ਸਰਦ ਰੁੱਤ ਕਈ ਤਰ੍ਹਾਂ ਦੇ ਡਰਾਈ ਫਰੂਟਸ ਨੂੰ ਵਰਤਕੇ ਬਣੇ ਭੋਜਨਾਂ ਨੂੰ ਖਾਣ ਦੀ ਰੁੱਤ ਹੁੰਦੀ ਹੈ। ਖੋਆ, ਪੰਜੀਰੀ, ਗਜਰੇਲਾ ਆਦਿ ਕਈ ਤਰ੍ਹਾਂ ਦੇ ਸੁਆਦਲੇ ਤੇ ਪੌਸ਼ਕ ਤੱਤਾਂ ਨਾਲ ਭਰਪੂਰ ਭੋਜਨ ਸਰਦੀਆਂ ਦਾ ਸ਼ਿੰਗਾਰ ਹਨ। ਇਹਨਾਂ ਵਿਚ ਡਰਾਈ ਫਰੂਟ ਜਿਵੇਂ ਕਾਜੂ, ਬਦਾਮ, ਕਿਸ਼ਮਿਸ਼ ਆਦਿ ਦੀ ਖ਼ੂਬ ਵਰਤੋਂ ਹੁੰਦੀ ਹੈ। ਅਜਿਹਾ ਹੀ ਇਕ ਡਰਾਈ ਫਰੂਟ ਹੈ ਮਖਾਨੇ। ਮਖਾਨਿਆਂ ਨਾਲ ਵੀ ਕਈ ਭੋਜਨ ਬਣਦੇ ਹਨ ਪਰ ਸਭ ਤੋਂ ਅਹਿਮ ਹੈ ਮਖਾਨਾ ਹਲਵਾ। ਸ਼ਾਇਦ ਤੁਸੀਂ ਮਖਾਨਾ ਹਲਵਾ ਪਹਿਲਾਂ ਕਦੇ ਨਾ ਖਾਧਾ ਹੋਵੇ ਤਾਂ ਹੁਣ ਸਮਾਂ ਹੈ ਕਿ ਤੁਸੀਂ ਇਹ ਖਾਓ। ਇਸਨੂੰ ਬਣਾਉਣ ਦੀ ਆਸਾਨ ਰੈਸਿਪੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਮਖਾਨਾ ਹਲਵਾ ਸੁਆਦ ਤੇ ਸਿਹਤ ਦੋਹਾਂ ਦਾ ਬੇਹਤਰੀਨ ਮੇਲ ਹੈ। ਮਖਾਨੇ ਸਾਡੀ ਸਿਹਤ ਲਈ ਬਹੁਤ ਹੀ ਚੰਗੇ ਹਨ, ਇਹਨਾਂ ਵਿਚ ਮੌਜੂਦ ਪੌਸ਼ਟਿਕ ਤੱਤ ਸਾਨੂੰ ਸਿਹਤਮੰਦ ਬਣਾਉਂਦੇ ਹਨ। ਤਾਂ ਆਓ ਜਾਣਦੇ ਹਾਂ ਮਖਾਨਾ ਹਲਵਾ ਦੀ ਰੈਸਿਪੀ –
ਸਮੱਗਰੀ
ਮਖਾਨਾ ਹਲਵਾ ਤਿਆਰ ਕਰਨ ਲਈ ਚਾਰ ਕੱਪ ਮਖਾਨੇ, 4 ਕੱਪ ਦੁੱਧ, ਅੱਧਾ ਕੱਪ ਚੀਨੀ ਅਤੇ ਲੋੜ ਅਨੁਸਾਰ ਦੇਸੀ ਘਿਉ ਦੀ ਹੀ ਜ਼ਰੂਰਤ ਪੈਂਦੀ ਹੈ।
ਰੈਸਿਪੀ
ਸਭ ਤੋਂ ਪਹਿਲਾਂ ਇਕ ਕੜਾਹੀ ਨੂੰ ਅੱਗ ਤੇ ਰੱਖੋ। ਇਸ ਕੜਾਹੀ ਵਿਚ ਮਖਾਨੇ ਪਾ ਕੇ ਡ੍ਰਾਈ ਰੋਸਟ ਕਰ ਲਵੋ। ਜਦੋਂ ਮਖਾਨੇ ਰੋਸਟ ਹੋ ਜਾਣ ਤਾਂ ਇਹਨਾਂ ਅਲੱਗ ਤੋਂ ਕੱਢਕੇ ਰੱਖ ਲਵੋ। ਜਦੋਂ ਮਖਾਨੇ ਠੰਡੇ ਹੋ ਜਾਣ ਤਾਂ ਇਹਨਾਂ ਨੂੰ ਮਿਕਸਰ ਜਾਰ ਵਿਚ ਪਾ ਕੇ ਪੀਸ ਲਵੋ।
ਇਕ ਵਾਰ ਫਿਰ ਤੋਂ ਕੜਾਹੀ ਗਰਮ ਕਰੋ ਤੇ ਇਸ ਦੇਸੀ ਘਿਉ ਪਾਓ। ਜਦੋਂ ਘਿਉ ਪਿਘਲ ਜਾਵੇ ਤਾਂ ਇਸ ਵਿਚ ਪੀਸੇ ਹੋਏ ਮਖਾਨੇ ਸ਼ਾਮਿਲ ਕਰੋ ਤੇ ਭੁੰਨੋ। ਹੋਰ ਕਿਸੇ ਵੀ ਹਲਵੇ ਲਈ ਆਟਾ ਭੁੰਨਣ ਵਾਂਗ ਹੀ ਮਖਾਣਿਆਂ ਦੇ ਪੀਸੇ ਆਟੇ ਨੂੰ ਵੀ ਸੁਨਹਿਰੀ ਹੋਣ ਤੱਕ ਭੁੰਨਣਾ ਹੈ।
ਜਦੋਂ ਮਖਾਨਿਆਂ ਦਾ ਆਟਾ ਹਲਕਾ ਸੁਨਹਿਰੀ ਹੋ ਜਾਵੇ ਤਾਂ ਗੈਸ ਦੀ ਫਲੇਮ ਘੱਟ ਕਰੋ ਤੇ ਇਸ ਵਿਚ ਥੋੜਾ ਥੋੜਾ ਕਰਕੇ ਦੁੱਧ ਸ਼ਾਮਿਲ ਕਰੋ। ਦੁੱਧ ਸ਼ਾਮਿਲ ਕਰਨ ਵੇਲੇ ਮਖਾਨਿਆਂ ਦੇ ਆਟੇ ਨੂੰ ਕੜਛੀ ਨਾਲ ਹਿਲਾਉਂਦੇ ਰਹੋ। ਜਦੋਂ ਦੁੱਧ ਤੇ ਮਖਾਨਿਆਂ ਦਾ ਆਟਾ ਚੰਗੀ ਤਰ੍ਹਾਂ ਘੁੱਲ ਜਾਣ ਤਾਂ ਇਸ ਮਿਸ਼ਰਣ ਵਿਚ ਚੀਨੀ ਮਿਲਾ ਦਿਉ। ਫਿਰ ਹਲਵੇ ਨੂੰ 8-10 ਮਿੰਟਾਂ ਤੱਕ ਪੱਕਣ ਦਿਉ। ਜਦੋਂ ਇਹ ਪੱਕ ਜਾਵੇਗਾ ਤਾਂ ਹਲਕੀ ਖ਼ੁਸ਼ਬੂ ਆਉਣ ਲੱਗੇਗੀ ਤੇ ਇਹ ਕੜਾਹੀ ਨਾਲ ਚਿਪਕਣੋ ਵੀ ਹਟ ਜਾਵੇਗਾ। ਗੈਸ ਬੰਦ ਕਰ ਦੇਵੋ। ਤੁਹਾਡਾ ਟੇਸਟੀ ਹਲਵਾ ਤਿਆਰ ਹੈ। ਇਸ ਨੂੰ ਤੁਸੀਂ ਬ੍ਰੇਕਫਾਸਟ ਵਜੋਂ ਖਾ ਸਕਦੇ ਹੋ ਤੇ ਕਿਸੇ ਮੀਲ ਤੋਂ ਬਾਦ ਮਿੱਠੇ ਵਜੋਂ ਵੀ ਖਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe