Home /News /lifestyle /

Palak Paneer Rollups: ਪਾਲਕ ਪਨੀਰ ਰੋਲਅਪਸ ਦਾ ਸੁਆਦ ਦਿਨ ਨੂੰ ਬਣਾਵੇਗਾ ਖਾਸ, ਇੰਝ ਕਰੋ ਤਿਆਰ

Palak Paneer Rollups: ਪਾਲਕ ਪਨੀਰ ਰੋਲਅਪਸ ਦਾ ਸੁਆਦ ਦਿਨ ਨੂੰ ਬਣਾਵੇਗਾ ਖਾਸ, ਇੰਝ ਕਰੋ ਤਿਆਰ

Palak Paneer Rollups

Palak Paneer Rollups

ਨਾਸ਼ਤਾ ਸਾਡੇ ਭੋਜਨ ਦਾ ਇੱਕ ਜ਼ਰੂਰੀ ਹਿੱਸਾ ਹੈ। ਸਵੇਰ ਵੇਲੇ ਪੌਸ਼ਟਿਕ ਨਾਸ਼ਤਾ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ। ਪੌਸ਼ਟਿਕ ਨਾਸ਼ਤਾ ਸਾਨੂੰ ਦਿਨ ਭਰ ਕੰਮ ਕਰਨ ਲਈ ਐਨਰਜੀ ਦਿੰਦਾ ਹੈ। ਸਾਡਾ ਸਾਰਿਆਂ ਦਾ ਹੀ ਨਿੱਤ ਨਵੀਂ ਤਰ੍ਹਾਂ ਦਾ ਨਾਸ਼ਤਾ ਕਰਨ ਨੂੰ ਜੀਅ ਕਰਨਦਾ ਹੈ। ਅੱਜ ਅਸੀਂ ਤੁਹਾਡੇ ਲਈ ਸਿਹਤਮੰਦ ਨਾਸ਼ਤੇ ਦੀ ਰੈਸਿਪੀ ਲੈ ਕੇ ਆਏ ਹਾਂ।

ਹੋਰ ਪੜ੍ਹੋ ...
  • Share this:

ਨਾਸ਼ਤਾ ਸਾਡੇ ਭੋਜਨ ਦਾ ਇੱਕ ਜ਼ਰੂਰੀ ਹਿੱਸਾ ਹੈ। ਸਵੇਰ ਵੇਲੇ ਪੌਸ਼ਟਿਕ ਨਾਸ਼ਤਾ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ। ਪੌਸ਼ਟਿਕ ਨਾਸ਼ਤਾ ਸਾਨੂੰ ਦਿਨ ਭਰ ਕੰਮ ਕਰਨ ਲਈ ਐਨਰਜੀ ਦਿੰਦਾ ਹੈ। ਸਾਡਾ ਸਾਰਿਆਂ ਦਾ ਹੀ ਨਿੱਤ ਨਵੀਂ ਤਰ੍ਹਾਂ ਦਾ ਨਾਸ਼ਤਾ ਕਰਨ ਨੂੰ ਜੀਅ ਕਰਨਦਾ ਹੈ। ਅੱਜ ਅਸੀਂ ਤੁਹਾਡੇ ਲਈ ਸਿਹਤਮੰਦ ਨਾਸ਼ਤੇ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਨਾਸ਼ਤੇ ਵਿੱਚ ਪਾਲਕ ਪਨੀਰ ਰੋਲ (Palak Paneer Roll) ਬਣਾ ਸਕਦੇ ਹੋ। ਇਹ ਪ੍ਰੋਟੀਨ ਤੇ ਆਇਰਨ ਨਾਲ ਭਰਪੂਰ ਨਾਸ਼ਤਾ ਹੈ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਦਾ ਹੈ। ਇਸਨੂੰ ਬੱਚਿਆਂ ਦੁਆਰਾ ਵੀ ਪਸੰਦ ਕੀਤਾ ਜਾਂਦਾ ਹੈ। ਤੁਸੀਂ ਘਰ ਵਿੱਚ ਆਸਾਨੀ ਨਾਲ ਪਾਲਕ ਪਨੀਰ ਰੋਲ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਪਾਲਕ ਪਨੀਰ ਰੋਲ ਦੀ ਰੈਸਿਪੀ-


ਪਾਲਕ ਪਨੀਰ ਰੋਲ ਬਣਾਉਣ ਲਈ ਲੋੜੀਂਦੀ ਸਮੱਗਰੀ


ਪਾਲਕ ਦਾ ਰੋਲ ਬਣਾਉਣ ਲਈ ਤੁਹਾਨੂੰ 2 ਕੱਪ ਮੈਦਾ, ਅੱਧਾ ਕੱਪ ਪਾਲਕ, ਅਦਰਕ, ਹਰੀ ਮਿਰਚ, ਨਮਕ ਆਦਿ ਦੀ ਲੋੜ ਪਵੇਗੀ। ਪਾਲਕ ਰੋਲ ਦੀ ਸਟਫਿੰਗ ਤਿਆਰ ਕਰਨ ਲੀ ਤੁਹਾਨੂੰ 300 ਗ੍ਰਾਮ ਪਨੀਰ, 1/4 ਕੱਪ ਪਿਆਜ਼, 1/4 ਕੱਪ ਸ਼ਿਮਲਾ ਮਿਰਚ (ਤੁਸੀਂ ਚਾਹੋ ਤਾਂ ਤਿੰਨੇ ਰੰਗਾਂ ਦੀ ਸ਼ਿਮਲਾ ਮਿਰਚ ਲੈ ਸਕਦੇ ਹੋ), ਹਰੀ ਮਿਰਚ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਕਾਲੀ ਮਿਰਚ ਪਾਊਡਰ, ਧਨੀਆਂ ਤੇ ਨਮਕ ਆਦਿ ਦੀ ਲੋੜ ਪਵੇਗੀ। ਇਸਦੇ ਨਾਲ ਹੀ ਮੇਓ ਸਾਸ ਨੂੰ ਵੀ ਆਸਾਨੀ ਨਾਲ ਘਰ ਵਿੱਚ ਬਣਾਇਆ ਜਾ ਸਕਦਾ ਹੈ। ਮੇਓ ਸਾਸ ਤਿਆਰ ਕਰਨ ਲਈ 1/4 ਕੱਪ ਮੇਅਨੀਜ਼ ਵਿੱਚ 2 ਤੋਂ 3 ਚਮਚ ਟਮਾਟਰ ਸਾਸ ਮਿਲਾਓ।


ਪਾਲਕ ਪਨੀਰ ਰੋਲ ਬਣਾਉਣ ਦੀ ਰੈਸਿਪੀ



  • ਪਾਲਕ ਪਨੀਰ ਰੋਲ ਬਣਾਉਣ ਲਈ ਸਭ ਤੋਂ ਪਹਿਲਾਂ ਰੋਲ ਲਈ ਆਟਾ ਤਿਆਰ ਕਰੋ। ਇਸਦੇ ਲਈ ਪਾਲਕ, ਅਦਰਕ, ਹਰੀ ਮਿਰਚ ਦਾ ਪੇਸਟ ਬਣਾ ਲਓ। ਸੁੱਕੇ ਆਟੇ ਵਿੱਚ ਨਮਕ ਮਿਲਾਓ ਤੇ ਬਾਅਦ ਇਸ ਪਾਲਕ ਪੇਸਟ ਨੂੰ ਮਿਲਾਓ ਅਤੇ ਪਾਣੀ ਦੀ ਮਦਦ ਨਾਲ ਆਟਾ ਗੁੰਨ ਲਓ। ਆਟੇ ਨੂੰ ਥੋੜੀ ਦੇਰ ਰੈਸਟ ਲਈ ਰੱਖੋ।

  • ਇਸ ਤੋਂ ਬਾਅਦ ਰੋਲ ਦੀ ਸਟਫਿੰਗ ਤਿਆਰ ਕਰਨ ਲਈ ਇੱਕ ਕੜਾਈ ਵਿੱਚ ਤੇਲ ਪਾ ਕੇ ਗਰਮ ਕਰੋ। ਇਸ ਵਿੱਚ ਪਿਆਜ਼ ਤੇ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ਵਿੱਚ ਪਨੀਰ ਅਤੇ ਹੋਰ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ।

  • ਇਸ ਤੋਂ ਬਾਅਦ ਪਾਲਕ ਦੇ ਆਟੇ ਦੇ ਛੋਟੇ ਛੋਟੇ ਪੇੜੇ ਕਰਕੇ ਇਸਦੀਆਂ ਰੋਟੀਆਂ ਤਿਆਰ ਕਰੋ। ਫਿਰ ਇਨ੍ਹਾਂ ਉੱਤੇ ਮੇਅਨੀਜ਼ ਲਗਾ ਕੋ ਤਿਆਰ ਕੀਤੀ ਸਟਫਿੰਗ ਪਾਓ ਅਤੇ ਰੋਲ ਕਰ ਦਿਓ। ਇਸ ਤਰ੍ਹਾਂ ਨਾਲ ਸਾਰੇ ਰੋਲ ਤਿਆਰ ਕਰੋ। ਇਸ ਤੋਂ ਬਾਅਦ ਸਾਰੋ ਰੋਲਾਂ ਉੱਤੇ ਮੱਖਣ ਲਗਾਓ ਤੋ ਇਨ੍ਹਾਂ ਨੂੰ ਤਵੇ ਉੱਤੇ ਭੁੰਨ ਲਓ।

Published by:Rupinder Kaur Sabherwal
First published:

Tags: Fast food, Food, Healthy Food, Recipe