਬਾਅਦ ਗਰਮ ਨਹੀਂ ਹੁੰਦਾ ਹੈ। ਇਸ ਫੋਨ ਨਾਲ 80W ਚਾਰਜਰ ਮਿਲਦਾ ਹੈ। ਇਸ ਫੋਨ ਦੀ ਖਾਸੀਅਤ ਇਹ ਹੈ ਕਿ ਇਹ 30 ਮਿੰਟਾਂ ਤੋਂ ਘੱਟ ਸਮੇਂ ਵਿੱਚ ਚਾਰਜ ਹੋ ਜਾਂਦਾ ਹੈ।

ਅਸੀਂ ਪਹਿਲਾਂ ਫੋਨ ਦੀ ਬੈਟਰੀ ਪ੍ਰਬੰਧਨ ਬਾਰੇ ਗੱਲ ਕੀਤੀ ਸੀ ਅਤੇ ਇਸਦੀ 5,000mAh ਯੂਨਿਟ ਨਿਸ਼ਚਤ ਤੌਰ 'ਤੇ ਇਸਦੇ ਲਾਭਾਂ ਨੂੰ ਵੇਖਣ ਨੂੰ ਮਿਲਦੀ ਹੈ। ਫ਼ੋਨ ਇੱਕ ਪੱਧਰ ਤੋਂ ਵੱਧ ਗਰਮ ਨਹੀਂ ਹੁੰਦਾ, ਇੱਥੋਂ ਤੱਕ ਕਿ ਚਾਰਜ ਕਰਨ ਵੇਲੇ ਵੀ, ਜੋ 30 ਮਿੰਟਾਂ ਤੋਂ ਘੱਟ ਸਮੇਂ ਵਿੱਚ ਹੋ ਜਾਂਦਾ ਹੈ, ਬੰਡਲ ਕੀਤੇ ਦਾ ਧੰਨਵਾਦ ਜੋ ਇਸ ਡਿਵਾਈਸ ਲਈ 67W ਤੱਕ ਦੀ ਘੜੀ ਦੀ ਸਪੀਡ ਬਣਾਉਂਦਾ ਹੈ।

REALME 10 PRO+ ਸਮੀਖਿਆ: ਕੀ ਵਧੀਆ ਨਹੀਂ ਹੈ?

ਇਸ ਫੋਨ ਦਾ ਯੂਜ਼ਰ ਇੰਟਰਫੇਸ ਤਾਂ ਠੀਕ ਹੈ ਪਰ ਐਂਡਰਾਇਡ 13 'ਤੇ ਅਧਾਰਤ ਨਵੇਂ Realme UI 4.0 ਵਿੱਚ ਤਾਹਾਨੂੰ ਕਈ ਬਲੋਟਵੇਅਰ ਮਿਲ ਜਾਣਗੇ, ਜਿਨ੍ਹਾਂ ਨੂੰ ਵੈਸੇ ਤੁਸੀਂ ਅਨਇੰਸਟਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਫੋਨ ਵਿੱਚ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਨਹੀਂ ਹੈ। ਇਸ ਕਾਰਨ ਅਲਟਰਾ-ਵਾਈਡ-ਐਂਗਲ ਤੋਂ ਲਏ ਗਏ ਸ਼ਾਟ ਜ਼ਿਆਦਾ ਖਾਸ ਦਿਖਾਈ ਨਹੀਂ ਦਿੰਦੇ ਤੇ ਨਾਲ ਹੀ ਕਾਫੀ ਧੁੰਦਲੇ ਦਿਖਾਈ ਦਿੰਦੇ ਹਨ। ਓਵਰਆਲ ਦੇਖਿਆ ਜਾਵੇ ਤਾਂ ਇਹ ਇੱਕ ਵਧੀਆ ਸਮਾਰਟਰੋਨ ਹੈ।

Published by:Rupinder Kaur Sabherwal
First published:

Tags: Tech News, Tech news update, Tech updates, Technology