Home /News /lifestyle /

Milk And Curd Prices May Increase: ਦੁੱਧ-ਦਹੀਂ ਦੀਆਂ ਕੀਮਤਾਂ 'ਚ ਹੋ ਸਕਦਾ ਹੈ ਵਾਧਾ, ਜਾਣੋ ਕਿੰਨਾ ਵਧੇਗਾ ਤੁਹਾਡਾ ਖਰਚਾ

Milk and Curd Prices May Increase: ਪਿਛਲੇ ਕੁੱਝ ਸਮੇਂ ਤੋਂ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਵਧਦੀ ਮਹਿੰਗਾਈ ਵਿੱਚ ਹਰ ਇੱਕ ਚੀਜ਼ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ। ਫਿਰ ਚਾਹੇ ਉਹ ਖਾਣ-ਪੀਣ ਵਾਲੀਆਂ ਵਸਤੂਆਂ ਹੋਣ ਜਾਂ ਫਿਰ ਕੋਈ ਹੋਰ ਸਾਮਾਨ। ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਕੁੱਝ ਸਮੇਂ ਵਿੱਚ ਦੁੱਧ-ਦਹੀਂ ਦੀਆਂ ਕੀਮਤਾਂ ਵਿੱਚ ਕਈ ਵਾਰ ਵਾਧਾ ਹੋਇਆ ਹੈ। ਹੁਣ ਫ਼ਿਰ ਇੱਕ ਵਾਰ ਮਦਰ ਡੇਅਰੀ ਨੇ ਦੁੱਧ ਅਤੇ ਦਹੀਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦਾ ਅਨੁਮਾਨ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੀਮਤਾਂ ਵੱਧ ਸਕਦੀਆਂ ਹਨ।

ਹੋਰ ਪੜ੍ਹੋ ...
  • Share this:

ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਨੇ ਵਿਕਰੀ ਵਧਣ ਬਾਰੇ ਕਿਹਾ ਕਿ ਮੌਜੂਦਾ ਵਿੱਤੀ ਸਾਲ 'ਚ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮੰਗ 'ਚ 15 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਲਾਭ ਮਦਰ ਡੇਅਰੀ ਨੂੰ ਮਿਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਦਰ ਡੇਅਰੀ ਦੁੱਧ ਅਤੇ ਇਸਦੇ ਉਤਪਾਦਾਂ ਵਿੱਚ ਕਾਰੋਬਾਰ ਕਰਨ ਵਾਲੀ ਇੱਕ ਵੱਡੀ ਕੰਪਨੀ ਹੈ। ਬੇਸ਼ਕ ਕਾਰੋਬਾਰ ਵਿੱਚ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ ਪਰ ਇਹ ਵਾਧਾ ਕੀਮਤਾਂ 'ਤੇ ਅਧਾਰਿਤ ਹੈ। ਮਦਰ ਡੇਅਰੀ ਦਾ 70 ਫੀਸਦੀ ਕਾਰੋਬਾਰ ਸਿਰਫ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਹੈ। ਬੰਦਲਿਸ਼ ਦਾ ਕਹਿਣਾ ਹੈ ਕਿ ਇਸ ਸਾਲ ਆਈਸਕ੍ਰੀਮ ਦੀ ਵਿਕਰੀ ਵੀ ਬੰਪਰ ਹੋਣ ਦੀ ਉਮੀਦ ਹੈ ਕਿਉਂਕਿ ਉਸਦਾ ਕਾਰੋਬਾਰ ਕਰੋਨਾ ਵਿੱਚ ਠੱਪ ਹੋ ਗਿਆ ਸੀ।

ਦੁੱਧ ਤੋਂ ਬਾਅਦ ਕੰਪਨੀ ਨੇ ਫ਼ਲ ਅਤੇ ਸਬਜ਼ੀਆਂ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਹੈ। ਕੰਪਨੀ ਨੇ ਵਧਦੀਆਂ ਕੀਮਤਾਂ ਲਈ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਜ਼ਿੰਮੇਵਾਰ ਠਹਰਾਇਆ ਹੈ। ਵਧਦੀਆਂ ਕੀਮਤਾਂ ਨੂੰ ਸਕਾਰਤਮਕ ਤੌਰ 'ਤੇ ਲੈਂਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਇਸਦਾ ਕਿਸਾਨਾਂ ਨੂੰ ਵੀ ਲਾਭ ਹੁੰਦਾ ਹੈ। ਟਰਾਂਸਪੋਰਟ ਦੀ ਲਾਗਤ ਵਧਣ ਨਾਲ ਕੀਮਤਾਂ ਵਧੀਆਂ ਹਨ।

Published by:Rupinder Kaur Sabherwal
First published:

Tags: Business, Curd, India, Inflation, Milk, Price hike