Home /News /lifestyle /

ਡਾਲਰ ਦੇ ਮੁਕਾਬਲੇ ਲਗਾਤਾਰ ਡਿੱਗ ਰਹੀ ਹੈ ਰੁਪਏ ਦੀ ਕੀਮਤ, ਵਿਦੇਸ਼ ਚ ਪੜ੍ਹਨਾ ਹੋਇਆ ਮਹਿੰਗਾ, ਜਾਣੋ ਕੀ ਹੈ ਇਸ ਸਮੱਸਿਆ ਦਾ ਹੱਲ

ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਫਾਸਲਾ ਵਧਦਾ ਜਾ ਰਿਹਾ ਹੈ। ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਅੱਜ ਇਕ ਡਾਲਰ ਭਾਰਤ ਦੇ 81.20 ਰੁਪਏ ਦੇ ਬਰਾਬਰ ਆ ਗਿਆ ਹੈ। ਵਪਾਰੀ ਜਮਾਤ, ਦਰਾਮਦਕਾਰਾਂ ਅਤੇ ਮੁਦਰਾ ਬਾਜ਼ਾਰ ਦੇ ਮਾਹਿਰਾਂ ਤੱਕ ਸਭ ਲਈ ਇਹ ਚਿੰਤਾ ਦਾ ਵਿਸ਼ਾ ਹੈ।

ਹੋਰ ਪੜ੍ਹੋ ...
 • Share this:

  ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਫਾਸਲਾ ਵਧਦਾ ਜਾ ਰਿਹਾ ਹੈ। ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਅੱਜ ਇਕ ਡਾਲਰ ਭਾਰਤ ਦੇ 81.20 ਰੁਪਏ ਦੇ ਬਰਾਬਰ ਆ ਗਿਆ ਹੈ। ਵਪਾਰੀ ਜਮਾਤ, ਦਰਾਮਦਕਾਰਾਂ ਅਤੇ ਮੁਦਰਾ ਬਾਜ਼ਾਰ ਦੇ ਮਾਹਿਰਾਂ ਤੱਕ ਸਭ ਲਈ ਇਹ ਚਿੰਤਾ ਦਾ ਵਿਸ਼ਾ ਹੈ।

  ਰੁਪਏ ਦੀ ਘਟ ਰਹੀ ਕੀਮਤ ਬਾਰੇ ਗੱਲ ਕਰੀਏ ਤਾਂ ਮਾਹਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਸਮੇਂ ਵਿਚ ਡਾਲਰ ਦੇ ਮੁਕਾਬਲੇ ਰੁਪਿਆ ਹੋਰ ਡਿੱਗ ਸਕਦਾ ਹੈ। ਇਸਦਾ ਮੁੱਖ ਕਾਰਨ ਰੂਸ-ਯੂਕਰੇਨ ਯੁੱਧ, ਕੱਚੇ ਤੇਲ ਦੀਆਂ ਵਧੀਆਂ ਕੀਮਤਾਂ, ਵਿਦੇਸ਼ੀ ਡਾਲਰ ਦੀ ਮਜ਼ਬੂਤ ਸਥਿਤੀ ਆਦਿ ਹਨ।

  ਕਿਸੇ ਵੀ ਦੇਸ਼ ਦੀ ਕਰੰਸੀ ਦੀ ਕੀਮਤ ਘਟਣ ਨਾਲ ਉਸਦੀ ਅਰਥਵਿਵਸਥਾ ਉੱਪਰ ਨਕਰਾਤਮਕ ਅਸਰ ਹੁੰਦਾ ਹੈ। ਭਾਰਤ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਗੇ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ। ਰੁਪਏ ਦੀ ਗਿਰਾਵਟ ਕਾਰਨ ਆਯਾਤ ਬਹੁਤ ਮਹਿੰਗਾ ਹੋ ਜਾਂਦਾ ਹੈ। ਜਿਸ ਕਾਰਨ ਘਰੇਲੂ ਉਤਪਾਦਨ ਅਤੇ ਜੀਡੀਪੀ ਤੇ ਮੰਦਾ ਅਸਰ ਪੈਂਦਾ ਹੈ। ਇਸਦੇ ਨਾਲ ਹੀ ਵਿਦੇਸ਼ਾਂ ਵਿਚ ਪੜ੍ਹਾਈ ਕਰਨਾ ਤਾਂ ਹੋਰ ਵੀ ਮਹਿੰਗਾ ਹੋ ਜਾਵੇਗਾ।

  ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਇੱਛੁੱਕ ਵਿਦਿਆਰਥੀਆਂ ਅਤੇ ਮਾਪਿਆਂ ਲਈ ਰੁਪਏ ਦੀ ਕੀਮਤ ਡਿੱਗਣਾ ਇਕ ਪ੍ਰੇਸ਼ਾਨ ਕਰ ਦੇਣ ਵਾਲੀ ਗੱਲ ਹੈ। ਇਸ ਕਾਰਨ ਆਪਣੀ ਪੜ੍ਹਾਈ ਦੀ ਇੱਛਾ ਟਾਲ ਦੇਣ ਦਾ ਵਿਚਾਰ ਵੀ ਪੈਦਾ ਹੁੰਦਾ ਹੈ। ਪਰ ਅਜਿਹਾ ਰਾਹ ਉੱਚਿਤ ਨਹੀਂ ਤੁਹਾਨੂੰ ਹੇਠ ਦੱਸੇ ਕੁਝ ਤਰੀਕੇ ਅਪਣਾਉਣੇ ਚਾਹੀਦੇ ਹਨ

  • ਵਿਦੇਸ਼ ਵਿੱਚ ਪੜ੍ਹਾਈ ਕਰਨ ਇਹ ਇਕ ਚੰਗਾ ਮੌਕਾ ਵੀ ਹੈ। ਵਿਦਿਆਰਥੀਆਂ ਨੂੰ ਆਪਣੇ ਪਸੰਦੀਦਾ ਦੇਸ਼ਾਂ ਵਿੱਚ ਸਕਾਲਰਸ਼ਿਪ ਮਿਲ ਸਕਣ ਦੀ ਸੰਭਾਵਨਾ ਵੱਧਦੀ ਹੈ। ਇਸ ਤੋਂ ਸਿਵਾ ਉਹ ਪਾਰਟ ਟਾਈਮ ਜਾਂ ਕੈਂਪਸ ਰੁਜ਼ਗਾਰ ਦੇ ਮੌਕਿਆਂ ਪ੍ਰਤੀ ਵੀ ਕੋਸ਼ਿਸ਼ ਕਰ ਸਕਦੇ ਹਨ। ਇਸ ਕਾਰਨ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਪ੍ਰਾਪਤੀ ਲਈ ਵੀ ਮੱਦਦ ਮਿਲਦੀ ਹੈ।

  • ਅਜਿਹੇ ਸਮੇਂ ਨਿੱਜੀ ਜਾਂ ਮਾਪਿਆਂ ਦੀ ਕਮਾਈ ਵਿਚੋਂ ਪੜ੍ਹਾਈ ਦਾ ਖਰਚਾ ਕਰਨ ਦੀ ਬਜਾਇ ਕਰਜ਼ ਲੈਣਾ ਇਕ ਚੰਗਾ ਵਿਕਲਪ ਹੈ।

  • ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਟੌਪ-ਅਪ ਲੋਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਰਹਿਣ ਸਹਿਣ ਤੇ ਪੜ੍ਹਾਈ ਲਈ ਪੈਸੇ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।

  • ਜੋ ਵਿਦਿਆਰਥੀ ਇਸ ਸਮੇਂ ਵਿਦੇਸ਼ਾਂ ਵਿਚ ਪੜ੍ਹ ਰਹੇ ਹਨ ਉਹਨਾਂ ਲਈ ਇਹ ਚੰਗਾ ਮੌਕਾ ਹੈ ਕਿ ਉਹ ਡਾਲਰ ਭੇਜ ਸਕਦੇ ਹਨ। ਰੁਪਏ ਦੀ ਘੱਟ ਕੀਮਤ ਨਾਲ ਡਾਲਰਾਂ ਦੇ ਮੁਕਾਬਲੇ ਰੁਪਿਆ ਵੱਧ ਮਿਲੇਗਾ ਤਾਂ ਵਿਦਿਆਰਥੀ ਭਾਰਤ ਵਿਚ ਨਿਵੇਸ਼ ਵੀ ਕਰ ਸਕਦੇ ਹਨ।

  First published:

  Tags: Dollar, Rupees