Home /News /lifestyle /

Pulsar NS160 ਜ਼ਿਆਦਾ ਮਾਈਲੇਜ ਦੇ ਨਾਲ ਹੋ ਰਹੀ ਹਾਜ਼ਰ, ਟੈਸਟਿੰਗ ਹੋਈ ਸ਼ੁਰੂ

Pulsar NS160 ਜ਼ਿਆਦਾ ਮਾਈਲੇਜ ਦੇ ਨਾਲ ਹੋ ਰਹੀ ਹਾਜ਼ਰ, ਟੈਸਟਿੰਗ ਹੋਈ ਸ਼ੁਰੂ

Pulsar NS160 ਜ਼ਿਆਦਾ ਮਾਈਲੇਜ ਦੇ ਨਾਲ ਹੋ ਰਹੀ ਹਾਜ਼ਰ, ਟੈਸਟਿੰਗ ਹੋਈ ਸ਼ੁਰੂ

Pulsar NS160 ਜ਼ਿਆਦਾ ਮਾਈਲੇਜ ਦੇ ਨਾਲ ਹੋ ਰਹੀ ਹਾਜ਼ਰ, ਟੈਸਟਿੰਗ ਹੋਈ ਸ਼ੁਰੂ

ਨਵੀਂ ਦਿੱਲੀ : ਭਾਰਤੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਜਲਦ ਹੀ ਆਪਣੀ ਮਸ਼ਹੂਰ ਬਾਈਕ Pulsar NS160 ਦਾ ਅਪਡੇਟਿਡ ਮਾਡਲ ਲਾਂਚ ਕਰਨ ਜਾ ਰਹੀ ਹੈ। BikeWale ਦੀ ਰਿਪੋਰਟ ਮੁਤਾਬਕ ਹਾਲ ਹੀ 'ਚ ਇਸ ਨਵੀਂ ਬਾਈਕ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਦੇਖੇ ਗਏ ਪਲਸਰ ਦੇ ਕੁਝ ਸ਼ਾਟਸ ਇੰਟਰਨੈੱਟ 'ਤੇ ਸਾਹਮਣੇ ਆਏ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ ਮਾਡਲ Next Gen ਪਲਸਰ NS160 ਹੈ।

ਹੋਰ ਪੜ੍ਹੋ ...
  • Share this:

ਨਵੀਂ Pulsar ਡਿਜ਼ਾਈਨ ਦੇ ਮਾਮਲੇ 'ਚ ਮੌਜੂਦਾ ਮਾਡਲ ਤੋਂ ਕਾਫੀ ਵੱਖਰੀ ਹੋ ਸਕਦੀ ਹੈ। ਸਭ ਤੋਂ ਵੱਡਾ ਫਰਕ ਅੰਡਰਬੈਲੀ ਐਗਜਾਸਟ 'ਚ ਹੋਵੇਗਾ, ਜੋ ਸਪਾਟਡ ਬਾਈਕ 'ਚ ਦੇਖਿਆ ਗਿਆ ਹੈ। ਨਵੀਂ ਬਾਈਕ ਨੂੰ ਕਿੱਕ-ਸਟਾਰਟਰ ਵੀ ਮਿਲ ਸਕਦਾ ਹੈ, ਜੋ ਇਸ ਸੀਰੀਜ਼ ਦੀ ਬਾਈਕ 'ਚ ਨਹੀਂ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਪਤਲੇ ਟਾਇਰਾਂ ਦੇ ਨਾਲ ਛੋਟੀ ਡਿਸਕ ਬ੍ਰੇਕ ਦਿੱਤੀ ਗਈ ਹੈ। ਬਜਾਜ 160cc ਇੰਜਣ ਦੀ ਟਿਊਨਿੰਗ 'ਚ ਵੀ ਬਦਲਾਅ ਕਰ ਸਕਦਾ ਹੈ, ਤਾਂ ਜੋ ਇਸ ਦੀ ਪਰਫਾਰਮੈਂਸ ਨੂੰ ਵਧਾਇਆ ਜਾ ਸਕੇ। ਨਵੀਂ Pulsar 160.3 cc, ਆਇਲ ਕੂਲਡ, 4-ਸਟ੍ਰੋਕ, SOHC, 4-ਵਾਲਵ DTS-i, BS6 ਇੰਜਣ ਦੁਆਰਾ ਸੰਚਾਲਿਤ ਹੈ ਜੋ 9000 rpm 'ਤੇ ਵੱਧ ਤੋਂ ਵੱਧ 17.2 PS ਦੀ ਪਾਵਰ ਅਤੇ 7250 rpm 'ਤੇ 14.6Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ 5-ਸਪੀਡ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਹੈ।

ਕਿੰਨੀਹੋਵੇਗੀ ਨਵੀਂ Pulsar NS160 ਦੀ ਕੀਮਤ ?

ਇਸ ਬਾਈਕ ਨੂੰ ਬਰਨਟ ਰੈੱਡ ਅਤੇ ਪਲਾਜ਼ਮਾ ਬਲੂ ਕਲਰ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਵ੍ਹਾਈਟ ਅਲੌਏ ਵ੍ਹੀਲ ਦਿੱਤੇ ਗਏ ਹਨ, ਜੋ ਇਨ੍ਹਾਂ ਨੂੰ ਦੇਖਣ 'ਚ ਕਾਫੀ ਸ਼ਾਨਦਾਰ ਬਣਾਉਂਦੇ ਹਨ। ਇਨ੍ਹਾਂ ਬਾਈਕਸ ਦੇ ਫਰੰਟ ਅਤੇ ਰੀਅਰ ਫੈਂਡਰ ਕਾਰਬਨ ਫਾਈਬਰ ਟੈਕਸਟਚਰ ਦੇ ਹਨ। ਬਜਾਜ ਪਲਸਰ NS160 ਦੇ ਮੌਜੂਦਾ ਵੇਰੀਐਂਟ ਦੀ ਕੀਮਤ 1.22 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ ਅਤੇ ਅਪਡੇਟ ਕੀਤੀ ਬਾਈਕ ਇਸ ਤੋਂ ਵੀ ਮਹਿੰਗੀ ਹੋ ਸਕਦੀ ਹੈ। ਹਾਲਾਂਕਿ, ਸਾਨੂੰ ਅਸਲ ਕੀਮਤ ਜਾਂ ਕੀਮਤ ਵਿੱਚ ਵਾਧੇ ਨੂੰ ਜਾਣਨ ਲਈ ਇੰਤਜ਼ਾਰ ਕਰਨਾ ਪਏਗਾ। ਮੋਟਰਸਾਈਕਲ ਦਾ ਮੁਕਾਬਲਾ Hero Xtreme 160R, TVS Apache RTR 160 4V ਅਤੇ Suzuki Gixxer ਨਾਲ ਹੋਵੇਗਾ।
Published by:rupinderkaursab
First published:

Tags: Auto, Auto industry, Auto news, Automobile, Biker, Superbike

ਅਗਲੀ ਖਬਰ