Home /News /lifestyle /

ਚਿਹਰੇ 'ਤੇ ਚਿੱਟੇ ਧੱਬੇ ਹੋ ਸਕਦੇ ਹਨ ਕੈਲਸ਼ੀਅਮ ਦੀ ਕਮੀ, ਜਾਣੋ ਦੂਰ ਕਰਨ ਦੇ ਉਪਾਅ

ਚਿਹਰੇ 'ਤੇ ਚਿੱਟੇ ਧੱਬੇ ਹੋ ਸਕਦੇ ਹਨ ਕੈਲਸ਼ੀਅਮ ਦੀ ਕਮੀ, ਜਾਣੋ ਦੂਰ ਕਰਨ ਦੇ ਉਪਾਅ

 ਚਿਹਰੇ 'ਤੇ ਹਨ ਚਿੱਟੇ ਧੱਬੇ ਹੋ ਸਕਦੇ ਹਨ ਕੈਲਸ਼ੀਅਮ ਦੀ ਕਮੀ, ਜਾਣੋ ਦੂਰ ਕਰਨ ਦੇ ਉਪਾਅ

ਚਿਹਰੇ 'ਤੇ ਹਨ ਚਿੱਟੇ ਧੱਬੇ ਹੋ ਸਕਦੇ ਹਨ ਕੈਲਸ਼ੀਅਮ ਦੀ ਕਮੀ, ਜਾਣੋ ਦੂਰ ਕਰਨ ਦੇ ਉਪਾਅ

ਕੈਲਸ਼ੀਅਮ ਇਕ ਅਜਿਹਾ ਖਣਿਜ ਤੱਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਰੱਖਦਾ ਹੈ ਅਤੇ ਦੰਦਾਂ ਦੀ ਵੀ ਦੇਖਭਾਲ ਕਰਦਾ ਹੈ। ਕੈਲਸ਼ੀਅਮ ਖੂਨ ਦੇ ਥੱਕੇ ਬਣਾਉਣ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​​​ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸਰੀਰ ਵਿੱਚ ਲਗਭਗ 99 ਪ੍ਰਤੀਸ਼ਤ ਕੈਲਸ਼ੀਅਮ ਸਿਰਫ ਹੱਡੀਆਂ ਵਿੱਚ ਸਟੋਰ ਹੁੰਦਾ ਹੈ, ਜਦੋਂ ਕਿ 1 ਪ੍ਰਤੀਸ਼ਤ ਮਾਸਪੇਸ਼ੀਆਂ, ਖੂਨ ਅਤੇ ਟਿਸ਼ੂਆਂ ਵਿੱਚ ਪਾਇਆ ਜਾਂਦਾ ਹੈ। ਜੇਕਰ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਤਾਂ ਚਿਹਰੇ 'ਤੇ ਸਫੇਦ ਧੱਬੇ ਵੀ ਦਿਖਾਈ ਦਿੰਦੇ ਹਨ।

ਹੋਰ ਪੜ੍ਹੋ ...
  • Share this:

Cosmoderma Web ਦੇ ਅਨੁਸਾਰ, ਕੈਲਸ਼ੀਅਮ ਦੀ ਕਮੀ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ, ਜਿਸ ਕਾਰਨ ਸਕਿਨ ਦੀਆਂ ਕਈ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਵ, ਜਿਵੇਂ ਕਿ ਐਗਜ਼ੀਮਾ, ਵਿਟਿਲਿਗੋ ਆਦਿ। ਇਸ ਸਮੱਸਿਆ ਨੂੰ ਘੱਟ ਕਰਨ ਲਈ ਖੁਰਾਕ ਵੀ ਆਪਣੀ ਭੂਮਿਕਾ ਨਿਭਾਉਂਦੀ ਹੈ, ਇਸ ਲਈ ਕੈਲਸ਼ੀਅਮ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ, ਜਿਸ ਨਾਲ ਚਿਹਰੇ 'ਤੇ ਸਫੇਦ ਧੱਬੇ ਵੀ ਦੂਰ ਹੋ ਸਕਦੇ ਹਨ।

ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਕੈਲਸ਼ੀਅਮ ਦੀ ਕਮੀ ਦੇ ਸ਼ੁਰੂਆਤ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ, ਪਰ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਸਥਿਤੀ ਬਾਅਦ ਵਿੱਚ ਖਤਰਨਾਕ ਹੋ ਸਕਦੀ ਹੈ। ਓਸਟੀਓਪੇਨੀਆ ਯਾਨੀ ਹੱਡੀਆਂ ਦੀ ਘਣਤਾ ਘੱਟ ਹੋਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਰੋਜ਼ਾਨਾ ਲੋੜਾਂ ਦੇ ਆਧਾਰ 'ਤੇ, 19 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਦਿਨ 1000 ਮਿਲੀਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ 19 ਤੋਂ 70 ਸਾਲ ਦੀ ਉਮਰ ਦੇ ਮਰਦਾਂ ਨੂੰ ਰੋਜ਼ਾਨਾ ਲੋੜ ਅਨੁਸਾਰ 1000-1200 ਮਿਲੀਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ।

ਕੈਲਸ਼ੀਅਮ ਦੀ ਕਮੀ ਨੂੰ ਕਿਵੇਂ ਦੂਰ ਕਰੀਏ?
-ਭੋਜਨ ਵਿੱਚ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਫਲੀਆਂ ਅਤੇ ਸਟਾਰਚ ਵਾਲੀਆਂ ਸਬਜ਼ੀਆਂ ਸ਼ਾਮਲ ਕਰੋ।
-ਬਦਾਮ, ਸੋਇਆ ਅਤੇ ਚੌਲਾਂ ਦੇ ਦੁੱਧ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ।
-ਆਪਣੀ ਖੁਰਾਕ ਵਿੱਚ ਪਨੀਰ, ਦੁੱਧ ਨੂੰ ਸ਼ਾਮਲ ਕਰੋ।
-ਸੰਤਰੇ ਦਾ ਰਸ ਵੀ ਹਰ ਰੋਜ਼ ਪੀਤਾ ਜਾ ਸਕਦਾ ਹੈ।
-ਸ਼ਲਗਮ, ਪਾਲਕ, ਸਰ੍ਹੋਂ ਵਿੱਚ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਹੁੰਦਾ ਹੈ। ਜੇਕਰ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੈ ਤਾਂ ਇਸ ਨੂੰ ਚੰਗੀ ਅਤੇ ਸਹੀ ਖੁਰਾਕ ਦੀ ਮਦਦ ਨਾਲ ਪੂਰਾ ਕੀਤਾ ਜਾ ਸਕਦਾ ਹੈ। ਪਰ ਜੇਕਰ ਸਮੱਸਿਆ ਜ਼ਿਆਦਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Published by:rupinderkaursab
First published:

Tags: Health, Health care, Health care tips, Health tips, Lifestyle

ਅਗਲੀ ਖਬਰ