Nutrients of the Vegetables: ਖਾਣਾ ਪਕਾਉਂਦੇ ਹੋਏ ਅਸੀਂ ਕਈ ਵਾਰ ਉਸ ਨੂੰ ਜ਼ਿਆਦਾ ਪਕਾ ਦਿੰਦੇ ਹਾਂ ਜਾਂ ਕਈ ਵਾਰ ਕੱਤਾ ਰਹਿ ਜਾਂਦਾ ਹੈ। ਇਸ ਨਾਲ ਸਬਜ਼ੀਆਂ ਦੇ ਪੋਸ਼ਕ ਤੱਤ ਖੁਲ ਕੇ ਖਾਣੇ ਦਾ ਹਿੱਸਾ ਨਹੀਂ ਬਣ ਪਾਉਂਦੇ ਤੇ ਸਾਨੂੰ ਨਹੀਂ ਮਿਲ ਪਾਉਂਦੇ। ਅਜਿਹੇ ਵਿੱਚ ਸਾਨੂੰ ਕੁੱਝ ਆਸਾਨ ਟ੍ਰਿਕਸ ਜਾਂ ਕਹਿ ਲੋਏ ਕਿ ਕਿਚਨ ਹੈਕਸ ਦੀ ਮਦਦ ਲੈਣੀ ਚਾਹੀਦੀ ਹੈ। ਇਸ ਨਾਲ ਖਾਣਾ ਪੂਰੀ ਤਰ੍ਹਾਂ ਪਕੇਗਾ ਤੇ ਖਾਣ ਉੱਤੇ ਸਾਨੂੰ ਸਬਜ਼ੀਆਂ ਦੇ ਪੋਸ਼ਕ ਤੱਤ ਵੀ ਪ੍ਰਾਪਤ ਹੋਣਗੇ। ਇਸ ਨਾਲ ਸਾਨੂੰ ਕਿਚਨ ਟਿਪਸ: ਸਬਜ਼ੀਆਂ ਦੇ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਖਾਣਾ ਬਣਾਉਂਦੇ ਸਮੇਂ ਨਾ ਕਰੋ ਇਹ 5 ਕੰਮ
ਸਬਜ਼ੀਆਂ ਨੂੰ ਪਕਾਉਣ ਦਾ ਸਮਾਂ ਨਿਰਧਾਰਤ ਕਰੋ
ਆਮ ਤੌਰ 'ਤੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਜ਼ਿਆਦਾ ਦੇਰ ਤੱਕ ਪਕਾਇਆ ਜਾਵੇ ਤਾਂ ਖਾਣਾ ਸਵਾਦ ਬਣ ਜਾਂਦਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਭੋਜਨ ਨੂੰ ਬਹੁਤ ਤੇਜ਼ ਅੱਗ 'ਤੇ ਪਕਾਉਂਦੇ ਹੋ ਜਾਂ ਜ਼ਿਆਦਾ ਦੇਰ ਤੱਕ ਪਕਾਉਂਦੇ ਹੋ ਤਾਂ ਵੀ ਸਬਜ਼ੀ 'ਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਸਬਜ਼ੀ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ ਤੇ ਖਾਣੇ ਨੂੰ ਓਵਰ ਕੁੱਕ ਹੋਣ ਤੋਂ ਬਚਾਓ। ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਕਿ ਭੋਜਨ ਵਿੱਚ ਬੇਕਿੰਗ ਸੋਡਾ ਦੀ ਵਰਤੋਂ ਨਾ ਕਰੋ। ਤੁਹਾਨੂੰ ਦੱਸ ਦੇਈਏ ਕਿ ਬੇਕਿੰਗ ਸੋਡਾ ਮਿਲਾ ਕੇ ਖਾਣ ਨਾਲ ਭੋਜਨ 'ਚ ਮੌਜੂਦ ਵਿਟਾਮਿਨ ਸੀ ਪੂਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ।
ਸਟੀਮ ਵਿੱਚ ਪਕਾਉਣਾ ਹੋਵੇਗਾ ਬਿਹਤਰ
ਬਹੁਤ ਸਾਰੇ ਪੌਸ਼ਟਿਕ ਤੱਤ ਹਨ ਜੋ ਪਾਣੀ ਵਿੱਚ ਘੁਲ ਜਾਂਦੇ ਹਨ ਅਤੇ ਨਸ਼ਟ ਹੋ ਜਾਂਦੇ ਹਨ। ਇਸ ਲਈ ਪਾਣੀ ਜਾਂ ਤੇਲ ਦੀ ਜ਼ਿਆਦਾ ਵਰਤੋਂ ਕਰਨਾ ਗਲਤ ਹੈ। ਸਬਜ਼ੀਆਂ ਪਕਾਉਂਦੇ ਸਮੇਂ ਤੇਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਕੁਝ ਲੋਕ ਸਬਜ਼ੀਆਂ ਪਕਾਉਣ ਲਈ ਬਹੁਤ ਜ਼ਿਆਦਾ ਤੇਲ ਦੀ ਵਰਤੋਂ ਕਰਦੇ ਹਨ। ਅਜਿਹਾ ਕਰਨ ਨਾਲ ਸਬਜ਼ੀ ਸਵਾਦ ਤਾਂ ਬਣ ਜਾਂਦੀ ਹੈ ਪਰ ਇਸ ਵਿਚ ਮੌਜੂਦ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ ਤੋਂ ਬਚਣ ਤੇ ਸਬਜ਼ੀਆਂ ਦੇ ਪੌਸ਼ਟਿਕ ਤੱਤਾਂ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਨ੍ਹਾਂ ਨੂੰ ਘੱਟ ਪਾਣੀ ਨਾਲ ਸਟੀਮ ਕਰ ਕੇ ਪਕਾਉਣਾ।
ਸਹੀ ਤਰੀਕੇ ਨਾਲ ਕੱਟੋ ਸਬਜ਼ੀਆਂ
ਬਹੁਤ ਸਾਰੇ ਲੋਕ ਸਬਜ਼ੀਆਂ ਨੂੰ ਬਹੁਤ ਬਾਰੀਕ ਕੱਟਦੇ ਹਨ, ਇਸ ਲਈ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਸਬਜ਼ੀਆਂ ਨੂੰ ਜ਼ਿਆਦਾ ਬਾਰੀਕ ਨਾ ਕੱਟੋ। ਜਦੋਂ ਤੁਸੀਂ ਸਬਜ਼ੀਆਂ ਨੂੰ ਕੱਟਦੇ ਹੋ, ਤਾਂ ਹਵਾ ਦੇ ਸੰਪਰਕ ਵਿੱਚ ਆਉਣ ਕਾਰਨ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਅਜਿਹੇ 'ਚ ਸਬਜ਼ੀ ਬਣਾਉਂਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।