Home /News /lifestyle /

Richard Mille RM UP-01: ਦੁਨੀਆਂ ਦੀ ਸਭ ਤੋਂ ਪਤਲੀ ਘੜੀ, ਕੀਮਤ 14 ਕਰੋੜ ਰੁਪਏ ਤੋਂ ਵੀ ਵੱਧ

Richard Mille RM UP-01: ਦੁਨੀਆਂ ਦੀ ਸਭ ਤੋਂ ਪਤਲੀ ਘੜੀ, ਕੀਮਤ 14 ਕਰੋੜ ਰੁਪਏ ਤੋਂ ਵੀ ਵੱਧ

Richard Mille RM UP-01: ਦੁਨੀਆਂ ਦੀ ਸਭ ਤੋਂ ਪਤਲੀ ਘੜੀ, ਕੀਮਤ 14 ਕਰੋੜ ਰੁਪਏ ਤੋਂ ਵੀ ਵੱਧ

Richard Mille RM UP-01: ਦੁਨੀਆਂ ਦੀ ਸਭ ਤੋਂ ਪਤਲੀ ਘੜੀ, ਕੀਮਤ 14 ਕਰੋੜ ਰੁਪਏ ਤੋਂ ਵੀ ਵੱਧ

ਨਵੀਂ ਦਿੱਲੀ : ਰਿਚਰਡ ਮਿਲ, ਜੋ ਕਿ ਆਪਣੀਆਂ ਸਪੋਰਟਸ ਘੜੀਆਂ ਵਿੱਚ ਅਤਿ-ਆਧੁਨਿਕ ਸਮੱਗਰੀ ਨਾਲ ਇਨੋਵੇਸ਼ਨ ਕਰਨ ਲਈ ਜਾਣੇ ਜਾਂਦੇ ਹਨ, ਨੇ ਪਿਛਲੇ ਹਫ਼ਤੇ ਦੁਨੀਆ ਦੀ ਸਭ ਤੋਂ ਪਤਲੀ ਘੜੀ ਲਾਂਚ ਕੀਤੀ ਸੀ। ਇਨ੍ਹਾਂ ਵਿੱਚੋਂ ਕੁਝ ਨੂੰ ਰਾਫੇਲ ਨਡਾਲ ਨੇ ਇੰਡੋਰਸ ਕੀਤਾ ਹੈ। ਇਹ ਘੜੀ ਇੰਨੀ ਪਤਲੀ ਹੈ ਕਿ ਇਸ ਦੀ ਤੁਲਨਾ ਕਿਸੇ ਕਾਰਡ ਦੀ ਮੋਟਾਈ ਨਾਲ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ : ਰਿਚਰਡ ਮਿਲ, ਜੋ ਕਿ ਆਪਣੀਆਂ ਸਪੋਰਟਸ ਘੜੀਆਂ ਵਿੱਚ ਅਤਿ-ਆਧੁਨਿਕ ਸਮੱਗਰੀ ਨਾਲ ਇਨੋਵੇਸ਼ਨ ਕਰਨ ਲਈ ਜਾਣੇ ਜਾਂਦੇ ਹਨ, ਨੇ ਪਿਛਲੇ ਹਫ਼ਤੇ ਦੁਨੀਆ ਦੀ ਸਭ ਤੋਂ ਪਤਲੀ ਘੜੀ ਲਾਂਚ ਕੀਤੀ ਸੀ। ਇਨ੍ਹਾਂ ਵਿੱਚੋਂ ਕੁਝ ਨੂੰ ਰਾਫੇਲ ਨਡਾਲ ਨੇ ਇੰਡੋਰਸ ਕੀਤਾ ਹੈ। ਇਹ ਘੜੀ ਇੰਨੀ ਪਤਲੀ ਹੈ ਕਿ ਇਸ ਦੀ ਤੁਲਨਾ ਕਿਸੇ ਕਾਰਡ ਦੀ ਮੋਟਾਈ ਨਾਲ ਕੀਤੀ ਜਾ ਸਕਦੀ ਹੈ। RM UP-01 ਦਾ ਵਜ਼ਨ ਸਿਰਫ਼ 30 ਗ੍ਰਾਮ ਹੈ, ਜਿਸ ਵਿੱਚ ਇਸ ਦਾ ਸਟ੍ਰੈਪ ਵੀ ਸ਼ਾਮਲ ਹੈ। ਇਸ ਨੂੰ ਵਿਕਸਿਤ ਕਰਨ ਵਿੱਚ ਲਗਭਗ 6,000 ਘੰਟੇ ਲੱਗੇ। ਘੜੀ ਵਿੱਚ 45 ਘੰਟਿਆਂ ਦਾ ਪਾਵਰ ਰਿਜ਼ਰਵ ਹੈ। ਇਸ ਦੀ ਕੀਮਤ 1,888,000 ਡਾਲਰ ਯਾਨੀ ਭਾਰਤੀ ਕਰੰਸੀ 'ਚ 14 ਕਰੋੜ ਰੁਪਏ ਤੋਂ ਜ਼ਿਆਦਾ ਹੈ।

ਇਸ ਘਰੀ ਵਿੱਚ ਗ੍ਰੇਡ 5 ਟਾਇਟੇਨੀਅਮ ਵਰਤਿਆ ਗਿਆ

RM UP-01 ਦੀ ਬੇਸ ਪਲੇਟ 'ਤੇ skeletonised ridges ਅਤੇ ਬੈਲੇਂਸ ਵ੍ਹੀਲ ਗ੍ਰੇਡ 5 ਟਾਈਟੇਨੀਅਮ ਦੇ ਬਣੇ ਹੋਏ ਹਨ। ਘੜੀ 'ਚ ਅਲਟਰਾ ਥਿਨ ਮੈਕੇਨਿਜ਼ਮ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਮਕੈਨਿਜ਼ਮ ਵਾਚਮੇਕਰਜ਼ Audemars Piguet ਅਤੇ Renaud & Papi ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।

ਵਾਟਰਪਰੂਫ਼ ਹੈ ਘੜੀ

ਰਿਚਰਡ ਮਿਲ ਨੇ ਦਾਅਵਾ ਕੀਤਾ ਹੈ ਕਿ ਇਹ ਘੜੀ 6000 ਘੰਟਿਆਂ ਵਿੱਚ ਬਣੀ ਹੈ। ਇਸ ਵਿੱਚ ਇੱਕ ਟਾਈਟੇਨੀਅਮ ਬੈਲੇਂਸ ਵ੍ਹੀਲ ਅਤੇ ਇੱਕ ਵਿਲੱਖਣ ਸਿਸਟਮ ਵੀ ਮਿਲਦਾ ਹੈ। Richard Mille RM UP-01 ਫੇਰਾਰੀ ਘੜੀ ਵੀ 10 ਮੀਟਰ ਦੀ ਡੂੰਘਾਈ ਤੱਕ ਵਾਟਰਪਰੂਫ ਹੈ। ਇਸ ਵਿੱਚ 45 ਘੰਟਿਆਂ ਦਾ ਪਾਵਰ ਰਿਜ਼ਰਵ ਹੈ ਅਤੇ ਇਹ ਘੜੀ ਦੇ ਨਾਲ ਆਉਣ ਵਾਲੇ ਰਬੜ ਦੇ ਸਟ੍ਰੈਪ ਨਾਲੋਂ ਪਤਲਾ ਹੈ।

ਘੜੀ ਦੀ ਮੋਟਾਈ 1.75 ਮਿਲੀਮੀਟਰ ਹੈ

ਇਸ ਘੜੀ ਦਾ ਡਿਜ਼ਾਈਨ ਦੁਨੀਆ ਦੀ ਸਭ ਤੋਂ ਪਤਲੀ ਘੜੀ ਵਿੱਚੋਂ ਇੱਕ ਹੈ। ਇਸ ਘੜੀ ਦੀ ਮੋਟਾਈ ਸਿਰਫ 1.75 ਮਿਲੀਮੀਟਰ ਹੈ। ਕੰਪਨੀ ਨੇ ਘੜੀ ਦਾ ਇੰਟਰਨਲ ਮਕੈਨਿਜ਼ਮ ਨੂੰ ਡਿਜ਼ਾਈਨ ਕਰਨ ਲਈ Audemars Piguet ਅਤੇ Renaud & Papi watchmakers ਨਾਲ ਮਿਲ ਕੇ ਕੰਮ ਕੀਤਾ ਹੈ, ਜੋ ਕਿ ਸਿਰਫ਼ 1.18 mm ਮੋਟਾ ਹੈ। ਇਸ ਦਾ ਭਾਰ ਸਿਰਫ ਅਤੇ ਸਿਰਫ 2.82 ਗ੍ਰਾਮ ਹੈ। ਫਿਲਹਾਲ ਘੜੀ ਦੇ ਸਿਰਫ 150 ਯੂਨਿਟ ਬਣਾਏ ਗਏ ਹਨ।

Published by:Drishti Gupta
First published:

Tags: Life, Lifestyle, Smartwatch, Watch