ਕਾਰ ਖਰੀਦਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਇੱਖ ਚੰਗੀ ਖਬਰ ਹੈ। ਮਹਿੰਦਰਾ ਨੇ ਆਪਣੀ ਮਸ਼ਹੂਰ SUV XUV700 ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕੀਤੀ ਹੈ। ਮਹਿੰਦਰਾ ਐਂਡ ਮਹਿੰਦਰਾ ਨੇ XUV700 SUV ਦੇ ਚੋਣਵੇਂ ਵੇਰੀਐਂਟਸ ਦੀਆਂ ਕੀਮਤਾਂ ਵਿੱਚ 6,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। XUV 700 ਦੋ ਵੇਰੀਐਂਟ 'ਚ ਆਉਂਦੀ ਹੈ। ਇਸ 'ਚ 2.0-ਲੀਟਰ mStallion ਟਰਬੋ-ਪੈਟਰੋਲ ਇੰਜਣ ਅਤੇ 2.2-ਲੀਟਰ mHawk ਡੀਜ਼ਲ ਇੰਜਣ ਦਿੱਤਾ ਗਿਆ ਹੈ। ਇੰਜਣ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਂਦਾ ਹੈ। ਪੈਟਰੋਲ ਇੰਜਣ ਦੇ ਨਾਲ ਆਉਣ ਵਾਲੇ AX5 5S MT, AX5 7S MT, AX7 MT, AX5 5S AT ਅਤੇ AX7 AT ਮਾਡਲਾਂ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡੀਜ਼ਲ ਰੇਂਜ ਵਿੱਚ AX5 5S MT, AX5 7S MT, AX7 7S MT, AX5 5S AT, AX5 7S AT, AX7 AT ਅਤੇ AX7 AWD AT ਵੇਰੀਐਂਟ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਕੰਪਨੀ ਨੇ ਇਸ ਕਟੌਤੀ ਦੇ ਨਾਲ ਇਸ ਕਾਰ ਦੇ ਕੁੱਝ ਮਾਡਲਾਂ ਵਿੱਚ ਕੁੱਝ ਫੀਚਰਸ ਵੀ ਘਟਾਏ ਹਨ।
ਕੰਪਨੀ ਨੇ SUV ਵਿੱਚ ਇੱਕ ਨਵਾਂ ਫੀਚਰ ਜੋੜਿਆ ਹੈ : ਮਹਿੰਦਰਾ ਨੇ ਹਾਲ ਹੀ ਵਿੱਚ ਅਧਿਕਾਰਤ ਤੌਰ 'ਤੇ ਘੋਸ਼ਣਾ ਕੀਤੀ ਹੈ ਕਿ ਕੰਪਨੀ ਨੇ 5 ਸਤੰਬਰ 2022 ਨੂੰ XUV700 ਲਈ Apple CarPlay ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਿੰਦਰਾ XUV700 ਨੂੰ ਪਿਛਲੇ ਸਾਲ ਅਗਸਤ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੇ ਲਾਂਚ ਦੇ ਲਗਭਗ ਇੱਕ ਸਾਲ ਬਾਅਦ, ਇਹ Apple CarPlay ਕਨੈਕਟੀਵਿਟੀ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਤੋਂ ਇਲਾਵਾ ਇਸ 'ਚ ਕੁਝ ਹੋਰ ਅਪਡੇਟਸ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਮਹਿੰਦਰਾ ਦਾ ਦਾਅਵਾ ਹੈ ਕਿ XUV700 'ਤੇ ਇਸ ਦਾ ਐਪਲ ਕਾਰਪਲੇ ਦਾ ਵੇਰੀਐਂਟ ਬਾਕੀਆਂ ਨਾਲੋਂ ਕਾਫੀ ਵੱਖਰਾ ਹੈ। ਕੰਪਨੀ ਦੇ ਮੁਤਾਬਕ, XUV700 ਦੇ ਮੌਜੂਦਾ ਮਾਲਕਾਂ ਨੂੰ ਇਸ ਫੀਚਰ ਨੂੰ ਐਕਟੀਵੇਟ ਕਰਨ ਲਈ SUV ਨੂੰ ਆਪਣੇ ਨਜ਼ਦੀਕੀ ਮਹਿੰਦਰਾ ਸਰਵਿਸ ਸੈਂਟਰ 'ਤੇ ਲੈ ਕੇ ਜਾਣਾ ਹੋਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਫੀਚਰ ਲਈ ਲਾਇਸੈਂਸ ਦੇ ਮੁੱਦਿਆਂ ਕਾਰਨ ਇਹ ਫੀਚਰ ਥੋੜਾ ਦੇਰੀ ਨਾਲ ਲੋਕਾਂ ਨੂੰ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Automobile, Car Bike News