Home /News /lifestyle /

ਇਸ ਸ਼ਾਕਾਹਾਰੀ ਮੀਟ ਖਾਣ ਦੇ ਹਨ ਕਈ ਫਾਇਦੇ, ਇਸ 'ਚ ਹੁੰਦਾ ਹੈ ਚਿਕਨ ਤੋਂ ਜ਼ਿਆਦਾ ਪ੍ਰੋਟੀਨ

ਇਸ ਸ਼ਾਕਾਹਾਰੀ ਮੀਟ ਖਾਣ ਦੇ ਹਨ ਕਈ ਫਾਇਦੇ, ਇਸ 'ਚ ਹੁੰਦਾ ਹੈ ਚਿਕਨ ਤੋਂ ਜ਼ਿਆਦਾ ਪ੍ਰੋਟੀਨ

ਇਸ ਸ਼ਾਕਾਹਾਰੀ ਮੀਟ ਖਾਣ ਦੇ ਹਨ ਕਈ ਫਾਇਦੇ, ਇਸ 'ਚ ਹੁੰਦਾ ਹੈ ਚਿਕਨ ਤੋਂ ਜ਼ਿਆਦਾ ਪ੍ਰੋਟੀਨ

ਇਸ ਸ਼ਾਕਾਹਾਰੀ ਮੀਟ ਖਾਣ ਦੇ ਹਨ ਕਈ ਫਾਇਦੇ, ਇਸ 'ਚ ਹੁੰਦਾ ਹੈ ਚਿਕਨ ਤੋਂ ਜ਼ਿਆਦਾ ਪ੍ਰੋਟੀਨ

ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ ਵਿੱਚ ਮੀਟ ਜਿੰਨਾ ਹੀ ਪ੍ਰੋਟੀਨ ਹੁੰਦਾ ਹੈ। ਇਸ ਲਈ ਨਾਨ ਵੈਜ ਨਾ ਖਾਣ ਵਾਲੇ ਇਸ ਨੂੰ ਆਪਣੀ ਡਾਈਟ ਵਿੱਚ ਇਸ ਨੂੰ ਸ਼ਾਮਿਲ ਕਰ ਸਕਦੇ ਹੋ। ਸੋਇਆਬੀਨ ਨੂੰ ਸ਼ਾਕਾਹਾਰੀ ਮੀਟ ਵੀ ਕਿਹਾ ਜਾਂਦਾ ਹੈ। ਭੋਜਨ ਦੇ ਰੂਪ 'ਚ ਇਸ ਦਾ ਸੇਵਨ ਕਰਨ ਨਾਲ ਸ਼ੂਗਰ, ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਦੁਨੀਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਸ ਦੀ ਵਰਤੋਂ ਭੋਜਨ ਵਜੋਂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
 • Share this:

  ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ ਵਿੱਚ ਮੀਟ ਜਿੰਨਾ ਹੀ ਪ੍ਰੋਟੀਨ ਹੁੰਦਾ ਹੈ। ਇਸ ਲਈ ਨਾਨ ਵੈਜ ਨਾ ਖਾਣ ਵਾਲੇ ਇਸ ਨੂੰ ਆਪਣੀ ਡਾਈਟ ਵਿੱਚ ਇਸ ਨੂੰ ਸ਼ਾਮਿਲ ਕਰ ਸਕਦੇ ਹੋ। ਸੋਇਆਬੀਨ ਨੂੰ ਸ਼ਾਕਾਹਾਰੀ ਮੀਟ ਵੀ ਕਿਹਾ ਜਾਂਦਾ ਹੈ। ਭੋਜਨ ਦੇ ਰੂਪ 'ਚ ਇਸ ਦਾ ਸੇਵਨ ਕਰਨ ਨਾਲ ਸ਼ੂਗਰ, ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਦੁਨੀਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਸ ਦੀ ਵਰਤੋਂ ਭੋਜਨ ਵਜੋਂ ਕੀਤੀ ਜਾ ਰਹੀ ਹੈ। ਸੋਇਆਬੀਨ ਇੱਕ ਅਜਿਹੀ ਫਲ਼ੀ ਹੈ, ਜਿਸ ਦੇ ਕਈ ਰੂਪ ਹਨ। ਛੋਲੇ, ਗੁਆਰ ਆਦਿ ਦੀ ਤਰ੍ਹਾਂ ਇਸ ਨੂੰ ਖਾਧਾ ਜਾਂਦਾ ਹੈ, ਇਸ ਦੇ ਨਾਲ ਹੀ ਇਸ ਨੂੰ ਵੱਡੀਆਂ ਗੇਂਦਾਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਸੋਇਆਬੀਨ ਤੋਂ ਸੌਸ ਵੀ ਬਣਾਈ ਜਾਂਦੀ ਹੈ। ਅੱਜ ਕੱਲ ਸਭ ਟੋਫੂ ਬੜੇ ਸ਼ੌਕ ਨਾਲ ਖਾਂਦੇ ਹਨ । ਇਹ ਟੌਫੂ ਵੀ ਸੋਇਆਬੀਨ ਤੋਂ ਤਿਆਰ ਕੀਤੇ ਜਾਂਦੇ ਹਨ। ਸੋਇਆਬੀਨ ਤੋਂ ਤੇਲ ਵੀ ਬਣਾਇਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਸੋਇਆਬੀਨ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਬਹੁਤ ਕੁੱਝ ਉਪਯੋਗੀ ਤੌਰ ਉੱਤੇ ਬਣਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਇਸ ਨੂੰ ਮਨੁੱਖੀ ਭੋਜਨ ਵਜੋਂ ਵਰਤਿਆ ਜਾਂਦਾ ਹੈ, ਉਸੇ ਤਰ੍ਹਾਂ ਪਸ਼ੂਆਂ ਜਿਵੇਂ ਕਿ ਮੁਰਗੀਆਂ, ਟਰਕੀ, ਸੂਰਾਂ ਨੂੰ ਹਰ ਸਾਲ ਲੱਖਾਂ ਟਨ ਸੋਇਆਬੀਨ ਭੋਜਨ ਵਾਲੀ ਖੁਰਾਕ ਦਿੱਤੀ ਜਾਂਦੀ ਹੈ।

  ਨਾਨ-ਵੈਜ ਦਾ ਹੈ ਵਧੀਆ ਵਿਕਲਪ

  ਸੋਇਆਬੀਨ ਨੂੰ ਨਾਨ-ਵੈਜ ਦਾ ਵਧੀਆ ਬਦਲ ਕਿਹਾ ਜਾਂਦਾ ਹੈ। ਸੋਇਆਬੀਨ ਦਾ ਸੇਵਨ ਕਰਨ ਦਾ ਫਾਇਦਾ ਇਹ ਹੈ ਕਿ ਇਸ ਵਿੱਚ ਨਾਨ-ਵੈਜ ਜਿੰਨਾ ਪ੍ਰੋਟੀਨ ਹੁੰਦਾ ਹੈ ਪਰ ਫੈਟ ਦੀ ਮਾਤਰਾ ਨਹੀਂ ਹੁੰਦੀ ਹੈ। ਇਕ ਜਾਣਕਾਰੀ ਅਨੁਸਾਰ 100 ਗ੍ਰਾਮ ਸੋਇਆ ਚੰਕਸ 'ਚ 345 ਕੈਲੋਰੀ, ਪ੍ਰੋਟੀਨ 52 ਗ੍ਰਾਮ, ਕਾਰਬੋਹਾਈਡ੍ਰੇਟ 33 ਗ੍ਰਾਮ, ਫਾਈਬਰ 13 ਗ੍ਰਾਮ, ਫੈਟ ਸਿਰਫ 0.50 ਗ੍ਰਾਮ, ਕੈਲਸ਼ੀਅਮ 350 ਮਿਲੀਗ੍ਰਾਮ, ਆਇਰਨ 20 ਮਿਲੀਗ੍ਰਾਮ ਪਾਇਆ ਜਾਂਦਾ ਹੈ। ਇਸ ਲਈ ਸੋਇਆਬੀਨ ਨੂੰ 'ਸ਼ਾਕਾਹਾਰੀ ਮੀਟ' ਕਿਹਾ ਜਾਂਦਾ ਹੈ।

  ਚੀਨ ਤੋਂ ਸ਼ੁਰੂ ਹੋਇਆ ਸੋਇਆਬੀਨ ਦਾ ਸਫਰ ਪੂਰੀ ਦੁਨੀਆ ਵਿੱਚ ਫੈਲਿਆ

  ਆਓ ਸੋਇਆਬੀਨ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ। ਭੋਜਨ ਨਾਲ ਸਬੰਧਤ ਇਤਿਹਾਸ ਦੀਆਂ ਕਿਤਾਬਾਂ ਦੀ ਮੰਨੀਏ ਤਾਂ ਇਸ ਦੀ ਖੇਤੀ ਸਭ ਤੋਂ ਪਹਿਲਾਂ ਚੀਨ ਵਿੱਚ ਕੀਤੀ ਗਈ ਸੀ। ਸਬਜ਼ੀਆਂ, ਫਲਾਂ ਦੀ ਉਤਪਤੀ ਬਾਰੇ ਪ੍ਰਮਾਣਿਕ ​​ਖੋਜ ਕਰਨ ਵਾਲੀ ਅਮਰੀਕੀ-ਭਾਰਤੀ ਬਨਸਪਤੀ ਵਿਗਿਆਨੀ ਸੁਸ਼ਮਾ ਨਥਾਨੀ ਦੇ ਅਨੁਸਾਰ, ਸੋਇਆਬੀਨ ਦਾ ਮੂਲ ਸਥਾਨ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਹੈ, ਜਿਸ ਵਿੱਚ ਚੀਨ, ਤਾਈਵਾਨ, ਕੋਰੀਆ, ਥਾਈਲੈਂਡ, ਮਲੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦੇ ਹੋਰ ਦੇਸ਼ ਸ਼ਾਮਲ ਹਨ। ਅਮਰੀਕਾ ਸਥਿਤ ਉੱਤਰੀ ਕੈਰੋਲਾਈਨਾ ਸੋਇਆਬੀਨ ਉਤਪਾਦਕ ਸੰਘ ਦਾ ਮੰਨਣਾ ਹੈ ਕਿ ਚੀਨ ਵਿੱਚ 11ਵੀਂ ਸਦੀ ਈਸਾ ਪੂਰਵ ਵਿੱਚ ਇਸ ਦੀ ਕਾਸ਼ਤ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਜਾਪਾਨ ਅਤੇ ਕੋਰੀਆ ਵਿੱਚ ਹਜ਼ਾਰਾਂ ਸਾਲਾਂ ਤੋਂ ਭੋਜਨ ਅਤੇ ਦਵਾਈਆਂ ਵਿੱਚ ਸੋਇਆਬੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਸੋਇਆਬੀਨ ਦਾ ਪਹਿਲਾ ਜ਼ਿਕਰ ਨਿਊ ​​ਜਰਸੀ ਵਿੱਚ ਰਟਗਰਜ਼ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਦੁਆਰਾ 1879 ਦੀ ਇੱਕ ਰਿਪੋਰਟ ਵਿੱਚ ਹੈ। ਇਸ ਤੋਂ ਬਾਅਦ ਅਮਰੀਕਾ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਅੱਜ ਦੁਨੀਆ ਵਿੱਚ ਸਭ ਤੋਂ ਵੱਧ ਸੋਇਆਬੀਨ ਅਮਰੀਕਾ ਵਿੱਚ ਉਗਾਈ ਜਾਂਦੀ ਹੈ, ਉਸ ਤੋਂ ਬਾਅਦ ਬ੍ਰਾਜ਼ੀਲ, ਅਰਜਨਟੀਨਾ, ਚੀਨ ਅਤੇ ਭਾਰਤ ਦਾ ਨਾਂ ਆਉਂਦਾ ਹੈ। ਭਾਵੇਂ ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ ਭਾਰਤੀ ਆਯੁਰਵੈਦਿਕ ਗ੍ਰੰਥਾਂ ਵਿੱਚ ਸੋਇਆਬੀਨ ਬਾਰੇ ਕੋਈ ਸਿੱਧੇ ਤੌਰ ਉੱਤੇ ਜਾਣਕਾਰੀ ਨਹੀਂ ਹੈ, ਪਰ ਇਨ੍ਹਾਂ ਗ੍ਰੰਥਾਂ ਵਿੱਚ ਲੋਭੀਆ, ਰਾਜਮਾ ਤੇ ਫਲੀਆਂ ਆਦਿ ਦਾ ਵਰਣਨ ਬੀਨਜ਼ ਦੇ ਰੂਪ ਵਿੱਚ ਕੀਤਾ ਗਿਆ ਹੈ।

  ਸੋਇਆਬੀਨ ਦੇ ਬੀਜ ਗੁਣਾਂ ਨਾਲ ਭਰਪੂਰ ਹੁੰਦੇ ਹਨ

  ਸੋਇਆਬੀਨ 'ਚ ਹੋਰ ਵੀ ਕਈ ਗੁਣ ਹਨ ਜੋ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਦੇ ਨਾਲ-ਨਾਲ ਸਰੀਰ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਿਕ ਸੋਇਆਬੀਨ ਵਿੱਚ 17 ਪ੍ਰਤੀਸ਼ਤ ਤੇਲ ਅਤੇ 63 ਪ੍ਰਤੀਸ਼ਤ ਭੋਜਨ ਹੁੰਦਾ ਹੈ। ਕਿਉਂਕਿ ਸੋਇਆਬੀਨ ਵਿੱਚ ਸਟਾਰਚ ਨਹੀਂ ਹੁੰਦਾ, ਇਹ ਸ਼ੂਗਰ ਰੋਗੀਆਂ ਲਈ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ। ਇਸਦੀ ਫਰਮੈਂਟਡ ਸੌਸ ਏਸ਼ੀਅਨ ਖਾਣੇ ਦਾ ਇੱਕ ਜ਼ਰੂਰੀ ਹਿੱਸਾ ਹੈ। ਸੋਇਆਬੀਨ ਦਾ ਸੇਵਨ ਕਰਨ ਨਾਲ ਦਿਲ ਦੀ ਬੀਮਾਰੀ ਅਤੇ ਸ਼ੂਗਰ ਦਾ ਖਤਰਾ ਵਧ ਸਕਦਾ ਹੈ। ਇਹ ਬੈਡ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ। ਕਿਉਂਕਿ ਇਸ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਇਸ ਦੇ ਸੇਵਨ ਨਾਲ ਯੂਰਿਕ ਐਸਿਡ ਵਧਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਹਾਰਮੋਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਸੋਇਆਬੀਨ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਹੈ।

  First published:

  Tags: Food, Life style