Home /News /lifestyle /

ਆ ਰਹੀ ਹੈ ਨਵੀਂ Tata Tigor EV, ਹੋ ਸਕਦੀ ਹੈ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਕਾਰ

ਆ ਰਹੀ ਹੈ ਨਵੀਂ Tata Tigor EV, ਹੋ ਸਕਦੀ ਹੈ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਕਾਰ

ਕੱਲ੍ਹ ਆ ਰਹੀ ਹੈ ਨਵੀਂ Tata Tigor EV, ਹੋ ਸਕਦੀ ਹੈ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਕਾਰ

ਕੱਲ੍ਹ ਆ ਰਹੀ ਹੈ ਨਵੀਂ Tata Tigor EV, ਹੋ ਸਕਦੀ ਹੈ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਕਾਰ

ਕਾਰਾਂ ਦਾ ਕ੍ਰੇਜ਼ ਹੌਲੀ-ਹੌਲੀ ਰਫਤਾਰ ਫੜਦਾ ਜਾ ਰਿਹਾ ਹੈ। ਹਰ ਮਹੀਨੇ ਕੋਈ ਨਵੀਂ ਕਰ ਬਾਜ਼ਾਰ ਵਿੱਚ ਲਾਂਚ ਹੁੰਦੀ ਹੈ। ਭਾਰਤ ਦੀ ਟਾਟਾ ਮੋਟਰਜ਼ ਵੀ ਨਵੀਆਂ ਕਾਰਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸੇ ਲੜੀ ਤਹਿਤ ਟਾਟਾ ਕੱਲ੍ਹ ਨੂੰ Tata Tigor EV ਨੂੰ ਲਾਂਚ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਕਾਰ ਹੋ ਸਕਦੀ ਹੈ।

ਹੋਰ ਪੜ੍ਹੋ ...
  • Share this:

    ਕਾਰਾਂ ਦਾ ਕ੍ਰੇਜ਼ ਹੌਲੀ-ਹੌਲੀ ਰਫਤਾਰ ਫੜਦਾ ਜਾ ਰਿਹਾ ਹੈ। ਹਰ ਮਹੀਨੇ ਕੋਈ ਨਵੀਂ ਕਰ ਬਾਜ਼ਾਰ ਵਿੱਚ ਲਾਂਚ ਹੁੰਦੀ ਹੈ। ਭਾਰਤ ਦੀ ਟਾਟਾ ਮੋਟਰਜ਼ ਵੀ ਨਵੀਆਂ ਕਾਰਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸੇ ਲੜੀ ਤਹਿਤ ਟਾਟਾ  Tigor EV ਨੂੰ ਲਾਂਚ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਸ ਸੈਗਮੇਂਟ ਦੀ ਸਭ ਤੋਂ ਸਸਤੀ ਕਾਰ ਹੋ ਸਕਦੀ ਹੈ।

    ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲਾਂਚ ਹੋਣ ਦੇ ਨਾਲ ਹੀ Tigor EV ਮਾਡਲ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ। ਸੂਤਰਾਂ ਮੁਤਾਬਕ ਟਾਟਾ ਨੇ ਟਿਗੋਰ ਈਵੀ ਦੀ ਕੀਮਤ 10 ਲੱਖ ਰੁਪਏ ਤੋਂ ਘੱਟ ਰੱਖਣ ਦਾ ਫੈਸਲਾ ਕੀਤਾ ਹੈ।

    ਕਾਰ ਦੇ ਕਈ ਫ਼ੀਚਰ ਇਸ ਦੇ ਲਾਂਚ ਤੋਂ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ।

    ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ 'ਚ ਫਾਸਟ ਚਾਰਜਿੰਗ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਇਲਾਵਾ ਇਸ ਕਾਰ ਵਿੱਚ ਤੁਹਾਨੂੰ 26kWh ਦੀ ਲਿਥੀਅਮ ਆਇਨ ਬੈਟਰੀ ਪੈਕ ਮਿਲੇਗੀ ਜੋ 1 ਘੰਟੇ 'ਚ 80 ਫੀਸਦੀ ਤੱਕ ਚਾਰਜ ਹੋ ਜਾਵੇਗੀ। ਜੇਕਰ ਮਾਇਲੇਜ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਫੁੱਲ ਚਾਰਜ 'ਤੇ ਲਗਭਗ 300 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਸਮਾਰਟ ਫ਼ੀਚਰ ਵਿੱਚ ਤੁਹਾਨੂੰ Z ਕਨੈਕਟ ਮਿਲੇਗਾ ਜੋ ਸਮਾਰਟਵਾਚ ਕਨੈਕਟੀਵਿਟੀ ਵੀ ਪ੍ਰਦਾਨ ਕਰੇਗਾ।

    ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਕੰਪਨੀ ਨੇ ਇਸ ਦੇ ਇੰਟੀਰੀਅਰ 'ਚ ਵੀ ਵੱਡੇ ਬਦਲਾਅ ਕੀਤੇ ਹਨ। ਇਸ ਵਿੱਚ ਤੁਹਾਨੂੰ ਡਿਊਲ ਕਲਰ ਡੈਸ਼ਬੋਰਡ ਮਿਲੇਗਾ। ਇਸ ਦੇ ਨਾਲ ਹੀ ਹਰਮਨ ਕੰਪਨੀ ਦਾ ਇੰਫੋਟੇਨਮੈਂਟ ਸਿਸਟਮ ਵੀ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਸੀਟਾਂ ਦੇ ਕੁਸ਼ਨ 'ਚ ਵੀ ਕੁਝ ਬਦਲਾਅ ਕੀਤੇ ਹਨ।

    Published by:Sarafraz Singh
    First published:

    Tags: Auto news, Electric Vehicle, Tata Motors