Home /News /lifestyle /

Health Tips: ਭਾਰ ਘਟਾਉਣ ਦੇ ਨਾਲ-ਨਾਲ ਪਿਆਜ਼ ਖਾਣ ਦੇ ਹਨ ਕਈ ਫਾਇਦੇ, ਡਾਈਟ 'ਚ ਇੰਝ ਕਰੋ ਸ਼ਾਮਲ

Health Tips: ਭਾਰ ਘਟਾਉਣ ਦੇ ਨਾਲ-ਨਾਲ ਪਿਆਜ਼ ਖਾਣ ਦੇ ਹਨ ਕਈ ਫਾਇਦੇ, ਡਾਈਟ 'ਚ ਇੰਝ ਕਰੋ ਸ਼ਾਮਲ

Health Tips: ਭਾਰ ਘਟਾਉਣ ਦੇ ਨਾਲ-ਨਾਲ ਪਿਆਜ਼ ਖਾਣ ਦੇ ਹਨ ਕਈ ਫਾਇਦੇ, ਡਾਈਟ 'ਚ ਇੰਝ ਕਰੋ ਸ਼ਾਮਲ

Health Tips: ਭਾਰ ਘਟਾਉਣ ਦੇ ਨਾਲ-ਨਾਲ ਪਿਆਜ਼ ਖਾਣ ਦੇ ਹਨ ਕਈ ਫਾਇਦੇ, ਡਾਈਟ 'ਚ ਇੰਝ ਕਰੋ ਸ਼ਾਮਲ

ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਕਸਰਤ ਕਰਦੇ ਹਨ ਤੇ ਕੁਝ ਜਿੰਮ ਜਾ ਕੇ ਵਰਜਿਸ਼ ਕਰਦੇ ਹਨ। ਪਰ ਕੁਝ ਕੁਦਰਤੀ ਤਰੀਕੇ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਜੇਕਰ ਤੁਹਾਡਾ ਭਾਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਤੁਸੀਂ ਵੀ ਵੱਧਦੇ ਭਾਰ ਨੂੰ ਕੁਦਰਤੀ ਤੌਰ 'ਤੇ ਘੱਟ ਕਰਨਾ ਚਾਹੁੰਦੇ ਹੋ, ਤਾਂ ਪਿਆਜ਼ ਤੁਹਾਡੇ ਕੰਮ ਆ ਸਕਦਾ ਹੈ। ਜੀ ਹਾਂ, ਪਿਆਜ਼ ਵੀ ਭਾਰ ਘਟਾਉਣ ਵਿੱਚ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:
Health Tips: ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਕਸਰਤ ਕਰਦੇ ਹਨ ਤੇ ਕੁਝ ਜਿੰਮ ਜਾ ਕੇ ਵਰਜਿਸ਼ ਕਰਦੇ ਹਨ। ਪਰ ਕੁਝ ਕੁਦਰਤੀ ਤਰੀਕੇ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਜੇਕਰ ਤੁਹਾਡਾ ਭਾਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਤੁਸੀਂ ਵੀ ਵੱਧਦੇ ਭਾਰ ਨੂੰ ਕੁਦਰਤੀ ਤੌਰ 'ਤੇ ਘੱਟ ਕਰਨਾ ਚਾਹੁੰਦੇ ਹੋ, ਤਾਂ ਪਿਆਜ਼ ਤੁਹਾਡੇ ਕੰਮ ਆ ਸਕਦਾ ਹੈ। ਜੀ ਹਾਂ, ਪਿਆਜ਼ ਵੀ ਭਾਰ ਘਟਾਉਣ ਵਿੱਚ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ।

ਪਿਆਜ਼ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਫਲੇਵੋਨਾਈਡ ਹੁੰਦਾ ਹੈ, ਜੋ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਚਰਬੀ ਨੂੰ ਬਣਨ ਜਾਂ ਜਮ੍ਹਾ ਹੋਣ ਤੋਂ ਰੋਕਦਾ ਹੈ। ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਸ ਵਿਚ ਕਈ ਪੌਸ਼ਟਿਕ ਤੱਤ ਹੁੰਦੇ ਹਨ। ਆਓ ਜਾਣਦੇ ਹਾਂ ਪਿਆਜ਼ 'ਚ ਮੌਜੂਦ ਪੋਸ਼ਕ ਤੱਤਾਂ ਅਤੇ ਭਾਰ ਘਟਾਉਣ ਦੇ ਫਾਇਦਿਆਂ ਬਾਰੇ।

ਪਿਆਜ਼ ਵਿੱਚ ਪੌਸ਼ਟਿਕ ਤੱਤ
ਅਸਲ ਵਿੱਚ ਪਿਆਜ਼ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਕਿਉਂਕਿ ਇਹ ਕਈ ਤਰ੍ਹਾਂ ਦੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਪਿਆਜ਼ ਵਿਟਾਮਿਨ ਏ, ਸੀ, ਈ, ਕੇ ਦੇ ਨਾਲ-ਨਾਲ ਐਂਟੀਆਕਸੀਡੈਂਟ, ਕਾਰਬੋਹਾਈਡ੍ਰੇਟ, ਕੋਲੈਸਟ੍ਰੋਲ, ਫੋਲੇਟ, ਨਿਆਸੀਨ, ਰਿਬੋਫਲੇਵਿਨ, ਥਿਆਮਿਨ, ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ, ਆਇਰਨ ਆਦਿ ਨਾਲ ਭਰਪੂਰ ਹੁੰਦਾ ਹੈ।

ਭਾਰ ਘਟਾਉਣ ਵਿੱਚ ਪਿਆਜ਼ ਦੇ ਫਾਇਦੇ
Stylecraze.com 'ਚ ਛਪੀ ਖਬਰ ਮੁਤਾਬਕ ਪਿਆਜ਼ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਅਜਿਹੇ 'ਚ ਜੇਕਰ ਤੁਸੀਂ ਪਿਆਜ਼ ਖਾਓਗੇ ਤਾਂ ਭਾਰ ਨਹੀਂ ਵਧੇਗਾ। ਘੱਟ ਕੈਲੋਰੀ ਵਾਲੀ ਖੁਰਾਕ ਦੇ ਨਾਲ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਦਾ ਸੇਵਨ ਭਾਰ ਘਟਾਉਣ ਵਿੱਚ ਬਹੁਤ ਮਦਦ ਕਰਦਾ ਹੈ। ਪਿਆਜ਼ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੇ ਸੇਵਨ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਇੱਕ ਕੱਪ ਪਿਆਜ਼ ਵਿੱਚ ਕਰੀਬ 3 ਗ੍ਰਾਮ ਫਾਈਬਰ ਹੁੰਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਤਰ੍ਹਾਂ ਤੁਸੀਂ ਵਾਧੂ ਕੈਲੋਰੀ ਲੈਣ ਤੋਂ ਬਚਦੇ ਹੋ। ਪਿਆਜ਼ ਵਿੱਚ ਕਵੇਰਸੇਟਿਨ ਨਾਮਕ ਮਿਸ਼ਰਣ ਹੁੰਦਾ ਹੈ। ਇਹ ਫਲੇਵੋਨੋਇਡ ਮੋਟਾਪਾ ਰੋਕੂ ਗੁਣਾਂ ਨਾਲ ਭਰਪੂਰ ਹੁੰਦਾ ਹੈ।

ਪਿਆਜ਼ ਖਾਣ ਦੇ ਫਾਇਦੇ
ਭਾਰ ਘਟਾਉਣ ਲਈ ਪਿਆਜ਼ ਕੱਚਾ ਖਾਓ ਜਾਂ ਪਕਾ ਕੇ, ਸਿਹਤ ਨੂੰ ਹਰ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ ਤੇ ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਪਿਆਜ਼ ਦਾ ਰਸ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਇਸ ਤੋਂ ਇਲਾਵਾ ਕੱਚੇ ਪਿਆਜ਼ ਦੇ ਨਿਯਮਤ ਸੇਵਨ ਨਾਲ ਕੈਂਸਰ, ਦਿਲ ਦੇ ਰੋਗ, ਸ਼ੂਗਰ ਹੋਣ ਦੀ ਸੰਭਾਵਨਾ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਦਿਮਾਗ ਵੀ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਹੈ। ਸਰੀਰ ਵਿੱਚ ਊਰਜਾ ਦਾ ਸੰਚਾਰ ਹੁੰਦਾ ਹੈ।

ਇਸ ਨਾਲ ਗੁਰਦੇ ਦੀ ਪੱਥਰੀ, ਯੂਰਿਨਰੀ ਟ੍ਰੈਕ ਇਨਫੈਕਸ਼ਨ, ਸਰੀਰ ਵਿੱਚ ਬਲੱਡ ਕਲਾਟਸ ਨੂੰ ਰੋਕਣ ਵਿੱਚ ਸਹਾਇਕ ਹੈ। ਜਿਨ੍ਹਾਂ ਲੋਕਾਂ ਨੂੰ ਅਸਥਮਾ ਹੈ, ਉਨ੍ਹਾਂ ਨੂੰ ਵੀ ਪਿਆਜ਼ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਿਆਜ਼ ਦੇ ਸੇਵਨ ਨਾਲ ਸਾਹ ਨਾਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ। ਘਰੇਲੂ ਨੁਸਖਿਆਂ 'ਚ ਬੁਖਾਰ, ਖੰਘ ਹੋਣ 'ਤੇ ਵੀ ਕੱਚਾ ਪਿਆਜ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ, ਪਿਆਜ਼ ਖਾਣ ਨਾਲ ਤੁਹਾਡੀ ਇਮਿਊਨਿਟੀ ਵੀ ਵਧੇਗੀ ਅਤੇ ਸਰੀਰ 'ਚ ਹੋਣ ਵਾਲੀ ਸੋਜ ਦੀ ਸਮੱਸਿਆ ਤੋਂ ਵੀ ਬਚਾਅ ਹੋਵੇਗਾ।

ਭਾਰ ਘਟਾਉਣ ਲਈ ਇਸ ਤਰ੍ਹਾਂ ਕਰੋ ਪਿਆਜ਼ ਨੂੰ ਡਾਈਟ 'ਚ ਕਰੋ ਸ਼ਾਮਲ
ਜਲਦੀ ਭਾਰ ਘਟਾਉਣ ਲਈ ਪਿਆਜ਼ ਖਾਣ ਤੋਂ ਇਲਾਵਾ ਤੁਸੀਂ ਪਿਆਜ਼ ਦਾ ਰਸ ਵੀ ਪੀ ਸਕਦੇ ਹੋ। ਇਸ ਨੂੰ ਕੱਚਾ ਖਾਓ ਤਾਂ ਬਿਹਤਰ ਹੈ ਕਿਉਂਕਿ ਇਸ ਨੂੰ ਜ਼ਿਆਦਾ ਪਕਾਉਣ ਜਾਂ ਭੁੰਨਣ ਨਾਲ ਇਸ ਵਿਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਪਿਆਜ਼ ਦਾ ਰਸ ਬਣਾਉਣ ਲਈ, ਤੁਸੀਂ ਇੱਕ ਵੱਡਾ ਪਿਆਜ਼ ਲਓ। ਇਸ ਦਾ ਛਿਲਕਾ ਉਤਾਰ ਕੇ ਪਿਆਜ਼ ਕੱਟ ਲਓ। ਇੱਕ ਭਾਂਡੇ 'ਚ ਇੱਕ ਕੱਪ ਪਾਣੀ ਅਤੇ ਪਿਆਜ਼ ਪਾ ਕੇ ਗੈਸ 'ਤੇ ਰੱਖ ਦਿਓ, ਤੇ ਇਸ ਨੂੰ ਉਬਲਣ ਦਿਓ। ਗੈਸ ਨੂੰ ਬੰਦ ਕਰ ਦਿਓ ਅਤੇ ਇਸ ਨੂੰ ਮਿਕਸਰ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਪੇਸਟ ਬਣਾ ਲਓ।

ਹੁਣ ਇਸ 'ਚ ਦੋ ਕੱਪ ਹੋਰ ਪਾਣੀ ਪਾ ਕੇ ਬਲੈਂਡ ਕਰੋ। ਇਸ ਨੂੰ ਗਿਲਾਸ 'ਚ ਛਾਣ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਪਿਆਜ਼ ਦਾ ਸੂਪ ਪੀ ਸਕਦੇ ਹੋ ਅਤੇ ਕੱਚੇ ਪਿਆਜ਼ ਨੂੰ ਸਲਾਦ 'ਚ ਮਿਲਾ ਕੇ ਖਾ ਸਕਦੇ ਹੋ।
Published by:rupinderkaursab
First published:

Tags: Health benefits, Health tips, Life, Lifestyle, Onion

ਅਗਲੀ ਖਬਰ