Home /News /lifestyle /

RBI’s Annual Report: 2000 ਦੇ ਨੋਟਾਂ ਦੀ ਗਿਣਤੀ ਦਿਨੋ ਦਿਨ ਰਹੀ ਹੈ ਘੱਟ, ਜਾਣੋ ਇਸ ਪਿਛਲੇ ਤੱਥ

RBI’s Annual Report: ਕੀ ਤੁਸੀਂ ਖਿਆਲ ਕੀਤਾ ਕਿ ਏਟੀਐਮ (ATM) ਹੁਣ ਤੁਹਾਨੂੰ 2,000 ਰੁਪਏ ਦਾ ਨੋਟ ਕਿੰਨੀ ਵਾਰ ਦਿੰਦਾ ਹੈ? ਇਸ ਸਵਾਲ ਤੋਂ ਤੁਹਾਡੇ ਧਿਆਨ ਵਿਚ ਆ ਗਿਆ ਹੋਵੇਗਾ ਕਿ 2,000 ਰੁਪਏ ਦਾ ਨੋਟ ਹੁਣ ਏਟੀਐਮ ਵਿਚੋਂ ਬਹੁਤ ਘੱਟ ਨਿਕਲਦਾ ਹੈ। ਆਮ ਰੁਝਾਨ ਵਿਚ ਵੀ ਅਸੀਂ 500 ਰੁਪਏ ਦੇ ਨੋਟਾਂ ਦੀ ਵਰਤੋਂ ਵਧੇਰੇ ਕਰਨ ਲੱਗੇ ਹਾਂ ਅਤੇ 2000 ਦੇ ਨੋਟ ਦਾ ਪ੍ਰਚਲਨ ਲਗਾਤਾਰ ਘੱਟ ਗਿਆ ਹੈ।

ਹੋਰ ਪੜ੍ਹੋ ...
  • Share this:

ਆਰਬੀਆਈ (RBI) ਦੀ ਸਾਲਾਨਾ ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ 2,000 ਰੁਪਏ ਦੇ ਨੋਟਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਸ ਸਾਲ ਮਾਰਚ ਦੇ ਅੰਤ ਤੱਕ ਕੁੱਲ ਕਰੰਸੀ ਨੋਟਾਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਘਟ ਕੇ 214 ਕਰੋੜ ਜਾਂ 1.6 ਫੀਸਦੀ ਰਹਿ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਮਾਰਚ ਤੱਕ ਵੱਖੋ ਵੱਖਰੀ ਕੀਮਤ ਦੇ ਨੋਟਾਂ ਦੀ ਕੁੱਲ ਗਿਣਤੀ 13,053 ਕਰੋੜ ਸੀ। ਇਸ ਤੋਂ ਇਕ ਸਾਲ ਪਹਿਲਾਂ ਇਹ ਅੰਕੜਾ 12,437 ਕਰੋੜ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਰਿਪੋਰਟ ਦੇ ਅਨੁਸਾਰ, ਮਾਰਚ 2020 ਦੇ ਅੰਤ ਵਿੱਚ 2,000 ਰੁਪਏ ਦੇ ਮੁੱਲ ਦੇ ਨੋਟਾਂ ਦੀ ਗਿਣਤੀ 274 ਕਰੋੜ ਸੀ ਜੋ ਕਿ ਪ੍ਰਚਲਿਤ ਕਰੰਸੀ ਨੋਟਾਂ ਦੀ ਕੁੱਲ ਸੰਖਿਆ ਦਾ 2.4 ਫੀਸਦੀ ਬਣਦਾ ਹੈ।

ਇਸ ਤੋਂ ਬਾਅਦ ਮਾਰਚ 2021 ਤੱਕ ਸਰਕੁਲੇਸ਼ਨ 'ਚ 2000 ਦੇ ਨੋਟਾਂ ਦੀ ਗਿਣਤੀ 245 ਕਰੋੜ ਜਾਂ 2 ਫੀਸਦੀ 'ਤੇ ਆ ਗਈ। ਪਿਛਲੇ ਵਿੱਤੀ ਸਾਲ 2021 ਦੇ ਅੰਤ 'ਤੇ ਇਹ ਅੰਕੜਾ 214 ਕਰੋੜ ਜਾਂ 1.6 ਫੀਸਦੀ 'ਤੇ ਆ ਗਿਆ।

ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ 2,000 ਰੁਪਏ ਦੇ ਨੋਟ ਦੀ ਕੁੱਲ ਕੀਮਤ ਸਾਰੇ ਮੁੱਲਾਂ ਦੇ ਨੋਟਾਂ ਦੀ ਕੁੱਲ ਕੀਮਤ ਦਾ 22.6 ਫੀਸਦੀ ਸੀ। ਇਹ ਅੰਕੜਾ ਮਾਰਚ 2021 ਵਿੱਚ ਘੱਟ ਕੇ 17.3 ਪ੍ਰਤੀਸ਼ਤ ਅਤੇ ਮਾਰਚ 2022 ਵਿੱਚ 13.8 ਪ੍ਰਤੀਸ਼ਤ ਰਹਿ ਗਿਆ।

ਏਥੇ ਇਹ ਵੀ ਧਿਆਨਯੋਗ ਹੈ ਕਿ 500 ਰੁਪਏ ਦੇ ਨੋਟਾਂ ਦਾ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਸਾਲ 5 ਮਾਰਚ ਦੇ ਅੰਤ ਵਿੱਚ 4,554.6 ਕਰੋੜ ਰੁਪਏ ਦੇ ਨੋਟਾਂ ਦੀ ਗਿਣਤੀ ਵੱਧ ਗਈ ਹੈ, ਜੋ ਇੱਕ ਸਾਲ ਪਹਿਲਾਂ 3,867.90 ਕਰੋੜ ਸੀ। ਇਸ ਵਿਚ ਸਭ ਤੋਂ ਵੱਧ 500 ਰੁਪਏ ਨੋਟ (34.9 ਵੱਧ) ਸਨ। ਇਸਦੇ ਬਾਅਦ 21.3 ਫੀਸਦੀ ਦੇ ਨਾਲ 10 ਰੁਪਏ ਦੇ ਨੋਟਾਂ ਦਾ ਦੂਜਾ ਸਥਾਨ ਰਿਹਾ।

Published by:rupinderkaursab
First published:

Tags: ATM, Business, Currency