Home /News /lifestyle /

ਭਾਰਤ 'ਚ ਮਸ਼ਰੂਮ ਦੀਆਂ ਹਨ 2000 ਤੋਂ ਵੱਧ ਕਿਸਮਾਂ, ਜਾਣੋ ਦਿਲਚਸਪ ਗੱਲਾਂ

ਭਾਰਤ 'ਚ ਮਸ਼ਰੂਮ ਦੀਆਂ ਹਨ 2000 ਤੋਂ ਵੱਧ ਕਿਸਮਾਂ, ਜਾਣੋ ਦਿਲਚਸਪ ਗੱਲਾਂ

 ਭਾਰਤ 'ਚ ਮਸ਼ਰੂਮ ਦੀਆਂ ਹਨ 2000 ਤੋਂ ਵੱਧ ਕਿਸਮਾਂ, ਜਾਣੋ ਦਿਲਚਸਪ ਗੱਲਾਂ

ਭਾਰਤ 'ਚ ਮਸ਼ਰੂਮ ਦੀਆਂ ਹਨ 2000 ਤੋਂ ਵੱਧ ਕਿਸਮਾਂ, ਜਾਣੋ ਦਿਲਚਸਪ ਗੱਲਾਂ

Varieties Of Mushroom in India:  ਸਬਜ਼ੀਆਂ ਤੇ ਫਲਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਸ਼ਾਇਦ ਕੁਝ ਲੋਕ ਨਹੀਂ ਜਾਣਦੇ। ਜਿਵੇਂ ਗਰਮੀਆਂ ਦਾ ਰਾਜਾ ਅੰਬ ਕਈ ਕਿਸਮਾਂ ਵਿੱਚ ਆਉਂਦੇ ਹੈ ਉਸੇ ਤਰ੍ਹਾਂ ਮਸ਼ਰੂਮ (ਖੁੰਬਾਂ) ਦੇ ਸੀਜ਼ਨ ਵਿੱਚ ਇਹ ਕਈ ਕਿਸਮਾਂ ਵਿੱਚ ਪਾਈ ਜਾਂਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਰਸੋਈਆਂ ਵਿੱਚ ਮਸ਼ਰੂਮ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਇਹ ਪਕਵਾਨ ਵਿੱਚ ਜਿੰਨਾ ਹੀ ਸੁਆਦੀ ਹੈ, ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਖਾਸ ਕਰਕੇ ਸ਼ਾਕਾਹਾਰੀ ਲੋਕਾਂ ਲਈ ਇਸ ਨੂੰ 'ਸੁਪਰ ਫੂਡ' ਵੀ ਕਿਹਾ ਜਾ ਸਕਦਾ ਹੈ। ਪ੍ਰੋਟੀਨ, ਫਾਈਬਰ, ਖਣਿਜਾਂ ਨਾਲ ਭਰਪੂਰ ਮਸ਼ਰੂਮ ਹਰ ਉਮਰ ਦੇ ਲੋਕਾਂ ਨੂੰ ਪਸੰਦ ਹੁੰਦੇ ਹਨ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਇੰਡੀਆ ਗਾਰਡਨਿੰਗ ਦੇ ਅਨੁਸਾਰ, ਪੂਰੀ ਦੁਨੀਆ ਵਿੱਚ ਮਸ਼ਰੂਮ ਦੀਆਂ 2000 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਹੀ ਖਾਣ ਲਈ ਸੁਰੱਖਿਅਤ ਹਨ। ਭਾਰਤ ਵਿੱਚ ਵੀ ਖੁੰਬਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਵਧਦੀ ਮੰਗ ਕਾਰਨ ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਇਨ੍ਹਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਸਾਡੇ ਦੇਸ਼ ਵਿੱਚ ਪਾਈਆਂ ਜਾਣ ਵਾਲੀਆਂ ਖੁੰਬਾਂ ਦੀਆਂ ਕਿਸਮਾਂ ਬਾਰੇ।

ਭਾਰਤ ਵਿੱਚ ਮਸ਼ਰੂਮ ਦੀਆਂ ਇਹ ਕਿਸਮਾਂ ਪਾਈਆਂ ਜਾਂਦੀਆਂ ਹਨ-

ਮਿਲਕੀ ਮਸ਼ਰੂਮ
ਮਿਲਕੀ ਮਸ਼ਰੂਮ ਨੂੰ ਸਮਰ ਮਸ਼ਰੂਮ ਵੀ ਕਿਹਾ ਜਾਂਦਾ ਹੈ। ਇਹ ਇੱਕ ਬਟਨ ਮਸ਼ਰੂਮ ਦੀ ਤਰ੍ਹਾਂ ਦਿਖਾਈ ਦਿੰਦੀ ਹੈ, ਜੋ ਲੰਬੇ ਸਮੇਂ ਤੱਕ ਰਹਿੰਦੀ ਹੈ। ਭਾਰਤ ਵਿੱਚ ਕਰਨਾਟਕ, ਤਾਮਿਲਨਾਡੂ, ਕੇਰਲਾ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਦੀ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਹਾਲਾਂਕਿ, ਇਹ ਇੱਥੇ ਆਮ ਨਹੀਂ ਹੈ। ਦੱਸ ਦਈਏ ਕਿ ਇਹ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ।

ਕ੍ਰੇਮਿਨੀ ਮਸ਼ਰੂਮ
ਇਹ ਵੀ ਬਟਨ ਮਸ਼ਰੂਮ ਦੀ ਹੀ ਇੱਕ ਪ੍ਰਜਾਤੀ ਹੈ। ਇਸ 'ਤੇ ਸਕਿਨ ਦੀ ਪਰਤ ਹੁੰਦੀ ਹੈ ਜੋ ਕੌਫੀ ਰੰਗ ਦੀ ਹੁੰਦੀ ਹੈ। ਇਹ ਸੁਆਦ ਅਤੇ ਬਣਤਰ ਦੇ ਲਿਹਾਜ਼ ਨਾਲ ਵਧੇਰੇ ਸੁਆਦਿਸ਼ਟ ਪਕਵਾਨ ਲਈ ਜਾਣੀ ਜਾਂਦੀ ਹੈ।

ਸਫੇਦ ਬਟਨ ਮਸ਼ਰੂਮ
ਖੁੰਬਾਂ ਦੀਆਂ ਕਿਸਮਾਂ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਪ੍ਰਜਾਤੀ ਸਫੈਦ ਬਟਨ ਮਸ਼ਰੂਮ ਹੈ। ਇਸ ਦਾ ਆਪਣਾ ਹਲਕਾ ਜਿਹਾ ਸੁਆਦ ਹੈ ਅਤੇ ਇੱਕ ਕਰੀਮੀ ਟੈਕਸਟਚਰ ਹੁੰਦਾ ਹੈ। ਪੀਜ਼ਾ ਤੋਂ ਲੈ ਕੇ ਗਰੇਵੀ ਵਾਲੀ ਸਬਜ਼ੀ ਤੱਕ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਇਸ ਨੂੰ ਹਲਕਾ ਜਿਹਾ ਭੁੰਨ ਕੇ ਕੱਚਾ ਵੀ ਖਾ ਸਕਦੇ ਹੋ।

ਸ਼ਿਟਾਕੇ ਮਸ਼ਰੂਮ
ਸ਼ਿਟਾਕੇ ਮਸ਼ਰੂਮ ਵਿੱਚ ਔਸ਼ਧੀ ਗੁਣ ਹੁੰਦੇ ਹਨ। ਇਹ ਦੁਨੀਆ ਦਾ ਦੂਜੀ ਸਭ ਤੋਂ ਵੱਧ ਪੈਦਾ ਹੋਣ ਵਾਲੀ ਮਸ਼ਰੂਮ ਹੈ। ਇਹ ਮਸ਼ਰੂਮ ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ, ਜੋ ਕਿ ਸ਼ੂਗਰ ਵਰਗੀਆਂ ਬਿਮਾਰੀਆਂ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੀ ਕਾਸ਼ਤ ਹਿਮਾਚਲ ਅਤੇ ਉੱਤਰ ਪੂਰਬ ਦੇ ਰਾਜਾਂ ਵਿੱਚ ਕੀਤੀ ਜਾਂਦੀ ਹੈ।

ਪੋਰਟੋਬੇਲੋ ਮਸ਼ਰੂਮ
ਤੁਸੀਂ ਇਸ ਮਸ਼ਰੂਮ ਨੂੰ ਕੱਚਾ ਅਤੇ ਪਕਾ ਕੇ ਦੋਵੇਂ ਤਰ੍ਹਾਂ ਨਾਲ ਖਾ ਸਕਦੇ ਹੋ। ਇਸ ਦੀ ਟੋਪੀ ਬਹੁਤ ਵੱਡੇ ਆਕਾਰ ਦੀ ਹੁੰਦੀ ਹੈ ਜਦੋਂ ਕਿ ਇਸ ਦੀ ਡੰਡੀ ਕਾਲੀ ਹੁੰਦੀ ਹੈ। ਇਹ ਆਪਣੀ ਕਰੀਮ ਅਤੇ ਮੀਟ ਵਰਗੇ ਟੈਕਸਟਚਰ ਲਈ ਕਾਫੀ ਮਸ਼ਹੂਰ ਹੈ।

ਸੀਪ ਮਸ਼ਰੂਮ (Oyster Mushroom)
ਭਾਰਤ 'ਚ ਵੀ ਸਾਲਾਂ ਤੋਂ ਓਇਸਟਰ ਮਸ਼ਰੂਮ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਹਿੰਦੀ ਵਿੱਚ ਢੀਂਗਰੀ ਖੁੰਬ ਵੀ ਕਿਹਾ ਜਾਂਦਾ ਹੈ। ਇਹ ਇੱਕ ਪੱਖੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਧੂੜ ਵਾਲੇ ਰੰਗ ਦੀ ਹੁੰਦੀ ਹੈ। ਇਹ ਦਿੱਖ ਵਿੱਚ ਓਇਸਟਰ ਵਰਗੀ ਹੁੰਦੀ ਹੈ, ਇਸ ਲਈ ਇਸ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੀ ਕਾਸ਼ਤ ਮੱਧ ਪ੍ਰਦੇਸ਼, ਬੰਗਾਲ, ਉੜੀਸਾ, ਕਰਨਾਟਕ, ਮਹਾਰਾਸ਼ਟਰ ਵਿੱਚ ਕਾਫ਼ੀ ਆਮ ਹੈ।
Published by:rupinderkaursab
First published:

Tags: Food, Healthy Food, Life, Lifestyle

ਅਗਲੀ ਖਬਰ