Home /News /lifestyle /

ਸਮਾਰਟਫੋਨ ਬਣੇਗਾ Digital Car Key, ਫੋਨ ਨਾਲ ਲਾਕ-ਅਨਲਾਕ ਹੋ ਸਕੇਗੀ ਕਾਰ

ਸਮਾਰਟਫੋਨ ਬਣੇਗਾ Digital Car Key, ਫੋਨ ਨਾਲ ਲਾਕ-ਅਨਲਾਕ ਹੋ ਸਕੇਗੀ ਕਾਰ

Digital Car Key

Digital Car Key

ਤੁਹਾਡੀ ਯਾਤਰਾ ਨੂੰ ਹੋਰ ਬਿਹਤਰ ਬਣਾਉਣ ਲਈ, ਗੂਗਲ ਡਿਜੀਟਲ Car Key ਸਮੇਤ ਕਈ ਫੀਚਰਸ ਲਿਆ ਰਿਹਾ ਹੈ। ਇਸ ਵਿੱਚ, ਤੁਸੀਂ ਹੋਮ ਸਕ੍ਰੀਨ 'ਤੇ ਸਿਰਫ ਇੱਕ ਟੱਚ ਨਾਲ ਆਪਣੇ ਸਮਾਰਟਫੋਨ ਤੋਂ ਬਹੁਤ ਕੁਝ ਕਰ ਸਕਦੇ ਹੋ। ਗੂਗਲ ਨੇ ਇਸ ਨੂੰ ਐਂਡਰਾਇਡ ਆਟੋ ਦਾ ਨਾਂ ਦਿੱਤਾ ਹੈ। ਇਸ ਤੋਂ ਇਲਾਵਾ, ਗੂਗਲ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਐਂਡਰਾਇਡ ਆਟੋ ਨੂੰ ਹੁਣ ਆਪਣੇ ਆਪ ਲਾਂਚ ਕਰਨ ਲਈ ਸੈੱਟ ਕੀਤਾ ਜਾ ਸਕਦਾ ਹੈ

ਹੋਰ ਪੜ੍ਹੋ ...
  • Share this:

ਤੁਹਾਡੀ ਯਾਤਰਾ ਨੂੰ ਹੋਰ ਬਿਹਤਰ ਬਣਾਉਣ ਲਈ, ਗੂਗਲ ਡਿਜੀਟਲ Car Key ਸਮੇਤ ਕਈ ਫੀਚਰਸ ਲਿਆ ਰਿਹਾ ਹੈ। ਇਸ ਵਿੱਚ, ਤੁਸੀਂ ਹੋਮ ਸਕ੍ਰੀਨ 'ਤੇ ਸਿਰਫ ਇੱਕ ਟੱਚ ਨਾਲ ਆਪਣੇ ਸਮਾਰਟਫੋਨ ਤੋਂ ਬਹੁਤ ਕੁਝ ਕਰ ਸਕਦੇ ਹੋ। ਗੂਗਲ ਨੇ ਇਸ ਨੂੰ ਐਂਡਰਾਇਡ ਆਟੋ ਦਾ ਨਾਂ ਦਿੱਤਾ ਹੈ। ਇਸ ਤੋਂ ਇਲਾਵਾ, ਗੂਗਲ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਐਂਡਰਾਇਡ ਆਟੋ ਨੂੰ ਹੁਣ ਆਪਣੇ ਆਪ ਲਾਂਚ ਕਰਨ ਲਈ ਸੈੱਟ ਕੀਤਾ ਜਾ ਸਕਦਾ ਹੈ ਅਤੇ ਉਪਭੋਗਤਾ ਆਪਣੇ ਐਂਡਰੌਇਡ ਸਮਾਰਟਫ਼ੋਨ ਦੀ ਵਰਤੋਂ ਕਰਕੇ ਆਪਣੀਆਂ ਕੰਪੈਟੀਬਲ BMW ਕਾਰਾਂ ਨੂੰ ਲਾਕ, ਅਨਲੌਕ ਅਤੇ ਇੱਥੋਂ ਤੱਕ ਕਿ ਸਵਿਚ ਵੀ ਕਰ ਸਕਦੇ ਹਨ। ਇੱਕ ਬਲਾਗ ਪੋਸਟ ਵਿੱਚ, ਗੂਗਲ ਨੇ ਗੂਗਲ ਪਲੇ ਬੁੱਕਸ, ਯੂਟਿਊਬ ਮਿਊਜ਼ਿਕ ਅਤੇ ਗੂਗਲ ਫੋਟੋਜ਼ ਲਈ ਤਿੰਨ ਨਵੇਂ ਵਿਜੇਟਸ ਲਾਂਚ ਕਰਨ ਦਾ ਐਲਾਨ ਕੀਤਾ ਹੈ।


YouTube ਮਿਊਜ਼ਿਕ ਵਿਜੇਟ ਪਲੇਬੈਕ ਕੰਟਰੋਲਾਂ ਨੂੰ ਸਿੱਧੇ ਹੋਮ ਸਕ੍ਰੀਨ 'ਤੇ ਰੱਖੇਗਾ। ਗੂਗਲ ਪਲੇ ਬੁੱਕਸ ਵਿਜੇਟ ਉਪਭੋਗਤਾਵਾਂ ਨੂੰ ਕਿਤਾਬਾਂ ਨੂੰ ਆਸਾਨੀ ਨਾਲ ਐਕਸੈਸ ਕਰਨ ਦੀ ਆਗਿਆ ਦੇਵੇਗਾ। ਇਸੇ ਤਰ੍ਹਾਂ ਗੂਗਲ ਫੋਟੋਜ਼ 'ਚ ਮੈਮੋਰੀ ਆਪਸ਼ਨ ਮਿਲ ਰਿਹਾ ਹੈ, ਜਿਸ 'ਚ ਤੁਸੀਂ ਆਪਣੀ ਮੈਮੋਰੀ ਨੂੰ ਸੇਵ ਕਰ ਸਕਦੇ ਹੋ। ਵੈਸੇ ਇਸ ਤੋਂ ਪਹਿਲਾਂ ਮਈ ਵਿੱਚ, ਗੂਗਲ ਨੇ ਗੂਗਲ ਡਿਜ਼ੀਟਲ Car Key ਦੀ ਘੋਸ਼ਣਾ ਕੀਤੀ ਸੀ, ਇਹ ਇੱਕ ਐਪਲ ਕਾਰ ਕੀ ਤੋਂ ਪ੍ਰੇਰਿਤ ਟੂਲ ਹੈ ਜਿਸ ਵਿੱਚ ਅਲਟਰਾ-ਵਾਈਡਬੈਂਡ (UWB) ਟੈਕਨਾਲੋਜੀ ਹੈ ਤਾਂ ਜੋ ਸਮਾਰਟਫੋਨ ਨੂੰ ਜੇਬ ਵਿੱਚੋਂ ਬਾਹਰ ਕੱਢੇ ਬਿਨਾਂ ਕਾਰ ਨੂੰ ਅਨਲੌਕ ਕੀਤਾ ਜਾ ਸਕੇ।


ਇਹ ਡਿਜੀਟਲ ਕਾਰ key ਇੰਝ ਕੰਮ ਕਰੇਗੀ।

ਤੁਹਾਨੂੰ ਦਸ ਦਈਏ ਕਿ ਕਾਰ ਨੂੰ ਅਨਲੌਕ ਕਰਨ ਵਾਲੀਆਂ Key ਦੇ ਡਿਜੀਟਲ ਵਰਜ਼ਨ ਨੂੰ ਡਿਜੀਟਲ ਕਾਰ Key ਕਿਹਾ ਜਾਂਦਾ ਹੈ। ਇਸ ਨਾਲ ਯੂਜ਼ਰਸ ਫੋਨ 'ਤੇ ਸਿਰਫ ਇਕ ਟੈਪ ਨਾਲ ਆਪਣੀ ਕਾਰ ਨੂੰ ਅਨਲਾਕ ਕਰ ਸਕਦੇ ਹਨ। ਕਾਰ ਨੂੰ ਡਿਜੀਟਲ Key ਨਾਲ ਵੀ ਸਟਾਰਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਦੇ ਲਈ ਡਿਵਾਈਸ ਦਾ NFC ਰੇਂਜ 'ਚ ਹੋਣਾ ਜ਼ਰੂਰੀ ਹੈ। ਡਿਜੀਟਲ ਕਾਰ Key ਨੂੰ Google Wallet ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ ਅਤੇ ਦੂਜਿਆਂ ਨਾਲ ਵੀ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਨਾਲ ਕਾਰ ਮਾਲਕ ਨੂੰ ਇਹ ਵੀ ਪਤਾ ਲੱਗ ਸਕੇਗਾ ਕਿ ਉਸ ਦੀ ਕਾਰ Key ਨੂੰ ਕਿਸ ਸਮੇਂ ਤੇ ਕਿਸ ਨੇ ਐਰਸੈਸ ਕੀਤਾ ਸੀ ਕਿਸ ਸਮੇਂ ਤੱਕ ਪਹੁੰਚੀ ਸੀ। ਇਹ ਤਕਨਾਲੋਜੀ ਭਵਿੱਖ ਵਿੱਚ ਭੌਤਿਕ ਕਾਰ Key ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ। ਫਿਰ ਇਹ ਵਿਸ਼ੇਸ਼ਤਾ ਬਹੁਤ ਲਾਭਦਾਇਕ ਹੋ ਸਕਦੀ ਹੈ। ਜਦੋਂ ਤੁਹਾਡੀ ਕਾਰ ਕਿਤੇ ਹੋਰ ਹੈ ਅਤੇ ਤੁਸੀਂ ਕਿਤੇ ਹੋਰ ਹੋ। ਅਜਿਹੇ 'ਚ ਯੂਜ਼ਰਸ ਕਾਰ ਦੀ ਚਾਬੀ ਦੀ ਡਿਜੀਟਲ ਕਾਪੀ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਸਕਣਗੇ।

Published by:Rupinder Kaur Sabherwal
First published:

Tags: Smartphone, Tech News, Tech news update, Tech updates, Technology