Home /News /lifestyle /

ਸਾਵਧਾਨ! Corona ਵਰਗੇ ਹਨ ਇਸ ਬਿਮਾਰੀ ਦੇ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਸਾਵਧਾਨ! Corona ਵਰਗੇ ਹਨ ਇਸ ਬਿਮਾਰੀ ਦੇ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਸਾਵਧਾਨ! Corona ਵਰਗੇ ਹਨ ਇਸ ਬਿਮਾਰੀ ਦੇ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਸਾਵਧਾਨ! Corona ਵਰਗੇ ਹਨ ਇਸ ਬਿਮਾਰੀ ਦੇ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਦੁਨੀਆ ਵਿੱਚ ਕੋਰੋਨਾ ਦਾ ਕਹਿਰ ਹੁਣ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਸਾਡੇ ਦੇਸ਼ ਵਿੱਚ ਵੀ ਹੁਣ ਕੋਰੋਨਾ ਦੇ ਨਵੇਂ ਕੇਸ ਘੱਟ ਗਿਣਤੀ ਵਿੱਚ ਨਜ਼ਰ ਆ ਰਹੇ ਹਨ। ਪਰ ਮੁਤੀਬਤ ਅਜੇ ਟਲੀ ਨਹੀਂ ਹੈ। ਇਸ ਵੇਲੇ ਕੋਰੋਨਾ ਦੇ ਘੱਟ ਤੇ ਸਵਾਈਨ ਫਲੂ ਦੇ ਮਾਮਲੇ ਕਾਫੀ ਵੱਧ ਗਏ ਹਨ। ਖਬਰਾਂ ਮੁਤਾਬਕ ਝਾਰਖੰਡ, ਛੱਤੀਸਗੜ੍ਹ, ਰਾਜਸਥਾਨ ਤੇ ਦਿੱਲੀ ਸਮੇਤ ਕਈ ਰਾਜਾਂ ਵਿੱਚ ਸਵਾਈਨ ਫਲੂ ਤੋਂ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ।

ਹੋਰ ਪੜ੍ਹੋ ...
  • Share this:

ਦੁਨੀਆ ਵਿੱਚ ਕੋਰੋਨਾ ਦਾ ਕਹਿਰ ਹੁਣ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਸਾਡੇ ਦੇਸ਼ ਵਿੱਚ ਵੀ ਹੁਣ ਕੋਰੋਨਾ ਦੇ ਨਵੇਂ ਕੇਸ ਘੱਟ ਗਿਣਤੀ ਵਿੱਚ ਨਜ਼ਰ ਆ ਰਹੇ ਹਨ। ਪਰ ਮੁਤੀਬਤ ਅਜੇ ਟਲੀ ਨਹੀਂ ਹੈ। ਇਸ ਵੇਲੇ ਕੋਰੋਨਾ ਦੇ ਘੱਟ ਤੇ ਸਵਾਈਨ ਫਲੂ ਦੇ ਮਾਮਲੇ ਕਾਫੀ ਵੱਧ ਗਏ ਹਨ। ਖਬਰਾਂ ਮੁਤਾਬਕ ਝਾਰਖੰਡ, ਛੱਤੀਸਗੜ੍ਹ, ਰਾਜਸਥਾਨ ਤੇ ਦਿੱਲੀ ਸਮੇਤ ਕਈ ਰਾਜਾਂ ਵਿੱਚ ਸਵਾਈਨ ਫਲੂ ਤੋਂ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਸਵਾਈਨ ਫਲੂ ਦੇ ਮਰੀਜ਼ਾਂ ਵਿਚ ਵੀ ਹੁ-ਬ-ਹੂ ਕੋਰੋਨਾ ਵਰਗੇ ਲੱਛਣ ਦਿਖਾਈ ਦੇ ਰਹੇ ਹਨ, ਜਿਸ ਵਿੱਚ ਬੁਖਾਰ, ਖੰਘ, ਸਿਰ ਦਰਦ, ਸਰੀਰ ਵਿਚ ਦਰਦ, ਗਲੇ ਵਿਚ ਖਰਾਸ਼ ਆਦਿ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ। ਹੁਣ ਦਿੱਕਤ ਇਹ ਆ ਰਹੀ ਹੈ ਕਿ ਬਿਨਾਂ ਜਾਂਚ ਦੇ ਸਵਾਈਨ ਫਲੂ ਅਤੇ ਕੋਰੋਨਾ ਦੇ ਮਰੀਜ਼ਾਂ 'ਚ ਫਰਕ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ।

ਅਪੋਲੋ ਹਸਪਤਾਲ, ਦਿੱਲੀ ਦੇ ਰੈਸਪੀਰੇਟਰੀ ਮੈਡੀਸਨ ਤੇ ਪਲਮੋਨੋਲੋਜੀ(Respiratory Medicine and Pulmonology) ਵਿਭਾਗ ਦੇ ਸੀਨੀਅਰ ਸਲਾਹਕਾਰ ਡਾਕਟਰ ਰਾਜੇਸ਼ ਚਾਵਲਾ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਸਵਾਈਨ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਚਿੰਤਾ ਦੀ ਗੱਲ ਇਹ ਵੀ ਹੈ ਕਿ ਸਵਾਈਨ ਫਲੂ ਦੇ ਮਰੀਜ਼ਾਂ ਵਿੱਚ ਹਰ ਉਮਰ ਦੇ ਲੋਕ ਆ ਰਹੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਉਲਟੀਆਂ, ਦਸਤ, ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਥਕਾਵਟ, ਨੱਕ ਵਗਣਾ, ਸਿਰ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਸਵਾਈਨ ਫਲੂ ਦੇ ਮਰੀਜ਼ਾਂ ਦਾ ਆਕਸੀਜਨ ਪੱਧਰ ਵੀ ਡਿੱਗ ਰਿਹਾ ਹੈ। ਇਹ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਇਨਫੈਕਸ਼ਨ ਦੌਰਾਨ ਦੇਖਿਆ ਗਿਆ ਸੀ, ਹਾਲਾਂਕਿ ਕੋਰੋਨਾ ਦੇ ਓਮਾਈਕਰੋਨ ਵੇਰੀਐਂਟ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮਰੀਜ਼ਾਂ ਵਿੱਚ ਆਕਸੀਜਨ ਦੀ ਕਮੀ ਦੀ ਕੋਈ ਸਮੱਸਿਆ ਨਹੀਂ ਆਈ ਹੈ।

ਡਾਕਟਰ ਰਾਜੇਸ਼ ਨੇ ਸੁਚੇਤ ਕੀਤਾ ਹੈ ਕਿ ਜੇਕਰ ਕਿਸੇ ਮਰੀਜ਼ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਹਨ ਪਰ ਟੈਸਟ ਕਰਵਾਉਣ ਤੋਂ ਬਾਅਦ ਰਿਪੋਰਟ ਵਿੱਚ ਕੋਰੋਨਾ ਨੈਗੇਟਿਵ ਆ ਰਿਹਾ ਹੈ, ਤਾਂ ਅਜਿਹੇ ਮਰੀਜ਼ਾਂ ਨੂੰ ਸਵਾਈਨ ਫਲੂ ਹੋ ਸਕਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਉਹ ਵੀ ਸਵਾਈਨ ਫਲੂ ਦੀ ਜਾਂਚ ਕਰਵਾਉਣ ਅਤੇ ਡਾਕਟਰ ਦੀ ਸਲਾਹ ਲੈਣ। ਪਿਛਲੇ ਕੁਝ ਦਿਨਾਂ ਵਿੱਚ ਅਜਿਹੇ ਮਰੀਜ਼ ਹਸਪਤਾਲ ਵਿੱਚ ਆ ਰਹੇ ਹਨ ਜੋ ਕੋਰੋਨਾ ਨੈਗੇਟਿਵ ਹਨ ਪਰ ਉਨ੍ਹਾਂ ਵਿੱਚ ਕੋਰੋਨਾ ਵਰਗੇ ਹੀ ਲੱਛਣ ਹਨ। ਜਦੋਂ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਹ ਸਵਾਈਨ ਫਲੂ ਨਾਲ ਸੰਕਰਮਿਤ ਪਾਏ ਜਾਂਦੇ ਹਨ।

ਡਾ. ਚਾਵਲਾ ਦਾ ਕਹਿਣਾ ਹੈ ਲੋਕਾਂ ਨੇ ਜਿਸ ਤਰ੍ਹਾਂ ਕੋਰੋਨਾ ਵੇਲੇ ਆਪਣਾ ਧਿਆਨ ਰੱਖਿਆ, ਸਮਾਜਿਕ ਦੂਰੀ, ਬਾਹਰ ਦੇ ਖਾਣੇ ਤੋਂ ਪਰਹੇਜ਼ ਤੇ ਖੁਦ ਦੀ ਸਫਾਈ ਦਾ ਧਿਆਨ ਰੱਖਿਆ, ਸਵਾਈਨ ਫਲੂ ਵਿੱਚ ਵੀ ਅਜਿਹਾ ਕਰਨ ਦੀ ਲੋੜ ਹੈ। ਡਾ: ਚਾਵਲਾ ਦਾ ਕਹਿਣਾ ਹੈ ਕਿ ਬਜ਼ੁਰਗਾਂ, ਗਰਭਵਤੀ ਔਰਤਾਂ, ਹਾਈਪਰਟੈਨਸ਼ਨ ਜਾਂ ਸ਼ੂਗਰ ਦੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ | ਇਸ ਦੇ ਨਾਲ ਹੀ, ਸਵਾਈਨ ਫਲੂ ਦੇ ਮਾਮਲੇ ਵਿਚ ਇਲਾਜ ਵਿਚ ਦੇਰੀ ਨਾ ਕਰੋ ਕਿਉਂਕਿ ਇਹ ਗੰਭੀਰ ਅਤੇ ਘਾਤਕ ਹੋ ਸਕਦਾ ਹੈ। ਜੇਕਰ ਕਿਸੇ ਨੂੰ ਸਵਾਈਨ ਫਲੂ ਦੇ ਹਲਕੇ ਲੱਛਣ ਹਨ ਤਾਂ ਉਸ ਦਾ ਇਲਾਜ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ। ਅਜਿਹੇ ਮਰੀਜ਼ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਦਿਓ। ਦੂਜੇ ਪਾਸੇ ਜੇਕਰ ਗੰਭੀਰ ਲੱਛਣ ਹੋਣ ਤਾਂ ਮਰੀਜ਼ ਨੂੰ ਹਸਪਤਾਲ ਲੈ ਜਾਓ। ਸਵਾਈਨ ਫਲੂ ਦੇ ਮਰੀਜ਼ ਦਾ ਆਕਸੀਜਨ ਲੈਵਲ ਵੀ ਚੈੱਕ ਕਰਦੇ ਰਹੋ। ਘੱਟ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

Published by:Rupinder Kaur Sabherwal
First published:

Tags: Ccoronavirus, Swine flu, Symptoms, Treatment