Home /News /lifestyle /

ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਰਾਸ਼ੀਆਂ ‘ਤੇ ਬਣੀ ਰਹੇਗੀ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ, ਹੋਵੇਗਾ ਧੰਨ ਦੌਲਤ 'ਚ ਵਾਧਾ

ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਰਾਸ਼ੀਆਂ ‘ਤੇ ਬਣੀ ਰਹੇਗੀ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ, ਹੋਵੇਗਾ ਧੰਨ ਦੌਲਤ 'ਚ ਵਾਧਾ

ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਰਾਸ਼ੀਆਂ ‘ਤੇ ਬਣੀ ਰਹੇਗੀ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ, ਹੋਵੇਗਾ ਧੰਨ ਦੌਲਤ 'ਚ ਵਾਧਾ

ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਰਾਸ਼ੀਆਂ ‘ਤੇ ਬਣੀ ਰਹੇਗੀ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ, ਹੋਵੇਗਾ ਧੰਨ ਦੌਲਤ 'ਚ ਵਾਧਾ

ਸਾਡੀਆਂ ਰਾਸ਼ੀਆਂ ਦਾ ਗ੍ਰਹਿਆਂ ਨਾਲ ਗਹਿਰਾ ਸੰਬੰਧ ਹੈ। ਹਰ ਰਾਸ਼ੀ ਦਾ ਸੰਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੈ। ਗ੍ਰਹਿਆਂ ਦੀ ਗਤੀ ਤੇ ਦਿਸ਼ਾਂ ਅਨੁਸਾਰ ਰਾਸ਼ੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਗ੍ਰਹਿਆਂ ਦੇ ਪ੍ਰਭਾਵ ਨਾਲ ਤੁਹਾਡੇ ਜੀਵਨ ਵਿੱਚ ਸੁੱਖ, ਖ਼ੁਸ਼ਹਾਲੀ, ਧੰਨ-ਦੌਲਤ ਤੇ ਤਰੱਕੀ ਆਉਂਦੀ ਹੈ।

ਹੋਰ ਪੜ੍ਹੋ ...
  • Share this:

ਸਾਡੀਆਂ ਰਾਸ਼ੀਆਂ ਦਾ ਗ੍ਰਹਿਆਂ ਨਾਲ ਗਹਿਰਾ ਸੰਬੰਧ ਹੈ। ਹਰ ਰਾਸ਼ੀ ਦਾ ਸੰਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੈ। ਗ੍ਰਹਿਆਂ ਦੀ ਗਤੀ ਤੇ ਦਿਸ਼ਾਂ ਅਨੁਸਾਰ ਰਾਸ਼ੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਗ੍ਰਹਿਆਂ ਦੇ ਪ੍ਰਭਾਵ ਨਾਲ ਤੁਹਾਡੇ ਜੀਵਨ ਵਿੱਚ ਸੁੱਖ, ਖ਼ੁਸ਼ਹਾਲੀ, ਧੰਨ-ਦੌਲਤ ਤੇ ਤਰੱਕੀ ਆਉਂਦੀ ਹੈ। ਚੰਗੇ ਵਿੱਤੀ ਹਾਲਾਤਾਂ ਲਈ ਮਾਂ ਲਕਸ਼ਮੀ ਦੀ ਕਿਰਪਾ ਦਾ ਹੋਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਾਸ਼ੀ ਉੱਤੇ ਮਾਂ ਲਕਸ਼ਮੀ ਦੀ ਕਿਰਪਾ ਹੈ ਜਾਂ ਨਹੀਂ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਸਾਲ ਕੁਝ ਰਾਸ਼ੀਆਂ ਉੱਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਰਹੇਗੀ। ਆਓ ਜਾਣਦੇ ਹਾਂ ਕਿ ਉਹ ਰਾਸ਼ੀਆਂ ਕਿਹੜੀਆਂ ਹਨ।

ਕੰਨਿਆ- ਆਉਣ ਵਾਲੇ ਸਮੇਂ ਵਿੱਚ ਕੰਨਿਆ ਰਾਸ਼ੀ ਉੱਤ ਵੀ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹੇਗੀ। ਇਸ ਰਾਸ਼ੀ ਨਾਲ ਸੰਬੰਧਤ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਚੰਗੀ ਖ਼ਬਰ ਮਿਲਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਨੌਕਰੀ ਜਾਂ ਕਾਰੋਬਾਰ ਵਿੱਚ ਤਰੱਕੀ ਤੇ ਲਾਭ ਮਿਲਣ ਦੀ ਸੰਭਵਾਨਾ ਹੈ। ਧੰਨ ਦੌਲਤ ਵਿੱਚ ਵਾਧਾ ਹੋਵੇਗਾ ਤੇ ਵਪਾਰ ਵਿੱਚ ਵੀ ਤਰੱਕੀ ਮਿਲੇਗੀ।

ਮਕਰ- ਆਉਣ ਵਾਲੇ ਸਮੇਂ ਵਿੱਚ ਮਕਰ ਰਾਸ਼ੀ ਦੇ ਲੋਕਾਂ ਉੱਤ ਵੀ ਮਾਂ ਲਕਸ਼ਮੀ ਦੀ ਅਪਾਰ ਕਿਰਪਾ ਬਣੀ ਰਹੇਗੀ। ਇਸ ਰਾਸ਼ੀ ਦੇ ਵਿਅਕਤੀਆਂ ਨੂੰ ਨੌਕਰੀ, ਕਾਰੋਬਾਰ ਤੇ ਵਪਾਰ ਵਿੱਚ ਤਰੱਕੀ ਮਿਲੇਗੀ। ਇਸਦੇ ਨਾਲ ਹੀ ਧਨ ਦੌਲਤ, ਮਾਨ-ਸਨਮਾਨ, ਆਤਮ-ਵਿਸ਼ਵਾਸ ਵਧੇਗਾ। ਇਸ ਤੋਂ ਬਿਨ੍ਹਾਂ ਕਈ ਨਵੇਂ ਕੰਮ ਸ਼ੁਰੂ ਹੋਣਗੇ ਅਤੇ ਲਏ ਜਾਣ ਵਾਲੇ ਫ਼ੈਸਲਿਆਂ ਦਾ ਲਾਭ ਹੋਵੇਗਾ।

ਮਿਥੁਨ- ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਿਥੁਨ ਰਾਸ਼ੀ ਉੱਤੇ ਮਾਂ ਲਕਸ਼ਮੀ ਦੇ ਵਿਸ਼ੇਸ਼ ਕਿਰਪਾ ਰਹੇਗੀ। ਇਸਦੇ ਨਾਲ ਹੀ ਇਸ ਰਾਸ਼ੀ ਦੇ ਨਾਲ ਸੰਬੰਧਤ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਤੇ ਕਾਰੋਬਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਰਾਸ਼ੀ ਨਾਲ ਸੰਬੰਧਤ ਜਿੰਨਾਂ ਵਿਅਕਤੀਆਂ ਨੂੰ ਵਿਆਹ ਕਰਵਾਉਣ ਵਿੱਚ ਡਿੱਕਤਾਂ ਆ ਰਹੀਆਂ ਹਨ ਉਹ ਵੀ ਦੂਰ ਹੋ ਜਾਣਗੀਆਂ।

ਕਰਕ- ਕਰਕ ਰਾਸ਼ੀ ਦੇ ਲੋਕਾਂ ਉੱਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਬਣਿਆ ਰਹੇਗਾ। ਕਰਕ ਰਾਸ਼ੀ ਦੇ ਵਿਅਕਤੀਆਂ ਦਾ ਆਉਣ ਵਾਲਾ ਸਾਲ ਚੰਗਾ ਬੀਤਣ ਦੀ ਸੰਭਵਨਾ ਹੈ। ਇਸ ਰਾਸ਼ੀ ਦੇ ਵਿਅਕਤੀਆਂ ਨੂੰ ਆਪਣੇ ਕਰੀਅਰ ਵਿੱਚ ਤਰੱਕੀ ਮਿਲੇਗੀ। ਇਸਦੇ ਨਾਲ ਹੀ ਉਨ੍ਹਾਂ ਦੇ ਰੁਕੇ ਹੋਏ ਅਧੂਰੇ ਕੰਮ ਪੂਰੇ ਹੋਣਗੇ।

ਸਿੰਘ- ਮਾਂ ਲਕਸ਼ਮੀ ਦੀ ਕਿਰਪਾ ਨਾ ਸਿੰਘ ਰਾਸ਼ੀ ਦੇ ਲੋਕਾਂ ਦਾ ਆਉਣ ਵਾਲਾ ਸਮਾਂ ਚੰਗਾ ਰਹੇਗਾ। ਧੰਨ ਦੌਲਤ ਵਿੱਚ ਵਾਧਾ ਹੋਵੇਗਾ ਅਤੇ ਕਾਰੋਬਾਰ ਜਾਂ ਨੌਕਰੀ ਵਿੱਚ ਤਰੱਕਕੀ ਮਿਲਣ ਦੀ ਸੰਭਵਾਨਾ ਹੈ।

ਬ੍ਰਿਸ਼ਚਿਕ- ਇਸ ਰਾਸ਼ੀ ਦੇ ਲੋਕਾਂ ਉੱਤੇ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹੇਗੀ। ਇਸ ਰਾਸੀ ਦੇ ਲੋਕਾਂ ਦਾ ਆਉਣ ਵਾਲਾ ਸਮਾਂ ਬਹੁਤ ਸ਼ੁਭ ਹੋਵੇਗਾ। ਕਾਰੋਬਾਰ ਵਿੱਚ ਲਾਭ ਤੇ ਤਰੱਕੀ ਮਿਲੇਗੀ। ਇਸਦੇ ਇਲਾਵਾ ਪਾਠ ਪੂਜਾ ਵਿੱਧ ਧਿਆਨ ਲੱਗੇਗਾ। ਨੌਕਰੀ ਦੇ ਨਵੇਂ ਮੌਕੇ ਮਿਲਣ ਤੇ ਰੁਕੇ ਹੋਏ ਕੰਮ ਪੂਰੇ ਹੋਣ ਦੀ ਸੰਭਾਵਨਾ ਹੈ।

ਮੀਨ- ਇਸ ਰਾਸ਼ੀ ਦੇ ਲੋਕਾਂ 'ਤੇ ਵੀ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹੇਗੀ। ਮੀਨ ਰਾਸ਼ੀ ਦੇ ਲੋਕਾਂ ਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਕੰਮ ਵਿੱਚ ਮਦਦ ਮਿਲੇਗੀ। ਇਸਦੇ ਨਾਲ ਹੀ ਮਾਨ-ਇੱਜ਼ਤ, ਆਤਮਵਿਸ਼ਵਾਸ ਤੇ ਧਨ-ਸੰਪਤੀ 'ਚ ਵੀ ਵਾਧਾ ਹੋਵੇਗਾ।

Published by:Drishti Gupta
First published:

Tags: Astrology, Hindu, Hinduism, Religion, Zodiac