Home /News /lifestyle /

ਸੁਭਾਅ ਦੇ ਜ਼ਿੱਦੀ ਤੇ ਮਰਜ਼ੀ ਦੇ ਮਾਲਕ ਹੁੰਦੇ ਨੇ V ਅੱਖਰ ਦੇ ਨਾਮ ਵਾਲੇ ਲੋਕ, ਜਾਣੋ ਇਹਨਾਂ ਦੇ ਹੋਰ ਗੁਣ

ਸੁਭਾਅ ਦੇ ਜ਼ਿੱਦੀ ਤੇ ਮਰਜ਼ੀ ਦੇ ਮਾਲਕ ਹੁੰਦੇ ਨੇ V ਅੱਖਰ ਦੇ ਨਾਮ ਵਾਲੇ ਲੋਕ, ਜਾਣੋ ਇਹਨਾਂ ਦੇ ਹੋਰ ਗੁਣ

ਸੁਭਾਅ ਦੇ ਜ਼ਿੱਦੀ ਤੇ ਮਰਜ਼ੀ ਦੇ ਮਾਲਕ ਹੁੰਦੇ ਨੇ V ਅੱਖਰ ਦੇ ਨਾਮ ਵਾਲੇ ਲੋਕ, ਜਾਣੋ ਇਹਨਾਂ ਦੇ ਹੋਰ ਗੁਣ

ਸੁਭਾਅ ਦੇ ਜ਼ਿੱਦੀ ਤੇ ਮਰਜ਼ੀ ਦੇ ਮਾਲਕ ਹੁੰਦੇ ਨੇ V ਅੱਖਰ ਦੇ ਨਾਮ ਵਾਲੇ ਲੋਕ, ਜਾਣੋ ਇਹਨਾਂ ਦੇ ਹੋਰ ਗੁਣ

ਵਾਸਤੂ ਸ਼ਾਸਤਰ ਦੇ ਮੁਤਾਬਿਕ V ਅੱਖਰ ਤੋਂ ਨਾਮ ਸ਼ੁਰੂ ਹੋਣ ਵਾਲੇ ਇਨਸਾਨ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਹਨ ਯਾਨੀ ਇਹ ਲਵ ਮੈਰਿਜ ਨੂੰ ਤਰਜ਼ੀਹ ਦਿੰਦੇ ਹਨ। ਇਹਨਾਂ ਦੇ ਜ਼ਿੱਦੀ ਸੁਭਾਅ ਕਾਰਨ ਇਹਨਾਂ ਦੇ ਦੋਸਤ ਬਹੁਤ ਘੱਟ ਹੁੰਦੇ ਹਨ।

  • Share this:

ਵਾਸਤੂ ਸ਼ਾਸਤਰ ਵੱਖ ਵੱਖ ਢੰਗਾਂ ਨਾਲ ਇਨਸਾਨ ਦੇ ਭਵਿੱਖ ਬਾਰੇ ਦੱਸਦਾ ਹੈ। ਵਾਸਤੂ ਜ਼ਰੀਏ ਇਕ ਵਿਅਕਤੀ ਦੇ ਸੁਭਾਅ, ਵਿਆਹੁਤਾ ਜੀਵਨ, ਕਰੀਅਰ ਆਦਿ ਸਾਰੇ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸਦਾ ਇਕ ਆਮ ਪ੍ਰਚੱਲਿਤ ਢੰਗ ਹੈ ਕਿ ਇਕ ਇਨਸਾਨ ਦੀ ਜਨਮ ਤਰੀਕ ਤੇ ਸਮੇਂ ਦੇ ਹਿਸਾਬ ਨਾਲ ਜਨਮ ਕੁੰਡਲੀ ਬਣਾਈ ਜਾਂਦੀ ਹੈ ਜਿਸ ਰਾਹੀਂ ਉਸ ਇਨਸਾਨ ਬਾਰੇ ਦੱਸਿਆ ਜਾਂਦਾ ਹੈ। ਇਸਦਾ ਇਕ ਹੋਰ ਵੀ ਢੰਗ ਹੈ ਕਿ ਇਕ ਇਨਸਾਨ ਦੇ ਨਾਮ ਦੇ ਪਹਿਲੇ ਅੱਖਰ ਦੇ ਆਧਾਰ ਉੱਤੇ ਵੀ ਉਸਦੇ ਸੁਭਾਅ ਤੇ ਜੀਵਨ ਬਾਰੇ ਜਾਣਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸੇ ਢੰਗ ਨਾਲ ਅੰਗਰੇਜ਼ੀ ਵਰਣਮਾਲਾ ਦੇ ਅੱਖਰ V ਨਾਲ ਸ਼ੁਰੂ ਹੋਣ ਵਾਲੇ ਨਾਮ ਦੇ ਇਨਸਾਨਾਂ ਬਾਰੇ ਦੱਸਾਂਗੇ। ਤਾਂ ਆਓ ਜਾਣਦੇ ਹਾਂ ਕਿ V ਨਾਲ ਨਾਮ ਸ਼ੁਰੂ ਹੋਣ ਵਾਲੇ ਇਨਸਾਨਾਂ ਦਾ ਸੁਭਾਅ, ਵਿਆਹੁਤਾ ਸੰਬੰਧਾਂ ਤੇ ਕਰੀਅਰ ਬਾਰੇ –


ਸੁਭਾਅ


ਜੋਤਿਸ਼ ਸ਼ਾਸਤਰ ਦੱਸਦਾ ਹੈ ਕਿ V ਅੱਖਰ ਨਾਲ ਨਾਮ ਸ਼ੁਰੂ ਹੋਣ ਵਾਲੇ ਇਨਸਾਨ ਸੁਭਾਅ ਦੇ ਥੋੜੇ ਗੁੱਸੇ ਵਾਲੇ ਤੇ ਜ਼ਿੱਦੀ ਹੁੰਦੇ ਹਨ। ਇਹਨਾਂ ਨੂੰ ਗੁੱਸਾ ਬਹੁਤ ਛੇਤੀ ਆਉਂਦਾ ਹੈ ਤੇ ਕਈ ਵਾਰ ਗੁੱਸੇ ਵਿਚ ਇਹ ਕੰਮਾਂ ਨੂੰ ਵਿਗਾੜ ਵੀ ਦਿੰਦੇ ਹਨ। ਜੇਕਰ ਆਪਣੀਆਂ ਜ਼ਿੰਮੇਵਾਰੀਆਂ ਦੀ ਗੱਲ ਕਰੀਏ ਤਾਂ ਇਹ ਲੋਕ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਇਹਨਾਂ ਉੱਤੇ ਮੰਗਲ ਗ੍ਰਹਿ ਦਾ ਬੁਰਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਇਹਨਾਂ ਨੂੰ ਜੀਵਨ ਵਿਚ ਬਹੁਤ ਵਾਰ ਅਸ਼ਾਂਤੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਆਪਸੀ ਰਿਸ਼ਤੇ


ਵਾਸਤੂ ਸ਼ਾਸਤਰ ਦੇ ਮੁਤਾਬਿਕ V ਅੱਖਰ ਤੋਂ ਨਾਮ ਸ਼ੁਰੂ ਹੋਣ ਵਾਲੇ ਇਨਸਾਨ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਹਨ ਯਾਨੀ ਇਹ ਲਵ ਮੈਰਿਜ ਨੂੰ ਤਰਜ਼ੀਹ ਦਿੰਦੇ ਹਨ। ਇਹਨਾਂ ਦੇ ਜ਼ਿੱਦੀ ਸੁਭਾਅ ਕਾਰਨ ਇਹਨਾਂ ਦੇ ਦੋਸਤ ਬਹੁਤ ਘੱਟ ਹੁੰਦੇ ਹਨ। ਇਸਦੇ ਨਾਲ ਹੀ ਇਹਨਾਂ ਦਾ ਸੁਭਾਅ ਮੀਆਂ ਬੀਵੀ ਵਿਚ ਵੀ ਝਗੜਿਆਂ ਦਾ ਕਾਰਨ ਬਣਦਾ ਹੈ ਪਰ ਨਾਲੋਂ ਨਾਲ ਇਹਨਾਂ ਦੀ ਸਿਫ਼ਤ ਹੈ ਕਿ ਇਹ ਆਪਣੇ ਜੀਵਨ ਸਾਥੀ ਪ੍ਰਤੀ ਪੂਰਨ ਤੌਰ ਤੇ ਇਮਾਨਦਾਰ ਹੁੰਦੇ ਹਨ। ਇਹਨਾਂ ਦਾ ਆਪਣੀ ਮਾਂ ਨਾਲ ਰਿਸ਼ਤਾ ਬਹੁਤ ਹੀ ਗੂੜ੍ਹਾ ਹੁੰਦਾ ਹੈ।ਕਰੀਅਰ


ਇਹਨਾਂ ਦੇ ਕਰੀਅਰ ਵਿਚ ਇਹਨਾਂ ਦਾ ਜ਼ਿੱਦੀ ਸੁਭਾਅ ਬਹੁਤ ਕੰਮ ਆਉਂਦਾ ਹੈ। ਇਸ ਕਾਰਨ ਇਹ ਜਲਦੀ ਨਾਲ ਹਾਰ ਨਹੀਂ ਮੰਨਦੇ ਬਲਕਿ ਮਨਇੱਛਤ ਨੌਕਰੀ ਜਾਂ ਹੋਰ ਅਹੁਦਾ ਪਾਉਣ ਲਈ ਲਗਾਤਾਰ ਸੰਘਰਸ਼ ਕਰਦੇ ਹਨ। ਜੇਕਰ ਇਕ ਵਾਰ ਅਸਫ਼ਲ ਹੁੰਦੇ ਹਨ ਤਾਂ ਦੁਬਾਰਾ ਕੋਸ਼ਿਸ਼ ਕਰਦੇ ਹਨ ਤੇ ਅੰਤ ਨੂੰ ਸਫਲ ਹੁੰਦੇ ਹਨ। ਇਹ ਲੋਕ ਹੋਰਨਾਂ ਦੀਆਂ ਗੱਲਾਂ ਉੱਤੇ ਬਹੁਤਾ ਧਿਆਨ ਨਹੀਂ ਦਿੰਦੇ ਬਲਕਿ ਇਕਮਨ ਹੋ ਕੇ ਆਪਣੀ ਮੰਜ਼ਿਲ ਵੱਲ ਸੇਧਿਤ ਹੁੰਦੇ ਹਨ।


Published by:Ashish Sharma
First published:

Tags: Ajab Gajab, Names