ਜੋਤਿਸ਼ ਸ਼ਾਸਤਰ ਵਿਚ ਕਾਲਾ ਧਾਗੇ ਨੂੰ ਕਈ ਸਾਰੀਆਂ ਬਲਾਵਾਂ ਤੋਂ ਛੁਟਕਾਰੇ ਦਾ ਸਾਧਨ ਮੰਨਿਆ ਗਿਆ ਹੈ। ਇਸੇ ਕਾਰਨ ਹੀ ਬਹੁਤ ਸਾਰੇ ਲੋਕ ਆਪਣੇ ਪੈਰਾਂ ਵਿਚ ਕਾਲਾ ਧਾਗਾ ਬੰਨ੍ਹਦੇ ਹਨ। ਅੱਜਕਲ੍ਹ ਤਾਂ ਪੈਰ ਵਿਚ ਕਾਲਾ ਧਾਗਾ ਬੰਨ੍ਹਣਾ ਇਕ ਫੈਸ਼ਨ ਵੀ ਬਣ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕੇ ਪੈਰ ਵਿਚ ਕਾਲਾ ਧਾਗਾ ਬੰਨ੍ਹਣ ਦਾ ਇਕ ਵਿਸ਼ੇਸ਼ ਵਿਧੀ ਵਿਧਾਨ ਹੈ। ਜੇਕਰ ਇਸਦੀ ਪਾਲਣਾ ਨਾ ਕੀਤੀ ਜਾਵੇ ਤਾਂ ਕਾਲਾ ਧਾਗਾ ਬੰਨ੍ਹਣ ਦੇ ਫਾਇਦਿਆਂ ਦੀ ਬਜਾਇ ਨੁਕਸਾਨ ਵੀ ਹੋ ਸਕਦੇ ਹਨ। ਜੋ ਲੋਕ ਫੈਸ਼ਨ ਜਾਂ ਅਗਿਆਨਤਾ ਵੱਸ ਪੈਰ ਵਿਚ ਗਲਤ ਢੰਗ ਨਾਲ ਕਾਲਾ ਧਾਗਾ ਬੰਨ੍ਹ ਲੈਂਦੇ ਹਨ ਉਹਨਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਆਓ ਤੁਹਾਨੂੰ ਦੱਸੀਏ ਕਿ ਪੈਰ ਵਿਚ ਕਾਲਾ ਧਾਗਾ ਬੰਨ੍ਹਣ ਦੇ ਮੁੱਖ ਫਾਇਦੇ ਕੀ ਹਨ ਅਤੇ ਪੁਰਸ਼ ਤੇ ਔਰਤਾਂ ਨੂੰ ਕਿਹੜੇ ਕਿਹੜੇ ਪੈਰ ਵਿਚ ਕਾਲਾ ਧਾਗਾ ਬੰਨ੍ਹਣਾ ਚਾਹੀਦਾ ਹੈ –
ਪੈਰ ਵਿਚ ਕਾਲਾ ਧਾਗਾ ਬੰਨ੍ਹਣ ਦੇ ਫਾਇਦੇ
ਪੁਰਸ਼ਾਂ ਲਈ ਕਾਲਾ ਧਾਗਾ
ਮਰਦਾਂ ਨੂੰ ਕਾਲਾ ਧਾਗਾ ਮੰਗਲਵਾਰ ਦੇ ਦਿਨ ਪਹਿਨਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਸ਼ਨੀ ਗ੍ਰਹਿ ਮਜ਼ਬੂਤ ਹੋ ਜਾਂਦਾ ਹੈ। ਇਸਦੇ ਨਾਲ ਹੀ ਪੁਰਸ਼ਾਂ ਨੂੰ ਕਾਲਾ ਧਾਗਾ ਹਮੇਸ਼ਾ ਆਪਣੇ ਸੱਜੇ ਪੈਰ ਵਿਚ ਬੰਨ੍ਹਣਾ ਚਾਹੀਦਾ ਹੈ।
ਔਰਤਾਂ ਲਈ ਕਾਲਾ ਧਾਗਾ
ਔਰਤਾਂ ਲਈ ਕਾਲਾ ਧਾਗਾ ਬੰਨ੍ਹਣ ਦਾ ਵਿਧਾਨ ਹੈ ਕਿ ਉਹਨਾਂ ਨੂੰ ਆਪਣੇ ਖੱਬੇ ਪੈਰ ਵਿਚ ਕਾਲਾ ਧਾਗਾ ਬੰਨ੍ਹਣਾ ਚਾਹੀਦਾ ਹੈ। ਦੂਜਾ ਇਹ ਕਿ ਕਾਲਾ ਧਾਗਾ ਬੰਨ੍ਹਣਾ ਇਕ ਫੈਸ਼ਨ ਨਹੀਂ ਹੈ ਇਸ ਲਈ ਔਰਤਾਂ ਨੂੰ ਫੈਸ਼ਨ ਵਜੋਂ ਕਾਲਾ ਧਾਗਾ ਨਹੀਂ ਬੰਨ੍ਹਣਾ ਚਾਹੀਦਾ। ਇਸਦੇ ਨਾਲ ਜੇਕਰ ਔਰਤਾਂ ਸ਼ਨੀਵਾਰ ਦੇ ਦਿਨ ਕਾਲਾ ਧਾਗਾ ਬੰਨ੍ਹਣ ਦਾ ਇਸਦਾ ਵਿਸ਼ੇਸ਼ ਲਾਭ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Religion, Vastu tips