HOME » NEWS » Life

Mission Paani: ਵਾਟਰਥਨ ਮੁਹਿੰਮ ਦਾ ਮਹੱਤਵ

News18 Punjabi | News18 Punjab
Updated: January 23, 2021, 1:07 PM IST
share image
Mission Paani: ਵਾਟਰਥਨ ਮੁਹਿੰਮ ਦਾ ਮਹੱਤਵ
ਮਿਸ਼ਨ ਪਾਣੀ... ਵਾਟਰਥਨ ਮੁਹਿੰਮ ਦਾ ਮਹੱਤਵ

‘ਮਿਸ਼ਨ ਪਾਨੀ’ ਸੀਐਨਐਨ ਨਿਊਜ਼ 18 ਅਤੇ ਹਾਰਪਿਕ ਇੰਡੀਆ ਦੀ ਇੱਕ ਪਹਿਲ ਹੈ, ਜੋ ਭਾਰਤ ਦੇ ਮਹੱਤਵਪੂਰਨ ਜਲ ਸਰੋਤਾਂ ਨੂੰ ਬਚਾਉਣ ਅਤੇ ਇੱਕ ਸਵੱਛ ਜੀਵਨ ਜਿਉਣ ਦੀ ਦਿਸ਼ਾ ਵਿਚ ਇੱਕ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਤੁਸੀਂ ਜਲ ਪ੍ਰਤਿਗਾ ਲੈ ਕੇ ਇਸ ਵਿਚ ਯੋਗਦਾਨ ਪਾ ਸਕਦੇ ਹੋ www.news18.com/mission-paani ਉਤੇ ਜਾਉ।

  • Share this:
  • Facebook share img
  • Twitter share img
  • Linkedin share img
‘ਮਿਸ਼ਨ ਪਾਨੀ’ ਨੈਟਵਰਕ 18 ਅਤੇ ਹਾਰਪਿਕ ਇੰਡੀਆ ਦੀ ਸਾਂਝੀ ਪਹਿਲਕਦਮੀ, ਦੇਸ਼ ਵਿੱਚ ਜਲ ਸੰਭਾਲ ਅਤੇ ਸਵੱਛਤਾ ਨੂੰ ਉਤਸ਼ਾਹਤ ਕਰਨ ਲਈ ਇੱਕ ਵੱਡੀ ਲਹਿਰ ਦੀ ਅਗਵਾਈ ਕਰਨ ਦੇ ਰਾਹ ਤੁਰ ਰਹੀ ਹੈ। ਇਹ ਪਹਿਲ ਅਸਮਾਨ ਅਤੇ ਵੱਖਰੇ ਯਤਨਾਂ ਨੂੰ ਇਕੱਠਿਆਂ ਕਰਨ ਵਿਚ ਸਫਲ ਰਹੀ ਤਾਂਕਿ ਹਰ ਭਾਰਤੀ ਇਸ ਵਿਚ ਹਿੱਸਾ ਲੈ ਸਕੇ ਅਤੇ ਯੋਗਦਾਨ ਪਾ ਸਕਣ। ਹਜ਼ਾਰਾਂ ਲੋਕਾਂ ਨੇ ਮਿਲ ਕੇ ਇਸ ਅੰਦੋਲਨ ਨੂੰ ਕਾਇਮ ਰੱਖਿਆ। ਇਸ ਦੇ ਨਾਲ ਹੀ, ਜਲ ਪ੍ਰਤਿਗਿਆ ਲੋਕਾਂ ਨੂੰ ਪਾਣੀ ਨੂੰ ਸਹੀ ਤਰੀਕੇ ਨਾਲ ਵਰਤਣ ਦੇ ਨਾਲ ਨਾਲ ਤੰਦਰੁਸਤ ਸਵੱਛਤਾ ਦੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਉਂਦੀ ਹੈ।

ਹੁਣ 26 ਜਨਵਰੀ ਨੂੰ ਮਿਸ਼ਨ ਪਾਨੀ ਵਾਟਰਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸਦੇ ਨਾਲ, ਅਸੀਂ ਇੱਕ ਅਜਿਹੇ ਇਤਿਹਾਸਕ ਮੌਕੇ ਦੇ ਗਵਾਹ ਹੋਵਾਂਗੇ ਜੋ ਸਾਡੀ ਰਾਸ਼ਟਰੀ ਜ਼ਮੀਰ ਵਿੱਚ ਬਿਹਤਰ ਪਾਣੀ ਦੀ ਸੰਭਾਲ ਅਤੇ ਸੈਨੀਟੇਸ਼ਨ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਣਗੇ।

ਆਪਣੇ ਕੰਮਾਂ ਰਾਹੀਂ ਮਿਸ਼ਾਲ ਬਣਨ ਵਾਲਿਆਂ ਨਾਲ ਜਸ਼ਨ ਮਨਾਉ
ਸਮਾਜਿਕ ਮੁੱਦਿਆਂ 'ਤੇ ਇਕ ਵਿਸ਼ਾਲ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਜੋ ਦੇਸ਼ ਨੂੰ ਕਰਮ-ਪ੍ਰਧਾਨ ਹੋਣ ਦੀ ਪ੍ਰੇਰਣਾ ਦੇਵੇਗਾ। ਇਹ ਉਨ੍ਹਾਂ ਵਲੰਟੀਅਰਾਂ, ਨਾਇਕਾਂ ਅਤੇ ਆਪਣੇ ਕੰਮਾਂ ਦੀ ਮਿਸਾਲਾਂ ਲਈ ਵੀ ਇੱਕ ਮੌਕਾ ਹੋਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਪ੍ਰੇਰਣਾ ਦਿੱਤੀ ਹੈ। ਮਿਸ਼ਨ ਪਾਣੀ ਵਾਟਰਥਨ, ਪਾਣੀ ਦੀ ਸੰਭਾਲ ਅਤੇ ਸੈਨੀਟੇਸ਼ਨ ਨੂੰ ਉਤਸ਼ਾਹਤ ਕਰਨ ਲਈ ਇਸ ਖੇਤਰ ਵਿਚ ਮਹੱਤਵਪੂਰਣ ਨਿੱਜੀ ਉਪਰਾਲੇ ਕੀਤੇ ਹਨ।

ਇਸ ਵਿੱਚ ਦੋ ਪ੍ਰਮੁੱਖ ਸ਼ਖਸੀਅਤਾਂ, ਲੈਫਟੀਨੈਂਟ ਕਰਨਲ ਐਸਜੀ ਦਲਵੀ, ਜਿਨ੍ਹਾਂ ਨੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਕੀਤੀ ਹੈ ਅਤੇ ਅਮਾਲਾ ਰੁਈਆ ਜੋ ਕਿ ਪੂਰੇ ਭਾਰਤ ਵਿੱਚ ਪਾਣੀ ਦੀ ਘਾਟ ਦਾ ਮੁਕਾਬਲਾ ਕਰਨ ਲਈ ਕੰਮ ਕਰਦੀਆਂ ਹਨ, ਦੋਵੇਂ ਮੁੱਖ ਰੂਪ ਵਿਚ ਸ਼ਾਮਲ ਹੋਣਗੇ। ਉਨ੍ਹਾਂ ਨਾਲ ਕੁਝ ਨੌਜਵਾਨ ਕਾਰਕੁੰਨ ਹੋਣਗੇ ਜਿਨ੍ਹਾਂ ਨੇ ਬੇਮਿਸਾਲ ਕੰਮ ਕੀਤੇ ਹਨ ਜਿਵੇਂ ਕਿ ਲਿਸੀਪ੍ਰੀਆ ਕਾਂਜੁਗਮ ਜੋ ਵਿਸ਼ਵ ਦਾ ਸਭ ਤੋਂ ਘੱਟ ਜਲਵਾਯੂ ਕਾਰਕੁਨ ਹੈ। ਨੈਨਾ ਲਾਲ ਕਿਦਵਈ ਵੀ ਹੋਣਗੇ, ਜੋ ਪਾਣੀ ਦੇ ਸੰਕਟ ਨੂੰ ਘਟਾਉਣ ਲਈ ਯੋਗਦਾਨ ਪਾ ਰਹੀਆਂ ਹਨ।

ਸ਼ਾਨਦਾਰ ਪੇਸ਼ਕਸ਼

ਜਿਥੇ ਦਰਸ਼ਕ ਜਲ ਯੋਧਿਆਂ ਦੇ ਕੰਮ ਅਤੇ ਪਾਣੀ ਅਤੇ ਸਵੱਛਤਾ ਦੀ ਸੰਭਾਲ ਵੱਲ ਉਨ੍ਹਾਂ ਦੇ ਯਤਨਾਂ ਤੋਂ ਪੂਰੀ ਤਰ੍ਹਾਂ ਪ੍ਰੇਰਿਤ ਹੋਣਗੇ, ਉਥੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸ਼ਾਨਦਾਰ ਪੇਸ਼ਕਾਰੀਆਂ ਵੀ ਤਿਆਰ ਕੀਤੀਆਂ ਹਨ। ਉੱਘੀ ਡਾਂਸਰ ਮੱਲਿਕਾ ਸਾਰਾਭਾਈ ਦਾ ਕਲਾਸੀਕਲ ਡਾਂਸ ਦਰਸ਼ਕਾਂ ਲਈ ਪ੍ਰਦਰਸ਼ਤ ਹੋਏਗਾ, ਭਾਰਤ ਦਾ ਮਸ਼ਹੂਰ ਭਾਰਤੀ ਲੋਕ ਰਾਕ ਬੈਂਡ ਸਵਤਰਾਮ ਵੀ ਪੇਸ਼ ਕਰੇਗੀ। ਉਹ ਆਪਣੇ ਗੀਤਾਂ ਰਾਹੀਂ ਪਾਣੀ ਅਤੇ ਸੈਨੀਟੇਸ਼ਨ ਬਾਰੇ ਦੱਸਣਗੇ। ਭਾਰਤੀ ਪੌਪ ਦੇ ਸੁਪਰ ਸਟਾਰ ਸ਼ਾਨ ਅਤੇ ਇਕ ਵਿਸ਼ੇਸ਼ ਸ਼ਖਸੀਅਤ ਮਿਸ਼ਨ ਜਲ ਦੇ ਮੁਹਿੰਮ ਰਾਜਦੂਤ ਅਕਸ਼ੈ ਕੁਮਾਰ ਵੀ ਮੁੱਖ ਤੌਰ ‘ਤੇ ਹਾਜਰ ਰਹਿਣਗੇ।ਤਬਦੀਲੀ ਦੀ ਅਗਵਾਈ ਲਈ

ਮਿਸ਼ਨ ਪਾਨੀ ਵਾਟਰਥਨ, ਜਲ ਸੰਭਾਲ ਅਤੇ ਸੈਨੀਟੇਸ਼ਨ ਦੇ ਯਤਨਾਂ ਨੂੰ ਮਨਾਉਣ ਲਈ ਇਕ ਵਿਸ਼ਾਲ ਪਲੇਟਫਾਰਮ ਹੋਵੇਗਾ। ਇਸ ਦੇ ਨਾਲ ਹੀ ਇਹ ਨੀਤੀ ਨਿਰਮਾਤਾਵਾਂ ਅਤੇ ਚਿੰਤਨ ਨੇਤਾਵਾਂ ਨੂੰ ਅੱਗੇ ਵਧਣ ਅਤੇ ਤਬਦੀਲੀ ਦੀ ਅਗਵਾਈ ਕਰਨ ਲਈ ਸਹੀ ਪਲੇਟਫਾਰਮ ਵੀ ਪ੍ਰਦਾਨ ਕਰੇਗੀ। ਪ੍ਰੋਗਰਾਮ ਵਿਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ਵਰਧਨ, ਰੈਕੇਟ ਬੈਕਨਸਰ ਸੀਈਓ ਲਕਸ਼ਮਣ ਨਰਸਿਮਹਨ, ਕੇਂਦਰੀ ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹੋਣਗੇ। ਇਹ ਉਹ ਮਸ਼ਹੂਰ ਹਸਤੀਆਂ ਹਨ ਜੋ ਪਰਿਵਰਤਨ ਦੀ ਅਗਵਾਈ ਕਰਨ ਦੀ ਦ੍ਰਿਸ਼ਟੀ ਅਤੇ ਅਧਿਕਾਰ ਰਖਦੇ ਹਨ।  ਇਸ ਸਭ ਦੇ ਨਾਲ, ਮਿਸ਼ਨ ਪਾਨੀ ਵਾਟਰਥਨ ਇਕ ਸਿਹਤਮੰਦ ਭਵਿੱਖ ਲਈ ਆਪਣੇ ਵਿਚਾਰਾਂ ਅਤੇ ਉਨ੍ਹਾਂ ਦੇ ਵਿਚਾਰ ਸਾਂਝੇ ਕਰਨ ਦਾ ਸਭ ਤੋਂ ਉੱਤਮ ਪਲ ਹੋਵੇਗਾ।

ਇਹ ਬਹੁਤ ਪ੍ਰਤੀਕ ਹੈ ਕਿ ਮਿਸ਼ਨ ਪਾਨੀ ਵਾਟਰਥਨ ਭਾਰਤ ਦੇ ਗਣਤੰਤਰ ਦਿਵਸ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਇੱਕ 8 ਘੰਟੇ ਦਾ ਪ੍ਰੋਗਰਾਮ ਹੋਵੇਗਾ ਜਿਸਦਾ ਨੈਟਵਰਕ 18 ਟੈਲੀਵਿਜ਼ਨ ਅਤੇ ਡਿਜੀਟਲ ਚੈਨਲ ਪ੍ਰਸਾਰਣ ਕਰਨਗੇ। ਪਾਣੀ ਦੀ ਸੰਭਾਲ ਅਤੇ ਸੈਨੀਟੇਸ਼ਨ 'ਤੇ ਸਾਡੀ ਰਾਸ਼ਟਰੀ ਚਰਚਾ ਹੋਵੇਗੀ ਜਿਸ ਵਿਚ ਤਬਦੀਲੀਆਂ ਦੀ ਰੂਪ ਰੇਖਾ ਦਿੱਤੀ ਜਾਏਗੀ। ਇਸ ਦੇ ਨਾਲ ਹੀ, ਤੁਸੀਂ ਇਸ ਮੁੱਦੇ ਨੂੰ ਭਾਰਤ ਦੇ ਵਿਚਾਰ ਦਾ ਇਕ ਅਟੁੱਟ ਹਿੱਸਾ ਬਣਾਉਣ ਵਿਚ ਭਾਈਵਾਲ ਬਣੋਗੇ।

‘ਮਿਸ਼ਨ ਪਾਨੀ’ ਸੀਐਨਐਨ ਨਿਊਜ਼ 18 ਅਤੇ ਹਾਰਪਿਕ ਇੰਡੀਆ ਦੀ ਇੱਕ ਪਹਿਲ ਹੈ, ਜੋ ਭਾਰਤ ਦੇ ਮਹੱਤਵਪੂਰਨ ਜਲ ਸਰੋਤਾਂ ਨੂੰ ਬਚਾਉਣ ਅਤੇ ਇੱਕ ਸਵੱਛ ਜੀਵਨ ਜਿਉਣ ਦੀ ਦਿਸ਼ਾ ਵਿਚ ਇੱਕ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਤੁਸੀਂ ਜਲ ਪ੍ਰਤਿਗਾ ਲੈ ਕੇ ਇਸ ਵਿਚ ਯੋਗਦਾਨ ਪਾ ਸਕਦੇ ਹੋ www.news18.com/mission-paani ਉਤੇ ਜਾਉ।
Published by: Ashish Sharma
First published: January 23, 2021, 1:06 PM IST
ਹੋਰ ਪੜ੍ਹੋ
ਅਗਲੀ ਖ਼ਬਰ