Loneliness in old age: ਅੱਜ ਦੇ ਸਮੇਂ ਵਿੱਚ ਇਕੱਲਾਪਣ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਕੱਲਾਪਣ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਵਿਸ਼ੇਸ਼ ਤੌਰ ‘ਤੇ ਬੁਢਾਪੇ ਵਿੱਚ ਇਕੱਲੇਪਣ ਨਾਲ ਨਜਿੱਠਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਜ ਦੀ ਜੀਵਨ ਸ਼ੈਲੀ ਵਿੱਚ ਇਕੱਲਾਪਣ ਪ੍ਰਮੁੱਖ ਸਮੱਸਿਆ ਬਣਦੀ ਜਾ ਰਹੀ ਹੈ। ਅੱਜ ਦੇ ਸਮੇਂ ਵਿੱਚ ਜਵਾਨ ਉਮਰ ਦੇ ਲੋਕਾਂ ਨੂੰ ਵੀ ਇਕੱਲਾਪਣ ਤੰਗ ਕਰ ਰਿਹਾ ਹੈ। ਇਸ ਕਰਕੇ ਮਾਨਸਿਕ ਸਮੱਸਿਆਵਾਂ ਵਧ ਰਹੀਆਂ ਹਨ। ਆਓ ਜਾਣਦੇ ਹਾਂ ਇਸ ਸਮੱਸਿਆ ਬਾਰੇ-
ਤੁਹਾਨੂੰ ਦੱਈਏ ਕਿ ਇਕੱਲਾਪਣ ਇਸ ਹੱਦ ਤੱਕ ਵਧ ਰਿਹਾ ਹੈ ਕਿ ਮਾਹਿਰ ਇਸ ਬਾਰੇ ਚਿਤਾਵਨੀ ਦੇ ਰਹੇ ਹਨ। ਮਾਹਿਰ ਇਕੱਲੇਪਣ ਨੂੰ ਸਿਗਰਟਨੋਸ਼ੀ ਜਿੰਨਾਂ ਹੀ ਖਤਰਨਾਕ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕੱਲੇਪਣ ਕਰਕੇ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਹੁੰਦੀਆਂ ਹਨ। ਇਕੱਲੇਪਣ ਨਾਲ ਜੂਝ ਰਹੇ ਲੋਕ ਤੰਦਰੁਸਤ ਮਨ ਤੇ ਸਿਹਤ ਦੇ ਮਾਲਕ ਨਹੀਂ ਹੋ ਸਕਦੇ। ਉਹ ਆਪਣੇ ਆਪ ਵਿੱਚ ਹੀ ਉਲਝੇ ਰਹਿੰਦੇ ਹਨ। ਸਾਲ 2018 ਵਿੱਚ, ਬ੍ਰਿਟੇਨ ਇਕੱਲੇਪਣ ਲਈ ਮੰਤਰੀ ਨਿਯੁਕਤ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਇਸ ਤੋਂ ਬਾਅਦ ਜਾਪਾਨ ਨੇ 2021 ਵਿੱਚ ਅਜਿਹਾ ਮੰਤਰਾਲਾ ਬਣਾਇਆ ਸੀ।
ਕਿੰਗਜ਼ ਕਾਲਜ ਲੰਡਨ ਦੁਆਰਾ ਇਕੱਲੇਪਣ ਬਾਰ ਖੋਜ ਕੀਤੀ ਗਈ। ਇਸ ਖੋਜ ਵਿੱਚ ਖੋਜਕਰਤਾਵਾਂ ਨੇ ਪਤਾ ਲਗਾਇਆ ਕਿ ਬੁਢਾਪੇ ਵਿੱਚ ਇਕੱਲਾਪਣ ਵਧੇਰੇ ਕਿਉਂ ਮਹਿਸੂਸ ਹੁੰਦਾ ਹੈ। ਇਸਦੇ ਕਾਰਨਾਂ ਬਾਰੇ ਗੱਲ ਕਰਦਿਆਂ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਹ ਬਦਲ ਰਹੇ ਸਮਾਜਿਕ ਸੰਬੰਧਾਂ ਕਰਕੇ ਹੋ ਰਿਹਾ ਹੈ। ਅੱਜ ਦੀ ਬਦਲ ਰਹੀ ਜੀਵਨ ਸ਼ੈਲੀ ਵਿੱਚ ਸਾਡਾ ਸ਼ੋਸ਼ਲ ਸਰਕਲ ਘੱਟ ਹੁੰਦਾ ਜਾ ਰਿਹਾ ਹੈ ਅਤੇ ਅਸੀਂ ਨਿੱਜ ਤੱਕ ਸੀਮਿਤ ਹੁੰਦੇ ਜਾ ਰਹੇ ਹਾਂ।
ਖੋਜ ਵਿੱਚ ਪਾਇਆ ਗਿਆ ਕਿ ਬਜੁਰਗ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਗੱਲ ਨੂੰ ਸੁਣਿਆ ਜਾਵੇ, ਉਨ੍ਹਾਂ ਨਾਲ ਗੱਲਾਂ ਕੀਤੀਆਂ ਜਾਣ, ਛੋਟੇ ਉਨ੍ਹਾਂ ਦੇ ਤਜ਼ਰਬਿਆਂ ਵਿੱਚ ਦਿਲਚਸਪੀ ਲੈਣ, ਉਨ੍ਹਾਂ ਦਾ ਆਦਰ ਕਰਨ। ਪਰ ਇਹ ਗੱਲਾਂ ਨਾ ਹੋਣ ਉਪਰੰਤ ਉਹ ਨਿਰਾਸ਼ ਹੋ ਜਾਂਦੇ ਹਨ ਤੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਪਰ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਅੱਜ ਦੀ ਜੀਵਨ ਦੌੜ ਵਿੱਚ ਸਾਡੇ ਕੋਲ ਦੂਜਿਆਂ ਲਈ ਸਮਾਂ ਘਟਦਾ ਜਾ ਰਿਹਾ ਹੈ। ਪਰ ਇਸ ਬਾਰੇ ਸੋਚਣ ਦੀ ਲੋੜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।