Home /News /lifestyle /

Credit Card ਸਟੇਟਮੈਂਟ 'ਚ ਲੁਕੇ ਹਨ ਕਈ ਰਾਜ, ਇੰਝ ਖਰਚਾ ਕੰਟਰੋਲ ਕਰਨਾ ਹੋਵੇਗਾ ਆਸਾਨ

ਅੱਜ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਹਰ ਮਹੀਨੇ ਕ੍ਰੈਡਿਟ ਕਾਰਡ ਸਟੇਟਮੈਂਟ ਮਿਲਦੀ ਹੈ। ਇਹ ਸਟੇਟਮੈਂਟ ਮਹੀਨਾਵਾਰ ਹੁੰਦੀ ਹੈ ਅਤੇ ਕਾਰਡ ਦੇ ਬਿਲਿੰਗ ਸਾਈਕਲ ਦੇ ਅੰਤ ਵਿੱਚ ਤਿਆਰ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕ੍ਰੈਡਿਟ ਕਾਰਡ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹੋ, ਤਾਂ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਵਿੱਚ ਕਿਸੇ ਵੀ ਅੰਤਰ ਨੂੰ ਫੜ ਸਕਦੇ ਹੋ। ਆਓ ਜਾਣਦੇ ਹਾਂ ਕ੍ਰੈਡਿਟ ਕਾਰਡ ਸਟੇਟਮੈਂਟ ਵਿੱਚ ਮੌਜੂਦ ਕੁਝ ਕੁੱਝ ਖਾਸ ਚੀਜ਼ਾਂ ਬਾਰੇ :

ਹੋਰ ਪੜ੍ਹੋ ...
  • Share this:

ਮਿਨਿਮਮ ਅਮਾਉਂਟ ਡਿਊ (Minimum Due Amount): ਇਹ ਬਕਾਇਆ ਰਕਮ ਦਾ ਲਗਭਗ 5 ਪ੍ਰਤੀਸ਼ਤ ਹੁੰਦਾ ਜੈ ਜੋ ਕਿ ਕੁਝ ਸੌ ਰੁਪਏ ਹੀ ਹੁੰਦੇ ਹਨ। ਇਸ ਨੂੰ ਲੇਟ ਫੀਸ 'ਤੋਂ ਬਚਣ ਲਈ ਅਦਾ ਕੀਤਾ ਜਾਂਦਾ ਹੈ।

ਟੋਟਲ ਆਉਟਸੈਂਟਿਡੰਗ (Total Outstanding): ਤੁਹਾਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਪ੍ਰਤੀ ਮਹੀਨਾ ਕੁੱਲ ਬਕਾਇਆ ਰਕਮ ਦਾ ਭੁਗਤਾਨ ਕਰਨਾ ਚਾਹੀਦਾ ਹੈ। ਕੁੱਲ ਰਕਮ ਵਿੱਚ ਸਾਰੀਆਂ EMIs ਸ਼ਾਮਲ ਹੁੰਦੀਆਂ ਹਨ, ਜਿਸ ਵਿੱਚ ਬਿਲਿੰਗ ਸਾਈਕਲ ਵਿੱਚ ਲੱਗੇ ਚਾਰਜ ਵੀ ਸ਼ਾਮਲ ਹੁੰਦੇ ਹਨ।

ਬਿਲਿੰਗ ਸਾਈਕਲ (Billing Cycle): ਕ੍ਰੈਡਿਟ ਕਾਰਡ ਬਿਲਿੰਗ ਸਾਈਕਲ ਨੂੰ ਸਟੇਟਮੈਂਟ ਸਾਈਕਲ ਵਜੋਂ ਵੀ ਜਾਣਿਆ ਜਾਂਦਾ ਹੈ। ਬਿਲਿੰਗ ਸਾਈਕਲ ਕ੍ਰੈਡਿਟ ਕਾਰਡ ਦੇ ਐਕਟਿਵ ਹੋਣ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ। ਬਿਲਿੰਗ ਸਾਈਕਲ ਦੀ ਮਿਆਦ 28 ਤੋਂ 32 ਦਿਨਾਂ ਤੱਕ ਹੋ ਸਕਦੀ ਹੈ।

ਪੇਮੈਂਟ ਡਿਊ ਡੇਟ (Payyment Due Date): ਇਹ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਦੀ ਆਖਰੀ ਮਿਤੀ ਹੁੰਦੀ ਹੈ। ਇਸ ਮਿਤੀ ਤੋਂ ਬਾਅਦ ਕੀਤੇ ਭੁਗਤਾਨਾਂ 'ਤੇ ਦੋ ਤਰ੍ਹਾਂ ਦਾ ਚਾਰਜ ਲਗਦਾ ਹੈ। ਪਹਿਲਾਂ, ਤੁਹਾਨੂੰ ਬਕਾਇਆ ਰਕਮ 'ਤੇ ਵਿਆਜ ਦਾ ਭੁਗਤਾਨ ਕਰਨਾ ਪਵੇਗਾ ਅਤੇ ਦੇਰੀ ਨਾਲ ਭੁਗਤਾਨ ਕਰਨ ਦੀ ਜੁਰਮਾਨਾ ਫੀਸ ਵੀ ਅਦਾ ਕਰਨੀ ਪਵੇਗੀ।

ਕ੍ਰੈਡਿਟ ਲਿਮਿਟ (Credit Limit): ਤੁਹਾਨੂੰ ਕ੍ਰੈਡਿਟ ਕਾਰਡ ਸਟੇਟਮੈਂਟ ਵਿੱਚ ਤਿੰਨ ਤਰ੍ਹਾਂ ਦੀਆਂ ਲਿਮਿਟਸ ਮਿਲਣਗੀਆਂ, ਕੁੱਲ ਕ੍ਰੈਡਿਟ ਸੀਮਾ (total credit limit), ਉਪਲਬਧ ਕ੍ਰੈਡਿਟ ਸੀਮਾ (available credit limit) ਅਤੇ ਨਕਦ ਸੀਮਾ (cash credit limit)।

Transaction Details : ਇਸ ਭਾਗ ਵਿੱਚ, ਤੁਹਾਡੇ ਕ੍ਰੈਡਿਟ ਕਾਰਡ ਖਾਤੇ ਵਿੱਚ ਕਿੰਨੇ ਪੈਸੇ ਆਏ ਅਤੇ ਕਿੰਨਾ ਖਰਚਿਆ ਗਿਆ ਇਸ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ।

ਰਿਵਾਰਡ ਪੁਆਇੰਟਸ (Reward Point): ਕ੍ਰੈਡਿਟ ਕਾਰਡ ਸਟੇਟਮੈਂਟ ਵਿੱਚ, ਤੁਸੀਂ ਹੁਣ ਤੱਕ ਇਕੱਠੇ ਹੋਏ ਰਿਵਾਰਡ ਪੁਆਇੰਟਸ (Reward Point) ਦੀ ਸਥਿਤੀ ਦੇਖ ਸਕਦੇ ਹੋ। ਇੱਥੇ ਤੁਸੀਂ ਇੱਕ ਸਾਰਣੀ ਦੇਖੋਗੇ ਜੋ ਪਿਛਲੇ ਸਾਈਕਲ ਤੋਂ ਪ੍ਰਾਪਤ ਕੀਤੇ Reward Point ਦੀ ਸੰਖਿਆ, ਮੌਜੂਦਾ ਬਿਲਿੰਗ ਸਾਈਕਲ ਵਿੱਚ ਕਮਾਏ ਗਏ Reward Point ਅਤੇ ਮਿਆਦ ਪੁੱਗ ਚੁੱਕੇ Reward Point ਨੂੰ ਦਰਸਾਉਂਦੀ ਹੈ।
Published by:rupinderkaursab
First published:

Tags: Business, Businessman, Credit Card, Digital Payment System

ਅਗਲੀ ਖਬਰ