ਸਾਡੇ ਹੱਥਾਂ ਦੀਆਂ ਰੇਖਾਵਾਂ ਸਾਡੀ ਕਿਸਮਤ ਤੈਅ ਕਰਦੀਆਂ ਹਨ। ਇਨ੍ਹਾਂ ਵਿੱਚ ਸਾਡਾ ਭਵਿੱਖ ਸਮਾਇਆ ਹੁੰਦਾ ਹੈ। ਬਹੁਤ ਸਾਰੇ ਲੋਕ ਜੋਤਿਸ਼ ਨੂੰ ਹੱਥ ਦਿਖਾ ਕੇ ਆਪਣਾ ਭਵਿੱਖ ਜਾਣਨ ਦੇ ਚਾਹਵਾਨ ਹੁੰਦੇ ਹਨ। ਹੱਥਾਂ ਦੀਆਂ ਰੇਖਾਵਾਂ ਜਾਣਨ ਵਾਲੇ ਵਿਗਿਆਨ ਨੂੰ ਹਥੇਲੀ ਵਿਗਿਆਨ (palmistry) ਕਿਹਾ ਜਾਂਦਾ ਹੈ। ਹਥੇਲੀ ਵਿਗਿਆਨ (palmistry) ਅਨੁਸਾਰ ਸਾਡੀ ਹਥੇਲੀ ਉੱਤ ਬਣੀ ਸੂਰਜ ਰੇਖਾ ਪ੍ਰਮੁੱਖ ਰੇਖਾ ਹੈ। ਇਹ ਰੇਖਾ ਹੀ ਸਾਡੀ ਕਿਸਮਤ ਨੂੰ ਤਹਿ ਕਰਦੀ ਹੈ। ਇਸ ਰੇਖਾ ਵਿਅਕਤੀ ਦੀ ਆਰਥਿਕ ਖ਼ੁਸ਼ਹਾਲੀ ਨੂੰ ਵੀ ਤਹਿ ਕਰਦੀ ਹੈ। ਆਓ ਜਾਣਦੇ ਹਾਂ ਕਿ ਹਥੇਲੀ ਦੀ ਸੂਰਜ ਰੇਖਾ ਨਾਲ ਜਾੜੀਆਂ ਵਿਸ਼ੇਸ਼ ਗੱਲਾਂ ਕਿਹੜੀਆਂ ਹਨ।
ਹਥੇਲੀ ਵਿਗਿਆਨ ਵਿੱਚ ਹਥੇਲੀ ਉੱਤੇ ਬਣੀ ਸੂਰਜ ਰੇਖਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਸਨੂੰ ਸਾਰੀਆਂ ਰੇਖਾਵਾਂ ਵਿੱਚੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਪੰਡਿਤ ਇੰਦਰਮਣੀ ਘਨਸਾਲ ਨੇ ਹਥੇਲੀ ਦੀ ਸੂਰਜ ਰੇਖਾ ਨੂੰ ਵਿਅਕਤੀ ਦੀ ਕਿਸਮਤ ਤੇ ਧਨ ਦੀ ਜਾਣਕਾਰੀ ਦਿੰਦੀ ਹੈ। ਉਨ੍ਹਾਂ ਅਨੁਸਾਰ ਜਿਸ ਵਿਅਕਤੀ ਦੀ ਹਥੇਲੀ ਉੱਤੇ ਸੂਰਜ ਰੇਖਾ ਮੋਟੀ, ਡੂਘੀ ਤੇ ਸਾਫ਼ ਹੁੰਦੀ ਹੈ, ਉਹ ਬਹੁਤ ਹੀ ਕਿਸਮਤ ਵਾਲਾ ਹੁੰਦਾ ਹੈ। ਉਹ ਆਪਣੇ ਜੀਵਨ ਵਿੱਚ ਬਹੁਤ ਤਰੱਕੀ ਕਰਦਾ ਹੈ ਅਤੇ ਉਸਦੇ ਜੀਵਨ ਵਿੱਚ ਧੰਨ ਦੌਲਤ ਦੀ ਕੋਈ ਕਮੀਂ ਨਹੀਂ ਆਉਂਦੀ।
ਪੰਡਿਤ ਇੰਦਰਮਣੀ ਘਨਸਾਲ ਦੱਸਦੇ ਹਨ ਕਿ ਜਿਸ ਵਿਅਕਤੀ ਦੇ ਸੂਰਜ ਰੇਖਾ ਮੰਗਲ ਖੇਤਰ ਵਿੱਚੋਂ ਲੰਘਦੀ ਹੈ, ਉਹ ਬਹੁਤ ਦਲੇਰ ਤੇ ਧੀਰਜਵਾਨ ਹੁੰਦਾ ਹੈ। ਜੇਕਰ ਵਿਅਤੀ ਦੀ ਸੂਰਜ ਰੇਖਾ ਡੂੰਘੀ, ਸਪਸ਼ਟ ਤੇ ਲੰਮੀ ਹੋਵੇ ਤਾਂ ਉਹ ਵਿਅਕਤੀ ਕਲਾ ਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਸਫ਼ਲਤਾ ਹਾਸਿਲ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਹਥੇਲੀ ਉੱਤ ਵਿਤੀਆ ਪਰਬਤ ਲੰਬਾ ਹੈ ਤਾਂ ਉਸਨੂੰ ਕਿਸੇ ਬਿਜਨਸ ਵਿੱਚ ਆਪਣਾ ਹੱਥ ਅਜਮਾਉਣ ਚਾਹੀਦਾ ਹੈ। ਇਹ ਉਸ ਲਈ ਤਰੱਕੀਦਾਇਕ ਸਾਬਿਤ ਹੋ ਸਕਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿਸ ਵਿਅਕਤੀ ਦੀ ਸੂਰਜ ਰੇਖਾ ਮਨੀਬੰਦ ਰੇਖਾ ਉੱਤੋਂ ਦੀ ਗੁਜਰਦੀ ਹੈ, ਉਸਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ। ਉਸ ਵਿਅਕਤੀ ਨੂੰ ਸਦਾ ਸਫ਼ਲਤਾ ਮਿਲਦੀ ਹੈ। ਇਸਦੇ ਨਾਲ ਹੀ ਜਿੰਨ੍ਹਾਂ ਵਿਅਕਤੀਆਂ ਦੀ ਸੂਰਜ ਰੇਖਾ ਹਥੇਲੀ ਉੱਤੇ ਬਣਨ ਵਾਲੇ ਚੰਦਰਮਾ ਨੂੰ ਛੂਹਦੀ ਹੈ, ਉਹ ਵਿਅਤੀ ਬਹੁਤ ਹੀ ਬੁੱਧੀਮਾਨ ਹੁੰਦੇ ਹਨ। ਆਪਣੀ ਤੇਜ਼ ਬੁੱਧੀ ਕਰਕੇ ਉਨ੍ਹਾਂ ਨੂੰ ਬਹੁਤ ਛੇਤੀ ਸਫ਼ਲਤਾ ਹਾਸਿਲ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।